ਸੋਮਵਾਰ, ਮਈ 20, 2024
ਸੋਮਵਾਰ, ਮਈ 20, 2024

HomeFact Checkਤਰਬੂਜ਼ ਨੂੰ ਟੀਕਾ ਲਗਾ ਰਹੇ ਵਿਅਕਤੀ ਦਾ ਵੀਡੀਓ ਸਕ੍ਰਿਪਟਿਡ ਹੈ

ਤਰਬੂਜ਼ ਨੂੰ ਟੀਕਾ ਲਗਾ ਰਹੇ ਵਿਅਕਤੀ ਦਾ ਵੀਡੀਓ ਸਕ੍ਰਿਪਟਿਡ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਤਰਬੂਜ਼ ਨੂੰ ਟੀਕਾ ਲਗਾ ਕੇ ਰੰਗ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਅਸਲ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਫੇਸਬੁੱਕ ਯੂਜ਼ਰ ਨਵਜੋਤ ਸਿੰਘ ਧਾਲੀਵਾਲ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਖਾ ਲਵੋ ਤਰਬੂਜ਼! ਟੀਕੇ ਲਾ ਲਾ ਕਰ ਰਹੇ ਨੇ ਰੰਗ ਲਾਲ’

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਖੰਗਾਲਿਆ।

ਸਾਨੂੰ ਹੁਬੂਹੁ ਵੀਡੀਓ ਇਕ ਹੋਰ ਯੂਜ਼ਰ ਦੁਆਰਾ ਵੀਡੀਓ ਅਪਲੋਡ ਮਿਲੀ। ਅਸੀਂ ਪਾਇਆ ਕਿ ਇਸ ਵੀਡੀਓ ਦੇ 29 ਸਕਿੰਡ ‘ਤੇ ਡਿਸਕਲੇਮਰ ਦਿਖਾਈ ਦਿੱਤਾ ਜਿਸ ਮੁਤਾਬਕ ਇਹ ਵੀਡੀਓ ਸਕ੍ਰਿਪਟਿਡ ਹੈ।

ਤਰਬੂਜ਼ ਨੂੰ ਟੀਕਾ ਲਗਾ ਰਹੇ ਵਿਅਕਤੀ ਦਾ ਵੀਡੀਓ ਸਕ੍ਰਿਪਟਿਡ ਹੈ

ਸਰਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੀਵਰਡ ਦੇ ਜਰੀਏ ਸਰਚ ਕੀਤਾ। ਸਾਨੂੰ ਵੀਡੀਓ ਦਾ ਅਸਲ ਸਰੋਤ ਫੇਸਬੁੱਕ ਪੇਜ ‘Social Message’ ਦੁਆਰਾ ਵੀਡੀਓ ਮਿਲੀ। ਇਸ ਪੇਜ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਪੇਜ ਤੇ ਅਪਲੋਡ ਕੁਝ ਵੀਡੀਓ ਸਕ੍ਰਿਪਟਡ ਹਨ। ਅਸੀਂ ਇਸ ਪੇਜ ਤੇ ਅਪਲੋਡ ਹੋਰ ਵੀਡੀਓ ਨੂੰ ਵੀ ਦੇਖਿਆ। ਇਸ ਪੇਜ ‘ਤੇ ਮੌਜੂਦ ਹੋਰ ਵੀਡੀਓ ਵਿੱਚ ਵਾਇਰਲ ਵੀਡੀਓ ਵਾਲੇ ਕਲਾਕਾਰ ਦੇਖੇ ਜਾ ਸਕਦੇ ਹਨ।

ਅਸੀਂ ਇਸ ਪੇਜ ਦੇ ਐਡਮਿਨ ਨੂੰ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਅਸਲ ਵਿੱਚ ਸਕ੍ਰਿਪਟਡ ਹੈ।

Result: Missing Context

Sources
Facebook Post By Harpreet HarSahai, Dated May 1, 2024
Facebook Post By Social Message, Dated April 29, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular