ਸੋਮਵਾਰ, ਜੂਨ 24, 2024
ਸੋਮਵਾਰ, ਜੂਨ 24, 2024

HomeFact Checkਗੁਰਸਿਮਰਨ ਮੰਡ ਦੀ ਨਹੀਂ ਹੋਈ ਮੌਤ, ਫਰਜ਼ੀ ਦਾਅਵਾ ਵਾਇਰਲ

ਗੁਰਸਿਮਰਨ ਮੰਡ ਦੀ ਨਹੀਂ ਹੋਈ ਮੌਤ, ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ ਹੋਈ ਮੌਤ

Fact
ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹਨ। ਮੀਡਿਆ ਅਦਾਰਾ ‘On Air’ ਦੇ ਗ੍ਰਾਫਿਕ ਦਾ ਗ਼ਲਤ ਇਸਤੇਮਾਲ ਕਰ ਕਾਂਗਰਸੀ ਆਗੂ ਦੀ ਮੌਤ ਦਾ ਫਰਜ਼ੀ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਕਾਂਗਰਸੀ ਆਗੂ ਗੁਰਸਿਮਰਨ ਮੰਡ (Gursimran Mand) ਦੀ ਮੌਤ ਦੀ ਖਬਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਖਬਰ ਨੂੰ ਪੰਜਾਬੀ ਮੀਡਿਆ ਅਦਾਰੇ ‘On Air’ ਦੇ ਹਵਾਲੇ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।

ਇੰਸਟਾਗ੍ਰਾਮ ਪੇਜ ‘Bholeoye’ ਨੇ ਗੁਰਸਿਮਰਨ ਮੰਡ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, “ਚਕਤਾ ਨਰਕ।’ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਗੁਰਸਿਮਰਨ ਮੰਡ ਦੀ ਨਹੀਂ ਹੋਈ ਮੌਤ, ਫਰਜ਼ੀ ਦਾਅਵਾ ਵਾਇਰਲ

ਅਸੀਂ ਪਾਇਆ ਕਿ ਸ਼ੇਅਰ ਚੈਟ ਤੇ ਵੀ ਇਸ ਦਾਅਵੇ ਨੂੰ ਸਾਂਝਾ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਵਾਇਰਲ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਪੋਸਟਾਂ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਇਸ ਦੌਰਾਨ ਅਸੀਂ ਪਾਇਆ ਕਿ ਕਈ ਸੋਸ਼ਲ ਮੀਡਿਆ ਯੂਜ਼ਰਾਂ ਨੇ ਵਾਇਰਲ ਹੋ ਰਹੀ ਖਬਰ ਨੂੰ ਝੂਠਾ ਦੱਸਿਆ।

ਗੂਗਲ ਤੇ ਕੀਵਰਡ ਸਰਚ ਦੇ ਜਰੀਏ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਗੌਰਤਲਬ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਮਾਮਲਾ ਹੁੰਦਾ ਤਾਂ ਇਸ ਨੂੰ ਲੈ ਕੇ ਪੰਜਾਬ ਦੇ ਮੀਡੀਆ ਕਵਰ ਜ਼ਰੂਰ ਕਰਨਾ ਸੀ ਪਰ ਸਰਚ ਦੇ ਦੌਰਾਨ ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਖਬਰ ਨਹੀਂ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਲੈ ਕੇ ਫੇਸਬੁੱਕ ਤੇ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਗੁਰਸਿਮਰਨ ਸਿੰਘ ਮੰਡ ਦੁਆਰਾ ਹਾਲ ਦਿੱਤੇ ਗਏ ਕਈ ਇੰਟਰਵਿਊ ਮਿਲੇ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ‘On Air’ ਦੇ ਸੀਨੀਅਰ ਪੱਤਰਕਾਰ ਰਾਓਵਰਿੰਦਰ ਬੈਨੀਪਾਲ ਨੂੰ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਫਰਜ਼ੀ ਹੈ ਅਤੇ ‘On Air’ ਦੇ ਗ੍ਰਾਫਿਕ ਦਾ ਇਸਤੇਮਾਲ ਕਰ ਫਰਜ਼ੀ ਖਬਰ ਸ਼ੇਅਰ ਕੀਤੀ ਜਾ ਰਹੀ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਆਗੂ ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹਨ। ਸੋਸ਼ਲ ਮੀਡਿਆ ਤੇ ਮੀਡਿਆ ਅਦਾਰਾ ‘On Air’ ਦੇ ਗ੍ਰਾਫਿਕ ਦਾ ਗ਼ਲਤ ਇਸਤੇਮਾਲ ਕਰ ਕਾਂਗਰਸੀ ਆਗੂ ਦੀ ਮੌਤ ਦਾ ਫਰਜ਼ੀ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ।

Result: False

Our Sources

Telephonic Conversation with On Air Journalist
Media report published by News 18 Punjab on March 16, 2023
Self analysis

ਕਿਸੀ ਸ਼ੱਕੀ ਖ਼ਬਰ ਦੀ ੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular