ਸ਼ੁੱਕਰਵਾਰ, ਮਈ 3, 2024
ਸ਼ੁੱਕਰਵਾਰ, ਮਈ 3, 2024

HomeFact CheckViralWeekly Wrap: ਕੀ ਆਮ ਆਦਮੀ ਪਾਰਟੀ ਦੇ ਆਗੂ ਨਾਲ ਹੋਈ ਕੁੱਟਮਾਰ? ਪੜ੍ਹੋ...

Weekly Wrap: ਕੀ ਆਮ ਆਦਮੀ ਪਾਰਟੀ ਦੇ ਆਗੂ ਨਾਲ ਹੋਈ ਕੁੱਟਮਾਰ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਭੀੜ ਦੁਆਰਾ ਇੱਕ ਪੀਲੀ ਦਸਤਾਰ ਬੰਨ੍ਹੇ ਵਿਅਕਤੀ ਨਾਲ ਕੁੱਟਮਾਰ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਵਿਅਕਤੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਦਾ ਆਗੂ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਆਮ ਆਦਮੀ ਪਾਰਟੀ ਦੇ ਆਗੂ ਨਾਲ ਹੋਈ ਕੁੱਟਮਾਰ

ਕੀ ਆਮ ਆਦਮੀ ਪਾਰਟੀ ਦੇ ਆਗੂ ਨਾਲ ਹੋਈ ਕੁੱਟਮਾਰ?

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਭੀੜ ਦੁਆਰਾ ਇੱਕ ਪੀਲੀ ਦਸਤਾਰ ਬੰਨ੍ਹੇ ਵਿਅਕਤੀ ਨਾਲ ਕੁੱਟਮਾਰ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਵਿਅਕਤੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਦਾ ਆਗੂ ਹੈ। ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਸਗੋਂ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਹੈ ਜਿਥੇ ਜੱਟ ਦਿਵਸ ਦੀ ਰੈਲੀ ਕੱਢਣ ਮੌਕੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ ‘ਤੇ ਹਮਲਾ ਹੋਇਆ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਆਮ ਆਦਮੀ ਪਾਰਟੀ ਦੇ ਆਗੂ ਨਾਲ ਹੋਈ ਕੁੱਟਮਾਰ

ਕੀ ਇਹ ਵੀਡੀਓ ਧਰਮ ਦੇ ਨਾਮ ਤੇ ਵੋਟ ਮੰਗਣ ਗਏ ਭਾਜਪਾ ਨੇਤਾ ਨਾਲ ਹੋਈ ਕੁੱਟਮਾਰ ਦਾ ਹੈ?

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੀੜ ਇੱਕ ਗੱਡੀ ਤੇ ਹਮਲਾ ਕਰਦੇ ਨਜ਼ਰ ਆ ਰਹੀ ਹੈ। ਵੀਡੀਓ ਨੂੰ ਇਸ ਦਾਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਧਰਮ ਦੇ ਨਾਮ ਤੇ ਵੋਟ ਮੰਗਣ ਆਏ ਭਾਜਪਾ ਨੇਤਾ ਨਾਲ ਲੋਕਾਂ ਦੇ ਕੁੱਟਮਾਰ ਕੀਤੀ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਬੀਜੇਪੀ ਨੇਤਾ ਨਾਲ ਹੋਈ ਕੁੱਟਮਾਰ ਦਾ ਨਹੀਂ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਮ ਆਦਮੀ ਪਾਰਟੀ ਦੇ ਆਗੂ ਨਾਲ ਹੋਈ ਕੁੱਟਮਾਰ

ਹਰਿਆਣਾ ਦੇ ਸਭ ਤੋਂ ਵੱਡੇ ਪਿੰਡ ਸਿਸਾਅ ਨੇ ਬੀਜੇਪੀ ਅਤੇ ਜੇਜੇਪੀ ਦੇ ਲੀਡਰਾਂ ਦੀ ਐਂਟਰੀ ਕੀਤੀ ਬੰਦ?

ਸੋਸ਼ਲ ਮੀਡਿਆ ਤੇ ਇੱਕ ਫਲੈਕਸ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਸਭ ਤੋਂ ਵੱਡੇ ਪਿੰਡ ਸਿਸਾਅ ਵਿੱਚ ਬੀਜੇਪੀ ਅਤੇ ਜੇਜੇਪੀ ਦੇ ਲੀਡਰਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ। ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2021 ਦੀ ਹੈ। ਇਸ ਤਸਵੀਰ ਦਾ 2024 ਲੋਕ ਸਭਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਆਮ ਆਦਮੀ ਪਾਰਟੀ ਦੇ ਆਗੂ ਨਾਲ ਹੋਈ ਕੁੱਟਮਾਰ

ਇਰਾਨ ਦੁਆਰਾ ਇਜਰਾਈਲ ਤੇ ਕੀਤੇ ਗਏ ਹਮਲੇ ਦਾ ਹੈ ਇਹ ਵੀਡੀਓ?

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਰਾਨ ਦੁਆਰਾ ਇਜਰਾਈਲ ਤੇ ਕੀਤੇ ਗਏ ਹਮਲੇ ਦੀ ਹੈ। ਉੱਤਰੀ ਸੀਰੀਆ ਦੇ ਕਰੀਬ ਚਾਰ ਸਾਲ ਪੁਰਾਣੇ ਵੀਡੀਓ ਨੂੰ ਇਰਾਨ ਦੁਆਰਾ ਇਸਰਾਇਲ ਦੇ ਕੀਤੇ ਗਏ ਹਮਲੇ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। 

ਪੂਰਾ ਫੈਕਟ ਚੈਕ ਇਥੇ ਪੜ੍ਹੋ


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular