ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਕੀ ਅਸਮ ਵਿੱਚ ਹਿੰਦੂ ਮਹਿਲਾ ਨਾਲ ਹੋਇਆ ਅਤਿਆਚਾਰ?ਪੜ੍ਹੋ ਸੋਸ਼ਲ ਮੀਡਿਆ ਤੇ ਵਾਇਰਲ...

ਕੀ ਅਸਮ ਵਿੱਚ ਹਿੰਦੂ ਮਹਿਲਾ ਨਾਲ ਹੋਇਆ ਅਤਿਆਚਾਰ?ਪੜ੍ਹੋ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਸੱਚ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim :
 
ये हो रहा असम में वो भी हिन्दू महिला के साथ। ये हमारे देश की पहचान नहीं जहाँ जानवरो की तरह इंसान के साथ पेश आय जाए।
 
ਕਲੇਮ : 
 
ਇਹ ਹੋ ਰਿਹਾ ਹੈ ਅਸਮ ਵਿੱਚ ਹਿੰਦੂ ਮਹਿਲਾ ਦੇ ਨਾਲ।  ਇਹ ਸਾਡੇ ਦੇਸ਼ ਦੀ ਪਹਿਚਾਣ ਨਹੀਂ ਜਿਥੇ ਜਾਨਵਰਾਂ ਦੀ ਤਰਾਂ ਇਨਸਾਨ ਦੇ ਨਾਲ ਪੇਸ਼ ਆਇਆ ਜਾਵੇ। 
 
 
 
 
 
 
ਵੇਰੀਫੀਕੇਸ਼ਨ :
 
 
 
ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉਥੇ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੀ ਇਸ ਕਾਨੂੰਨ ਦਾ ਸਮਰਥਨ ਵੀ ਕੀਤਾ ਹੈ। ਸੋਸ਼ਲ ਮੀਡਿਆ ਤੇ ਵੀ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਦੇ ਹੱਕ ਅਤੇ ਵਿਰੋਧ ਵਿੱਚ ਕਾਫੀ ਦਾਅਵੇ ਦੇਖਣ ਨੂੰ ਮਿਲ ਰਹੇ ਹਨ। ਸੋਸ਼ਲ ਮੀਡਿਆ ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁਝ ਪੁਲਿਸ ਵਾਲੇ ਇਕ ਔਰਤ ਨੂੰ ਕੁੱਟਦੇ ਨਜ਼ਰ ਆ ਰਹੇ ਹਨ।  ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸਮ ਵਿੱਚ ਹਿੰਦੂ ਮਹਿਲਾ ਦੇ ਨਾਲ ਅਤਿਆਚਾਰ ਹੋ ਰਿਹਾ ਹੈ।  
 
 
 
 
 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 
 
 
 
 
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਸ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਦੇ ਕੁਝ ਸਕ੍ਰੀਨਸ਼ਾਟ ਲੈ ਕੇ  ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਖੋਜ ਕੀਤੀ।ਸਰਚ ਦੌਰਾਨ ਸਾਨੂੰ ਯੂ ਟਿਊਬ ਤੇ ਇੱਕ ਮੀਡਿਆ ਚੈਨਲ “INSIDE NE” ਤੇ ਵਾਇਰਲ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਮਿਲੀ । ਸਰਚ ਦੌਰਾਨ ਸਾਨੂੰ ਅਸੀਂ ਪਾਇਆ ਕਿ ਇਸ ਵੀਡੀਓ ਨੂੰ ਦਸੰਬਰ 11, 2019 ਅਪਲੋਡ ਕੀਤਾ ਗਿਆ ਸੀ। 
 
 
 
 
 
 
 
ਵੀਡੀਓ ਵਿਚ ਦਿੱਤੇ ਗਏ ਕੈਪਸ਼ਨ ਦੇ ਮੁਤਾਬਕ , ਅਸਮ ਦੇ ਸ਼ਹਿਰ ਗੁਵਾਹਾਟੀ ਵਿੱਚ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਦੇ  ਵਿਰੋਧ ਵਿੱਚ ਭਾਰੀ ਪ੍ਰਦਰਸ਼ਨ ਹੋ ਰਹੇ ਹਨ ਤੇ  ਪ੍ਰਦਰਸ਼ਨ ਦੌਰਾਨ  ਓਥੇ ਮੌਜੂਦ ਸੁਰੱਖਿਆ ਬਲਾਂ ਨੇ ਇਕ ਮਹਿਲਾ ਦੇ ਨਾਲ ਹੱਥੋਪਾਈ ਕੀਤੀ।
 
 
 
 
 
 
ਅਸੀਂ ਪਾਇਆ ਕਿ ਵੀਡੀਓ ਦੇ ਵਿੱਚ ਕਿਤੇ ਵੀ ਮਹਿਲਾ ਦੇ ਹਿੰਦੂ ਹੋਣ ਦਾ ਜ਼ਿਕਰ ਨਹੀਂ ਹੈ। ਸਰਚ ਦੇ ਦੌਰਾਨ ਸਾਨੂੰ ਅਸਮ ਵਿੱਚ  ਨਾਗਰਿਕਤਾ ਸੰਸ਼ੋਧਨ ਬਿਲ (CAB) ਨੂੰ ਲੈ ਕੇ  ਕਾਫ਼ੀ ਪ੍ਰਦਰਸ਼ਨ ਹੋਏ ਸਨ ਜਿਹਨਾਂ ਨੇ ਹਿੰਸਕ ਰੂਪ ਵੀ ਧਾਰਣ ਕਰ ਲਿਆ ਸੀ। ਹਾਲਾਂਕਿ ਸਾਨੂੰ ਕਿਤੇ ਵੀ ਪ੍ਰਦਰਸ਼ਨਾਂ ਦੌਰਾਨ ਹਿੰਦੂ ਮਹਿਲਾ ਨਾਲ ਹੋਏ ਅਤਿਆਚਾਰ ਦੀ ਖ਼ਬਰ ਨਹੀਂ ਮਿਲੀ। 
 
 
 

Anti-CAB protests: Assam on boil, two dead in police firing

Amidst reports of two protestors dying in police firing, thousands of people defied curfew to hit the streets as the raging agitation against the Citizenship Amendment Bill saw the house of an MLA and a circle office being set ablaze, while the government removed two key police officers on Thursday.

 
 
 
 

Citizenship Amendment Act protests: 85 arrested, thousands detained in Assam, 2 died in police firing

A string of violent protests erupted in Assam over the passage of the Citizenship (Amendment) Bill in the Parliament. (Photo: PTI) The Assam Police arrested 85 people and detained thousands of protesters on Saturday for their involvement in violent protests across the state.

 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਹੈ।ਵਾਇਰਲ ਹੋ ਰਹੀ ਵੀਡੀਓ ਅਸਮ ਵਿੱਚ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ ਕੀਤੇ ਗਏ ਪ੍ਰਦਰਸ਼ਨਾਂ ਦੀ ਹੈ ਅਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਵਿੱਚ ਕਿਤੇ ਵੀ ਮਹਿਲਾ ਦੇ ਹਿੰਦੂ ਹੋਣ ਦਾ ਜ਼ਿਕਰ ਨਹੀਂ ਕੀਤਾ ਗਿਆ। 
 
 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular