ਸੋਮਵਾਰ, ਜੁਲਾਈ 22, 2024
ਸੋਮਵਾਰ, ਜੁਲਾਈ 22, 2024

HomeFact CheckViralਕੀ ਰਿਕਸ਼ਾ ਚਲਾ ਪਿਤਾ ਨੇ ਆਪਣੀ ਧੀ ਨੂੰ ਪੁਲਿਸ ਵਿੱਚ ਏਐਸਆਈ ਬਣਾਇਆ?...

ਕੀ ਰਿਕਸ਼ਾ ਚਲਾ ਪਿਤਾ ਨੇ ਆਪਣੀ ਧੀ ਨੂੰ ਪੁਲਿਸ ਵਿੱਚ ਏਐਸਆਈ ਬਣਾਇਆ? ਗੁੰਮਰਾਹਕੁੰਨ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਕੁੜੀ ਨੂੰ ਰਿਕਸ਼ਾ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਰਿਕਸ਼ੇ ਤੇ ਵਿਚ ਇੱਕ ਬੁਜ਼ੁਰਗ ਬੈਠੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡਿਆ ਤੇ ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਰੀਬ ਪਿਤਾ ਨੇ ਰਿਕਸ਼ਾ ਚਲਾ ਕੇ ਆਪਣੀ ਕੁੜੀ ਨੂੰ ਪੁਲਿਸ ਵਿੱਚ ਏਐਸਆਈ ਬਣਾਇਆ।

ਫੇਸਬੁੱਕ ਪੇਜ ‘Punjab News’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਬਾਪੂ ਨੇ ਰਿਕਸ਼ਾ ਚਲਾ ਕੇ ਕਮਾਏ ਪੈਸੇ ਨਾਲ ਆਪਣੀ ਧੀ ਨੂੰ ASI ਬਣਾਇਆ, ਸਲੂਟ ਹੈ ਇਸ ਬਾਪੂ ਦੀ ਸੋਚ ਨੂੰ।’

 ਰਿਕਸ਼ਾ ਚਲਾ ਪਿਤਾ ਨੇ ਆਪਣੀ ਧੀ ਨੂੰ ਪੁਲਿਸ ਵਿੱਚ ਏਐਸਆਈ ਬਣਾਇਆ
Courtesy: Facebook/PunjabNews

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

 ਰਿਕਸ਼ਾ ਚਲਾ ਪਿਤਾ ਨੇ ਆਪਣੀ ਧੀ ਨੂੰ ਪੁਲਿਸ ਵਿੱਚ ਏਐਸਆਈ ਬਣਾਇਆ
Courtesy: Facebook/LokanDiAwaaz

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਤਸਵੀਰ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਜਾਂਚ ਦੌਰਾਨ ਅਸੀਂ ਪਾਇਆ ਕਿ ਸੋਸ਼ਲ ਮੀਡਿਆ ਯੂਜ਼ਰਾਂ ਨੇ ਦੱਸਿਆ ਕਿ ਰਿਕਸ਼ਾ ਤੇ ਬੈਠੀ ਕੁੜੀ ਸਾਬਕਾ ਮਿਸ ਇੰਡੀਆ ਯੂਨੀਵਰਸ ਸਿਮਰਨ ਕੌਰ ਮੁੰਡੀ ਹਨ। ਸਿਮਰਨ ਕੌਰ ਮੁੰਡੀ ਅਦਾਕਾਰਾ ਹਨ ਅਤੇ 2008 ਵਿੱਚ ਮਿਸ ਇੰਡੀਆ ਯੂਨੀਵਰਸ ਵੀ ਰਹਿ ਚੁੱਕੀ ਹਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਸਰਚ ਦੇ ਦੌਰਾਨ ਅਸੀਂ ਪਾਇਆ ਕਿ ਰਿਕਸ਼ਾ ਤੇ ਬੈਠੇ ਬਜ਼ੁਰਗ ਨੇ ਹੱਥ ਦੇ ਵਿੱਚ ਤਖ਼ਤੀ ਫੜੀ ਹੋਈ ਸੀ ਜਿਸ ਉੱਤੇ ‘Follow Star Mason’ ਲਿਖਿਆ ਹੋਇਆ ਹੈ। ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਇੰਸਟਾਗ੍ਰਾਮ ‘ਤੇ Star Mason Entertainment ਦੇ ਅਕਾਊਂਟ ਵਿੱਚ ਵਾਇਰਲ ਹੋ ਰਹੀ ਤਸਵੀਰ ਮਿਲੀ ਅਤੇ ਤਸਵੀਰ ਦੇ ਕੈਪਸ਼ਨ ਵਿੱਚ Simran Kaur Mundi ਲਿਖਿਆ ਹੋਇਆ ਸੀ।

 ਰਿਕਸ਼ਾ ਚਲਾ ਪਿਤਾ ਨੇ ਆਪਣੀ ਧੀ ਨੂੰ ਪੁਲਿਸ ਵਿੱਚ ਏਐਸਆਈ ਬਣਾਇਆ
Courtesy: Instagram@starmasons

Star Mason Entertainment ਇੱਕ ਮਨੋਰੰਜਨ ਅਤੇ ਸੰਗੀਤਕ ਕੰਪਨੀ ਹੈ ਜੋ ਗਾਇਕਾਂ, ਅਦਾਕਾਰਾਂ ਆਦਿ ਦੇ ਸ਼ੋਅ ਨੂੰ ਸਪਾਂਸਰ ਕਰਦੀ ਹੈ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਸਿਮਰਨ ਕੌਰ ਮੁੰਡੀ ਦੇ ਇੰਸਟਾਗ੍ਰਾਮ ਅਕਾਊਂਟ ਤੇ ਮਿਲੀ । ਸਿਮਰਨ ਕੌਰ ਮੁੰਡੀ ਨੇ ਇਸ ਤਸਵੀਰ ਨੂੰ 15 ਜਨਵਰੀ , 2016 ਆਪਣੇ ਅਕਾਊਂਟ ਤੋਂ ਸ਼ੇਅਰ ਕੀਤੀ ਸੀ।

 ਰਿਕਸ਼ਾ ਚਲਾ ਪਿਤਾ ਨੇ ਆਪਣੀ ਧੀ ਨੂੰ ਪੁਲਿਸ ਵਿੱਚ ਏਐਸਆਈ ਬਣਾਇਆ
Courtesy: Instagram@SimranKaurMundi

ਹੋਰ ਜਾਣਕਾਰੀ ਦੇ ਲਈ ਅਸੀਂ ਸਿਮਰਨ ਕੌਰ ਮੁੰਡੀ ਨੂੰ ਈ-ਮੇਲ ਦੇ ਜਰੀਏ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਰਿਕਸ਼ਾ ਚਲਾ ਰਹੀ ਕੁੜੀ ਪੁਲਿਸ ਵਿੱਚ ਏਐਸਆਈ ਨਹੀਂ ਸਗੋਂ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਯੂਨੀਵਰਸ ਸਿਮਰਨ ਕੌਰ ਮੁੰਡੀ ਹਨ।

Result: Partly False

Our Sources

Instagram post uploaded by Star Masons on January 15, 2016
Instagram post uploaded by Simran Kaur Mundi on January 15, 2016

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular