Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim –
BREAKING NEWS:Ajit Pawar gets a Clean Chit from ACB in ₹70,000 Crore Irrigation Scam today. This is the reality of Modi’s India. You are corrupt if you’re against BJP but as soon as you support BJP all corruption charges will be forgiven instantly
ਪੰਜਾਬੀ ਅਨੁਵਾਦ –
ਸਿੰਜਾਈ ਘੁਟਾਲੇ ’ਚ ਫਸੇ ਮਹਾਰਾਸ਼ਟਰ ਦੇ ਉੱਪ–ਮੁੱਖ ਮੰਤਰੀ ਅਜੀਤ ਪਵਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਨੇ ਅਜੀਤ ਪਵਾਰ ਵਿਰੁੱਧ 70,000 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਹੁਣ ਬੰਦ ਕਰ ਦਿੱਤੀ ਹੈ। ਇਹ ਮੋਦੀ ਦੇ ਭਾਰਤ ਦੀ ਸਚਾਈ ਹੈ। ਜੇਕਰ ਤੁਸੀ ਬੀਜੇਪੀ ਦੇ ਖਿਲਾਫ ਹੋ ਤਾਂ ਤੁਸੀ ਭ੍ਰਸ਼ਟ ਹੋ ਪਰ ਜੇਕਰ ਤੁਸੀ ਬੀਜੇਪੀ ਦੇ ਨਾਲ ਹੋ ਤਾਂ ਤੁਹਾਡੇ ਸਾਰੇ ਭ੍ਰਿਸ਼ਟਾਚਾਰ ਦੇ ਆਰੋਪਾਂ ਨੂੰ ਤੁਰੰਤ ਮਾਫ਼ ਕਰ ਦਿੱਤਾ ਜਾਵੇਗਾ।
ਵੇਰੀਫੀਕੇਸ਼ਨ –
ਮਹਾਰਾਸ਼ਟਰ ਵਿੱਚ ਚੱਲ ਰਹੇ ਸਿਆਸੀ ਉਲਟਫੇਰ ਦੇ ਵਿੱਚ ਸੋਸ਼ਲ ਮੀਡਿਆ ਤੇ ਇੱਕ ਹੈਰਾਨ ਕਰਨ ਵਾਲਾ ਦਾਅਵਾ ਵਾਇਰਲ ਹੋ ਰਿਹਾ ਹੈ। ਦਾਅਵੇ ਦੇ ਮੁਤਾਬਕ ਸਿੰਜਾਈ ਘੁਟਾਲੇ ’ਚ ਫਸੇ ਮਹਾਰਾਸ਼ਟਰ ਦੇ ਉੱਪ–ਮੁੱਖ ਮੰਤਰੀ ਅਜੀਤ ਪਵਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਨੇ ਅਜੀਤ ਪਵਾਰ ਵਿਰੁੱਧ 70,000 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਹੁਣ ਬੰਦ ਕਰ ਦਿੱਤੀ ਹੈ।ਗੌਰਤਲਬ ਹੈ ਕਿ ਅਜੀਤ ਪਵਾਰ ਨੇ ਐਨਸੀਪੀ ਦੇ ਖਿਲਾਫ ਬਗਾਵਤ ਕਰਕੇ ਬੀਜੇਪੀ ਨਾਲ ਮਿਲਕੇ ਸਰਕਾਰ ਬਣਾਈ ਹੈ।
Dhruv Rathee ਸਮੇਤ ਕਈ ਵੱਡੇ ਪੱਤਰਕਾਰਾਂ ਅਤੇ ਲੋਕਾਂ ਨੇ ਇਸ ਖ਼ਬਰ ਨੂੰ ਸ਼ੇਅਰ ਕੀਤਾ ਹੈ। ਹਾਲਾਂਕਿ ਧਰੁਵ ਰਾਠੀ ਨੇ ਆਪਣਾ ਫੇਸਬੁੱਕ ਪੋਸਟ ਡਿਲੀਟ ਕਰ ਦਿੱਤਾ ਪਰ ਤੁਸੀ ਪੋਸਟ ਦਾ ਆਰਕਾਈਵ ਵਰਜ਼ਨ ਲਿੰਕ ਤੇ ਜਾਕੇ ਵੇਖ ਸਕਦੇ ਹੋ।
ਕਈ ਮੀਡਿਆ ਚੈਨਲਾਂ ਨੇ ਵੀ ਇਸ ਖ਼ਬਰ ਨੂੰ ਪ੍ਰਮੁੱਖਤਾ ਦੇ ਨਾਲ ਚਲਾਇਆ ਜਦਕਿ ਕਈ ਵੱਡੇ ਪੱਤਰਕਾਰਾਂ ਨੇ ਇਸ ਖ਼ਬਰ ਨੂੰ ਲੈਕੇ ਟਵੀਟ ਵੀ ਕੀਤਾ। ਪੱਤਰਕਾਰਾਂ ਅਤੇ ਮੀਡਿਆ ਚੈਨਲਾਂ ਦੁਆਰਾ ਪ੍ਰਕਾਸ਼ਿਤ ਖ਼ਬਰਾਂ ਤੁਸੀ ਨੀਚੇ ਦਿੱਤੇ ਗਏ ਆਰਕਾਈਵ ਵਰਜ਼ਨ ਲਿੰਕ ਤੇ ਕਲਿਕ ਕਰਕੇ ਵੇਖ ਸਕਦੇ ਹੋ।
राजदीप सरदेसाई द्वारा किया गया ट्वीट इस लिंक पर जाकर देखा जा सकता है
समाचार पोर्टल The Wire के द्वारा प्रकाशित खबर और ट्वीट यहां देखे जा सकते हैं
https://web.archive.org/web/20191125114225/https:/twitter.com/thewire_in/status/1198926618720292866
Times Now द्वारा किया गया ट्वीट यहां देखा जा सकता है
https://web.archive.org/web/20191125111630/https:/twitter.com/TimesNow/status/1198906053162762241
ध्रुव राठी के द्वारा किया गया फेसबुक पोस्ट यहां देखा जा सकता है
ਕੀ ਸੱਚਮੁੱਚ ਅਜੀਤ ਪਵਾਰ ਨੂੰ ਸਿੰਜਾਈ ਘੋਟਾਲਾ ਮਾਮਲੇ ਵਿੱਚ ਕਲੀਨ ਚਿੱਟ ਮਿਲੀ ਹੈ। ਇਸ ਦਾਅਵੇ ਦੇ ਲਈ ਅਸੀਂ ਪ੍ਰਮੁੱਖਤਾ ਦੇ ਨਾਲ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਸਿੰਜਾਈ ਘੋਟਾਲਾ ਮਾਮਲੇ ਬਾਰੇ ਜਾਣਕਾਰੀ ਜੁਟਾਈ। ਇਸ ਦੌਰਾਨ ਸਾਨੂੰ ਆਜ ਤਕ ਵੈਬਸਾਈਟ ਤੇ ਸਾਲ 2012 ਵਿੱਚ ਪ੍ਰਕਾਸ਼ਿਤ ਇੱਕ ਲੇਖ ਮਿਲਿਆ।
ਲੇਖ ਦੇ ਮੁਤਾਬਕ ਸਾਲ 1999 ਤੋਂ 2009 ਤਕ ਸਿੰਜਾਈ ਮੰਤਰਾਲਾ ਅਜੀਤ ਪਵਾਰ ਦੇ ਕੋਲ ਸੀ। ਇਸ ਦੌਰਾਨ ਮੰਤਰਾਲਾ ਨੇ ਕਰੀਬ 70 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਸਨ। ਆਰੋਪ ਲੱਗੇ ਕਿ ਖਰਚੇ ਦੇ ਅਨੁਪਾਤ ਕੰਮ ਨਹੀਂ ਹੋਇਆ। ਇਸ ਮੁੱਦੇ ਤੇ ਵਿਰੋਧੀ ਪਾਰਟੀਆਂ ਨੇ ਕਾਫੀ ਵਿਰੋਧ ਕੀਤਾ। ਆਰੋਪ ਇਹ ਵੀ ਲੱਗੇ ਵਿਦਰਭ ਅਤੇ ਰਾਏਗੜ੍ਹ ਜਿਲ੍ਹੇ ਵਿੱਚ ਜਜੋ ਡੈਮ ਬਣੇ ਹਨ ਉਹਨਾਂ ਦੀ ਕੀਮਤ ਨੂੰ ਵਧਾ ਕੇ ਪ੍ਰਸਤਾਵ ਪਾਸ ਕੀਤੇ ਗਏ। ਸਿੰਜਾਈ ਵਿਭਾਗ ਦੇ ਇੱਕ ਸਾਬਕਾ ਇੰਜੀਨੀਅਰ ਨੇ ਚਿੱਠੀ ਲਿਖਕੇ ਇਹ ਆਰੋਪ ਲਗਾਏ ਕਿ ਕਈ ਇਸ ਤਰਾਂ ਦੇ ਡੈਮ ਬਣਾਏ ਹਨ ਜਿਹਨਾਂ ਦੀ ਜ਼ਰੂਰਤ ਵੀ ਨਹੀਂ ਸਾਈ ਅਤੇ ਇਹ ਡੈਮ ਨੇਤਾਵਾਂ ਦੇ ਦਬਾਵ ਵਿੱਚ ਬਣਾਏ ਗਏ ਹਨ।
ਆਜ ਤਕ ਦਾ ਲੇਖ ਪੜ੍ਹਨ ਤੋਂ ਬਾਅਦ ਅਸੀਂ ਇਹ ਜਾਣਕਾਰੀ ਜੁਟਾਈ ਕਿ ਕੀ ਸੱਚਮੁੱਚ ਅਜੀਤ ਪਵਾਰ ਨੂੰ ਇਹਨਾਂ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲੀ ਹੈ।ਸਭ ਤੋਂ ਪਹਿਲਾਂ ਸਾਨੂੰ INDIA TODAY ਦੀ ਵੈਬਸਾਈਟ ਤੇ ਪ੍ਰਕਾਸ਼ਿਤ ਇੱਕ ਲੇਖ ਮਿਲਿਆ। ਲੇਖ ਦੇ ਮੁਤਾਬਕ ਮਹਾਰਾਸ਼ਟਰ ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਨੇ ਇਹ ਦੱਸਿਆ ਕੀ 3000 ਮਾਮਲਿਆਂ ਦੇ ਵਿੱਚੋਂ 9 ਮਾਮਲਿਆਂ ਵਿੱਚ ਏਜੇਂਸੀ ਨੇ ਅਜੀਤ ਪਵਾਰ ਨੂੰ ਸ਼ਾਮਿਲ ਨਹੀਂ ਪਾਇਆ।
ਇਸ ਤੋਂ ਬਾਅਦ ਸਾਨੂੰ ANI ਦਾ ਇੱਕ ਟਵੀਟ ਤੇ ਸਾਨੂੰ ਇਸ ਮਾਮਲੇ ਦੇ ਪ੍ਰਤੀਕ੍ਰਿਆ ਪ੍ਰਾਪਤ ਹੋਈ। ANI ਦਾ ਇਹ ਵੀ ਕਹਿਣਾ ਹੈ ਕਿ ਗ਼ਲਤ ਦਾਅਵੇ ਦੇ ਨਾਲ ACB ਦੀ ਰਿਪੋਰਟ ਸੋਸ਼ਲ ਮੀਡਿਆ ਤੇ ਦਰਸਾਇਆ ਜਾ ਰਿਹਾ ਹੈ।
According to highly placed sources in Maharashtra Anti Corruption Bureau (ACB), in the list of cases being circulated on social media, none of the cases belong to alleged irrigation corruption case against Maharashtra Deputy Chief Minister, Ajit Pawar. pic.twitter.com/HVlttfhSmM
— ANI (@ANI) November 25, 2019
Maharashtra Anti Corruption Bureau Sources add that the cases that were closed today were conditional, cases could reopen if more information comes to light or courts order further inquiry. https://t.co/rTFoPVawFt
— ANI (@ANI) November 25, 2019
ਇਸ ਦੇ ਨਾਲ ਹੀ ਸਾਨੂੰ NDTV ਦਾ ਇੱਕ ਲੇਖ ਪ੍ਰਾਪਤ ਹੋਇਆ। ਮਾਮਲੇ ਦੇ ਸੰਬੰਧ ਦੇ ਵਿੱਚ ਸਾਨੂੰ ਲੇਖ ਦੀ ਜਾਣਕਾਰੀ ਮੁਤਾਬਕ ਸਿਰਫ 9 ਮਾਮਲਿਆਂ ਵਿੱਚ ਅਜੀਤ ਪਵਾਰ ਨਾਲ ਕੋਈ ਸੰਬੰਧ ਨਹੀਂ ਪਾਇਆ ਗਿਆ।
ਅੰਤ ਪੜਤਾਲ ਦੇ ਵਿੱਚ ਸਾਨੂੰ ਮਹਾਰਾਸ਼ਟਰ ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਬਿਊਰੋ ਦੇ DG ਦਾ ਬਿਆਨ ਪ੍ਰਾਪਤ ਹੋਇਆ।
#WATCH Maharashtra Anti Corruption Bureau (ACB) DG, Parambir Singh: In none of the 9 inquiries that have been closed today, name of Ajit Pawar is figured. No irregularities were found in these 9 inquiries. These are routine inquiries. pic.twitter.com/kme8VOOAsN
— ANI (@ANI) November 25, 2019
Newschecker.in ਦੀ ਪੜਤਾਲ ਦੇ ਵਿੱਚ ਵਾਇਰਲ ਦਾਅਵਾ ਭ੍ਰਾਮਕ ਸਾਬਿਤ ਹੋਇਆ ਜਿਸਨੂੰ ਸੋਸ਼ਲ ਮੀਡਿਆ ਤੇ ਭਰਮ ਫੈਲਾਉਣ ਦੇ ਲਈ ਸਾਂਝਾ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ
*ਗੂਗਲ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.