ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact Checkਵਿਅਕਤੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਨ ਦੀ ਵਾਇਰਲ ਹੋ ਰਹੀ...

ਵਿਅਕਤੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਨ ਦੀ ਵਾਇਰਲ ਹੋ ਰਹੀ ਵੀਡੀਓ ਸਾਲ 2021 ਦੀ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਵੀਡੀਓ ਨੀਮਚ ਕਸਬੇ ਦੀ ਹੈ ਜਿਥੇ ਹਾਲ ਹੀ ਵਿੱਚ ਇੱਕ ਆਦਿਵਾਸੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਿਆ ਗਿਆ

Fact
ਆਦਿਵਾਸੀ ਵਿਅਕਤੀ ਨੂੰ ਟਰੱਕ ਪਿੱਛੇ ਘਸੀਟੇ ਜਾਣ ਦਾ ਵਾਇਰਲ ਹੋ ਰਿਹਾ ਮਾਮਲਾ ਕੁਝ ਦਿਨ ਪੁਰਾਣਾ ਨਹੀਂ ਸਗੋਂ ਸਾਲ 2021 ਦਾ ਹੈ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਟਰੱਕ ਦੇ ਨਾਲ ਬੰਨਕੇ ਖਿੱਚਿਆ ਜਾ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੀਮਚ ਕਸਬੇ ਦੀ ਹੈ ਜਿਥੇ ਇੱਕ ਆਦਿਵਾਸੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਿਆ ਗਿਆ। ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਟਵਿੱਟਰ ਯੂਜ਼ਰ ‘ਐੱਸ ਸੁਰਿੰਦਰ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹ ਘਟਨਾ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਵਿੱਚ ਵਾਪਰੀ ਸੀ। ਨੀਮਚ ਕਸਬੇ ਵਿੱਚ ਇੱਕ ਆਦਿਵਾਸੀ ਨੂੰ ਟਰੱਕ ਦੇ ਪਿੱਛੇ ਜਾਨਵਰਾਂ ਵਾਂਗ ਬੰਨ੍ਹ ਕੇ ਬ੍ਰਾਹਮਣ ਅੱਤਵਾਦੀਆਂ ਨੇ ਘਸੀਟਿਆ। ਬਾਅਦ ਵਿੱਚ ਉਹ ਮਰ ਗਿਆ। ਬ੍ਰਾਹਮਣਵਾਦ ਨੇ ਸਾਡੀ ਧਰਤੀ ਅਤੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ, ਹਿੰਦੂ ਹੋਣ ਦਾ ਮਤਲਬ ਹੈ ਬ੍ਰਾਹਮਣ ਦਾ ਗੁਲਾਮ ਹੋਣਾ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਸਾਰੀ ਰਿਪੋਰਟਾਂ ਮਿਲੀਆਂ। News 18 ਨੇ 29 ਅਗਸਤ 2021 ਨੂੰ ਇਸ ਮਾਮਲੇ ਨਾਲ ਸੰਬੰਧੀ ਖਬਰ ਨੂੰ ਸਾਂਝਾ ਕਰਦਿਆਂ ਸਿਰਲੇਖ ਦਿੱਤਾ, ਚੋਰੀ ਦੇ ਸ਼ੱਕ ‘ਚ ਮੱਧ ਪ੍ਰਦੇਸ਼ ਦੇ ਨੀਮਚ ‘ਚ ਗੱਡੀ ਨਾਲ ਬੰਨ੍ਹ ਕੇ ਘਸੀਟ ਗਈ ਆਦਿਵਾਸੀ ਵਿਅਕਤੀ ਦੀ ਮੌਤ’

ਖਬਰ ਅਨੁਸਾਰ, “ਇਜ ਘਟਨਾ,ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਵਿਚ ਵਾਪਰੀ ਜਿਥੇ ਇੱਕ ਆਦਿਵਾਸੀ ਵਿਅਕਤੀ ਦੀ ਮੌਤ ਹੋ ਗਈ ਜਦੋਂ ਉਸਨੂੰ ਚੋਰੀ ਦੇ ਸ਼ੱਕ ਵਿਚ ਲੋਕਾਂ ਦੇ ਇੱਕ ਸਮੂਹ ਦੁਆਰਾ ਕੁੱਟਿਆ ਗਿਆ, ਉਸਨੂੰ ਇੱਕ ਵਾਹਨ ਨਾਲ ਬੰਨ੍ਹਿਆ ਗਿਆ ਅਤੇ ਸੜਕ ‘ਤੇ ਘਸੀਟਿਆ ਗਿਆ। ਰਿਪੋਰਟ ਮੁਤਾਬਕ ਭੀਲ ਕਬੀਲੇ ਨਾਲ ਸਬੰਧਤ ਕਨ੍ਹਈਲਾਲ ਨਾਲ ਸਿੰਗੋਲੀ ਥਾਣਾ ਖੇਤਰ ਦੀ ਹੱਦ ਅੰਦਰ ਸਥਾਨਕ ਪਿੰਡ ਵਾਸੀਆਂ ਨੇ ਕੁੱਟਮਾਰ ਕੀਤੀ ਅਤੇ ਉਸਨੂੰ ਇੱਕ ਪਿਕ-ਅੱਪ ਟਰੱਕ ਨਾਲ ਬੰਨ੍ਹ ਕੇ ਕੁਝ ਦੂਰੀ ਤੱਕ ਘਸੀਟਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਆਦਿਵਾਸੀ ਵਿਅਕਤੀ ਨੂੰ ਨੀਮਚ ਦੇ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।

ਵਿਅਕਤੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਨ ਦੀ ਵਾਇਰਲ ਹੋ ਰਹੀ ਵੀਡੀਓ ਸਾਲ 2021 ਦੀ ਹੈ
Courtesy: News 18

ਸਰਚ ਦੌਰਾਨ ਸਾਨੂੰ ANI ਦੀ ਇਕ ਰਿਪੋਰਟ ਮਿਲੀ ਜਿਸਦੇ ਵਿਚ ਪੁਲਿਸ ਅਫਸਰ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਇਸ ਮਾਮਲੇ ‘ਚ 4 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸੇ ਤਰ੍ਹਾਂ ਇਸ ਮਾਮਲੇ ਦੀਆਂ ਹੋਰ ਰਿਪੋਰਟਾਂ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ। ਸਕਰੋਲ ਦੀ ਰਿਪੋਰਟ ਮੁਤਾਬਕ , ਮੀਡਿਆ ਅਦਾਰਾ ਇੰਡੀਆ ਟੂਡੇ ਨੇ ਪੁਲਿਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮੱਧ ਪ੍ਰਦੇਸ਼ ਵਿੱਚ 45 ਸਾਲਾ ਆਦਿਵਾਸੀ ਵਿਅਕਤੀ ਨੂੰ ਤਸੀਹੇ ਦੇਣ ਅਤੇ ਉਸ ਦੀ ਹੱਤਿਆ ਕਰਨ ਦੇ ਦੋਸ਼ੀ ਤਿੰਨ ਵਿਅਕਤੀਆਂ ਦੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਮਕਾਨਾਂ ਨੂੰ ਸਥਾਨਕ ਪ੍ਰਸ਼ਾਸਨ ਨੇ ਐਤਵਾਰ ਨੂੰ ਢਾਹ ਦਿੱਤਾ ਸੀ।

Conclusion

ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਆਦਿਵਾਸੀ ਵਿਅਕਤੀ ਨੂੰ ਟਰੱਕ ਪਿੱਛੇ ਘਸੀਟੇ ਜਾਣ ਦਾ ਵਾਇਰਲ ਹੋ ਰਿਹਾ ਮਾਮਲਾ ਕੁਝ ਦਿਨ ਪੁਰਾਣਾ ਨਹੀਂ ਸਗੋਂ ਸਾਲ 2021 ਦਾ ਹੈ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Result: Missing Context

Our Sources
Media report published by News 18 on August 29, 2021
Media report published by ANI on August 28, 2021
Media report published by Scroll on August 30, 2021


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular