Viral
Weekly Wrap: ਪਠਾਨ ਫਿਲਮ ਤੋਂ ਲੈ ਕੇ ਬੀਬੀਸੀ ਡਾਕੂਮੈਂਟਰੀ ਤਕ, ਪੜ੍ਹੋ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਖੂਬ ਵਾਇਰਲ ਹੋਈ, ਜਿਸ ‘ਚ ਸ਼ਾਹਰੁਖ ਖਾਨ ਮੁਕੇਸ਼ ਅੰਬਾਨੀ ਦੇ ਪਰਿਵਾਰ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਬਾਨੀ ਪਰਿਵਾਰ ਨੇ ਸ਼ਾਹਰੁਖ ਖਾਨ ਦੇ ਨਾਲ ਪਠਾਨ ਫਿਲਮ ਦੇਖੀ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਰਾਹੁਲ ਗਾਂਧੀ ਪਿਛਲੇ ਸਾਲ ਯੂਕੇ ਵਿੱਚ ਬੀਬੀਸੀ ਦੀ ਪ੍ਰਧਾਨ ਮੰਤਰੀ ਮੋਦੀ ਡਾਕੂਮੈਂਟਰੀ ਦੇ ਨਿਰਮਾਤਾ ਨੂੰ ਮਿਲੇ ਸਨ?
ਸੋਸ਼ਲ ਮੀਡੀਆ ਇੱਕ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ। ਤਸਵੀਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਾਲ ਹੀ ਵਿੱਚ ਬਣੀ ਬੀਬੀਸੀ ਦੀ ਵਿਵਾਦਤ ਡਾਕੂਮੈਂਟਰੀ ਪਿੱਛੇ “ਕਾਂਗਰਸ ਦੀ ਸਾਜ਼ਿਸ਼” ਦਾ ਦਾਅਵਾ ਕਰਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਿਛਲੇ ਸਾਲ ਯੂਕੇ ਵਿੱਚ ਬੀਬੀਸੀ ਦੀ ਪ੍ਰਧਾਨ ਮੰਤਰੀ ਮੋਦੀ ਡਾਕੂਮੈਂਟਰੀ ਦੇ ਨਿਰਮਾਤਾ ਨਾਲ ਮੁਲਾਕਾਤ ਕੀਤੀ ਸੀ। ਰਾਹੁਲ ਗਾਂਧੀ ਦੇ ਨਾਲ ਖੜ੍ਹੇ ਲੋਕ ਡਾਕਯੂਮੈਂਟਰੀ ਬਣਾਉਣ ਵਾਲੇ ਨਹੀਂ ਹਨ। ਫੋਟੋ ਵਿੱਚ ਗਾਂਧੀ ਦੇ ਨਾਲ ਮੌਜੂਦ ਲੈਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਅਤੇ ਉਹਨਾਂ ਦੇ ਨਾਲ ਸੈਮ ਪਤ੍ਰੋਦਾ ਹਨ।

ਕੀ ਅੰਬਾਨੀ ਪਰਿਵਾਰ ਨੇ ਸ਼ਾਹਰੁਖ ਖਾਨ ਦੇ ਨਾਲ ਪਠਾਨ ਫਿਲਮ ਦੇਖੀ?
ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਸ਼ਾਹਰੁਖ ਖਾਨ ਮੁਕੇਸ਼ ਅੰਬਾਨੀ ਦੇ ਪਰਿਵਾਰ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਬਾਨੀ ਪਰਿਵਾਰ ਨੇ ਸ਼ਾਹਰੁਖ ਖਾਨ ਦੇ ਨਾਲ ਪਠਾਨ ਫਿਲਮ ਦੇਖੀ। ਸ਼ਾਹਰੁਖ ਖਾਨ ਦੀ ਅੰਬਾਨੀ ਪਰਿਵਾਰ ਨਾਲ ਸੈਲਫੀ ਲੈਂਦੇ ਵਾਇਰਲ ਹੋ ਰਹੀ ਤਸਵੀਰ ਸੱਤ ਸਾਲ ਤੋਂ ਵੀ ਵੱਧ ਪੁਰਾਣੀ ਹੈ। ਇਸ ਦਾ ਪਠਾਨ ਫਿਲਮ ਨਾਲ ਕੋਈ ਸੰਬੰਧ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਮੈਟਰੋ ‘ਚ ਮੰਜੂਲਿਕਾ ਦੇ ਲੁੱਕ ਚ ਤਿਆਰ ਹੋ ਔਰਤ ਨੇ ਲੋਕਾਂ ਨੂੰ ਡਰਾਇਆ? ਵਾਇਰਲ ਵੀਡੀਓ ਐਡ ਸ਼ੂਟਿੰਗ ਦੀ ਹੈ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਟਰੋ ‘ਚ ਮੰਜੂਲਿਕਾ ਦੇ ਲੁੱਕ ਚ ਤਿਆਰ ਹੋ ਔਰਤ ਨੇ ਲੋਕਾਂ ਨੂੰ ਡਰਾਇਆ। ਇਹ ਸੱਚ ਨਹੀਂ ਹੈ। ਵਾਇਰਲ ਵੀਡੀਓ ਅਸਲ ਵਿੱਚ ਨੋਇਡਾ ਮੈਟਰੋ ‘ਚ ਸ਼ੂਟ ਹੋਏ ਇਸ਼ਤਿਹਾਰ ਦਾ ਹੈ ਜਿਸ ਦੀ ਇਜਾਜ਼ਤ ਨੋਇਡਾ ਮੈਟਰੋ ਰੇਲ ਕਾਰਪੋਰੇਸ਼ਨ ਦੁਆਰਾ ਦਿੱਤੀ ਗਈ ਸੀ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੁਆਰਾ ਪਹਿਲਵਾਨ ਨੂੰ ਥੱਪੜ ਮਾਰਨ ਦੀ ਪੁਰਾਣੀ ਵੀਡੀਓ ਨੂੰ ਹਾਲੀਆ ਦੱਸਕੇ ਕੀਤਾ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਹਾਲ ਹੀ ਦੇ ਵਿੱਚ ਪਹਿਲਵਾਨ ਨੂੰ ਥੱਪੜ ਮਾਰ ਦਿੱਤਾ। ਵਾਇਰਲ ਵੀਡੀਓ ਦਸੰਬਰ 2021 ਦਾ ਹੈ, ਜਦੋਂ ਸੰਸਦ ਮੈਂਬਰ ਨੇ ਰਾਂਚੀ ਵਿੱਚ ਅੰਡਰ-15 ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਟੂਰਨਾਮੈਂਟ ਦੌਰਾਨ ਪਹਿਲਵਾਨ ਨੂੰ ਥੱਪੜ ਮਾਰ ਦਿੱਤਾ ਸੀ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044