Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਮਾਨ ਦੀ ਇੱਕ ਰੀਲ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਕਲਿਪ ਵਿਚ ਦੇਵ ਮਾਨ ਪੱਤਰਕਾਰ ਨੂੰ ਕਹਿੰਦੇ ਹਨ ਕਿ ਗਉ ਮਾਤਾ ਨੂੰ ਰਾਸ਼ਟਰੀ ਪੰਛੀ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।
ਆਪ ਵਿਧਾਇਕ ਗੁਰਦੇਵ ਮਾਨ ਨੇ ਗਊ ਨੂੰ ਰਾਸ਼ਟਰੀ ਪੰਛੀ ਐਲਾਨਣ ਦੀ ਕੀਤੀ ਮੰਗ?
ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਮਾਨ ਦੀ ਇੱਕ ਰੀਲ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਕਲਿਪ ਵਿਚ ਦੇਵ ਮਾਨ ਪੱਤਰਕਾਰ ਨੂੰ ਕਹਿੰਦੇ ਹਨ ਕਿ ਗਉ ਮਾਤਾ ਨੂੰ ਰਾਸ਼ਟਰੀ ਪੰਛੀ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ। ਵਾਇਰਲ ਹੋ ਰਿਹਾ ਵੀਡੀਓ ਗੁੰਮਰਾਹਕੁਨ ਹੈ। ਅਸਲ ਵਿੱਚ ਦੇਵ ਮਾਨ ਨੇ ਆਪਣੀ ਗੱਲ ਨੂੰ ਸਹੀ ਕਰਦੇ ਗਊ ਨੂੰ ਰਾਸ਼ਟਰੀ ਜਾਨਵਰ ਐਲਾਨਣ ਦੀ ਮੰਗ ਕੀਤੀ ਸੀ।
ਆਪ ਮੰਤਰੀ ਅਨਮੋਲ ਗਗਨ ਮਾਨ ਦੀ ਐਡੀਟਡ ਤਸਵੀਰ ਮੁੜ ਵਾਇਰਲ
ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ (AAP) ਦੀ ਮੰਤਰੀ ਅਨਮੋਲ ਗਗਨ ਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਅਨਮੋਲ ਗਗਨ ਮਾਨ ਦੇ ਹੱਥ ਵਿੱਚ ਸਿਗਰੇਟ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਲੀਡਰ ਅਨਮੋਲ ਗਗਨ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ ਜਿਸਨੂੰ ਐਡਿਟ ਕਰਕੇ ਬਣਾਇਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਕੀ ਪਾਕਿਸਤਾਨੀ ਹੱਬ ਪਾਵਰ ਕੰਪਨੀ ਨੇ ਭਾਰਤ ਵਿੱਚ ਖਰੀਦੇ ਇਲੈਕਟੋਰਲ ਬੌਂਡ?
ਸੋਸ਼ਲ ਮੀਡੀਆ ‘ਤੇ ਇਕ ਦਾਅਵਾ ਵਾਇਰਲ ਹੋ ਰਿਹਾ ਹੈ ਕਿ ਪਾਕਿਸਤਾਨ ਦੀ ਪਾਵਰ ਕੰਪਨੀ ‘ਹੱਬ ਪਾਵਰ ਕੰਪਨੀ’ ਨੇ ਚੋਣ ਬਾਂਡ ਖਰੀਦ ਕੇ ਭਾਰਤੀ ਸਿਆਸੀ ਪਾਰਟੀਆਂ ਨੂੰ ਚੰਦਾ ਦਿੱਤਾ ਹੈ। ਪਾਕਿਸਤਾਨੀ ਕੰਪਨੀ ਦਾ ਭਾਰਤ ‘ਚ ਸਿੱਧੇ ਤੌਰ ‘ਤੇ ਆਪਣੇ ਨਾਂ ‘ਤੇ ਚੋਣ ਬਾਂਡ ਖਰੀਦਣ ਦਾ ਦਾਅਵਾ ਫਰਜ਼ੀ ਹੈ ਪਰ ਅਸੀਂ ਇਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਚੋਣ ਕਮਿਸ਼ਨ ਦੀ ਸੂਚੀ ਵਿੱਚ ਮੌਜੂਦ ਹੱਬ ਪਾਵਰ ਕੰਪਨੀ ਅਤੇ ਜਾਂਚ ਵਿੱਚ ਮਿਲੀ ਰਵੀ ਮਹਿਰਾ ਨਾਮ ਦੇ ਵਿਅਕਤੀ ਦੀ ਹੱਬ ਪਾਵਰ ਕੰਪਨੀ ਇੱਕ ਹੀ ਹਨ।
ਆਪ ਆਗੂ ਕੁਲਦੀਪ ਸਿੰਘ ਧਾਲੀਵਾਲ ਤੋਂ ਸਟੇਜ ‘ਤੇ ਸਵਾਲ ਪੁੱਛਣ ਦੀ ਪੁਰਾਣੀ ਵੀਡੀਓ ਹੋਈ ਵਾਇਰਲ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਵਿਅਕਤੀ ਦੁਆਰਾ ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਧਾਲੀਵਾਲ ਤੋਂ ਸਟੇਜ ‘ਤੇ ਤਿੱਖੇ ਸਵਾਲ ਪੁੱਛਦਿਆਂ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਲੋਕਸਭ ਚੋਣਾਂ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2022 ਦਾ ਹੈ ਜਦੋਂ ਆਪ ਆਗੂ ਜ਼ੀਰਾ ਵਿਖੇ ਸ਼ਰਾਬ ਦੀ ਫੈਕਟਰੀ ਖਿਲਾਫ ਚਲ ਰਹੇ ਪ੍ਰਦਰਸ਼ਨ ਹੁੰਚੇ ਸਨ ਜਿਥੇ ਆਪ ਪਾਰਟੀ ਦੇ ਆਗੂ ਤੋਂ ਸਟੇਜ ਤੇ ਪ੍ਰਬੰਧਕਾਂ ਵਲੋਂ ਤਿੱਖੇ ਸਵਾਲ ਕੀਤੇ ਗਏ।
ਕੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਲੱਗੇ ਮੋਦੀ ਦੇ ਨਾਅਰੇ?
ਐਕਸ ਅਕਾਊਂਟ ਤੇ ਰਾਹੁਲ ਗਾਂਧੀ ਦੀ ਰੈਲੀ ਦਾ 41 ਸੈਕਿੰਡ ਲੰਬਾ ਵੀਡੀਓ ਸ਼ੇਅਰ ਕੀਤਾ ਗਿਆ। ਪੋਸਟ ਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ ਦੇ ਅਹਿਮਦਨਗਰ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਮੋਦੀ-ਮੋਦੀ ਦੇ ਨਾਅਰੇ ਲਾਏ ਗਏ। ਪੋਸਟ ਮੁਤਾਬਕ ਜਦੋਂ ਅਲਪੇਸ਼ ਠਾਕੁਰ ਨੇ ਜਨਤਾ ਨੂੰ ਰਾਹੁਲ ਗਾਂਧੀ ਜ਼ਿੰਦਾਬਾਦ ਕਹਿਣ ਲਈ ਕਿਹਾ ਤਾਂ ਜਨਤਾ ਮੋਦੀ-ਮੋਦੀ ਦੇ ਨਾਅਰੇ ਲਗਾਉਣ ਲੱਗ ਪਏ। ਸਾਲ 2017 ‘ਚ ਗਾਂਧੀਨਗਰ ਵਿਖੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਨਵਸਰਜਨ ਜਨਦੇਸ਼ ਮਹਾਂਸੰਮੇਲਨ ਦਾ ਇਹ ਵੀਡੀਓ ਐਡੀਟਡ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.