ਈਰਾਨ ਦੇ ਮੁੱਖ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਾਲੇ ਤਕਰਾਰਬਾਜ਼ੀ ਹੋਰ ਵੱਧ ਗਈ ਹੈ ਅਤੇ ਦੋਵਾਂ ਦੇਸ਼ਾਂ ਦੇ ਵਿਚ ਵਿੱਚ ਤਣਾਅ ਥੰਮਨ ਦਾ ਨਾਮ ਨਹੀਂ ਲੈ ਰਿਹਾ। ਅਮਰੀਕਾ ਦੇ ਹਮਲੇ ਦਾ ਜਵਾਬ ਈਰਾਨ ਨੇ ਇਰਾਕ ਵਿੱਚ ਅਮਰੀਕੀ ਟਿਕਾਣਿਆਂ ‘ਤੇ ਮਿਜ਼ਾਈਲਾਂ ਦਾਗ ਕੇ ਜਵਾਬੀ ਕਾਰਵਾਈ ਕੀਤੀ ਹੈ।ਇਸ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਅਮਰੀਕੀ ਟਿਕਾਣੇ ਜਾਂ ਅਮਰੀਕੀ ਜਾਇਦਾਦ ‘ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ ਈਰਾਨ ਦੇ 52 ਸ਼ਹਿਰਾਂ ਨੂੰ ‘ਨਿਸ਼ਾਨਾ’ ਬਣਾਵੇਗਾ।
ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਬਾਰੇ ਮਿਲੀ- ਜੁਲੀ ਕੌਮਾਂਤਰੀ ਪ੍ਰਤੀਕਿਰਿਆ ਆ ਰਹੀਆਂ ਹਨ। ਇਜ਼ਰਾਈਲ ਨੇ ਅਮਰੀਕਾ ਵੱਲੋਂ ਈਰਾਨੀ ਜਨਰਲ ਨੂੰ ਮਾਰਨ ਦਾ ਸਵਾਗਤ ਕੀਤਾ ਹੈ ਤੇ ਇਸ ਨੂੰ ਅਮਰੀਕਾ ਦੀ ਆਤਮ-ਰੱਖਿਆ ਵਜੋਂ ਕੀਤੀ ਕਾਰਵਾਈ ਕਿਹਾ ਹੈ। ਰੂਸ ਦੇ ਰਾਸ਼ਟਰਪਤੀ ਵਾਲਾਦੀਮੀਰ ਪੂਤਿਨ ਨੇ ਕਿਹਾ ਕਿ ਅਮਰੀਕੀ ਹਮਲੇ ਨਾਲ ਦੁਨੀਆਂ ਦੇ ਹਾਲਾਤ ਹੋਰ ਖ਼ਰਾਬ ਹੋਣਗੇ।
ਹਾਲਾਂਕਿ ਅਮਰੀਕਾ ਅਤੇ ਇਰਾਨ ਵਿਚਾਲੇ ਇਹ ਹਾਲਾਤ ਇੱਕ ਦਿਨ ਵਿੱਚ ਨਹੀਂ ਬਣੇ। ਆਓ ਜਾਣਦੇ ਹਨ ਇਰਾਨ ਅਤੇ ਅਮਰੀਕਾ ਵਿਚਾਲੇ ਇਹਨਾਂ ਕੌੜੇ ਹਾਲਾਤਾਂ ਦਾ ਇਤਿਹਾਸ ?
ਅਮਰੀਕਾ ਨੇ ਆਪਣੇ ਆਪ ਨੂੰ ਸਾਲ 2018 ਦੀ ਸ਼ੁਰੂਆਤ ਵਿੱਚ ਈਰਾਨ ਸਣੇ ਛੇ ਦੇਸਾਂ ਦੇ ਪਰਮਾਣੂ ਸਮਝੌਤੇ ਵਿੱਚੋਂ ਬਾਹਰ ਕੱਢ ਲਿਆ ਸੀ। ਦਰਅਸਲ ਅਮਰੀਕਾ ਈਰਾਨ ਵਿੱਚ ਚਾਲ ਰਹੀ ਇਸਲਾਮਿਕ ਕ੍ਰਾਂਤੀ ਤੋਂ ਨਾਖੁਸ਼ ਸੀ। ਰਾਸ਼ਟਰਪਤੀ ਡੌਨਲਡ ਟਰੰਪ ਨੇ ਯੂਐੱਨ ਮਹਾਂਸਭਾ ਦੇ ਇੱਕ ਸੰਬੋਧਨ ਵਿੱਚ ਕਿਹਾ ਸੀ ਕਿ ਦੁਨੀਆ ਦੇ ਸਾਰੇ ਦੇਸ ਈਰਾਨ ਨਾਲ ਸਬੰਧ ਤੋੜ ਦੇਣ ਅਤੇ ਇਸ ਲਈ ਅਮਰੀਕਾ ਨੇ ਸਾਰੇ ਦੇਸਾਂ ਤੇ ਈਰਾਨ ਨਾਲ ਸਬੰਧ ਤੋੜਨ ਦਾ ਦਬਾਅ ਵਧਾ ਦਿੱਤਾ। ਦਰਅਸਲ ਰਾਸ਼ਟਰਪਤੀ ਟਰੰਪ 2015 ਵਿੱਚ ਬਰਾਕ ਓਬਾਮਾ ਵੱਲੋਂ ਕੀਤੇ ਗਏ ਇਸ ਪਰਮਾਣੂ ਸਮਝੌਤੇ ਤੋਂ ਉਹ ਖੁਸ਼ ਨਹੀਂ ਸਨ।
ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਦੇ ਦੋ ਪਹਿਲੂ :
ਸਾਲ 1953 ਵਿੱਚ ਈਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੁਸਦੀਕ ਦੇ ਸੱਤਾ ਤੋਂ ਹਟਣ ਤੋਂ ਬਾਅਦ ਮੁਹੰਮਦ ਰਜ਼ਾ ਸ਼ਾਹ ਪਹਿਲਵੀ ਨੂੰ ਸੱਤਾ ਨੂੰ ਸੰਭਾਲਿਆ। ਈਰਾਨ ਦੇ ਪਹਿਲਵੀ ਸ਼ਾਹੀ ਪਰਿਵਾਰ ਦੇ ਦੌਰ ਵਿੱਚ ਅਮਰੀਕਾ ਦੇ ਨਾਲ ਡੂੰਘੇ ਸਬੰਧ ਸਨ। ਉਸ ਸਮੇਂ ਈਰਾਨੀ ਤੇਲ ਦਾ ਵਪਾਰ ਅਮਰੀਕੀ ਅਤੇ ਬਰਤਾਨਵੀ ਕੰਪਨੀਆਂ ਦੇ ਹੱਥ ਵਿੱਚ ਸੀ ਅਤੇ ਇਸ ਨੂੰ ਪ੍ਰਧਾਨ ਮੰਤਰੀ ਮੁਸੱਦੀਕ ਨੇ ਚੁਣੌਤੀ ਦਿੱਤੀ ਸੀ।
1979 ਦੀ ਇਸਲਾਮਿਕ ਕ੍ਰਾਂਤੀ :
ਇਸਲਾਮੀ ਕ੍ਰਾਂਤੀ ਉਸ ਵੇਲੇ ਹੋਂਦ ਵਿੱਚ ਜਦੋਂ ਪੱਛਮੀ ਦੇਸਾਂ ਅਤੇ ਸੋਵੀਅਤ ਯੂਨੀਅਨ ਦਰਮਿਆਨ ਦਹਾਕਿਆਂ ਤੋਂ ਚੱਲੀ ਆ ਰਹੀ ਜੰਗ ਨੇੜੇ ਨਜ਼ਰ ਆ ਰਹੀ ਸੀ ਤੇ ਦੁਨੀਆ ਸ਼ਾਂਤੀ ਦੇ ਵੱਲ ਵੱਧ ਰਹੀ ਸੀ।ਇਸ ਕ੍ਰਾਂਤੀ ਦੇ ਦੌਰਾਨ ਹੀ ਇਰਾਨੀ ਵਿਦਿਆਰਥੀਆਂ ਨੇ 444 ਦਿਨਾਂ ਤੱਕ 52 ਅਮਰੀਕੀ ਰਾਜਦੂਤਾਂ ਅਤੇ ਨਾਗਰਿਕਾਂ ਨੂੰ ਤੇਹਰਾਨ ਦੇ ਅਮਰੀਕੀ ਦੂਤਾਵਾਸ ਵਿੱਚ ਦੀ ਬਣਾ ਕੇ ਰੱਖਿਆ ਸੀ। ਅਮਰੀਕਾ ਨੇ ਜਵਾਬ ਵਿੱਚ ਈਰਾਨ ਦੀ 12 ਅਰਬ ਡਾਲਰ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਸੀ।

ਈਰਾਨ ਨੇ ਇਸਲਾਮਿਕ ਕ੍ਰਾਂਤੀ ਨੂੰ ਦੂਜੇ ਦੇਸਾਂ ਦੇ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ ਸੀ। ਇਸਲਾਮੀ ਹਕੂਮਤ ਦੇ ਸੰਵਿਧਾਨ ਦੇ ਆਰਟੀਕਲ 10 ਅਨੁਸਾਰ, “ਦੁਨੀਆ ਦੇ ਸਾਰੇ ਮੁਸਲਮਾਨ ਇੱਕ ਦੇਸ ਹਨ। ਈਰਾਨ ਦੀ ਇਸਲਾਮੀ ਕ੍ਰਾਂਤੀ ਦਾ ਅਸਰ 49 ਮੁਸਲਮਾਨ ਦੇਸਾਂ ਵਿੱਚ ਮਹਿਸੂਸ ਕੀਤਾ ਜਾਣ ਲੱਗਾ। ਹਾਲਾਂਕਿ ਸਾਊਦੀ ਅਰਬ ਨੇ ਆਪਣੇ ਆਪ ਤੋਂ ਇਸ ਤੋਂ ਦੂਰ ਕਰ ਲਿਆ ਸੀ। ਇਸਲਾਮੀ ਕ੍ਰਾਂਤੀ ਦਾ ਅਸਰ ਦੁਨੀਆ ਭਰ ਵਿੱਚ ਉਸ ਵੇਲੇ ਮਹਿਸੂਸ ਕੀਤਾ ਗਿਆ ਜਦੋਂ ਇਮਾਮ ਖੁਮੈਨੀ ਨੇ ਲੇਖਕ ਸਲਮਾਨ ਰੁਸ਼ਦੀ ਨੂੰ ਜਾਨ ਤੋਂ ਮਾਰਨ ਦਾ ਫਤਵਾ ਜਾਰੀ ਕੀਤਾ। ਵਿੱਚ ਇਸਲਾਮਿਕ ਕ੍ਰਾਂਤੀ ਨੇ ਸੋਵੀਅਤ ਯੂਨੀਅਨ ਦੀ ਥਾਂ ਲੈ ਲਈ ਸੀ।ਅਮਰੀਕਾ ਅਤੇ ਪੱਛਮੀ ਦੇਸਾਂ ਨੇ 10 ਸਾਲ ਤੱਕ ਚੱਲਣ ਵਾਲੀ ਈਰਾਨ-ਇਰਾਕ ਜੰਗ ਵਿੱਚ ਖੁਲ੍ਹ ਕੇ ਸੱਦਾਮ ਹੁਸੈਨ ਦਾ ਸਾਥ ਦਿੱਤਾ, ਹਥਿਆਰ ਦਿੱਤੇ ਪਰ ਈਰਾਨ ਨੂੰ ਹਰਾ ਨਾ ਸਕੇ। ਇਸ ਤੋਂ ਬਾਅਦ ਅਮਰੀਕਾ ਅਤੇ ਇਰਾਨ ਦੇ ਵਿਚਾਲੇ ਲਗਾਤਾਰ ਕੌੜੇ ਸੰਬੰਧ ਚੱਲ ਰਹੇ ਹਨ।
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ