ਵੀਰਵਾਰ, ਅਪ੍ਰੈਲ 22, 2021
ਵੀਰਵਾਰ, ਅਪ੍ਰੈਲ 22, 2021
HomeFact ChecksReligionਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦੀ ਪੁਰਾਣੀਆਂ...

ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦੀ ਪੁਰਾਣੀਆਂ ਤਸਵੀਰਾਂ ਮੁੜ ਵਾਇਰਲ

ਸੋਸ਼ਲ ਮੀਡੀਆ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀ ਤਸਵੀਰਾਂ ਦੇ ਵਿਚ ਸੰਗਤਾਂ ਨੂੰ ਸੇਵਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਹਾਲਤ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਪੇਜ ਸਿੱਖੀ ਖੰਡਿਓਂ ਤਿੱਖੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ,”ਗੁਰਦੁਆਰਾ  ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਰੋਵਰ ਦੀ ਚੱਲ ਰਹੀ ਕਾਰ ਸੇਵਾ ਵਿਚ ਸੰਗਤਾਂ ਦਾ ਸੇਵਾ ਦੇ ਜਜ਼ਬੇ ਨਾਲ ਠਾਠਾਂ ਮਾਰਦਾ ਇਕੱਠ।”

ਗੁਰਦੁਆਰਾ

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Crowd tangle ਦੇ ਡਾਟਾ ਦੇ ਮੁਤਾਬਕ ਇਨ੍ਹਾਂ ਤਸਵੀਰਾਂ ਦੇ ਬਾਰੇ ਵਿਚ 23,555 ਤੋਂ ਵੱਧ ਲੋਕ ਚਰਚਾ ਕਰ ਰਹੇ ਹਨ।

Fact Check/Verification

 
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ ਕਿ ਇਹ ਤਸਵੀਰਾਂ ਹਾਲ ਦੀਆਂ ਹਨ ਜਾਂ ਪੁਰਾਣੀਆਂ। ਅਸੀਂ ਤਸਵੀਰਾਂ ਨੂੰ ਲੈ ਕੇ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ।

Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?

ਸਰਚ ਦੇ ਦੌਰਾਨ ਸਾਨੂੰ ਮੀਡੀਆ ਏਜੰਸੀ ਪੰਜਾਬ ਟੂਡੇ ਦੁਆਰਾ 31 ਮਾਰਚ 2018 ਨੂੰ ਅਪਲੋਡ ਇੱਕ ਵੀਡੀਓ ਮਿਲੀ। ਵੀਡੀਓ ਦੀ ਡਿਸਕ੍ਰਿਪਸ਼ਨ ਦੇ ਮੁਤਾਬਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੀ ਕਾਰ ਸੇਵਾ ਕੀਤੀ ਗਈ ਅਤੇ ਇਸ ਦੌਰਾਨ ਹਵਾਈ ਜਹਾਜ਼ ਰਾਹੀਂ ਕਾਰ ਸੇਵਾ ਕਰ ਰਹੀ ਸੰਗਤਾਂ ਦੇ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।

ਅਸੀਂ ਵਾਇਰਲ ਤਸਵੀਰਾਂ ਨੂੰ ਲੈ ਕੇ ਆਪਣੀ ਜਾਂਚ ਜਾਰੀ ਰੱਖੀ। ਸਰਚ ਦੇ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਸਾਨੂੰ ਇੱਕ ਫੇਸਬੁੱਕ ਪੇਜ ਦੁਆਰਾ ਮਾਰਚ 31,2018 ਨੂੰ ਅਪਲੋਡ ਮਿਲੀਆਂ। 

ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਜਗ ਬਾਣੀ ਦੇ ਦੁਆਰਾ ਅਪਲੋਡ ਵੀਡੀਓ ਵਿੱਚ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸਾਲ 2018 ਨੂੰ ਕਰਵਾਈ ਗਈ ਕਾਰ ਸੇਵਾ ਦੀਆਂ ਕਈ ਤਸਵੀਰਾਂ ਮਿਲੀਆਂ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਹਾਲ ਦੀਆਂ ਨਹੀਂ ਸਗੋਂ ਤਿੰਨ ਸਾਲ ਪੁਰਾਣੀਆਂ ਹਨ।

Result: False

Sources

https://www.youtube.com/watch?v=Sxx6mOeW-cs

https://www.facebook.com/jagdeep.punjabi/photos/%E0%A8%AC%E0%A9%80%%A9%9C%E0%A8%AC%E0%A8%BE%E0%A8%AC%E0%A8%BE%E0%A8%AC%E0%A9%81%E0%A9%B1%E0%A8%A2%E0%A8%BE%E0%A8%B8%E0%A8%BE%E0%A8%B9%E0%A8%BF%E0%A8%AC%E0%A8%9C%E0%A9%80%E0%A8%A6%E0%A9%87%E0%A8%95%E0%A8%BE%E0%A8%B0%E0%A8%B8%E0%A9%87%E0%A8%B5%E0%A8%BE%E0%A8%A6%E0%A8%BE%E0%A8%A0%E0%A8%BE%E0%A8%A0%E0%A8%BE%E0%A8%AE%E0%A8%BE%E0%A8%B0%E0%A8%A6%E0%A8%BE-%E0%A8%87%E0%A8%95%E0%A9%B1%E0%A8%A0-/1873230119378610/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Avatar
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular