ਸ਼ੁੱਕਰਵਾਰ, ਜੂਨ 14, 2024
ਸ਼ੁੱਕਰਵਾਰ, ਜੂਨ 14, 2024

HomeFact CheckViralਕੀ ਮੈਟਰੋ 'ਚ ਮੰਜੂਲਿਕਾ ਦੇ ਲੁੱਕ ਚ ਤਿਆਰ ਹੋ ਔਰਤ ਨੇ ਲੋਕਾਂ...

ਕੀ ਮੈਟਰੋ ‘ਚ ਮੰਜੂਲਿਕਾ ਦੇ ਲੁੱਕ ਚ ਤਿਆਰ ਹੋ ਔਰਤ ਨੇ ਲੋਕਾਂ ਨੂੰ ਡਰਾਇਆ? ਵਾਇਰਲ ਵੀਡੀਓ ਐਡ ਸ਼ੂਟਿੰਗ ਦੀ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡਿਆ ਤੇ ਮੈਟਰੋ ਦੇ ਅੰਦਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਫਿਲਮ ‘ਭੂਲ ਭੁਲਾਇਆ’ ਦੇ ਕਿਰਦਾਰ ‘ਮੰਜੁਲਿਕਾ’ ਦੀ ਡਰੈਸ ‘ਚ ਇਕ ਲੜਕੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਯਾਤਰੀ ਡਰ ਰਹੇ ਹਨ ਅਤੇ ਇਕ ਨੌਜਵਾਨ ਸੀਟ ਛੱਡ ਕੇ ਚਲਾ ਜਾਂਦਾ ਹੈ।

ਵੀਡੀਓ ਨੂੰ ਸ਼ੇਅਰ ਕਰਦੇ ਸੋਸ਼ਲ ਮੀਡਿਆ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਮੰਜੁਲਿਕਾ ਦੇ ਕੱਪੜੇ ਪਹਿਨੀ ਔਰਤ ਮੈਟਰੋ ‘ਚ ਲੋਕਾਂ ਨੂੰ ਡਰਾ ਰਹੀ ਹੈ। ਵੀਡੀਓ ਨੂੰ ਅਸਲ ਦੱਸਦਿਆਂ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ।

ਫੇਸਬੁੱਕ ਪੇਜ ‘AVP News Punjab’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮੰਜੂਲਿਕਾ ਦੇ ਲੁੱਕ ਚ ਤਿਆਰ ਹੋਈ ਔਰਤ ਲੋਕਾਂ ਨੂੰ ਡਰਾ ਰਹੀ ਦਿੱਲੀ ਮੈਟਰੋ ਚ।’

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਖੰਗਾਲਿਆ।

ਸਰਚ ਦੇ ਦੌਰਾਨ ਸਾਨੂੰ ‘News 18’ ਦੁਆਰਾ ਪ੍ਰਕਾਸ਼ਿਤ ਆਰਟੀਕਲ ਮਿਲਿਆ। ਆਰਟੀਕਲ ਦੇ ਮੁਤਾਬਕ ਇਹ ਵੀਡੀਓ ਬੋਟ ਕੰਪਨੀ ਲਈ ਸ਼ੂਟ ਕੀਤੇ ਗਏ ਇਸ਼ਤਿਹਾਰ ਦਾ ਵੀਡੀਓ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਆਰਟੀਕਲ ਦੇ ਵਿੱਚ ਸਾਨੂੰ ਬੋਟ ਦੁਆਰਾ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਤੇ ਅਪਲੋਡ ਕੀਤੀ ਗਈ ਵੀਡੀਓ ਮਿਲੀ। ਬੋਟ ਦੁਆਰਾ ਅਪਲੋਡ ਵੀਡੀਓ ਅਤੇ ਵਾਇਰਲ ਵੀਡੀਓ ਦੇ ਵਿੱਚ ਸਮਾਨਤਾਵਾਂ ਦੇਖੀਆਂ ਜਾ ਸਕਦੀਆਂ ਹਨ। ਇਹ ਵੀਡੀਓ ਤਕਰੀਬਨ 100 ਸਕਿੰਟ ਦੀ ਹੈ ਜਦਕਿ ਵਾਇਰਲ ਹੋ ਰਹੀ ਵੀਡੀਓ ਸਿਰਫ 15 ਸਕਿੰਟ ਦੀ ਹੈ ਜਿਸ ਤੋਂ ਸਪਸ਼ਟ ਹੈ ਕਿ ਵੀਡੀਓ ਦੇ ਕੁਝ ਹਿੱਸੇ ਨੂੰ ਕੱਟਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਮੈਟਰੋ 'ਚ ਮੰਜੂਲਿਕਾ ਦੇ ਲੁੱਕ ਚ ਤਿਆਰ ਹੋ ਔਰਤ ਨੇ ਲੋਕਾਂ ਨੂੰ ਡਰਾਇਆ
Courtesy: Instagram@Boat.Nirvana

ਇਸ ਦੇ ਨਾਲ ਹੀ ਸਰਚ ਦੇ ਦੌਰਾਨ ਸਾਨੂੰ ਸੀਈਓ ਨੋਇਡਾ ਅਥਾਰਟੀ ਦੇ ਟਵਿੱਟਰ ਹੈਂਡਲ ਤੇ ਟਵੀਟ ਮਿਲਿਆ। ਟਵੀਟ ਮੁਤਾਬਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਇਕ ਵਪਾਰਕ ਇਸ਼ਤਿਹਾਰ ਦੀ ਸ਼ੂਟਿੰਗ ਦਾ ਹਿੱਸਾ ਹੈ। ਇਹ ਸ਼ੂਟਿੰਗ 22 ਦਸੰਬਰ 2022 ਨੂੰ ਹੋਈ ਸੀ ਅਤੇ ਸ਼ੂਟਿੰਗ NMRC ਦੀ ਨੀਤੀ ਤਹਿਤ ਹੋਈ ਹੈ। ਵਿਗਿਆਪਨ ਬੋਟ ਏਅਰ ਡੋਪਜ਼ ਲਈ ਕਰੀਏਟਿਵ ਪ੍ਰੋਡਕਸ਼ਨ ਦੁਆਰਾ ਸ਼ੂਟ ਕੀਤਾ ਗਿਆ ਸੀ।

ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਲਈ ਨੋਇਡਾ ਅਥਾਰਿਟੀ ਨੂੰ ਸੰਪਰਕ ਕੀਤਾ। ਸੰਪਰਕ ਕਾਇਮ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਅਸਲ ਵਿੱਚ ਨੋਇਡਾ ਮੈਟਰੋ ‘ਚ ਸ਼ੂਟ ਹੋਏ ਇਸ਼ਤਿਹਾਰ ਦਾ ਹੈ। ਇਸ ਵੀਡੀਓ ਦੀ ਸ਼ੂਟਿੰਗ ਦੀ ਇਜਾਜ਼ਤ ਨੋਇਡਾ ਮੈਟਰੋ ਰੇਲ ਕਾਰਪੋਰੇਸ਼ਨ ਦੁਆਰਾ ਦਿੱਤੀ ਗਈ ਸੀ।

Result: Missing Context

Our Sources

Media report published by News 18 on January 25, 2023
Tweet made by CEO, Noida on January 24, 2023
Video uploaded by BOAT Nirvana on January 21, 2023


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular