ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeUncategorized @paਆਗਰਾ-ਨੋਇਡਾ ਯਮੁਨਾ ਐਕਸਪ੍ਰੈਸ ਵੇਅ ਦੀ 2 ਸਾਲ ਪੁਰਾਣੀ ਵੀਡੀਓ ਨੂੰ ਸੋਸ਼ਲ ਮੀਡਿਆ...

ਆਗਰਾ-ਨੋਇਡਾ ਯਮੁਨਾ ਐਕਸਪ੍ਰੈਸ ਵੇਅ ਦੀ 2 ਸਾਲ ਪੁਰਾਣੀ ਵੀਡੀਓ ਨੂੰ ਸੋਸ਼ਲ ਮੀਡਿਆ ਤੇ ਮੁੜ ਕੀਤਾ ਵਾਇਰਲ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ : 
 
 
ਵੀਡੀਓ ਮੁੰਬਈ – ਪੁਨੇ ਐਕਸਪ੍ਰੈਸ ਵੇਅ ਦੀ ਹੈ ਜਿਥੇ ਕਾਫੀ ਧੁੰਧ ਅਤੇ ਕੋਹਰਾ ਪੈ ਰਿਹਾ ਹੈ। 
 
 
 
 
 
 
 
ਵੇਰੀਫੀਕੇਸ਼ਨ :
 
 
ਦਿੱਲੀ ਸਮੇਤ ਭਾਰਤ ਦੇ ਕਈ ਹਿੱਸਿਆਂ ਵਿੱਚ ਪਿਛਲੇ ਦਿਨਾਂ ਤੋਂ ਸਵੇਰ ਵੇਲੇ ਪੈ ਰਹੀ ਸੰਘਣੀ ਧੁੰਦ ਨਾਲ ਜਿਥੇ ਆਮ ਜੀਵਨ ਦੀ ਰਫ਼ਤਾਰ ਘਟੀ ਹੈ ਉਥੇ ਮੌਸਮ ਵਿਚ ਠੰਢ ਵਧ ਗਈ ਹੈ |ਠੰਢ ਵਧਣ ਨਾਲ ਗਰਮ ਕੱਪੜਿਆਂ ਦੀ ਮੰਗ ਵਿਚ ਇਕ ਦਮ ਵਾਧਾ ਹੋਇਆ ਹੈ ਅਤੇ ਹੀਟਰਾਂ, ਗੀਜਰਾਂ ਦੀ ਵਿਕਰੀ ਨੇ ਵੀ ਰਫ਼ਤਾਰ ਫੜੀ ਹੈ | ਭਾਵੇਂ ਇਸ ਸਮੇਂ ਸਕੂਲਾਂ ਵਿਚ ਛੁੱਟੀਆਂ ਹਨ ਪਰ ਰੋਜ਼ਾਨਾ ਆਪਣੇ ਕੰਮ-ਧੰਦਿਆਂ ਲਈ ਜਾਂ ਨੌਕਰੀ ਵਾਲੀਆਂ ਥਾਵਾਂ ‘ਤੇ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਧੁੰਧ ਕਾਰਨ ਕਈ ਜਗ੍ਹਾ ਤੇ ਹਾਦਸਿਆਂ ਦੀ ਖ਼ਬਰ ਵੀ ਮਿਲ ਰਹੀਆਂ ਹਨ। 
 
 
ਧੁੰਧ ਅਤੇ ਕੋਹਰੇ ਦੇ ਨਾਲ – ਨਾਲ ਸੋਸ਼ਲ ਮੀਡਿਆ ਤੇ ਧੁੰਧ ਨਾਲ ਵਾਪਰੇ ਹਾਦਸਿਆਂ ਦੀ ਵੀਡੀਓ ਵੀ ਵੇਖਣ ਨੂੰ ਮਿਲ ਰਹੀਆਂ ਹਨ। ਕੁਝ ਇਸ ਤਰਾਂ ਦਾ ਵੀਡੀਓ ਸਾਨੂੰ ਟਵਿੱਟਰ ਤੇ  ਮਿਲਿਆ।  ਸੋਸ਼ਲ ਮੀਡਿਆ ਤੇ  ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾਉਂਦੀਆਂ ਦਿਖਾਈ ਦੇ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੁੰਬਈ – ਪੁਨੇ ਐਕਸਪ੍ਰੈਸ ਵੇ ਦੀ ਹੈ।  
 
 
 
 
 
 
 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਵੀਡੀਓ ਨੂੰ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 
 
 
 
 
 
 
ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਦੇ ਕੁਝ ਸਕਰੀਨ ਸ਼ੋਟ ਲੈਕੇ ‘Invid ‘ ਟੂਲ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਕਰੀਨ ਸ਼ੋਟ ਨੂੰ ‘ਗੂਗਲ ਰਿਵਰਸ ਇਮੇਜ਼ ‘ ਸਰਚ ਦੀ ਮਦਦ ਨਾਲ ਅਸੀਂ ਵੀਡੀਓ ਨੂੰ ਖੰਗਾਲਿਆ। 
 
 
 
ਸਰਚ ਦੇ ਦੌਰਾਨ ਸਾਨੂੰ ਨਾਮੀ ਵੈਬਸਾਈਟ “India Today” ਤੇ ਇੱਕ ਲੇਖ ਮਿਲਿਆ ਜਿਸਦਾ ਕੈਪਸ਼ਨ ਸੀ ,“Watch: 18 cars collide on Yamuna highway due to Delhi-NCR’s dangerous smog” ਪ੍ਰਾਪਤ ਹੋਇਆ। ਲੇਖ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਵੀਡੀਓ ਵੀ ਮਿਲੀ। ਲੇਖ ਦੇ ਮੁਤਾਬਕ ,ਧੁੰਧ ਅਤੇ ਕੋਹਰੇ ਕਾਰਨ ਆਗਰਾ-ਨੋਇਡਾ ਯਮੁਨਾ ਐਕਸਪ੍ਰੈਸ ਵੇਅ ‘ਤੇ ਅਠਾਰਾਂ ਕਾਰਾਂ ਇਕ-ਦੂਜੇ’ ਨਾਲ ਟਕਰਾ ਗਈਆਂ।  
 
 
 
 

Watch: 18 cars collide on Yamuna highway due to Delhi-NCR’s dangerous smog

Delhi woke up to a thick layer of smog surrounding the city, again. While primary schools were shut, offices and college goers had to face many problems due to low visibility on the roads. While many opted for traveling by metro instead of cars, people who took their cars were also careful while driving.

 
 
 
ਅਸੀਂ ਇਸ ਵੀਡੀਓ ਨੂੰ “You Tube” ਤੇ ਸਰਚ ਕੀਤਾ। ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਵੀਡੀਓ ਨੂੰ ਖੰਗਾਲਿਆ। “You Tube” ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਮਿਲੀ। ਵੀਡੀਓ ਨੂੰ 7 ਨਵੰਬਰ , 2017 ਨੂੰ ਅਪਲੋਡ ਕੀਤਾ ਗਿਆ ਸੀ।  
 
 
 
 
 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਵਾਇਰਲ ਹੋ ਰਹੀ ਵੀਡੀਓ ਮੁੰਬਈ – ਪੁਨੇ ਐਕਸਪ੍ਰੈਸ ਵੇਅ’ ਦੀ ਨਹੀਂ ਸਗੋਂ ਆਗਰਾ-ਨੋਇਡਾ ਯਮੁਨਾ ਐਕਸਪ੍ਰੈਸ ਵੇਅ‘ ਦੀ ਹੈ ਅਤੇ ਇਹ ਵੀਡੀਓ ਦੋ ਸਾਲ ਪੁਰਾਣਾ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕਰਨ ਹੈ।  
 
 
 

ਟੂਲਜ਼ ਵਰਤੇ:

*ਗੂਗਲ ਰਿਵਰਸ ਇਮੇਜ਼ ਸਰਚ

*ਯੂ ਟਿਊਬ 

*Invid

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular