Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਸ਼ਿਵ ਸੈਨਾ ਦੀ ਪ੍ਰਸੰਸ਼ਾ ਦੀ ਸਾਨੂੰ ਕੋਈ ਲੋੜ ਨਹੀਂ ਹੈ। ਕਾਂਗਰਸ ਦੇ ਨਾਲ ਜਾਣ ਵਾਲੀ ਸ਼ਿਵ ਸੈਨਾ ਲਾਚਾਰ ਹੈ। ਇਹ ਲੋਕ ਕਦੀ ਵੀ ਬੀਜੇਪੀ ਦੇ ਨਾਲ ਜਾ ਸਕਦੇ ਹਨ। ਅਸੀਂ ਇਕੱਲੇ ਲੜੇ ਹਾਂ ਅਤੇ ਅੱਗੇ ਵੀ ਇਕੱਲੇ ਹੀ ਲੜਾਂਗੇ।
ਵੇਰੀਫੀਕੇਸ਼ਨ:
8 ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿਚ ਆਮ ਆਦਮੀ ਪਾਰਟੀ (ਆਪ ) ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ। 70 ਸੀਟਾਂ ਵਾਲੀ ਦਿੱਲੀ ਵਿਧਾਨਸਭਾ ਦੇ ਵਿਚ ਆਮ ਆਦਮੀ ਪਾਰਟੀ ਨੇ 62 ਸੀਟਾਂ ਤੇ ਪ੍ਰਾਪਤ ਕੀਤੀ , ਬੀਜੇਪੀ ਨੇ 8 ਸੀਟਾਂ ਤੇ ਜਿੱਤ ਪ੍ਰਾਪਤ ਅਤੇ ਦਿੱਲੀ ਵਿਚ 15 ਸਾਲ ਰਾਜ਼ ਕਰਨ ਵਾਲੀ ਕਾਂਗਰਸ ਕੋਈ ਵੀ ਸੀਟ ਨਹੀਂ ਜਿੱਤ ਸਕੀ। ਆਮ ਆਦਮੀ ਪਾਰਟੀ ਦੀ ਇੱਕਤਰਫ਼ਾ ਜਿੱਤ ਤੋਂ ਬਾਅਦ ਦਿੱਲੀ ਦੇ ਮੁੱਖ- ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਧਾਈਆਂ ਦੇਣ ਦਾ ਤਾਂਤਾ ਲਗਾਤਾਰ ਜਾਰੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈ ਕੇ ਹਰ ਇਕ ਪਾਰਟੀ ਨੇ ਕੇਜਰੀਵਾਲ ਨੂੰ ਜਿੱਤ ਦੀ ਵਧਾਈ ਦਿੱਤੀ।
ਇਸ ਵਿਚ ਸੋਸ਼ਲ ਮੀਡਿਆ ‘ਤੇ “ਅਰਵਿੰਦ ਕੇਜਰੀਵਾਲ” ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ ਜਿਸ ਵਿਚ ਲਿਖਿਆ ਹੈ ਕਿ “ਆਮ ਆਦਮੀ ਪਾਰਟੀ ਨੂੰ ਸ਼ਿਵ ਸੈਨਾ ਦੀ ਪ੍ਰਸੰਸ਼ਾ ਦੀ ਸਾਨੂੰ ਕੋਈ ਲੋੜ ਨਹੀਂ ਹੈ। ਕਾਂਗਰਸ ਦੇ ਨਾਲ ਜਾਣ ਵਾਲੀ ਸ਼ਿਵ ਸੈਨਾ ਲਾਚਾਰ ਹੈ ਤੇ ਇਹ ਲੋਕ ਕਦੀ ਵੀ ਬੀਜੇਪੀ ਦੇ ਨਾਲ ਜਾ ਸਕਦੇ ਹਨ। ਅਸੀਂ ਇਕੱਲੇ ਲੜੇ ਹਾਂ ਅਤੇ ਅੱਗੇ ਵੀ ਇਕੱਲੇ ਹੀ ਲੜਾਂਗੇ।” ਵਾਇਰਲ ਹੋ ਰਹੇ ਇਸ ਟਵੀਟ ਦੇ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਵੀ ਟੈਗ ਕੀਤਾ ਹੋਇਆ ਹੈ। ਇਸ ਟਵੀਟ ਨੂੰ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ‘ਤੇ ਵੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਇਸ ਟਵੀਟ ਦੀ ਜਾਂਚ ਸ਼ੁਰੂ ਕੀਤੀ। ਸਰਚ ਦੌਰਾਨ ਅਸੀਂ ਵਾਇਰਲ ਟਵੀਟ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ। ਜਾਂਚ ਦੌਰਾਨ ਅਸੀਂ ਪਾਇਆ ਕਿ ਵਾਇਰਲ ਇਸ ਟਵੀਟ ਦੇ ਵਿੱਚ ਸਪੈਲਿੰਗ (ਸ਼ਬਦਾਂ) ਦੀ ਕਾਫ਼ੀ ਗ਼ਲਤੀਆਂ ਹਨ। ਆਮ ਤੌਰ ‘ਤੇ ਕਿਸੀ ਸ਼ਖਸੀਅਤ ਵਲੋਂ ਕੀਤੇ ਗਏ ਟਵੀਟ ਵਿਚ ਇਸ ਤਰਾਂ ਦੀ ਗ਼ਲਤੀਆਂ ਨਹੀਂ ਹੁੰਦੀਆਂ।
ਹੁਣ ਅਸੀਂ ਇਸ ਟਵੀਟ ਦੀ ਅਸਲ ਪੁਸ਼ਟੀ ਦੇ ਲਈ “ਅਰਵਿੰਦ ਕੇਜਰੀਵਾਲ” ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਵਾਇਰਲ ਹੋ ਰਹੇ ਇਸ ਟਵੀਟ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਇਕ ਟਵੀਟ ਮਿਲਿਆ ਜਿਸ ਵਿਚ ਅਰਵਿੰਦ ਕੇਜਰੀਵਾਲ ਨੇ ਮਹਾਰਾਸ਼ਟਰ ਦੇ ਮੁੱਖ – ਮੰਤਰੀ ਊਧਵ ਠਾਕਰੇ ਵਲੋਂ ਜਿੱਤ ਤੇ ਦਿੱਤੀ ਗਈ ਵਧਾਈਆਂ ਤੇ ਆਭਾਰ ਜਤਾਇਆ।
Thank you Uddhav ji @OfficeofUT https://t.co/FleMcdrwNW
— Arvind Kejriwal (@ArvindKejriwal) February 11, 2020
ਸਰਚ ਦੇ ਦੌਰਾਨ ਅਸੀਂ ਇਹ ਵੀ ਪਾਇਆ ਕਿ ਵਾਇਰਲ ਹੋ ਰਹੇ ਟਵੀਟ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ “ਊਧਵ ਠਾਕਰੇ” ਦੇ ਅਣਅਧਿਕਾਰਿਕ ਟਵਿੱਟਰ ਹੈਂਡਲ ਨੂੰ ਟੈਗ ਕੀਤਾ ਹੋਇਆ ਸੀ ਜਦਕਿ ਅਸਲ ਦੇ ਵਿਚ ਊਧਵ ਠਾਕਰੇ ਦਾ ਆਪਣਾ ਕੋਈ ਅਧਿਕਾਰਿਕ ਟਵਿੱਟਰ ਹੈਂਡਲ ਨਹੀਂ ਹੈ।
Newschecker ਟੀਮ ਦੀ ਜਾਂਚ ਪੜਤਾਲ ਦੇ ਵਿਚ ਇਹ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। ਦਿੱਲੀ ਦੇ ਮੁੱਖ – ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਿਵ ਸੈਨਾ ਮੁੱਖੀ ਅਤੇ ਮਹਾਰਾਸ਼ਟਰ ਦੇ ਮੁੱਖ – ਮੰਤਰੀ ਊਧਵ ਠਾਕਰੇ ਦੇ ਖਿਲਾਫ਼ ਇਸ ਤਰਾਂ ਦਾ ਕੋਈ ਵੀ ਟਵੀਟ ਨਹੀਂ ਕੀਤਾ।
ਟੂਲਜ਼ ਵਰਤੇ:
*ਗੂਗਲ ਸਰਚ
*ਟਵਿੱਟਰ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
October 15, 2024
Shaminder Singh
September 23, 2024
Shaminder Singh
July 20, 2024