ਸੋਮਵਾਰ, ਅਪ੍ਰੈਲ 29, 2024
ਸੋਮਵਾਰ, ਅਪ੍ਰੈਲ 29, 2024

HomeFact CheckViralਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਅੰਜੂ ਦਾ ਹੈ ਇਹ ਵਾਇਰਲ ਵੀਡੀਓ?

ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਅੰਜੂ ਦਾ ਹੈ ਇਹ ਵਾਇਰਲ ਵੀਡੀਓ?

Authors

An enthusiastic journalist, researcher and fact-checker, Shubham believes in maintaining the sanctity of facts and wants to create awareness about misinformation and its perils. Shubham has studied Mathematics at the Banaras Hindu University and holds a diploma in Hindi Journalism from the Indian Institute of Mass Communication. He has worked in The Print, UNI and Inshorts before joining Newschecker.

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

Claim
ਦੋ ਆਦਮੀਆਂ ਨਾਲ ਨਜ਼ਰ ਆ ਰਹੀ ਇਹ ਔਰਤ ਅੰਜੂ ਹੈ ਜੋ ਹਾਲ ਹੀ ਵਿੱਚ ਭਾਰਤ ਤੋਂ ਪਾਕਿਸਤਾਨ ਗਈ ਸੀ।

Fact
ਵਾਇਰਲ ਦਾਅਵਾ ਫਰਜ਼ੀ ਹੈ। ਵੀਡੀਓ ‘ਚ ਨਜ਼ਰ ਆ ਰਹੀ ਔਰਤ ਅੰਜੂ ਨਹੀਂ ਹੈ।

ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਪਾਕਿਸਤਾਨ ਪਹੁੰਚੀ ਭਾਰਤੀ ਨਾਗਰਿਕ ਅੰਜੂ ਇਸ ਸਮੇਂ ਸੁਰਖੀਆਂ ‘ਚ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਔਰਤ ਦੋ ਮਰਦਾਂ ਨਾਲ ਨਜ਼ਰ ਆ ਰਹੀ ਹੈ। ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਸ ‘ਚ ਨਜ਼ਰ ਆ ਰਹੀ ਔਰਤ ਅੰਜੂ ਹੈ। 

ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਅੰਜੂ ਦਾ ਹੈ ਇਹ ਵਾਇਰਲ ਵੀਡੀਓ
Courtesy: Twitter@NarpatRath80790

ਦਰਅਸਲ, ਰਾਜਸਥਾਨ ਦੇ ਭਿਵਾੜੀ ਦੀ ਰਹਿਣ ਵਾਲੀ ਅੰਜੂ ਦਾ ਫੇਸਬੁੱਕ ‘ਤੇ ਪਾਕਿਸਤਾਨੀ ਵਿਅਕਤੀ ਨਸਰੁੱਲਾ ਨਾਲ ਸੰਪਰਕ ਹੋਇਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਦੋਸਤੀ ਹੋ ਗਈ। ਇਸ ਤੋਂ ਬਾਅਦ ਅੰਜੂ ਨਸਰੁੱਲਾ ਨੂੰ ਮਿਲਣ ਪਾਕਿਸਤਾਨ ਪਹੁੰਚ ਗਈ। ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅੰਜੂ ਨੇ ਦੱਸਿਆ ਕਿ ਉਹ ਸਾਲ 2020 ਤੋਂ ਹੀ ਨਸਰੁੱਲਾ ਨਾਲ ਗੱਲ ਕਰਦੀ ਸੀ। ਉਹ ਫੇਸਬੁੱਕ ਰਾਹੀਂ ਦੋਸਤ ਬਣ ਗਏ। ਉਹ ਨਸਰੁੱਲਾ ਨੂੰ ਮਿਲਣ ਲਈ ਹੀ ਪਾਕਿਸਤਾਨ ਪਹੁੰਚੀ ਹੈ ਅਤੇ ਉਥੇ ਜਾ ਕੇ ਉਹ ਚੰਗਾ ਮਹਿਸੂਸ ਕਰ ਰਹੀ ਹੈ। 

Fact Check/Verification

ਅਸੀਂ ਦਾਅਵੇ ਦੀ ਪੁਸ਼ਟੀ ਕਰਨ ਲਈ ਵਾਇਰਲ ਟਵੀਟ ਦੇ ਕੁਮੈਂਟ ਸੈਕਸ਼ਨ ਦੀ ਜਾਂਚ ਕੀਤੀ। ਉੱਥੇ ਇੱਕ ਯੂਜ਼ਰ ਨੇ ਜਵਾਬ ਦਿੱਤਾ , “ਇਹ ਇੱਕ ਯੂਟਿਊਬ ਚੈਨਲ ਮੋਨੋਸਾਮਾ ਆਫੀਸ਼ੀਅਲ ਹੈ, ਜੋ ਅਜਿਹੇ ਸਕ੍ਰਿਪਟਡ ਵੀਡੀਓ ਬਣਾਉਂਦਾ ਹੈ।” ਇਸ ਦੇ ਨਾਲ ਹੀ ਯੂਜ਼ਰ ਨੇ ਰਿਪਲਾਈ ਸੈਕਸ਼ਨ ‘ਚ ਉਸ ਚੈਨਲ ਦਾ ਸਕਰੀਨਸ਼ਾਟ ਵੀ ਪੋਸਟ ਕੀਤਾ ਹੈ।

ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਅੰਜੂ ਦਾ ਹੈ ਇਹ ਵਾਇਰਲ ਵੀਡੀਓ
Courtesy:Twitter@RamPD78

ਇਸ ਤੋਂ ਮਦਦ ਲੈ ਕੇ ਅਸੀਂ ਯੂਟਿਊਬ ‘ਤੇ ਕੁਝ ਕੀਵਰਡ ਸਰਚ ਕੀਤੇ। ਸਾਨੂੰ ਮੋਨੋਸਾਮਾ ਆਫੀਸ਼ੀਅਲ ਨਾਮਕ ਚੈਨਲ ਦੁਆਰਾ 26 ਜੁਲਾਈ ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ । ਵਾਇਰਲ ਵੀਡੀਓ ਦਾ ਕੁਝ ਹਿੱਸਾ ਇਸ ਵਿੱਚ ਦੇਖਿਆ ਜਾ ਸਕਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?


ਇਸ ਚੈਨਲ ‘ਤੇ ਵਾਇਰਲ ਹੋਈ ਵੀਡੀਓ ‘ਚ ਔਰਤ ਦੀਆਂ ਕਈ ਅਜਿਹੀਆਂ ਵੀਡੀਓਜ਼ ਨਜ਼ਰ ਆ ਰਹੀਆਂ ਹਨ । ਇਨ੍ਹਾਂ ‘ਚੋਂ ਕੁਝ ਵੀਡੀਓਜ਼ ‘ਚ ਦੋਵੇਂ ਪੁਰਸ਼ ਔਰਤ ਨਾਲ ਨਜ਼ਰ ਆ ਰਹੇ ਹਨ। 

ਸਾਨੂੰ ਇਸ ਚੈਨਲ ‘ਤੇ 26 ਜੁਲਾਈ ਨੂੰ ਅਪਲੋਡ ਕੀਤਾ ਗਿਆ ਇੱਕ ਹੋਰ ਵੀਡੀਓ ਵੀ ਮਿਲਿਆ । ਇਸ ‘ਚ ਮਹਿਲਾ ਨੇ ਕਿਹਾ ਹੈ, ”ਮੇਰੇ ਦੋ ਨਾਂ ਰਤਨਾ ਅਤੇ ਸ਼੍ਰਵਨੀ ਹਨ ਅਤੇ ਮੇਰੇ ਪਤੀ ਦਾ ਨਾਂ ਦਰਪਨ ਘੋਸ਼ ਹੈ।” ਉਸ ਨੇ ਦੱਸਿਆ ਕਿ ਉਸ ਦੇ ਦੋ ਫੇਸਬੁੱਕ ਪੇਜ ਹਨ ਜਿਨ੍ਹਾਂ ਦਾ ਨਾਂ ਸ਼ਰਬਾਨੀ ਘੋਸ਼ ਅਤੇ ਦਰਪਨ ਘੋਸ਼ ਹੈ । ਇਨ੍ਹਾਂ ਦੋਵਾਂ ਫੇਸਬੁੱਕ ਪੇਜਾਂ ਦੇ ਬਾਇਓ ਵਿੱਚ ਡਿਜੀਟਲ ਕ੍ਰਿਏਟਰ ਲਿਖਿਆ ਹੋਇਆ ਹੈ। 

ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਅੰਜੂ ਦਾ ਹੈ ਇਹ ਵਾਇਰਲ ਵੀਡੀਓ
Courtesy: Facebook/Darpan Ghosh & Shrabani Ghosh

ਅਸੀਂ ਫਿਰ ਅੰਜੂ ਅਤੇ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਔਰਤ ਦੀਆਂ ਤਸਵੀਰਾਂ ਦੀ ਤੁਲਨਾ ਕੀਤੀ। ਇਸ ਤੋਂ ਸਪੱਸ਼ਟ ਹੈ ਕਿ ਦੋਵੇਂ ਔਰਤਾਂ ਵੱਖਰੀਆਂ ਹਨ। 

ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਅੰਜੂ ਦਾ ਹੈ ਇਹ ਵਾਇਰਲ ਵੀਡੀਓ
Courtesy: Newschecker

Conclusion

ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ ਰਾਜਸਥਾਨ ਦੀ ਅੰਜੂ ਜੋ ਪਾਕਿਸਤਾਨ ਵਿੱਚ ਆਪਣੇ ਦੋਸਤ ਨੂੰ ਮਿਲਣ ਗਈ ਸੀ ਉਸ ਬਾਰੇ ਗੁੰਮਰਾਹਕੁੰਨ ਦਾਅਵਾ ਸਾਂਝਾ ਕੀਤਾ ਗਿਆ ਹੈ। ਵਾਇਰਲ ਵੀਡੀਓ ‘ਚ ਨਜ਼ਰ ਆ ਰਹੀ ਔਰਤ ਅੰਜੂ ਨਹੀਂ ਹੈ।

Result: False

Our Sources

Youtube Video Uploaded by Monosama Official on July 26, 2023
Facebook Page of Darpan Ghosh and Shrabani Ghosh


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

An enthusiastic journalist, researcher and fact-checker, Shubham believes in maintaining the sanctity of facts and wants to create awareness about misinformation and its perils. Shubham has studied Mathematics at the Banaras Hindu University and holds a diploma in Hindi Journalism from the Indian Institute of Mass Communication. He has worked in The Print, UNI and Inshorts before joining Newschecker.

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

LEAVE A REPLY

Please enter your comment!
Please enter your name here

Most Popular