ਸ਼ੁੱਕਰਵਾਰ, ਜੁਲਾਈ 19, 2024
ਸ਼ੁੱਕਰਵਾਰ, ਜੁਲਾਈ 19, 2024

HomeFact Checkਕੀ Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ...

ਕੀ Peshawar ‘ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

30 ਜਨਵਰੀ ਨੂੰ ਪਾਕਿਸਤਾਨ ਦੇ ਪੇਸ਼ਾਵਰ (Peshawar) ‘ਚ ਇੱਕ ਮਸਜਿਦ ਵਿੱਚ ਜ਼ਬਰਦਸਤ ਬੰਬ ​​ਧਮਾਕਾ ਹੋਇਆ। ਪੇਸ਼ਾਵਰ ਦੇ ਪੁਲਿਸ ਲਾਈਨ ਇਲਾਕੇ ‘ਚ ਇਕ ਮਸਜਿਦ ‘ਚ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ ਜਿਸ ਵਿੱਚ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ‘ਚ 88 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜੋ ਇਸ ਵੇਲੇ ਹਸਪਤਾਲ ਵਿੱਚ ਜੇਰੇ ਇਲਾਜ਼ ਹਨ। ਸੁਰੱਖਿਆ ਅਧਿਕਾਰੀਆਂ ਮੁਤਾਬਕ ਆਤਮਘਾਤੀ ਹਮਲਾਵਰ ਮਸਜਿਦ ‘ਚ ਨਮਾਜ਼ ਦੇ ਦੌਰਾਨ ਮੂਹਰਲੀ ਕਤਾਰ ‘ਚ ਮੌਜੂਦ ਸੀ ਅਤੇ ਇਸ ਦੌਰਾਨ ਉਸ ਨੇ ਖੁਦ ਨੂੰ ਉਡਾ ਲਿਆ।

ਪੇਸ਼ਾਵਰ ਦੀ ਮਸਜਿਦ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਕਈ ਮੀਡਿਆ ਅਦਾਰੇ ਅਤੇ ਸੋਸ਼ਲ ਮੀਡਿਆ ਯੂਜ਼ਰ ਇਹਨਾਂ ਤਸਵੀਰਾਂ ਨੂੰ ਪੇਸ਼ਾਵਰ ਬੰਬ ਧਮਾਕੇ ਨਾਲ ਜੋੜਦਿਆਂ ਸ਼ੇਅਰ ਕਰ ਰਹੇ ਹਨ।

ਅਸੀਂ ਇਹਨਾਂ ਤਸਵੀਰਾਂ ਦੀ ਇੱਕ ਇੱਕ ਕਰਕੇ ਜਾਂਚ ਸ਼ੁਰੂ ਕੀਤੀ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪਹਿਲੀ ਤਸਵੀਰ

ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਲਾਲ ਕਾਰਪੇਟ ਤੇ ਟੁੱਟੇ ਹੋਏ ਕੰਪਲੈਕਸ ਨੂੰ ਦੇਖਿਆ ਜਾ ਸਕਦਾ ਹੈ। ਇਸ ਤਸਵੀਰਾਂ ਨੂੰ ਪੇਸ਼ਾਵਰ ਬੰਬ ਧਮਾਕੇ ਦਾ ਦੱਸਿਆ ਜਾ ਰਿਹਾ ਹੈ।

Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ
Screengrab of tweet by @AqsaLeelaJamali

ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਣ ਤੇ ਸਾਨੂੰ ਬੀਬੀਸੀ ਦੁਆਰਾ 4 ਮਾਰਚ, 2022 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਵਿੱਚ ਵਾਇਰਲ ਤਸਵੀਰ ਨਾਲ ਕੈਪਸ਼ਨ ਨਾਲ ਦਿੱਤਾ ਗਿਆ ਹੈ, “ਅੰਦਰ ਦਾ ਦ੍ਰਿਸ਼। ਬੰਬ ਧਮਾਕੇ ਤੋਂ ਬਾਅਦ ਇਮਾਰਤ।’

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਰਿਪੋਰਟ ਮੁਤਾਬਕ,’ਉੱਤਰੀ-ਪੱਛਮੀ ਪਾਕਿਸਤਾਨੀ ਸ਼ਹਿਰ ਪੇਸ਼ਾਵਰ ਵਿੱਚ ਇੱਕ ਮਸਜਿਦ ਦੇ ਅੰਦਰ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 56 ਲੋਕ ਮਾਰੇ ਗਏ। ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਸ਼ੀਆ ਮਸਜਿਦ ‘ਤੇ ਸ਼ੱਕੀ ਆਤਮਘਾਤੀ ਹਮਲੇ ‘ਚ 190 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ
Screengrab from BBC website

ਸਰਚ ਦੇ ਦੌਰਾਨ ਸਾਨੂੰ ਇਹ ਤਸਵੀਰ ਮੀਡਿਆ ਅਦਾਰਾ ਟਾਈਮਜ਼ ਆਫ ਇੰਡੀਆ ਦੁਆਰਾ ਵੀ ਸਾਲ 2022 ਵਿੱਚ ਪ੍ਰਕਾਸ਼ਿਤ ਮਿਲੀ। ਇਸ ਰਿਪੋਰਟ ਦੇ ਵਿੱਚ ਵਾਇਰਲ ਤਸਵੀਰ ਨੂੰ ਵੱਖਰੇ ਐਂਗਲ ਤੋਂ ਦੇਖਿਆ ਜਾ ਸਕਦਾ ਹੈ।

Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ
Screengrab from Times Of India website

ਦੂਜੀ ਤਸਵੀਰ

ਦੂਜੀ ਤਸਵੀਰ ਦੇ ਵਿੱਚ ਕੁਝ ਲੋਕਾਂ ਨੂੰ ਬਿਲਡਿੰਗ ਦਾ ਮੁਆਇਨਾ ਕਰਦਿਆਂ ਦੇਖਿਆ ਜਾ ਸਕਦਾ ਹੈ।

Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ
Screengrab from Facebook page Khabar Punjab Di

ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਤਸਵੀਰ ‘The Guardian’ ਦੁਆਰਾ 8 ਅਕਤੂਬਰ 2021 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ। ਰਿਪੋਰਟ ਦੇ ਮੁਤਾਬਕ,’ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਆਤਮਘਾਤੀ ਬੰਬ ਧਮਾਕੇ ਵਿੱਚ ਅਫਗਾਨਿਸਤਾਨ ‘ਚ ਇੱਕ ਖਚਾਖਚ ਭਰੀ ਸ਼ੀਆ ਮਸਜਿਦ ਵਿੱਚ ਘੱਟੋ-ਘੱਟ 100 ਸ਼ਰਧਾਲੂ ਮਾਰੇ ਗਏ।

Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ
Screengrabs from The Guardian website

ਮੀਡਿਆ ਅਦਾਰਾ ‘Reuters’ ਦੁਆਰਾ 9 ਅਕਤੂਬਰ 2021 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਵੀ ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀਆਂ ਤਸਵੀਰਾਂ ਨੂੰ ਦੇਖਿਆ ਜਾ ਸਕਦਾ ਹੈ।

Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ
Screengrabs from Reuters website

ਤੀਜੀ ਤਸਵੀਰ

ਇਸ ਤਸਵੀਰ ਦੇ ਵਿੱਚ ਕੁਝ ਲੋਕਾਂ ਨੂੰ ਬਿਲਡਿੰਗ ਦਾ ਮੁਆਇਨਾ ਕਰਦਿਆਂ ਦੇਖਿਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਤਸਵੀਰ ਵਿੱਚ ਜਮੀਨ ਤੇ ਕੁਝ ਲਾਸ਼ਾਂ ਵੀ ਦੇਖੀਆਂ ਜਾ ਸਕਦੀਆਂ ਹਨ।

Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ
Screengrab from PTC News Facebook page

ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਤਸਵੀਰ ‘Dawn’ ਦੁਆਰਾ 13 ਫਰਵਰੀ 2015 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ। ਤਸਵੀਰ ਦੇ ਕੈਪਸ਼ਨ ਦੇ ਮੁਤਾਬਕ,’ਤਾਲਿਬਾਨੀ ਅੱਤਵਾਦੀਆਂ ਦੁਆਰਾ ਬੇਰਹਿਮੀ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਸੁਰੱਖਿਆ ਕਰਮਚਾਰੀ ਇਮਾਮਬਰਗਾਹ ਦਾ ਮੁਆਇਨਾ ਕਰਦੇ ਹਨ। ਇਸ ਤਸਵੀਰ ਨੂੰ AFP ਦੇ ਫੋਟੋਗ੍ਰਾਫਰ ਦੁਆਰਾ ਖਿਚਿਆ ਗਿਆ ਸੀ।

Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ
Screengrabs from Dawn website

ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ‘Newsweek’ ਦੁਆਰਾ ਸਾਲ 2015 ਵਿੱਚ ਅਪਲੋਡ ਮਿਲੀ। ਰਿਪੋਰਟ ਦੇ ਮੁਤਾਬਕ,’ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਪੇਸ਼ਾਵਰ ਦੇ ਹਯਾਤਾਬਾਦ ਜ਼ਿਲੇ ਵਿਚ ਇਕ ਸ਼ੀਆ ਇਮਾਮਬਰਗਾਹ ‘ਤੇ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਦੇ ਵਿਚ ਘੱਟੋ-ਘੱਟ 19 ਲੋਕ ਮਾਰੇ ਗਏ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।

Peshawar 'ਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀਆਂ ਨੇ ਇਹ ਵਾਇਰਲ ਤਸਵੀਰਾਂ
Screengrabs from Newsweek website

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਪੇਸ਼ਾਵਰ ਬੰਬ ਧਮਾਕੇ ਨਾਲ ਜੋੜਕੇ ਵਾਇਰਲ ਹੋ ਰਹੀਆਂ ਤਸਵੀਰਾਂ ਹਾਲੀਆ ਨਹੀਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਪੁਰਾਣੀਆਂ ਹਨ ਜਿਹਨਾਂ ਦਾ ਪੇਸ਼ਾਵਰ ‘ਚ ਹਾਲ ਹੀ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਨਾਲ ਕੋਈ ਸੰਬੰਧ ਨਹੀਂ ਹੈ।

Result: False

Our Sources

Report By BBC, Dated March 4, 2022
Report By Times Of India, Dated March 4, 2022
Report By Reuters, Dated October 9, 2021
Report By The Guardian, Dated October 8, 2021
Report by Dawn, Dated February 13, 2015
Report by Newsweek, Dated February 13, 2015

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular