ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਵੱਡੀ ਤਾਦਾਦ ‘ਚ ਵਿਅਕਤੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਦਾ ਹਾਲ ਹੀ ਵਿਚ ਵਿਰੋਧ ਕੀਤਾ ਗਿਆ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

Muhammad Sadiq ਦੁਆਰਾ ਸਾਲ 2019 ਵਿੱਚ ਦਿੱਤੀ ਸਪੀਚ ਦੀ ਵੀਡੀਓ ਨੂੰ ਹਾਲੀਆ ਦੱਸਕੇ ਕੀਤਾ ਵਾਇਰਲ
ਵੀਡੀਓ ਨੂੰ ਵਿਅੰਗਤਮਕ ਤਰੀਕੇ ਨਾਲ ਸ਼ੇਅਰ ਕਰਦਿਆਂ ਤੇ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਮਪੀ ਮੁਹੰਮਦ ਸਦੀਕ ਪੰਜਾਬ ਦੇ ਹੱਕਾਂ ਸੰਬੰਧੀ ਸੰਸਦ ਵਿੱਚ ਬੋਲ ਰਹੇ ਹਨ। ਵਾਇਰਲ ਵੀਡੀਓ ਸਾਲ 2019 ਦੀ ਹੈ ਜਦੋਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਸਦੀਕ ਨੇ ਆਪਣੀ ਪਹਿਲੀ ਸਪੀਚ ਦਿੱਤੀ ਸੀ।

ਕੀ Aam Aadmi Party ਦੀ ਗੁਜਰਾਤ ਰੈਲੀ ਵਿੱਚ ਹੋਇਆ 25 ਕਰੋੜ ਦਾ ਇਕੱਠ?
ਵਾਇਰਲ ਹੋ ਰਹੇ ਦਾਅਵੇ ਮੁਤਾਬਕ ਦ ਨਿਊ ਯਾਰਕ ਟਾਈਮਜ਼ ਨੇ ਝੂਠੀ ਖਬਰ ਛਾਪੀ ਕਿ ਆਮ ਆਦਮੀ ਪਾਰਟੀ ਦੀ ਗੁਜਰਾਤ ਰੈਲੀ ਵਿੱਚ 25 ਕਰੋੜ ਦਾ ਇਕੱਠ ਹੋਇਆ। ਦ ਨਿਊਯਾਰਕ ਟਾਈਮਜ਼ ਦਾ ਵਾਇਰਲ ਹੋ ਰਿਹਾ ਸਕ੍ਰੀਨ ਸ਼ਾਟ ਫ਼ਰਜ਼ੀ ਹੈ। ਮੀਡਿਆ ਸੰਸਥਾਨ ਨੇ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਛਾਪੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਗਿਆ ਵਿਰੋਧ? ਪੁਰਾਣੀ ਵੀਡੀਓ ਨੂੰ ਕੀਤਾ ਵਾਇਰਲ
ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਦਾ ਜਬਰਦਸਤ ਵਿਰੋਧ ਕੀਤਾ ਗਿਆ। ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਫਰਵਰੀ 2022 ਦੀ ਹੈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਬਣੇ ਸਨ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

WhatsApp ਨੂੰ ਲੈ ਕੇ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਫਰਜ਼ੀ ਦਾਅਵਾ
ਵਾਇਰਲ ਮੈਸਜ਼ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਟਸਐਪ ਤੇ ਸਾਰੀਆਂ ਕਾਲ ਰਿਕਾਰਡ ਹੋਣਗੀਆਂ ਅਤੇ ਭਾਰਤ ਸਰਕਾਰ ਵਟਸਐਪ ਮੈਸੇਜਾਂ ਨੂੰ ਟਰੈਕ ਕਰੇਗੀ। ਇਹ ਸੱਚ ਨਹੀਂ ਹੈ। ਸੋਸ਼ਲ ਮੀਡੀਆ ਤੇ ਵਟਸਐਪ ਨੂੰ ਲੈ ਕੇ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ।

ਫਿਲਮਕਾਰ ਵਿਨੋਦ ਕਾਪੜੀ ਦੀ ਤਸਵੀਰ ਗੋਰਖਨਾਥ ਮੰਦਿਰ ਤੇ ਹਮਲੇ ਦੇ ਆਰੋਪੀ ਮੁਰਤਜ਼ਾ ਦੀ ਦੱਸਕੇ ਹੋਈ ਵਾਇਰਲ
ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਮੁਰਤਜ਼ਾ ਹੈ ਜਿਸ ਨੇ ਗੋਰਖਨਾਥ ਮੰਦਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਸੱਚ ਨਹੀਂ ਹੈ। ਫਿਲਮ ਮੇਕਰ ਵਿਨੋਦ ਕਾਪੜੀ ਦੀ ਤਸਵੀਰ ਨੂੰ ਗੋਰਖਨਾਥ ਮੰਦਿਰ ਦੇ ਆਰੋਪੀ ਮੁਰਤਜ਼ਾ ਦਾ ਦੱਸਕੇ ਝੂਠ ਫੈਲਾਇਆ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ