ਸ਼ਨੀਵਾਰ, ਜੁਲਾਈ 13, 2024
ਸ਼ਨੀਵਾਰ, ਜੁਲਾਈ 13, 2024

HomeFact Checkਕੀ ਸਟੀਲ ਦੇ ਟਾਇਰਾਂ ਵਾਲੇ ਟਰੈਕਟਰ ਦੀਆਂ ਇਹ ਤਸਵੀਰਾਂ ਮੌਜੂਦਾ ਕਿਸਾਨ ਅੰਦੋਲਨ...

ਕੀ ਸਟੀਲ ਦੇ ਟਾਇਰਾਂ ਵਾਲੇ ਟਰੈਕਟਰ ਦੀਆਂ ਇਹ ਤਸਵੀਰਾਂ ਮੌਜੂਦਾ ਕਿਸਾਨ ਅੰਦੋਲਨ ਦੀਆਂ ਹਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਨ੍ਹੀਂ ਦਿਨੀਂ ਕੁਝ ਟਰੈਕਟਰਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਟਰੈਕਟਰਾਂ ਤੇ ਸਟੀਲ ਦੇ ਪਹੀਏ ਲੱਗੇ ਹੋਏ ਹਨ। ਇਨ੍ਹਾਂ ਟਰੈਕਟਰਾਂ ਦੀਆਂ ਤਸਵੀਰਾਂ ਨੂੰ ਮੌਜੂਦਾ ਕਿਸਾਨ ਅੰਦੋਲਨ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

Fact Check/Verification 

26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹਾ ਸਮੇਤ ਰਾਜਧਾਨੀ ਦੇ ਵੱਖ ਵੱਖ ਥਾਂਵਾਂ ਤੇ ਟਰੈਕਟਰ ਪਰੇਡ ਦੇ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲੀਸ ਕਾਫੀ ਸਤਰਕ ਹੋ ਗਈ ਹੈ। ਹਿੰਸਾ ਤੋਂ ਬਚਣ ਦੇ ਲਈ ਦਿੱਲੀ ਪੁਲਸ ਨੇ ਦਿੱਲੀ ਦੀਆਂ ਸੀਮਾਵਾਂ ਤੇ ਸੁਰੱਖਿਆ ਵਧਾ ਦਿੱਤੀ ਹੈ। ਇਸ ਵਿੱਚ ਪੁਲੀਸ ਨੇ ਸੁਰੱਖਿਆ ਵਧਾਉਣ ਦੇ ਲਈ ਲੋਹੇ ਦੀ ਕਿੱਲਾਂ ਤਾਰਾਂ ਅਤੇ ਬੈਰੀਕੇਡਿੰਗ ਦਾ ਇਸਤੇਮਾਲ ਕੀਤਾ ਹੈ।

ਇਸ ਦੌਰਾਨ ਸੋਸ਼ਲ ਮੀਡੀਆ ਤੇ ਇਨ੍ਹੀਂ ਦਿਨੀਂ ਕੁਝ ਟਰੈਕਟਰਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਟਰੈਕਟਰਾਂ ਤੇ ਸਟੀਲ ਦੇ ਪਹੀਏ ਲੱਗੇ ਹੋਏ ਹਨ। ਇਨ੍ਹਾਂ ਟਰੈਕਟਰਾਂ ਦੀਆਂ ਤਸਵੀਰਾਂ ਨੂੰ ਮੌਜੂਦਾ ਕਿਸਾਨ ਅੰਦੋਲਨ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਸੱਚਾਈ ਜਾਣਨ ਦਿੱਲੀ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਇਨ੍ਹਾਂ ਤਸਵੀਰਾਂ ਨੂੰ ਇਕ ਇਕ ਕਰਕੇ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਖੇਡਣਾ ਸ਼ੁਰੂ ਕੀਤਾ।

ਪਹਿਲੀ ਤਸਵੀਰ  


ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ rollerman.com ਨਾਮ ਦੀ ਵੈੱਬਸਾਈਟ ਤੇ ਪ੍ਰਾਪਤ ਹੋਈ। ਵੈੱਬਸਾਈਟ ਤੇ ਇਸ ਤਸਵੀਰ ਨੂੰ ਪੰਜ ਸਾਲ ਪਹਿਲਾਂ ਅਪਲੋਡ ਕੀਤਾ ਗਿਆ ਸੀ।

ਦੂਜੀ ਤਸਵੀਰ  

ਅਸੀਂ ਵਾਇਰਲ ਹੋ ਰਹੀ ਦੂਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੇ ਮਾਧਿਅਮ ਨਾਲ ਖੋਜਣਾ ਸ਼ੁਰੂ ਕੀਤਾ ਜਿੱਥੇ ਸਾਨੂੰ ਦੂਜੀ ਤਸਵੀਰ gruberfamilyhistory.us ਨਾਮਕ ਬਲਾਗ ਤੇ ਮਿਲੀ ਜਿੱਥੇ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਤਸਵੀਰ 1930 ਦੇ John Deere ਨਾਮਕ ਟਰੈਕਟਰ ਦੇ ਮਾਡਲ ਦੀ ਹੈ। 

ਤੀਜੀ ਤਸਵੀਰ  

ਪੜਤਾਲ ਕਰਨ ਤੇ ਸਾਨੂੰ ਤੀਜੀ ਵਾਇਰਲ ਤਸਵੀਰ Bontrager ਨਾਮਕ ਯੂ ਟਿਊਬ ਚੈਨਲ ਤੇ 27 ਜੂਨ ਸਾਲ 2013 ਨੂੰ ਅਪਲੋਡ ਕੀਤੇ ਗਏ ਵੀਡੀਓ ਚ ਮਿਲੀ। ਪ੍ਰਾਪਤ ਤਸਵੀਰ ਤੋਂ ਸਾਨੂੰ ਪਤਾ ਚੱਲਿਆ ਕਿ ਇਹ ਤਸਵੀਰ ਕਾਫੀ ਪੁਰਾਣੀ ਹੈ ਅਤੇ ਇਸਦਾ ਕਿਸਾਨ ਅੰਦੋਲਨ ਦੇ ਨਾਲ ਕੋਈ ਸਬੰਧ ਨਹੀਂ ਹੈ।

ਚੌਥੀ ਤਸਵੀਰ  

ਚੌਥੀ ਵਾਇਰਲ ਤਸਵੀਰ ਸਾਨੂੰ Small scale industries ਨਾਮਕ ਯੂ ਟਿਊਬ ਚੈਨਲ ਤੇ ਸਾਲ 2019 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ਦੇ ਵਿਚ ਮਿਲੀ। ਇਸ ਦਾ ਸਬੰਧ ਵੀ ਮੌਜੂਦਾ ਕਿਸਾਨ ਅੰਦੋਲਨ ਨਾਲ ਨਹੀਂ ਹੈ।

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਦਾ ਮੌਜੂਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੀ ਹੈ ਤਸਵੀਰਾਂ ਕਈ ਸਾਲ ਪੁਰਾਣੀਆਂ ਹਨ ਜਿਨ੍ਹਾਂ ਨੂੰ ਗ਼ਲਤ ਸ਼ਤਾਬਦੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading

Sources

https://www.youtube.com/watch?v=wOk7CiBrex4

https://www.youtube.com/watch?v=vi1U5NE2vvs

https://www.gruberfamilyhistory.us/farm-era.html

https://rollerman1.tumblr.com/post/133257960899/modern-tractor-on-steel-wheels-pretty-much-the?is_related_post=1&epik=dj0yJnU9WHZ3cnVmWkRYNjc3SGQ1R0xiMlJCVjNnNGt2TTdG


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular