ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralਕੀ ਕੁਵੈਤ ਦੇ ਸ਼ੇਖ ਅਤੇ ਉਸ ਦੀ ਜਾਇਦਾਦ ਦੀਆਂ ਨੇ ਇਹ ਤਸਵੀਰਾਂ?

ਕੀ ਕੁਵੈਤ ਦੇ ਸ਼ੇਖ ਅਤੇ ਉਸ ਦੀ ਜਾਇਦਾਦ ਦੀਆਂ ਨੇ ਇਹ ਤਸਵੀਰਾਂ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਤਾਬੂਤ ਵਿਚ ਪਏ ਵਿਅਕਤੀ , ਹੀਰੇ, ਸੋਨੇ ਦੀਆਂ ਇੱਟਾਂ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਕੁਵੈਤ ਦੇ ਸ਼ੇਖ ਅਤੇ ਉਸ ਦੀ ਜਾਇਦਾਦ ਦੀਆਂ ਹਨ। 

ਫੇਸਬੁੱਕ ਯੂਜ਼ਰ ਗਗਨ ਕੌਰ ਨੇ ਵਾਇਰਲ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ,’ਕੋੜਾ ਸੱਚ ਕੁਵੈਤ ਦਾ ਸ਼ੇਖ ਤੁਸੀ ਅੰਦਾਜਾ ਲਾ ਹੀ ਲਿਆ ਕਿੰਨੀ ਜਾਇਦਾਦ ਦਾ ਮਾਲਕ ਸੀ ਜਾਣ ਲੱਗਿਆ ਖਾਲੀ ਹੱਥ ਏ ਕੁਝ ਵੀ ਨਾਲ ਨੀ ਲਿਜਾ ਸਕਿਆ। ਫਿਰ ਕਿਓ ਮੇਰਾ ਮੇਰਾ ਲਾਇਆ ਏ ਆਪਾ ਝੂਠ ਫਰੇਬ ਤੇ ਠੱਗੀ ਛੱਡ ਕੇ ਸਿਧੇ ਰਾਹ ਚੱਲੀਏ ਜੋੜਿਆ ਕੁਝ ਵੀ ਨਾਲ ਨਹੀ ਜਾਦਾ।’ ਇਸ ਪੋਸਟ ਨੂੰ ਹੁਣ ਤਕ 3500 ਤੋਂ ਵੱਧ ਯੂਜ਼ਰ ਲਾਈਕ ਅਤੇ 1200 ਤੋਂ ਵੱਧ ਯੂਜ਼ਰ ਅੱਗੇ ਸ਼ੇਅਰ ਕਰ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਦੀ ਇਕ ਇਕ ਕਰ ਜਾਂਚ ਸ਼ੁਰੂ ਕੀਤੀ।

ਪਹਿਲੀ ਤਸਵੀਰ  

ਵਾਇਰਲ ਹੋ ਰਹੀ ਪਹਿਲੀ ਤਸਵੀਰ ਦੇ ਵਿੱਚ ਇੱਕ ਵਿਅਕਤੀ ਨੂੰ ਤਾਬੂਤ ਦੇ ਵਿੱਚ ਦੇਖਿਆ ਜਾ ਸਕਦਾ ਹੈ। ਅਸੀਂ ਗੂਗਲ ਰਿਵਰਸ ਇਮੇਜ ਦੀ ਮੱਦਦ ਨਾਲ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਮੀਡੀਆ ਅਦਾਰਾ ਮੈਟਰੋ ਦੁਆਰਾ ਸਾਲ 2018 ਦੇ ਵਿਚ ਪ੍ਰਕਾਸ਼ਤ ਮਿਲੀ। ਰਿਪੋਰਟ ਦੇ ਮੁਤਾਬਕ ਇਹ ਤਸਵੀਰ 33 ਸਾਲਾਂ ਦੇ ਮਿਲੀਨੇਅਰ ਸ਼ੇਰੋਨ ਸੁਖੇਦੋ ਦੀ ਹੈ ਜਿਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੁਖੇਦੋ ਨੂੰ ਦਫ਼ਨਾਉਣ ਤੋਂ ਪਹਿਲਾਂ ਉਸ ਨੂੰ ਸ਼ੈਂਪੇਨ ਦੇ ਨਾਲ ਨਵਾਇਆ ਗਿਆ ਅਤੇ ਉਸ ਨੂੰ ਤਕਰੀਬਨ ਇਕ ਲੱਖ ਡਾਲਰ ਦੀ ਕੀਮਤ ਦੇ ਜਵਾਹਰਾਤ ਪਹਿਨਾਏ ਗਏ।

ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਕੁਵੈਤ ਦੇ ਸ਼ੇਖ ਅਤੇ ਉਸ ਦੀ ਜਾਇਦਾਦ ਦੀਆਂ
Courtesy: Metro

ਦੂਜੀ ਤਸਵੀਰ  

ਦੂਜੀ ਤਸਵੀਰ ਵਿਚ ਸੋਨੇ ਦੀਆਂ ਸਲੈਬਾਂ ਨੂੰ ਦੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਅਸੀਂ ਪਾਇਆ ਕਿ ਇਹ ਸਲੈਬਾਂ ਬੈਂਕ ਆਫ ਇੰਗਲੈਂਡ ਦੇ ਵਾਲਟ ਦੀਆਂ ਹਨ।

ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਕੁਵੈਤ ਦੇ ਸ਼ੇਖ ਅਤੇ ਉਸ ਦੀ ਜਾਇਦਾਦ ਦੀਆਂ
Courtesy: Londonist

ਤੀਜੀ ਤਸਵੀਰ  

ਵਾਇਰਲ ਹੋ ਰਹੀ ਤਸਵੀਰ ਦੇ ਵਿਚ ਸੋਨੇ ਦੇ ਬੈਡ ਨੂੰ ਵੇਖਿਆ ਜਾ ਸਕਦਾ ਹੈ। 

ਗੂਗਲ  ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਅਸੀਂ ਤਸਵੀਰ ਦਾ ਅਸਲ ਸਰੋਤ ਨਹੀਂ ਲੱਭ ਸਕੇ ਹਾਂ ਪਰ ਅਸੀਂ ਪਾਇਆ ਕਿ ਇਹ ਤਸਵੀਰ ਕਈ ਵੈਬਸਾਈਟਾਂ ਤੇ ਮੌਜੂਦ ਹੈ। ਅਮਾਜ਼ਨ ਦੀ ਵੈੱਬਸਾਈਟ ਮੁਤਾਬਿਕ ਇਹ ਬੈੱਡ ਪਹਿਲਾਂ ਸੇਲ ਦੇ ਲਈ ਮੌਜੂਦ ਸੀ।

ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਕੁਵੈਤ ਦੇ ਸ਼ੇਖ ਅਤੇ ਉਸ ਦੀ ਜਾਇਦਾਦ ਦੀਆਂ
Courtesy: Ibafurniturearts

ਚੌਥੀ ਤਸਵੀਰ  

ਚੌਥੀ ਤਸਵੀਰ ਵਿੱਚ ਇੱਕ ਸੋਨੇ ਰੰਗੀ ਗੱਡੀ ਨੂੰ ਦੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਇਹ ਤਸਵੀਰ ਗੈਟੀ ਇਮੇਜ ਦੁਆਰਾ ਸਾਲ 2018 ਦੇ ਵਿੱਚ ਅਪਲੋਡ ਮਿਲੀ। ਦਿੱੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਤਸਵੀਰ ਕਸਟਮਾਈਜ਼ਡ ਏਜੀ ਮਰਸੀਡੀਜ਼ ਬੈਂਜ਼ ਦੀ ਹੈ ਜਿਸ ਨੂੰ 2014 ਟੋਕੀਓ ਆਟੋ ਸਲੂਨ ਦੀ ਪ੍ਰਦਰਸ਼ਨੀ ਵਿੱਚ ਲਗਾਇਆ ਗਿਆ ਸੀ।

ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਕੁਵੈਤ ਦੇ ਸ਼ੇਖ ਅਤੇ ਉਸ ਦੀ ਜਾਇਦਾਦ ਦੀਆਂ
Courtesy: Getty Images

ਪੰਜਵੀਂ ਤਸਵੀਰ  

ਇਸ ਤਸਵੀਰ ‘ਚ ਡੱਬੇ ਵਿੱਚ ਹੀਰੇ ਜਵਾਹਰਾਤ ਨੂੰ ਦੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਸਰਚ ਕਰਨ ਤੇ ਅਸੀਂ ਪਾਇਆ ਕਿ ਇਹ ਤਸਵੀਰ ਕਈ ਵੈਬਸਾਈਟਾਂ ਤੇ ਮੌਜੂਦ ਹੈ ਪਰ ਅਸੀਂ ਇਸ ਤਸਵੀਰ ਦਾ ਅਸਲ ਸਰੋਤ ਨਹੀਂ ਲੱਭ ਸਕੇ ਹਾਂ।

ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਕੁਵੈਤ ਦੇ ਸ਼ੇਖ ਅਤੇ ਉਸ ਦੀ ਜਾਇਦਾਦ ਦੀਆਂ
Courtesy: Pinterest

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰਾਂ ਕੁਵੈਤ ਦੇ ਸ਼ੇਖ ਅਤੇ ਉਸ ਦੇ ਜਾਇਦਾਦ ਦੀਆਂ ਨਹੀਂ ਹਨ। 

Result: False

Our Sources

Media report published by Metro on April 4, 2018
Image uploaded on Pinterest
Image uploaded on Getty Images
Image uploaded on Ibafurniturearts
Image uploaded on Londonist

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular