ਐਤਵਾਰ, ਦਸੰਬਰ 8, 2024
ਐਤਵਾਰ, ਦਸੰਬਰ 8, 2024

HomeFact Checkਤਿਰੁਪਤੀ ਬਾਲਾਜੀ ਮੰਦਿਰ ਦੇ ਪੁਜਾਰੀ ਘਰ ਹੋਈ ਈਡੀ ਦੀ ਰੇਡ? ਗੁੰਮਰਾਹਕੁੰਨ ਦਾਅਵਾ...

ਤਿਰੁਪਤੀ ਬਾਲਾਜੀ ਮੰਦਿਰ ਦੇ ਪੁਜਾਰੀ ਘਰ ਹੋਈ ਈਡੀ ਦੀ ਰੇਡ? ਗੁੰਮਰਾਹਕੁੰਨ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਤਿਰੁਪਤੀ ਬਾਲਾਜੀ ਮੰਦਰ ਦੇ 16 ਪੁਜਾਰੀਆਂ ਚੋਂ ਇਕ ਪੁਜਾਰੀ ਦੇ ਘਰ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਅਤੇ ਉਸ ਦੇ ਘਰ ਤੋਂ 128 ਕਿੱਲੋ ਸੋਨਾ , 150 ਕਰੋੜ ਨਕਦ ਤੇ 77 ਕਰੋੜ ਰੁਪਏ ਦੇ ਹੀਰੇ ਮਿਲੇ


Fact
ਵਾਇਰਲ ਦਾਅਵਾ ਗੁਮਰਾਹਕੁੰਨ ਹੈ। ਵਾਇਰਲ ਹੋ ਰਹੀ ਸੋਨੇ ਦੀਆਂ ਤਸਵੀਰਾਂ ਵੈਲੋਰ ਸਥਿਤ ਸ਼ੋਅਰੂਮ ਚੋਂ ਚੋਰੀ ਹੋਏ ਸੋਨੇ ਦੀ ਹੈ ਜਦਕਿ ਵਾਇਰਲ ਦੂਜੀ ਤਸਵੀਰਾਂ ਪਰਫਿਊਮ ਉਦਯੋਗਪਤੀ ਪਿਊਸ਼ ਜੈਨ ਦੇ ਘਰ ਤੋਂ ਬਰਾਮਦ ਹੋਈ ਨਕਦੀ ਦੀ ਹੈ।

ਸੋਸ਼ਲ ਮੀਡੀਆ ਤੇ ਪੋਸਟ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿਰੁਪਤੀ ਬਾਲਾਜੀ ਮੰਦਰ ਦੇ 16 ਪੁਜਾਰੀਆਂ ਚੋਂ ਇਕ ਪੁਜਾਰੀ ਦੇ ਘਰ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਅਤੇ ਉਸ ਦੇ ਘਰ ਤੋਂ 128 ਕਿੱਲੋ ਸੋਨਾ , 150 ਕਰੋੜ ਨਕਦ ਤੇ 77 ਕਰੋੜ ਰੁਪਏ ਦੇ ਹੀਰੇ ਮਿਲੇ।

ਵਾਇਰਲ ਹੋ ਰਹੀ ਪੋਸਟ ਦੇ ਵਿਚ ਨੀਲੇ ਰੰਗ ਦੀ ਚਾਦਰ ਤੇ ਬਰਾਮਦ ਹੋਏ ਸੋਨੇ ਨੂੰ ਦੇਖਿਆ ਜਾ ਸਕਦਾ ਹੈ ਜਦਕਿ ਵਾਇਰਲ ਹੋ ਰਹੀ ਤਸਵੀਰਾਂ ਦੇ ਵਿਚ ਵੱਡੀ ਤਾਦਾਦ ਵਿੱਚ ਪੈਸੇ ਅਤੇ ਇੱਕ ਵਿਅਕਤੀ ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।

ਫੇਸਬੁੱਕ ਯੂਜ਼ਰ ‘ਮਾਹੀ ਸਿੱਧੂ’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਤਿਰੁਪਤੀ ਬਾਲਾ ਜੀ ਮੰਦਰ ਦਾ ਪੁਜਾਰੀ ਜਿਸ ਦੇ ਘਰੋ ED ਨੇ ਰੇਡ ਮਾਰਕੇ 128 ਕਿਲੋ ਸੋਨਾ, 150 ,ਕਿਲੋ ਚਾਂਦੀ ,75 ਕਰੋੜ ਦੇ ਹੀਰੇ ਮੋਤੀ, 150 ਕਰੋੜ ਰੁਪੇ ਨਕਦੀ ਬਰਾਮਦ ਕੀਤੀ , ਹੈਰਾਨੀਜਨਕ।’

ਤਿਰੁਪਤੀ ਬਾਲਾਜੀ ਮੰਦਿਰ ਦੇ ਪੁਜਾਰੀ ਘਰ ਹੋਈ ਈਡੀ ਦੀ ਰੇਡ

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਇਹਨਾਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। 

ਇਸ ਦੌਰਾਨ ਸਾਨੂੰ Indian express ਦੁਆਰਾ ‘ਤਾਮਿਲਨਾਡੂ ਦੇ ਵੇਲੋਰ ਵਿਖੇ ਜੋਸ ਅਲੁਕਸ ਸ਼ੋਅਰੂਮ ਵਿੱਚ ਹੋਈ ਲੁੱਟ ਦਾ ਪੁਲਿਸ ਨੇ ਕੀਤਾ ਪਰਦਾਫਾਸ਼, 8 ਕਰੋਡ਼ ਰੁਪਏ ਦੇ ਜ਼ੇਵਰ ਬਰਾਮਦ’ ਸਿਰਲੇਖ ਨਾਲ ਪ੍ਰਕਾਸ਼ਤ ਇੱਕ ਆਰਟੀਕਲ ਮਿਲਿਆ। ਰਿਪੋਰਟ ਦੇ ਮੁਤਾਬਕ ਪੁਲਸ ਨੇ ਆਪਣੀ ਛਾਣਬੀਣ ਵਿੱਚ ਜੋਸ ਅਲੁਕਸ ਸ਼ੋਅਰੂਮ ਦੇ ਆਸਪਾਸ ਤੋਂ ਕਰੀਬ 200 ਫੁਟੇਜ ਦਾ ਵਿਸ਼ਲੇਸ਼ਣ ਕੀਤਾ ਅਤੇ ਆਰੋਪੀ ਨੂੰ ਕਈ ਮੌਕਿਆਂ ਤੇ ਉਸ ਇਲਾਕੇ ਵਿੱਚ ਘੁੰਮਦਾ ਪਾਇਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਤਿਰੁਪਤੀ ਬਾਲਾਜੀ ਮੰਦਿਰ ਦੇ ਪੁਜਾਰੀ ਘਰ ਹੋਈ ਈਡੀ ਦੀ ਰੇਡ

ਇਸ ਤੋਂ ਬਾਅਦ ਤੁਸੀਂ ਯੂਟਿਊਬ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ BBC News ਤਾਮਿਲ ਦੇ ਯੂਟਿਊਬ ਚੈਨਲ ਤੇ 22 ਦਸੰਬਰ 2021 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ।

ਤਿਰੁਪਤੀ ਬਾਲਾਜੀ ਮੰਦਿਰ ਦੇ ਪੁਜਾਰੀ ਘਰ ਹੋਈ ਈਡੀ ਦੀ ਰੇਡ

ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਤਾਮਿਲਨਾਡੂ ਦੇ ਵੇਲੋਰ ਵਿਖੇ ਜੋਸ ਅਲੁਕਸ ਸ਼ੋਅਰੂਮ ਵਿਖੇ ਚੋਰਾਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਲਗਪਗ 16 ਕਿੱਲੋ ਸੋਨੇ ਦੇ ਗਹਿਣੇ ਚੋਰੀ ਕੀਤੇ। ਵਲੌਰ ਐਸਪੀ ਨੇ ਦੱਸਿਆ ਕਿ 15 ਦਸੰਬਰ ਨੂੰ ਵੈਲੂਰ ਦੇ ਮਸ਼ਹੂਰ ਸ਼ੋਅਰੂਮ ਵਿਖੇ ਚੋਰਾਂ ਨੇ ਸੇਂਧ ਮਾਰੀ ਕੀਤੀ ਅਤੇ ਪੁਲੀਸ ਨੇ ਸਥਿਤ ਇਕ ਕਬਰਿਸਤਾਨ ਤੋਂ ਕਿਲੋਗ੍ਰਾਮ ਚੋਰੀ ਕੀਤਾ ਗਿਆ ਸੋਨਾ ਅਤੇ ਹੀਰੇ ਬਰਾਮਦ ਕੀਤੇ ਜਿਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ ਕੀਮਤ ਲਗਪਗ 8 ਕਰੋੜ ਰੁਪਏ ਹੈ।


ਵਾਇਰਲ ਵੀਡੀਓ ਵਿੱਚ ਦਿਖ ਰਹੀ ਤਸਵੀਰਾਂ ਪੁਲੀਸ ਦੁਆਰਾ ਬਰਾਮਦ ਕੀਤੇ ਗਏ ਸੋਨੇ ਨਾਲ ਮੈਚ ਕਰ ਰਹੇ ਹਨ। ਵੀਡੀਓ ਵਿੱਚ ਪੁਲੀਸ ਪ੍ਰੈੱਸ ਕਾਨਫਰੰਸ ਕਰਦੀ ਨਜ਼ਰ ਆ ਰਹੀ ਹੈ ਅਤੇ ਵਾਇਰਲ ਵੀਡੀਓ ਵਿੱਚ ਨੀਲੇ ਰੰਗ ਦੀ ਚਾਦਰ ਤੇ ਬਰਾਮਦ ਕੀਤਾ ਗਿਆ ਸੋਨਾ ਦਿਖਾਈ ਦੇ ਰਿਹਾ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਕੁਝ ਕੀ ਵਰਡ ਦੇ ਜ਼ਰੀਏ ਗੂਗਲ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਅਮਰ ਉਜਾਲਾ ਦੁਆਰਾ 9 ਦਸੰਬਰ 2016 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਪ੍ਰਾਪਤ ਹੋਈ। ਰਿਪੋਰਟ ਦੇ ਮੁਤਾਬਕ ਜੇ ਸ਼ੇਖਰ ਰੈਡੀ ਅਤੇ ਉਨ੍ਹਾਂ ਦੇ ਸਹਿਯੋਗੀ ਕੇ ਸ੍ਰੀ ਨਿਵਾਸਲੂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਨੋਟਬੰਦੀ ਤੋਂ ਬਾਅਦ ਰੈਡੀ ਦੇ ਚੇਨਈ ਵਿਖੇ ਸਥਿਤ ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ 127 ਕਿੱਲੋ ਸੋਨਾ ਅਤੇ 170 ਕਰੋੜ ਦੀ ਨਕਦੀ ਬਰਾਮਦ ਕੀਤੀ ਸੀ।ਇਸ

ਰਿਪੋਰਟ ਦੇ ਮੁਤਾਬਕ ਇਨਕਮ ਟੈਕਸ ਵਿਭਾਗ ਦੀ 9 ਦਸੰਬਰ 2016 ਨੂੰ ਛਾਪੇਮਾਰੀ ਤੋਂ ਬਾਅਦ ਆਂਧਰਾ ਪ੍ਰਦੇਸ਼ ਸਰਕਾਰ ਨੇ ਰੈਡੀ ਨੂੰ ਟੀਟੀਡੀ (ਤਿਰੂਮਾਲਾ ਤਿਰੂਪਤੀ ਦੇਵਸਥਾਨਮ) ਬੋਰਡ ਦੇ ਮੈਂਬਰ ਪਦ ਤੋਂ ਹਟਾ ਦਿੱਤਾ ਸੀ। ਹਾਲਾਂਕਿ ਆਂਧਰਾ ਪ੍ਰਦੇਸ਼ ਸਰਕਾਰ ਦੁਆਰਾ ਜੇ ਸ਼ੇਖਰ ਰੈਡੀ ਨੂੰ ਸਤੰਬਰ 2019 ਵਿੱਚ ਇੱਕ ਵਾਰ ਫਿਰ ਤੋਂ ਟੀਟੀ ਦੀ ਬੋਰਡ ਦੇ ਮੈਂਬਰ ਦੇ ਰੂਪ ਵਿਚ ਨਾਮਜ਼ਦ ਕੀਤਾ ਸੀ।

ਦ ਹਿੰਦੂ ਦੁਆਰਾ ਸਤੰਬਰ 2019 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਜੇ ਸ਼ੇਖਰ ਰੈੱਡੀ ਦੇ ਘਰ ਹੋਈ ਛਾਪੇਮਾਰੀ ਵਿਚ ਸੀਬੀਆਈ ਨੂੰ ਕੋਈ ਸਬੂਤ ਨਹੀਂ ਪ੍ਰਾਪਤ ਹੋਇਆ। ਰਿਪੋਰਟ ਦੇ ਮੁਤਾਬਕ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਸਬੂਤ ਨਾ ਹੋਣ ਕਾਰਨ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀ।

ਤਿਰੁਪਤੀ ਬਾਲਾਜੀ ਮੰਦਿਰ ਦੇ ਪੁਜਾਰੀ ਘਰ ਹੋਈ ਈਡੀ ਦੀ ਰੇਡ

ਹੁਣ ਅਸੀਂ ਤਿਰੁਪਤੀ ਬਾਲਾਜੀ ਮੰਦਰ ਦੇ ਪੁਜਾਰੀ ਘਰ ਹੋਈ ਇਨਕਮ ਟੈਕਸ ਦੀ ਰੇਡ ਦੇ ਨਾਮ ਤੇ ਸ਼ੇਅਰ ਕੀਤੀ ਜਾ ਰਹੀਆਂ ਤਸਵੀਰਾਂ ਨੂੰ ਖੰਗਾਲਿਆ। ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮੱਦਦ ਨਾਲ ਵਾਇਰਲ ਹੋ ਰਹੀ ਤਸਵੀਰਾਂ ਨੂੰ ਖੰਗਾਲਿਆ। 

ਵਾਇਰਲ ਹੋ ਰਹੀ ਇੱਕ ਤਸਵੀਰ ਦੇ ਵਿੱਚ ਤਸਵੀਰ ਦੇ ਵਿੱਚ ਨੋਟਾਂ ਦੇ ਬੰਡਲ ਨੂੰ ਦੇਖਿਆ ਜਾ ਸਕਦਾ ਹੈ ਜਦਕਿ ਦੂਜੀ ਤਸਵੀਰ ਵਿਚ ਇੱਕ ਵਿਅਕਤੀ ਦੀ ਤਸਵੀਰ ਦੇਖੀ ਜਾ ਸਕਦੀ ਹੈ।

ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ News 18 ਦੁਆਰਾ ਦਸੰਬਰ ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਮਿਲੀਆਂ। News 18 ਦੀ ਰਿਪੋਰਟ ਦੇ ਮੁਤਾਬਕ ਇਹ ਤਸਵੀਰ ਉੱਤਰ ਪ੍ਰਦੇਸ਼ ਦੇ ਕਨੌਜ ਅਤੇ ਕਾਨਪੁਰ ਵਿੱਚ ਬਣੇ ਘਰ ਅਤੇ ਗੋਦਾਮਾਂ ਤੋਂ ਬਰਾਮਦ ਹੋਏ ਸੋਨੇ ਅਤੇ ਨਕਦੀ ਦੀਆਂ ਤਸਵੀਰਾਂ ਹਨ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਚੋਥੀ ਤਸਵੀਰ ਖੁਦ ਜੇ ਸ਼ੇਖਰ ਰੈਡੀ ਦੀ ਹੈ।

ਤਿਰੁਪਤੀ ਬਾਲਾਜੀ ਮੰਦਿਰ ਦੇ ਪੁਜਾਰੀ ਘਰ ਹੋਈ ਈਡੀ ਦੀ ਰੇਡ

Conclusion 


ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਸੋਨੇ ਦੀਆਂ ਤਸਵੀਰਾਂ ਵੈਲੋਰ ਸਥਿਤ ਸ਼ੋਅਰੂਮ ਚੋਂ ਚੋਰੀ ਹੋਏ ਸੋਨੇ ਦੀ ਹੈ ਜਦਕਿ ਵਾਇਰਲ ਦੂਜੀ ਤਸਵੀਰਾਂ ਪਰਫਿਊਮ ਉਦਯੋਗਪਤੀ ਪਿਊਸ਼ ਜੈਨ ਦੇ ਘਰ ਤੋਂ ਬਰਾਮਦ ਹੋਈ ਨਕਦੀ ਦੀ ਹੈ।

Result: Partly False


Our Sources

Report published by The Hindu on September 29, 2020
Report published by Amar Ujala on December 21, 2016
Report published by The Indian Express on December 22, 2021
Report published by BBC Tamil on December 22, 2021


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular