ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਗੁੰਮਰਾਹਕਰਨ ਤਸਵੀਰ ਨੂੰ ਕੋਲਕਾਤਾ ਪੁਸਤਕ ਮੇਲੇ ਦੌਰਾਨ ਹੋਈ ਝੜਪ ਨਾਲ ਜੋੜਕੇ ਕੀਤਾ...

ਗੁੰਮਰਾਹਕਰਨ ਤਸਵੀਰ ਨੂੰ ਕੋਲਕਾਤਾ ਪੁਸਤਕ ਮੇਲੇ ਦੌਰਾਨ ਹੋਈ ਝੜਪ ਨਾਲ ਜੋੜਕੇ ਕੀਤਾ ਵਾਇਰਲ , ਪੜ੍ਹੋ ਇਹ ਰਿਪੋਰਟ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :

ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ (ਆਰਐਸਐਸ) ਨੇ ਸਿਟੀਜ਼ਨਸ਼ਿਪ ਐਕਟ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਉੱਤੇ ਹਮਲਾ ਕੀਤਾ। ਕੋਲਕਾਤਾ ਪੁਲਿਸ ਨੇ ਵੀ ਹਮਲਾਵਰਾਂ ਦੀ ਹਮਾਇਤ ਕੀਤੀ।

ਵੇਰੀਫੀਕੇਸ਼ਨ :

ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ (ਆਰਐਸਐਸ) ਨੇ ਸਿਟੀਜ਼ਨਸ਼ਿਪ ਐਕਟ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਉੱਤੇ ਹਮਲਾ ਕੀਤਾ ਜਿਸ ਵਿਚ ਕੋਲਕਾਤਾ ਪੁਲਿਸ ਨੇ ਵੀ ਹਮਲਾਵਰਾਂ ਦੀ ਹਮਾਇਤ ਕੀਤੀ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਤਸਵੀਰ ਨਾਲ ਦਾਅਵੇ ਨੂੰ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿਚ ਇਕ ਵਿਅਕਤੀ ਜ਼ਖਮੀ ਹਾਲਤ ਦੇ ਵਿਚ ਦਿਖਾਈ ਦੇ ਸਕਦਾ ਹੈ।

ਅਸੀਂ ਸੋਸ਼ਲ ਮੀਡਿਆ ‘ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਸਰਚ ਦੌਰਾਨ ਸਾਨੂੰ ਇਕ ਨਾਮੀ ਮੀਡਿਆ ਏਜੇਂਸੀ “The Hindu” ਦਾ ਲੇਖ ਮਿਲਿਆ। ਲੇਖ ਦੇ ਮੁਤਾਬਕ , “ਭਾਰਤੀ ਜਨਤਾ ਪਾਰਟੀ (ਭਾਜਪਾ) ਸਮਰਥਕਾਂ ਅਤੇ ਸਿਟੀਜ਼ਨਸ਼ਿਪ ਐਕਟ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਵਿਚ ਝੜਪ ਹੋ ਗਈ। ਜਾਣਕਾਰੀ ਮੁਤਾਬਕ , ਇਹ ਝੜਪ ਉਸ ਵੇਲੇ ਹੋਈ ਜਦੋਂ ਬੀਜੇਪੀ ਲੀਡਰ ਰਾਹੁਲ ਸਿਨਹਾ ਬੀਜੇਪੀ ਦੇ ਸਟਾਲ ਤੇ ਪਹੁੰਚੇ ਤੇ ਉਹਨਾਂ ਦੀ ਖੱਬੇ – ਪੱਖੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਫੈਡਰਸ਼ਨ ਆਫ਼ ਇੰਡੀਆ ਦੇ ਕਾਰਕੁਨਾਂ ਦੇ ਨਾਲ ਝੜਪ ਹੋ ਗਈ। ਜਾਣਕਾਰੀ ਮੁਤਾਬਕ , ਪੁਲਿਸ ਨੇ 5 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ।

BJP supporters, anti-CAA group clash at book fair

Violence erupted at the International Kolkata Book Fair on Saturday when a group of civil rights activists began protesting against Bharatiya Janata Party leader Rahul Sinha who visited the venue. A scuffle broke out between the BJP supporters and protesters against the Citizenship (Amendment) Act (CAA) when Mr. Sinha visited the stall of the Bharatiya Janbarta.

 

ਅਸੀਂ ਹੁਣ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਸਰਚ ਦੌਰਾਨ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਤਸਵੀਰ ਨੂੰ ਖੰਗਾਲਿਆ। ਗੂਗਲ ਰਿਵਰਸ ਇਮੇਜ ਸਰਚ ਦੇ ਦੌਰਾਨ ਸਾਨੂੰ ਕਈ ਰਿਜ਼ਲਟ ਪ੍ਰਾਪਤ ਹੋਏ ਜਿਸ ਵਿੱਚ ਵਾਇਰਲ ਹੋ ਰਹੀ ਤਸਵੀਰ ਮਿਲੀ।

ਸਰਚ ਦੌਰਾਨ ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਜੂਨ 2019 ਦੀ ਹੈ ਜਦੋਂ ਦਿੱਲੀ ਦੇ ਮੁਖਰਿਜੀ ਨਗਰ ਵਿਖੇ ਸਿੱਖ ਡਰਾਈਵਰ ਅਤੇ ਪੁਲਿਸ ਵਾਲਿਆਂ ਦੇ ਵਿਚ ਝੜਪ ਹੋ ਗਈ ਸੀ। ਝੜਪ ਦੇ ਦੌਰਾਨ ਸਿੱਖ ਡਰਾਈਵਰ ਨੂੰ ਜ਼ਖਮੀ ਹਾਲਤ ਦੇ ਵਿਚ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ ਤੇ ਵਾਇਰਲ ਤਸਵੀਰ ਉਸ ਵੇਲੇ ਦੀ ਹੈ।

ਦਿੱਲੀ ‘ਚ ਸਿੱਖ ਪਿਉ-ਪੁੱਤ ਦੀ ਕੁੱਟਮਾਰ ਮਗਰੋਂ ਸ਼੍ਰੋਮਣੀ ਕਮੇਟੀ ਦਾ ਐਕਸ਼ਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਪੁਲਿਸ ਵੱਲੋਂ ਇੱਕ ਸਿੱਖ ਤੇ ਉਸ ਦੇ ਪੁੱਤਰ ਦੀ ਅਣਮਨੁੱਖੀ ਢੰਗ ਨਾਲ ਕੀਤੀ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ ਹੈ। ਲੌਂਗੋਵਾਲ ਨੇ ਕਿਹਾ ਕਿ ਘੱਟ ਗਿਣਤੀ ਸਿੱਖਾਂ ਨਾਲ ਅਜਿਹਾ ਅਨਿਆਂ ਭਰਿਆ ਰਵੱਈਆ ਦੇਸ਼ ਦੇ ਮੱਥੇ ‘ਤੇ ਕਲੰਕ ਹੈ ਤੇ ਇਸ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

Sikh Auto Driver Brutally Beaten by Delhi Police, Videos Go Viral

A Sikh auto driver and his son were brutally beaten outside Mukherjee Nagar police station in one of the most brutal beatings. The Sikh man can be seen thrashed and beaten with a stick and kicked in the face. The son pleaded his father to not be b…

ਸਾਡੀ ਜਾਂਚ ਦੇ ਵਿਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਗੁੰਮਰਾਹਕਰਨ ਹੈ। ਵਾਇਰਲ ਹੋ ਰਹੀ ਤਸਵੀਰ ਜੂਨ 2019 ਦੀ ਹੈ ਜਦੋਂ ਦਿੱਲੀ ਦੇ ਮੁਖਰਿਜੀ ਨਗਰ ਵਿਖੇ ਸਿੱਖ ਡਰਾਈਵਰ ਅਤੇ ਪੁਲਿਸ ਵਾਲਿਆਂ ਦੇ ਵਿਚ ਝੜਪ ਹੋ ਗਈ ਸੀ।

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular