ਬੁੱਧਵਾਰ, ਅਕਤੂਬਰ 27, 2021
ਬੁੱਧਵਾਰ, ਅਕਤੂਬਰ 27, 2021
HomePunjabiਮਰਾਠਾ ਅੰਦੋਲਨ ਦਾ ਪੁਰਾਣਾ ਵੀਡੀਓ ਸੋਸ਼ਲ ਮੀਡਿਆ ਤੇ ਅਸਮ ਵਿੱਚ ਹੋਏ NRC...

ਮਰਾਠਾ ਅੰਦੋਲਨ ਦਾ ਪੁਰਾਣਾ ਵੀਡੀਓ ਸੋਸ਼ਲ ਮੀਡਿਆ ਤੇ ਅਸਮ ਵਿੱਚ ਹੋਏ NRC ਵਿਰੋਧ ਦਾ ਦੱਸਕੇ ਕੀਤਾ ਸ਼ੇਅਰ  

ਕਲੇਮ –

 
 ਅਸਮ ਵਿਖੇ NRC ਦੇ ਵਿਰੋਧ ਵਿੱਚ ਗੁਸਾਈ ਜਨਤਾ ਪੁਲਿਸ ਨੂੰ ਭਜਾਉਂਦੇ ਹੋਏ।  
 

 
ਵੇਰੀਫਿਕੇਸ਼ਨ –


ਫੇਸਬੁੱਕ ਉੱਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।ਵੀਡੀਓ ਦੇ ਵਿੱਚ ਕੁਝ ਲੋਕਾਂ ਦੀ ਭੀੜ ਪੁਲਿਸ ਦੇ ਜਵਾਨਾਂ ਦੇ ਪਿੱਛੇ ਦੌੜਦੀ ਨਜ਼ਰ ਆ ਰਹੀ ਹੈ। ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਮੰਜ਼ਰ ਅਸਮ ਦਾ ਹੈ , ਜਿਥੇ NRC ਬਿੱਲ ਦੇ ਵਿਰੋਧ ਵਿੱਚ ਗੁਸਾਈ ਜਨਤਾ ਵਿਰੋਧ ਜਤਾਉਣ ਦੇ ਲਈ ਪੁਲਿਸ ਵਾਲਿਆਂ ਨੂੰ ਭਜਾ ਭਜਾ ਕੇ ਮਾਰ ਰਹੀ ਹੈ। ਵੀਡੀਓ ‘ਤੇ ਇਸ ਵੀਡੀਓ ਨੂੰ ਹਜ਼ਾਰ ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ।  

 
 
 
ਅਸੀਂ ਵੀਡੀਓ ਦੀ ਪੜਤਾਲ ਕਰਨ ਦੇ ਲਈ ਸਬ ਤੋਂ ਪਹਿਲਾਂ ਅਸਮ ਦੇ ਨਾਲ ਸੰਬੰਧਿਤ  ਹਾਲ ਹੀ ਦੀਆਂ ਖ਼ਬਰਾਂ ਨੂੰ ਖੰਗਾਲਿਆ ਪਰ ਸਾਨੂੰ ਕਿਤੇ ਵੀ ਵਾਇਰਲ ਵੀਡੀਓ ਦੇ ਸੰਬੰਧ ਵਿੱਚ ਕੋਈ ਵੀ ਸਬੂਤ ਨਹੀਂ ਮਿਲਿਆ।
 

ਇਸ ਦੇ ਉਪਰੰਤ ਅਸੀਂ ਫੇਸਬੁੱਕ ਪੋਸਟ ਦੇ ਕੰਮੈਂਟ ਸੈਕਸ਼ਨ ਨੂੰ ਖੰਗਾਲਿਆ। ਖੌਜ ਦੇ ਦੌਰਾਨ ਸਾਨੂੰ ਇੱਕ ਕੰਮੈਂਟ ਤੋਂ ਪਤਾ ਚੱਲਿਆ ਕਿ ਵਾਇਰਲ ਵੀਡੀਓ ਮਰਾਠਾ ਅੰਦੋਲਨ ਦਾ ਹੈ।

ਇਸ ਤੋਂ ਬਾਅਦ ਅਸੀਂ ਵੀਡੀਓ ਵਿੱਚੋਂ ਲਏ ਗਏ ਕੁਝ ਸਕਰੀਨ ਸ਼ੋਟ ਅਤੇ ਕੁਝ ਕੀ ਵਰਡਸ ਦੀ ਮਦਦ ਨਾਲ ਖਬਰ ਨੂੰ ਖੰਗਾਲਿਆ।  ਇਸ ਦੌਰਾਨ ਸਾਨੂੰ ਯੂ ਟਿਉਬ ‘ਤੇ Pune Samachar ਨਾਮਕ ਚੈਨਲ ‘ਤੇ ਵਾਇਰਲ ਵੀਡੀਓ ਮਿਲਿਆ।  

ਚੈਨਲ ਦੇ ਮੁਤਾਬਕ ਵਾਇਰਲ ਵੀਡੀਓ ਮਹਾਰਾਸ਼ਟਰ ਦੇ ਔਰੰਗਾਬਾਦ ਦਾ ਹੈ , ਜਿਥੇ ਮਹਾਰਾਸ਼ਟਰ ਸਰਕਾਰ ਤੋਂ ਆਰਕਸ਼ਣ ਦੀ ਮੰਗ ਕਰ ਰਹੇ ਮਰਾਠੀ ਨੌਜਵਾਨਾਂ ਨੇ ਇੱਕ ਅੰਦੋਲਨ ਦੇ ਦੌਰਾਨ ਆਪਣੀਆਂ ਮੰਗਾਂ ਪੂਰੀ ਨਾ ਹੋਣ ‘ਤੇ ਆਪਣਾ ਗੁੱਸਾ ਪੁਲਿਸ ਜਵਾਨਾਂ ਤੇ  ਕੱਢ ਦਿੱਤਾ। ਵਾਇਰਲ ਵੀਡੀਓ ਦੀ  ਪੁਸ਼ਟੀ ਦੇ ਲਈ ਅਸੀਂ ਇਸ ਵੀਡੀਓ ਨੂੰ ਗੂਗਲ ‘ਤੇ ਬਾਰੀਕੀ ਨਾਲ ਖੋਜਿਆ। ਖੋਜ ਦੇ ਦੌਰਾਨ ਸਾਨੂੰ ਗੂਗਲ ਤੇ ‘economic times’ ਦੀ ਵੈਬਸਾਈਟ ‘ਤੇ ਇਕ ਲੇਖ ਵਿੱਚ ਵਾਇਰਲ ਵੀਡੀਓ ਮਿਲਿਆ।

ਇਸ ਦੇ ਨਾਲ ਹੀ ਸਾਨੂੰ ਵਾਇਰਲ ਵੀਡੀਓ india today ਦੇ ਯੂ ਟਿਊਬ ਚੈਨਲ ‘ਤੇ ਮਿਲਿਆ ਜਿਸ ਵਿੱਚ ਇਸ ਘਟਨਾਕ੍ਰਮ ਦੇ ਮਹਾਰਾਸ਼ਟਰ ਵਿੱਚ ਹੋਣ ਦੀ ਪੁਸ਼ਟੀ ਹੋਈ।

https://youtu.be/KEsqAJ3phXc 

ਪੜਤਾਲ ਦੇ ਵਿੱਚ ਇਹ ਸਾਬਿਤ ਹੋ ਗਿਆ ਕਿ ਵਾਇਰਲ ਵੀਡੀਓ ਦਾ ਅਸਮ ਨਾਲ ਕੋਈ ਸੰਬੰਧ ਨਹੀਂ ਹੈ  ਅਤੇ  ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡਿਆ ਦੇ ਉੱਤੇ ਇਸ ਵੀਡੀਓ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਟੂਲਜ਼ ਵਰਤੇ –

 *ਗੂਗਲ ਸਰਚ
 *ਯੂ ਟਿਊਬ ਸਰਚ

 ਰਿਜ਼ਲਟ – ਗ਼ਲਤ ਦਾਅਵਾ

(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)

 
 

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular