ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeFact CheckViral31 ਮਾਰਚ 2024 ਤੋਂ ਬਾਅਦ ਬੰਦ ਹੋ ਜਾਣਗੇ ਪੁਰਾਣੀ ਸੀਰੀਜ਼ ਵਾਲੇ 100...

31 ਮਾਰਚ 2024 ਤੋਂ ਬਾਅਦ ਬੰਦ ਹੋ ਜਾਣਗੇ ਪੁਰਾਣੀ ਸੀਰੀਜ਼ ਵਾਲੇ 100 ਰੁਪਏ ਦੇ ਨੋਟ?

Authors

Pankaj Menon is a fact-checker based out of Delhi who enjoys ‘digital sleuthing’ and calling out misinformation. He has completed his MA in International Relations from Madras University and has worked with organisations like NDTV, Times Now and Deccan Chronicle online in the past.

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Believing in the notion of 'live and let live’, Preeti feels it's important to counter and check misinformation and prevent people from falling for propaganda, hoaxes, and fake information. She holds a Master’s degree in Mass Communication from Guru Jambeshawar University and has been a journalist & producer for 10 years.

Claim

ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਮਾਰਚ 2024 ਤੋਂ ਬਾਅਦ ਪੁਰਾਣੇ 100 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣਗੇ।

31 ਮਾਰਚ 2024 ਤੋਂ ਬਾਅਦ ਬੰਦ ਹੋ ਜਾਣਗੇ ਪੁਰਾਣੀ ਸੀਰੀਜ਼ ਵਾਲੇ 100 ਰੁਪਏ ਦੇ ਨੋਟ

Fact

31 ਮਾਰਚ, 2024 ਤੋਂ ਬਾਅਦ ਪੁਰਾਣੇ 100 ਰੁਪਏ ਦੇ ਨੋਟਾਂ ‘ਤੇ ਪਾਬੰਦੀ ਲੱਗਣ ਦੇ ਨਾਂ ‘ਤੇ ਸਾਂਝੇ ਕੀਤੇ ਜਾ ਰਹੇ ਦਾਅਵੇ ਦੀ ਅੰਗਰੇਜ਼ੀ ਭਾਸ਼ਾ ‘ਚ ਨਿਊਜ਼ਚੈਕਰ ਨੇ ਜਾਂਚ ਕੀਤੀ ਹੈ । ਸਾਡੀ ਜਾਂਚ ਦੌਰਾਨ, ਸਾਨੂੰ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ ਜੋ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ। ਹਾਲਾਂਕਿ, ਸਾਨੂੰ ਜਨਵਰੀ 2021 ਵਿੱਚ ਪ੍ਰਕਾਸ਼ਿਤ ਕਈ ਅਜਿਹੀਆਂ ਮੀਡੀਆ ਰਿਪੋਰਟਾਂ ਪ੍ਰਾਪਤ ਹੋਈਆਂ, ਜਿਸ ਵਿੱਚ ਆਰਬੀਆਈ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 100 ਰੁਪਏ ਦੇ ਪੁਰਾਣੇ ਨੋਟ ਬੰਦ ਨਹੀਂ ਕੀਤੇ ਜਾਣਗੇ ਅਤੇ ਇਹ ਨੋਟ ਨਵੇਂ ਨੋਟਾਂ ਦੀ ਤਰ੍ਹਾਂ ਸਰਕੂਲੇਸ਼ਨ ਵਿੱਚ ਰਹਿਣਗੇ। ਆਰਬੀਆਈ ਨੇ 25 ਜਨਵਰੀ, 2021 ਨੂੰ ਸ਼ੇਅਰ ਕੀਤੇ ਇੱਕ ਟਵੀਟ ਵਿੱਚ ਇਹ ਵੀ ਦੱਸਿਆ ਕਿ ਚਲਨ ਵਿੱਚ 5, 10 ਅਤੇ 100 ਰੁਪਏ ਦੇ ਪੁਰਾਣੇ ਨੋਟ ਬੰਦ ਨਹੀਂ ਕੀਤੇ ਜਾਣਗੇ।

ਜੁਲਾਈ 2018 ਵਿੱਚ ‘ਰਾਣੀ ਕੀ ਵਾਵ’ ਦੇ ਨਾਲ ਛਾਪੇ ਗਏ 100 ਰੁਪਏ ਦੇ ਨਵੇਂ ਨੋਟਾਂ ਨੂੰ ਜਾਰੀ ਕਰਦੇ ਹੋਏ ਆਰਬੀਆਈ ਨੇ ਪ੍ਰੈਸ ਰਿਲੀਜ਼ ਵਿੱਚ ਦੱਸਿਆ ਸੀ ਕਿ ਸਾਰੇ ਪੁਰਾਣੇ 100 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਦੇ ਰੂਪ ਵਿੱਚ ਪ੍ਰਚਲਿਤ ਰਹਿਣਗੇ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਰਿਜ਼ਰਵ ਬੈਂਕ ਦੀ ਵੈਬਸਾਈਟ ‘ਤੇ ਵਰਤਮਾਨ ਵਿੱਚ ਚੱਲ ਰਹੇ ਨੋਟਾਂ ਦੀ ਸੂਚੀ ਨੂੰ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ 100 ਰੁਪਏ ਦੇ ਪੁਰਾਣੇ ਨੋਟ ਅਜੇ ਵੀ ਕਾਨੂੰਨੀ ਟੈਂਡਰ ਦੇ ਰੂਪ ਵਿੱਚ ਪ੍ਰਚਲਿਤ ਹਨ।

100 ਰੁਪਏ ਦੇ ਨੋਟ

ਤੁਹਾਨੂੰ ਦੱਸ ਦੇਈਏ ਕਿ RBI ਦੀ ਵੈੱਬਸਾਈਟ ਦੇ ਨੋਟੀਫਿਕੇਸ਼ਨ ਸੈਕਸ਼ਨ ਵਿੱਚ ਵੀ ਸਾਨੂੰ ਪੁਰਾਣੇ 100 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ।

ਇਸ ਤਰ੍ਹਾਂ ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ 31 ਮਾਰਚ, 2024 ਤੋਂ ਬਾਅਦ 100 ਰੁਪਏ ਦੇ ਨੋਟਾਂ ਦੇ ਬੰਦ ਹੋਣ ਦੇ ਨਾਮ ‘ਤੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਆਰਬੀਆਈ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।

Result: False

Our Sources

Report by Live Mint dated January 25, 2021
Report by NDTV profit dated January 25, 2021
Report by CNBC TV18 dated January 25, 2021
RBI notification on currency dated September 30, 2023
RBI list of banknotes in India
RBI press note announcing launch of new ₹100 notes

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Pankaj Menon is a fact-checker based out of Delhi who enjoys ‘digital sleuthing’ and calling out misinformation. He has completed his MA in International Relations from Madras University and has worked with organisations like NDTV, Times Now and Deccan Chronicle online in the past.

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Believing in the notion of 'live and let live’, Preeti feels it's important to counter and check misinformation and prevent people from falling for propaganda, hoaxes, and fake information. She holds a Master’s degree in Mass Communication from Guru Jambeshawar University and has been a journalist & producer for 10 years.

LEAVE A REPLY

Please enter your comment!
Please enter your name here

Most Popular