ਸ਼ਨੀਵਾਰ, ਸਤੰਬਰ 21, 2024
ਸ਼ਨੀਵਾਰ, ਸਤੰਬਰ 21, 2024

HomeUncategorized @paਇਸਲਾਮਿਕ ਝੰਡੇ ਨੂੰ ਪਾਕਿਸਤਾਨ ਦਾ ਝੰਡਾ ਦੱਸਕੇ ਸੋਸ਼ਲ ਮੀਡਿਆ ਤੇ ਕੀਤਾ ਵਾਇਰਲ

ਇਸਲਾਮਿਕ ਝੰਡੇ ਨੂੰ ਪਾਕਿਸਤਾਨ ਦਾ ਝੰਡਾ ਦੱਸਕੇ ਸੋਸ਼ਲ ਮੀਡਿਆ ਤੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

ਜਲੰਧਰ ਦੇ ਵਿਜੇ ਨਗਰ ਵਿੱਚ ਲੱਗੇ ਪਾਕਿਸਤਾਨੀ ਝੰਡੇ 

ਵੇਰੀਫੀਕੇਸ਼ਨ – 

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਕੀਤੇ ਗਏ ਦਾਅਵੇ ਮੁਤਾਬਕ ਪੰਜਾਬ ਦੇ ਅਧੀਨ ਪੈਂਦੇ ਜਲੰਧਰ ਸ਼ਹਿਰ ਵਿੱਚ ਵਿਜੇ ਕਾਲੋਨੀ ਦੇ ਵਸਨੀਕ ਨੇ ਆਪਣੇ ਘਰ ਦੀਆਂ ਛੱਤਾਂ ਤੇ ਪਾਕਿਸਤਾਨ ਦੇ ਝੰਡੇ ਲਗਾਏ ਹਨ। ਵੀਡੀਓ ਦੇ ਵਿੱਚ ਇੱਕ ਵਿਅਕਤੀ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਜਲੰਧਰ ਵੀ ‘ਮਿੰਨੀ ਪਾਕਿਸਤਾਨ” ਬਣ ਰਿਹਾ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡਿਆ ਤੇ ਤੇਜ਼ੀ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਸਾਨੂੰ ਇਸ ਤਰਾਂ ਦਾ ਦਾਅਵਾ ਕਰਨ ਵਾਲਾ ਇੱਕ ਹੋਰ ਵੀਡੀਓ ਫੇਸਬੁੱਕ ਤੇ ਮਿਲਿਆ। ‘Karishma M’ ਨਾਮ ਦੇ ਇੱਕ ਫੇਸਬੁੱਕ ਹੈਂਡਲ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸਨੂੰ ਅਜੇ ਤਕ 35,000 ਤੋਂ ਵੱਧ ਬਾਰ ਦੇਖਿਆ ਜਾ ਚੁੱਕਾ ਹੈ ਅਤੇ 2,000 ਤੋਂ ਵੱਧ ਬਾਰ ਸ਼ੇਅਰ ਕੀਤਾ ਚੁੱਕਾ ਹੈ।

Karishma M – This is Jalandhar, Punjab … pro khalistani…

This is Jalandhar, Punjab … pro khalistani people hoisting pakistani flags Converted it into mini Pakistan This must be brought to centre’s notice

ਜਾਂਚ ਪੜਤਾਲ – 

ਅਸੀਂ ਇਸ ਦਾਅਵੇ ਦੀ ਸਚਾਈ ਜਾਨਣ ਲਈ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਗੂਗਲ ਤੇ ਕੀ ਵਰਡਸ ਸਰਚ ਦੀ ਮਦਦ ਨਾਲ ਅਸੀਂ ਇਸ ਖ਼ਬਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਜਗਬਾਣੀ, ਪੰਜਾਬੀ ਜਾਗਰਣ ਅਤੇ ਦੈਨਿਕ ਭਾਸਕਰ ਦੇ ਲੇਖ ਮਿਲੇ। ਇਹਨਾਂ ਲੇਖ ਵਿੱਚ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ 66 ਫੁਟੀ ਰੋਡ ਨਾਲ ਲੱਗਦੇ ਵਿਜੇ ਨਗਰ ‘ਚ ਝੰਡੇ ਲਾਉਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਵਿਜੇ ਨਗਰ ਦੀ ਕਾਲੋਨੀ ਵਿੱਚ ਪਾਕਿਸਤਾਨ ਦੇ ਝੰਡੇ ਲੱਗੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਝੰਡਿਆਂ ਨੂੰ ਉਤਰਵਾ ਦਿੱਤਾ ਪਰ ਬਾਅਦ ਦੇ ਵਿੱਚ ਗ਼ਲਤਫ਼ਹਿਮੀ ਦਾ ਪਤਾ ਲੱਗਣ ਤੇ ਇਹਨਾਂ ਝੰਡਿਆਂ ਨੂੰ ਫੇਰ ਤੋਂ ਲਗਵਾ ਦਿੱਤਾ ਗਿਆ। ਵਸਨੀਕਾਂ ਦੇ ਅਨੁਸਾਰ 10 ਨਵੰਬਰ ਨੂੰ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮਦਿਨ ਦੇ ਮੌਕੇ ਤੇ ਇਹ ਝੰਡੇ ਲਗਾਏ ਸਨ।

ਜਲੰਧਰ ਚ ਪਾਕਿਸਤਾਨੀ ਫਲੈਗ ਵਰਗੇ ਦਿਸਣ ਵਾਲੇ ਝੰਡਿਆਂ ਦੀ ਵੀਡੀਓ ਵਾਇਰਲ, ਸ਼ਿਵ ਸੈਨਾ ਨੇ ਉਤਰਵਾਏ (ਵੀਡੀਓ)

ਜਲੰਧਰ,(ਵਰੁਣ): ਜਲੰਧਰ ਦੀ 66 ਫੁੱਟੀ ਰੋਡ ‘ਤੇ ਸਥਿਤ ਵਿਜੇ ਕਾਲੋਨੀ ਦੀ ਮਸਜਿਦ ‘ਚ ਲੱਗੇ ਪਾਕਿਸਤਾਨੀ ਫਲੈਗ ਵਰਗੇ ਦਿਸਣ ਵਾਲੇ ਝੰਡੇ ਦੀ ਵੀਡੀਓ ਵਾਇਰਲ ਹੋਣ ‘ਤੇ ਵਿਵਾਦ ਹੋ ਗਿਆ। ਜਿਉਂ ਹੀ ਵੀਡੀਓ ਸ਼ਿਵ ਸੈਨਾ ਹਿੰਦ ਦੇ ਆਗੂ ਇਸ਼ਾਂਤ ਸ਼ਰਮਾ ਕੋਲ ਪਹੁੰਚੀ ਤਾਂ ਉਹ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਤੇ ਪੁਲਸ

ਹਿੰਦੂ ਸੰਗਠਨਾਂ ਨੇ ‘ਪਾਕਿਸਤਾਨੀ ਝੰਡੇ’ ਲਹਿਰਾਉਣ ਦੇ ਲਾਏ ਦੋਸ਼

ਜੇਐੱਨਐੱਨ/ਰਾਕੇਸ਼ ਗਾਂਧੀ ਜਲੰਧਰ : 66 ਫੁਟੀ ਰੋਡ ਨਾਲ ਲੱਗਦੇ ਵਿਜੇ ਨਗਰ ‘ਚ ਝੰਡੇ ਲਾਉਣ ਨੂੰ ਲੈ ਕੇ ਹਿੰਦੂ ਤੇ ਮੁਸਲਿਮ ਸਮਾਜ ‘ਚ ਵਿਵਾਦ ਹੋ ਗਿਆ। ਹਿੰਦੂ ਸੰਗਠਨਾਂ ਨੇ ਦੋਸ਼ ਲਾਇਆ ਕਿ ਲੋਕਾਂ ਨੇ ਪਾਕਿਸਤਾਨੀ ਝੰਡੇ ਲਾਏ ਹਨ। ਇਸ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਧਰਨਾ ਮਗਰੋਂ ਮੁਸਲਿਮ ਸਮਾਜ ਨੇ ਵੀ ਝੰਡੇ ਲੁਹਾਉਣ ਦੇ ਵਿਰੋਧ ‘ਚ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਮੌਕੇ ‘ਤੇ ਟਾਇਰਾਂ ਨੂੰ ਅੱਗ ਲਾ ਕੇ ਦਹਿਸ਼ਤ ਵੀ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।

पाकिस्तान के झंडे लगाने की गलतफहमी पर बवाल, पहले उतरवाए तो फिर खुद लगाए पुलिस ने

पाकिस्तान के झंडे लगे होने की सूचना पर पुलिस को लेकर मौके पर पहुंचे थे शिवसेना नेता इशांत शर्मा 10 नवंबर को पैगम्बर हजरत मोहम्मद का जन्मदिन मनाए जाने को लेकर मोहल्ले को झंडों से सजाया था मुस्लिम समुदाय के लोगों ने गरीब नवाज फाउंडेशन के पंजाब प्रधान मोहम्मद अकबर अली बोले-पाकिस्तान के नेशनल फ्लैग जैसा निशान बना होने के कारण लग रहा ऐसा | Jalandhar Police On Pakistani flag hoisted on Jalandhar Houses

ਆਖਿਰ ਕਿ ਹੈ ਫ਼ਰਕ ?

ਤੁਹਾਨੂੰ ਦੱਸਦੇ ਹਾਂ ਪਾਕਿਸਤਾਨ ਦੇ ਝੰਡੇ ਅਤੇ ਇਸਲਾਮਿਕ ਝੰਡੇ ਦੇ ਵਿੱਚ ਫ਼ਰਕ ਕੀ। ਪਾਕਿਸਤਾਨ ਦੇ ਝੰਡੇ ਦੇ ਵਿੱਚ ਇੱਕ ਚਿੱਟੀ ਪੱਟੀ ਬਣੀ ਹੁੰਦੀ ਹੈ ਜਦਕਿ ਇਸਲਾਮਿਕ ਝੰਡੇ ਦੇ ਵਿੱਚ ਦੋ ਪੱਟਿਆਂ ਹਨ। ਜਲੰਧਰ ਦੇ ਵਿੱਚ ਲਗਾਏ ਗਏ ਝੰਡਿਆਂ ਦੇ ਵਿੱਚ ਦੋ ਪੱਟਿਆਂ ਬਣੀਆਂ ਦੇਖੀ ਜਾ ਸਕਦੀਆਂ ਹਨ। ਗ਼ਲਤਫ਼ਹਿਮੀ ਦੇ ਕਾਰਣ ਇਹਨਾਂ ਝੰਡਿਆਂ ਨੂੰ ਪਾਕਿਸਤਾਨ ਦਾ ਝੰਡਾ ਦੱਸਕੇ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਗਿਆ।ਤੁਸੀ ਦੋਨਾਂ ਝੰਡਿਆਂ ਦੇ ਵਿੱਚ ਫ਼ਰਕ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ।

ਪਾਕਿਸਤਾਨੀ ਝੰਡੇ ਸਮਝ ਲੋਕਾਂ ਨੇ ਕੀਤਾ ਵਿਰੋਧ, ਪੁਲਸ ਨੇ ਉਤਰਵਾਏ ਝੰਡੇ

pakisthanflag #jalandhar #jagbani ਪਾਕਿਸਤਾਨੀ ਝੰਡੇ ਸਮਝ ਲੋਕਾਂ ਨੇ ਕੀਤਾ ਵਿਰੋਧ, ਪੁਲਸ ਨੇ ਉਤਰਵਾਏ ਝੰਡੇ Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.com/JagbaniOnline Follow us on Instagram https://www.instagram.com/jagbanionline/

 

ਮਿਲਿਆ ਇੱਕ ਹੋਰ ਕਲੇਮ –

ਪੜਤਾਲ ਦੇ ਦੌਰਾਨ ਸਾਨੂੰ ਟਵਿੱਟਰ ਤੇ ਇਸ ਮਾਮਲੇ ਬਾਬਤ ਇੱਕ ਹੋਰ ਕਲੇਮ ਮਿਲਿਆ। ਕਲੇਮ ਦੇ ਮੁਤਾਬਕ ਸਿੱਖਾਂ ਨੇ ਆਪਣੇ ਘਰ ਦੀਆਂ ਛੱਤ ਤੇ ਕਰਤਾਰਪੁਰ ਸਾਹਿਬ ਕਾਰੀਡੋਰ ਬਣਾਉਣ ਦੇ ਲਈ ਇਮਰਾਨ ਖਾਨ ਨੂੰ ਸ਼ੁਕਰਾਨਾ ਦੇ ਤੌਰ ਤੇ ਪਾਕਿਸਤਾਨ ਦੇ ਝੰਡੇ ਲਗਾਏ ਹਨ।

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਇਹ ਵੀਡੀਓ ਜਲੰਧਰ ਦੇ ਵਿਜੇ ਨਗਰ ਦਾ ਹੈ ਪਰ ਵੀਡੀਓ ਦੇ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਅਤੇ ਗੁੰਮਰਾਹਕਰਨ ਹੈ। ਵੀਡੀਓ ਦੇ ਵਿੱਚ ਇਸਲਾਮਿਕ ਝੰਡਿਆਂ ਨੂੰ ਪਾਕਿਸਤਾਨ ਦਾ ਝੰਡਾ ਦੱਸਕੇ ਸੋਸ਼ਲ ਮੀਡਿਆ ਤੇ ਵਾਇਰਲ ਕਰਕੇ ਗੁੰਮਰਾਹ ਕੀਤਾ ਗਿਆ।

ਟੂਲਜ਼ ਵਰਤੇ –

* ਗੂਗਲ ਕੀ ਵਰਡਸ ਸਰਚ
* ਫੇਸਬੁੱਕ ਸਰਚ
* ਟਵਿੱਟਰ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular