ਸੋਮਵਾਰ, ਜੂਨ 17, 2024
ਸੋਮਵਾਰ, ਜੂਨ 17, 2024

HomeFact Checkਤੁਰਕੀ 'ਚ ਸਾਲ 2020 ਵਿੱਚ ਆਏ ਭੁਚਾਲ ਦੀਆਂ ਵੀਡੀਓ ਨੂੰ ਹਾਲੀਆ ਦੱਸਕੇ...

ਤੁਰਕੀ ‘ਚ ਸਾਲ 2020 ਵਿੱਚ ਆਏ ਭੁਚਾਲ ਦੀਆਂ ਵੀਡੀਓ ਨੂੰ ਹਾਲੀਆ ਦੱਸਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਤੁਰਕੀ-ਸੀਰੀਆ ‘ਚ ਆਏ ਭੁਚਾਲ ਕਾਰਣ ਹੁਣ ਤੱਕ 21,000 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਭੁਚਾਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਕਈ ਪੁਰਾਣੀਆਂ ਵੀਡੀਓ ਨੂੰ ਤੁਰਕੀ ਵਿੱਚ ਹਾਲ ਵਿੱਚ ਆਏ ਭੁਚਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸੇ ਲੜੀ ‘ਚ 2 ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓਜ਼ ਤੁਰਕੀ ‘ਚ ਹਾਲ ਵਿਚ ਆਏ ਭੁਚਾਲ ਦੀਆਂ ਹਨ।

ਫੇਸਬੁੱਕ ਪੇਜ “ਬਦਨਾਮ ਜਾਨੀ” ਨੇ 6 ਫਰਵਰੀ 2023 ਨੂੰ ਵਾਇਰਲ ਵੀਡੀਓਜ਼ ਸ਼ੇਅਰ ਕਰਦਿਆਂ ਲਿਖਿਆ, ‘ਤੁਰਕੀ ਸੀਰੀਆ ਲੇਬਨਾਨ ਚ ਭੂਚਾਲ ਨਾਲ 1300 ਤੋ ਵੱਧ ਲੋਕ ਮਾਰੇ ਗਏ ਵਾਹਿਗੁਰੂ ਮੇਹਰ ਕਰੇ।’

ਪੰਜਾਬੀ ਤੋਂ ਇਲਾਵਾ ਹੋਰਨਾ ਭਾਸ਼ਾਵਾਂ ਦੇ ਵਿੱਚ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਨ੍ਹਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਜਰੀਏ ਸਰਚ ਕੀਤਾ।

ਪਹਿਲਾ ਵੀਡੀਓ

ਸਾਨੂੰ ਪਹਿਲਾ ਵੀਡੀਓ ‘The Tribune India’ ਦੁਆਰਾ 31 ਅਕਤੂਬਰ 2020 ਨੂੰ ਪ੍ਰਕਾਸ਼ਿਤ ਖਬਰ ‘ਚ ਅਪਲੋਡ ਮਿਲੀ। ਇਸ ਖਬਰ ਦੇ ਅਨੁਸਾਰ ਇਹ ਵੀਡੀਓ ਤੁਰਕੀ ਦੇ ਇਜ਼ਮੀਰ ਦਾ ਹੈ ਜਦੋਂ 2020 ‘ਚ ਆਏ ਭੁਚਾਲ ਦੌਰਾਨ ਇੱਕ ਇਮਾਰਤ ਢਹਿ ਗਈ ਸੀ। ਇਸ ਖਬਰ ਵਿਚ ਇਸਤੇਮਾਲ ਕੀਤੇ ਇੱਕ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸੇ ਤਰ੍ਹਾਂ ਇਸ ਵੀਡੀਓ ਦਾ ਇਸਤੇਮਾਲ Express.uk ਨੇ ਵੀ ਆਪਣੀ ਖਬਰ ਵਿਚ ਕੀਤਾ। ਰਿਪੋਰਟ ਦੇ ਮੁਤਾਬਕ,’ਭਿਆਨਕ ਫੁਟੇਜ ਵਿੱਚ ਤੁਰਕੀ ਦੇ ਤੱਟਵਰਤੀ ਸ਼ਹਿਰ ਇਜ਼ਮੀਰ ਵਿੱਚ ਇੱਕ ਉੱਚੀ ਇਮਾਰਤ ਨੂੰ ਢਹਿੰਦਿਆਂ ਦੇਖਿਆ ਜਾ ਸਕਦਾ ਹੈ। 7 ਦੀ ਤੀਬਰਤਾ ਵਾਲੇ ਭੂਚਾਲ ਨੇ ਸੈਲਾਨੀਆਂ ਦੇ ਹੌਟਸਪੌਟ ਨੂੰ ਹਿਲਾ ਦਿੱਤਾ ਜਿਸ ਵਿੱਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 120 ਲੋਕ ਜ਼ਖਮੀ ਹੋ ਗਏ।”

ਭੁਚਾਲ ਦੀਆਂ ਵੀਡੀਓ ਹਾਲੀਆ ਦੱਸਕੇ ਵਾਇਰਲ

ਸਾਨੂੰ ਇਹ ਵੀਡੀਓ ਕਈ ਟਵਿੱਟਰ ਯੂਜ਼ਰਾਂ ਦੁਆਰਾ ਵੀ ਸਾਲ 2020 ਦੇ ਵਿੱਚ ਅਪਲੋਡ ਮਿਲਿਆ।

ਦੂਜਾ ਵੀਡੀਓ

ਕੀ ਫਰੇਮ ਤੇ ਰਿਵਰਸ ਇਮੇਜ ਸਰਚ ਜਰੀਏ ਸਾਨੂੰ ਵਾਇਰਲ ਵੀਡੀਓ 30 ਅਕਤੂਬਰ 2020 ਦੇ ਇੱਕ ਟਵੀਟ ਵਿਚ ਅਪਲੋਡ ਮਿਲਿਆ। ਇਹ ਟਵੀਟ ਮੀਡੀਆ ਅਦਾਰੇ Daily Sabah ਦੁਆਰਾ ਕੀਤਾ ਗਿਆ ਸੀ। ਇਸ ਟਵੀਟ ਅਨੁਸਾਰ ਇਹ ਵੀਡੀਓ ਤੁਰਕੀ ਦੇ ਇਜ਼ਮੀਰ ਦਾ ਹੀ ਹੈ। ਟਵੀਟ ਮੁਤਾਬਕ, ਤੁਰਕੀ ਦੇ ਇਜ਼ਮੀਰ ਸੂਬੇ ਦੇ ਬੋਰਨੋਵਾ ਜ਼ਿਲੇ ਵਿੱਚ ਭੂਚਾਲ ਨਾਲ ਤਬਾਹ ਹੋਈ ਇਮਾਰਤ ਦੇ ਆਲੇ-ਦੁਆਲੇ ਦਹਿਸ਼ਤ ਦੇਖੀ ਗਈ।

ਇਸ ਵੀਡੀਓ ਨੰ ਕੁਝ ਹੋਰ ਯੂਜ਼ਰਸ ਨੇ ਵੀ ਆਪਣੇ ਅਕਾਊਂਟਸ ਤੋਂ ਸਾਲ 2020 ਵਿੱਚ ਸਾਂਝਾ ਕੀਤਾ ਸੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੇ ਦੋਵੇਂ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2020 ਦੇ ਹਨ ਜਦੋ ਤੁਰਕੀ ਦੇ ਵਿੱਚ ਭੁਚਾਲ ਆਇਆ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Result: Partly False

Our Sources

Report by The Tribune, Dated October 31, 2020
Report by Express, Dated October 30, 2020
Twitter post by Daily Sabah, Dated October 30, 2020
Twitter post by Erum Jaffri, Dated October 30, 2020


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular