ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralWeekly Wrap: ਨੌਜਵਾਨਾਂ ਦੁਆਰਾ ਲਗਾਏ ਜਾ ਰਹੇ ਖਾਲਿਸਤਾਨ ਦੇ ਨਾਅਰਿਆਂ ਦੀ ਇਹ...

Weekly Wrap: ਨੌਜਵਾਨਾਂ ਦੁਆਰਾ ਲਗਾਏ ਜਾ ਰਹੇ ਖਾਲਿਸਤਾਨ ਦੇ ਨਾਅਰਿਆਂ ਦੀ ਇਹ ਵੀਡੀਓ ਕਿਸਾਨ ਅੰਦੋਲਨ ਦੀ ਹੈ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਸਿੱਖ ਨੌਜਵਾਨਾਂ ਨੂੰ ਖ਼ਾਲਿਸਤਾਨ ਦੇ ਨਾਅਰੇ ਲਗਾਉਂਦੇ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਕਿਸਾਨ ਅੰਦੋਲਨ ਦੀ ਹੈ ਜਿੱਥੇ ਨੌਜਵਾਨਾਂ ਨੇ ਖਾਲਿਸਤਾਨ ਦੇ ਨਾਅਰੇ ਲਗਾਏ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

 ਨੌਜਵਾਨਾਂ ਦੁਆਰਾ ਲਗਾਏ ਜਾ ਰਹੇ ਖਾਲਿਸਤਾਨ ਦੇ ਨਾਅਰਿਆਂ ਦੀ ਇਹ ਵੀਡੀਓ ਕਿਸਾਨ ਅੰਦੋਲਨ ਦੀ ਹੈ

ਭਗਵੰਤ ਮਾਨ ਤੇ ਮਨੋਹਰ ਲਾਲ ਖੱਟਰ ਦੀ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ

ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇੱਕ ਦੂਜੇ ਨੂੰ ਮਿਲਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਭਗਵੰਤ ਮਾਨ ਦੀ ਹਰਿਆਣਾ ਨਾਲ ਮਿਲੀ ਭੁਗਤ ਦੱਸਕੇ ਉਨ੍ਹਾਂ ‘ਤੇ ਤੰਜ ਕੱਸਿਆ ਜਾ ਰਿਹਾ ਹੈ। ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਹਾਲੀਆ ਨਹੀਂ ਸਗੋਂ ਸਾਲ 2022 ਦੀ ਹੈ, ਜਦੋਂ ਹੋਲੀ ਮਿਲਣ ਸਮਾਰੋਹ ਵਿਚ ਸ਼ਾਮਲ ਹੋਣ ਲਈ ਭਗਵੰਤ ਮਾਨ ਹਰਿਆਣਾ ਰਾਜਭਵਨ ਪਹੁੰਚੇ ਸਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

 ਨੌਜਵਾਨਾਂ ਦੁਆਰਾ ਲਗਾਏ ਜਾ ਰਹੇ ਖਾਲਿਸਤਾਨ ਦੇ ਨਾਅਰਿਆਂ ਦੀ ਇਹ ਵੀਡੀਓ ਕਿਸਾਨ ਅੰਦੋਲਨ ਦੀ ਹੈ

ਨਿਹੰਗ ਸਿੰਘਾਂ ਦੀ ਇਹ ਵੀਡੀਓ ਹਾਲੀਆ ਕਿਸਾਨ ਅੰਦੋਲਨ ਨਾਲ ਸੰਬੰਧਤ ਹੈ?

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਿਹੰਗ ਸਿੰਘਾਂ ਨੂੰ ਮਾਰਚ ਕੱਢਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਹੰਗ ਸਿੰਘ ਦਿੱਲੀ ਨੂੰ ਮਾਰਚ ਕਰ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਹੈ। ਇਹ ਵੀਡੀਓ ਤਕਰੀਬਨ 2 ਮਹੀਨੇ ਪਹਿਲਾਂ ਤੋਂ ਇੰਟਰਨੇਟ ਤੇ ਮੌਜੂਦ ਹੈ ਤੇ ਇਸ ਵੀਡੀਓ ਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

 ਨੌਜਵਾਨਾਂ ਦੁਆਰਾ ਲਗਾਏ ਜਾ ਰਹੇ ਖਾਲਿਸਤਾਨ ਦੇ ਨਾਅਰਿਆਂ ਦੀ ਇਹ ਵੀਡੀਓ ਕਿਸਾਨ ਅੰਦੋਲਨ ਦੀ ਹੈ

ਮੇਖਾਂ ਨਾਲ ਜੜੀ ਸੜਕ ਦੀ ਇਹ ਵਾਇਰਲ ਤਸਵੀਰ ਪੁਰਾਣੀ ਹੈ

ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੜਕ ਤੇ ਮੇਖਾਂ ਜੜੀਆਂ ਦੇਖੀਆਂ ਜਾ ਸਕਦੀਆਂ ਹਨ। ਇਸ ਤਸਵੀਰ ਨੂੰ ਹਾਲੀਆ ਕਿਸਾਨ ਅੰਦੋਲਨ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਸਾਲ 2021 ਦੇ ਕਿਸਾਨ ਅੰਦੋਲਨ ਦੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

 ਨੌਜਵਾਨਾਂ ਦੁਆਰਾ ਲਗਾਏ ਜਾ ਰਹੇ ਖਾਲਿਸਤਾਨ ਦੇ ਨਾਅਰਿਆਂ ਦੀ ਇਹ ਵੀਡੀਓ ਕਿਸਾਨ ਅੰਦੋਲਨ ਦੀ ਹੈ

ਭਗਵੰਤ ਮਾਨ ਦੇ ਅੰਮ੍ਰਿਤਸਰ ਰੋਡ ਸ਼ੋਅ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ

ਸੋਸ਼ਲ ਮੀਡਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਦੇ ਵਿੱਚ ਲੋਕਾਂ ਨੂੰ ਭਗਵੰਤ ਮਾਨ ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹਨਾਂ ਦੀ ਅੱਖ ਦੇ ਵਿੱਚ ਕੋਈ ਚੀਜ਼ ਵਜਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਖੰਨਾ ਰੈਲੀ ਦੌਰਾਨ ਭਗਵੰਤ ਮਾਨ ਦੇ ਕਿਸੇ ਵਿਅਕਤੀ ਨੇ ਡਲਾ (ਪੱਥਰ) ਮਾਰਿਆ। ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਫਰਵਰੀ 2022 ਦੀ ਹੈ। ਇਸ ਵੀਡੀਓ ਦਾ ਖੰਨਾ ਰੈਲੀ ਨਾਲ ਕੋਈ ਸੰਬੰਧ ਨਹੀਂ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

 ਨੌਜਵਾਨਾਂ ਦੁਆਰਾ ਲਗਾਏ ਜਾ ਰਹੇ ਖਾਲਿਸਤਾਨ ਦੇ ਨਾਅਰਿਆਂ ਦੀ ਇਹ ਵੀਡੀਓ ਕਿਸਾਨ ਅੰਦੋਲਨ ਦੀ ਹੈ

ਨੌਜਵਾਨਾਂ ਦੁਆਰਾ ਲਗਾਏ ਜਾ ਰਹੇ ਖਾਲਿਸਤਾਨ ਦੇ ਨਾਅਰਿਆਂ ਦੀ ਇਹ ਵੀਡੀਓ ਕਿਸਾਨ ਅੰਦੋਲਨ ਦੀ ਹੈ?

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਸਿੱਖ ਨੌਜਵਾਨਾਂ ਨੂੰ ਖ਼ਾਲਿਸਤਾਨ ਦੇ ਨਾਅਰੇ ਲਗਾਉਂਦੇ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਕਿਸਾਨ ਅੰਦੋਲਨ ਦੀ ਹੈ ਜਿੱਥੇ ਨੌਜਵਾਨਾਂ ਨੇ ਖਾਲਿਸਤਾਨ ਦੇ ਨਾਅਰੇ ਲਗਾਏ। ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ ਅਤੇ ਇਸ ਦਾ ਮੌਜੂਦਾ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਲ ਕੋਈ ਸੰਬੰਧ ਨਹੀਂ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular