ਸ਼ਨੀਵਾਰ, ਜੂਨ 22, 2024
ਸ਼ਨੀਵਾਰ, ਜੂਨ 22, 2024

HomeFact CheckViralਟੋਲ ਟੈਕਸ ਨੂੰ ਲੈ ਕੇ ਹੋਏ ਵਿਵਾਦ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ

ਟੋਲ ਟੈਕਸ ਨੂੰ ਲੈ ਕੇ ਹੋਏ ਵਿਵਾਦ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੀਸੀਟੀਵੀ ਕੈਮਰੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇਕ ਵਿਅਕਤੀ ਆਪਣੇ ਅਹੁਦੇ ਦਾ ਰੁਤਬਾ ਦਿਖਾਉਂਦੇ ਹੋਏ ਟੋਲ ਟੈਕਸ ਦੇਣ ਤੋਂ ਬਚਦਾ ਨਜ਼ਰ ਆ ਰਿਹਾ ਹੈ, ਜਦਕਿ ਟੋਲ ਪਲਾਜ਼ਾ ਕਰਮਚਾਰੀ ਕਾਨੂੰਨ ਅਤੇ ਨਿਯਮਾਂ ਦਾ ਪਾਠ ਪੜ੍ਹਾਉਂਦਾ ਸੁਣਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕਰ ਰਹੇ ਹਨ।

ਫੇਸਬੁੱਕ ਯੂਜ਼ਰ ਸੰਜੀਵ ਚੱਠਾ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਟੋਲ ਪਲਾਜ਼ਾ ਵਾਲਿਆਂ ਨੇ ਕੀਤਾ ਕਮਾਲ, ਜੱਜ ਸਾਹਿਬ ਨੂੰ ਪੜ੍ਹਾਇਆ ਇਨਸਾਫ਼ ਦਾ ਸਬਕ, 80 ਰੁਪਏ ‘ਚ ਜੱਜ ਸਾਹਿਬ ਦੀ ਹਾਲਤ ਖਰਾਬ, ਹਰ ਗੱਲ ਕਮਾਲ ਦੀ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਟੋਲ ਟੈਕਸ ਨੂੰ ਲੈ ਕੇ ਹੋਏ ਵਿਵਾਦ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ
Courtesy: Facebook/SanjeevKumarShunty

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ। ਸਾਨੂੰ ਇਸ ਵੀਡੀਓ ਦੇ ਵਿਚ ਸੀਸੀਟੀਵੀ ਫੁਟੇਜ਼ ਤੇ ਤਾਰੀਖ 9 ਸਤੰਬਰ 2020 ਲਿਖੀ ਮਿਲੀ।

ਅਸੀਂ ਕੀ ਵਰਡ ਦੀ ਮਦਦ ਨਾਲ ਖੋਜ ਕਰਨੀ ਸ਼ੁਰੂ ਕੀਤੀ, ਤਾਂ ਇਸ ਦੌਰਾਨ ਸਾਨੂੰ ਮਾਰਚ 2021 ਵਿੱਚ ਪ੍ਰਕਾਸ਼ਿਤ ਕਈ ਮੀਡੀਆ ਰਿਪੋਰਟਾਂ ਮਿਲੀਆਂ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਏਬੀਪੀ ਲਾਈਵ ਦੁਆਰਾ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਬਰੇਲੀ ਅਤੇ ਮੁਰਾਦਾਬਾਦ ਵਿਚਕਾਰ ਟੋਲ ਪਲਾਜ਼ਾ ਦਾ ਹੈ। ਰਿਪੋਰਟ ਮੁਤਾਬਕ ਟੋਲ ਪਲਾਜ਼ਾ ‘ਤੇ ਜਿਵੇਂ ਹੀ ਗੱਡੀ ਰੁਕਦੀ ਹੈ ਡਰਾਈਵਰ ਬੂਥ ਆਪਰੇਟਰ ਨੂੰ ਆਪਣਾ ਪਛਾਣ ਪੱਤਰ ਸੌਂਪਦਾ ਹੈ। ਆਪਰੇਟਰ ਉਸਨੂੰ ਸੂਚਿਤ ਕਰਦਾ ਹੈ ਕਿ ਉਹ ਭੁਗਤਾਨ ਤੋਂ ਛੂਟ ਲਈ ਯੋਗ ਨਹੀਂ ਹੈ।

Courtesy: ABP Live

ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਕਾਰ ਵਿੱਚ ਬੈਠਾ ਵਿਅਕਤੀ ਸੁਪਰਵਾਈਜ਼ਰ ਨੂੰ ਫ਼ੋਨ ਕਰਦਾ ਹੈ ਅਤੇ ਆਈਡੀ ਚੈਕ ਕਰਦਾ ਹੈ। ਇਸ ਤੋਂ ਬਾਅਦ ਟੋਲ ਮੈਨੇਜਰ ਉਥੇ ਆਉਂਦਾ ਹੈ ਅਤੇ ਕਾਰ ਦੇ ਅੰਦਰ ਬੈਠਾ ਵਿਅਕਤੀ ਉਸ ਨੂੰ ਕਹਿੰਦਾ ਹੈ ਕਿ ਉਹ ਏ.ਡੀ.ਜੇ. ਹੈ ਪਰ ਫਿਰ ਵੀ ਪ੍ਰਟੋਲ ਸੰਚਾਲਕ ਉਨ੍ਹਾਂ ਨੂੰ ਬਿਨਾਂ ਟੋਲ ਟੈਕਸ ਦਿੱਤੇ ਜਾਣ ਦੇਣ ਤੋਂ ਇਨਕਾਰ ਕਰਦੇ ਹਨ। ਨਿਯਮਾਂ ਦਾ ਹਵਾਲਾ ਦਿੰਦੇ ਹੋਏ ਟੋਲ ਮੈਨੇਜਰ ਦਾ ਕਹਿਣਾ ਹੈ ਕਿ ਹਾਈਕੋਰਟ ਦੇ ਜੱਜ ਨੂੰ ਟੋਲ ਟੈਕਸ ਭਰਨ ਤੋਂ ਛੋਟ ਹੈ ਪਰ ਤੁਸੀਂ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਹੋ ਇਸ ਲਈ ਉਨ੍ਹਾਂ ਨੂੰ 80 ਰੁਪਏ ਟੋਲ ਟੈਕਸ ਦੇਣਾ ਪਵੇਗਾ।

ਆਪਣੀ ਸਰਚ ਦੇ ਦੌਰਾਨ ਸਾਨੂੰ ਨਵਭਾਰਤ ਟਾਈਮਜ਼ ਦੁਆਰਾ 16 ਮਾਰਚ 2021 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੀ ਅਤੇ ਸਤੰਬਰ 2020 ਦੀ ਹੈ। ਇਹ ਵੀਡੀਓ ਭਿੰਡ ਜ਼ਿਲ੍ਹੇ ਦੇ ਬਾਰ੍ਹਹੀ ਟੋਲ ਪਲਾਜ਼ਾ ਦੀ ਹੈ।

Courtesy: ABP Live
Courtesy: NavBharatTimes

ਇਸ ਦੇ ਨਾਲ ਹੀ ਸਾਨੂੰ ਆਜਤਕ ਦੇ ਕਰਾਈਮ ਚੈਨਲ ਕਰਾਈਮ ਤਕ ਤੇ 17 ਮਾਰਚ 2021 ਨੂੰ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਮਿਲੀ। ਰਿਪੋਰਟ ਦੇ ਵਿੱਚ ਸਾਨੂੰ ਟੋਲ ਪਲਾਜ਼ਾ ਦੇ ਮੈਨੇਜਰ ਸਰਵੇਸ਼ ਸ਼ਰਮਾ ਦਾ ਬਿਆਨ ਵੀ ਮਿਲਿਆ। ਰਿਪੋਰਟਰ ਨਾਲ ਗੱਲ ਕਰਦਿਆਂ ਸਰਵੇਸ਼ ਸ਼ਰਮਾ ਨੇ ਦੱਸਿਆ ਕਿ ਵਾਇਰਲ ਵੀਡੀਓ ਕਾਫੀ ਪੁਰਾਣਾ ਹੈ। ਰਿਪੋਰਟ ਦੇ ਵਿੱਚ ਬਾਈਟ ਦੀ ਲੋਕੇਸ਼ਨ ਗਵਾਲੀਅਰ ਲਿਖੀ ਹੋਈ ਹੈ।

ਸਰਵੇਸ਼ ਸ਼ਰਮਾ ਨੇ ਕਰਾਈਮ ਤਕ ਨੂੰ ਦੱਸਿਆ ਕਿ ਕਾਰ ਵਿੱਚ ਵਧੀਕ ਜ਼ਿਲ੍ਹਾ ਕਾਰਜਕਾਰੀ ਐਡਵੋਕੇਟ ਸਨ। ਉਨ੍ਹਾਂ ਨੇ ਟੋਲ ਟੈਕਸ ਵਿੱਚ ਛੋਟ ਦੀ ਮੰਗ ਕੀਤੀ ਸੀ, ਜਦੋਂ ਕਿ ਉਹ ਛੋਟ ਦੇ ਘੇਰੇ ਵਿੱਚ ਨਹੀਂ ਆਉਂਦੇ। ਉਹਨਾਂ ਨੇ ਇਹ ਵੀ ਦੱਸਿਆ ਕਿ ਸੋਸ਼ਲ ਮੀਡਿਆ ਤੇ ਕਈਆਂ ਨੇ ਇਸ ਵੀਡੀਓ ਤੇ ਜੱਜ ਲਿਖ ਦਿੱਤਾ ਜੋ ਕਿ ਸੱਚ ਨਹੀਂ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ। ਹਾਲਾਂਕਿ, ਆਪਣੀ ਸਰਚ ਦੇ ਦੌਰਾਨ ਅਸੀਂ ਵਾਇਰਲ ਵੀਡੀਓ ਦੀ ਮਿਤੀ ਅਤੇ ਜਗ੍ਹਾ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ।

Result: Missing Context

Our Sources

Media report published by ABP Live on March 15, 2021
Media report published by NavBharat Times on March 16, 2021
Video report published by Aaj Tak on March 17, 2021


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular