Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ :
ਜਾਫਰਾਬਾਦ ਖੇਤਰ ਵਿੱਚ CAA ਵਿਰੋਧੀ ਪ੍ਰਦਰਸ਼ਨਕਾਰੀ ਨੇ ਖੁਲ੍ਹੇਆਮ ਫਾਇਰਿੰਗ ਕੀਤੀ।
An anti-CAA protester open fire in #Jaffarabad area. He pointed pistol at policeman but the cop stood firm. He fired around eight rounds. @DelhiPolice pic.twitter.com/0EOgkC6D40
— Saurabh Trivedi (@saurabh3vedi) February 24, 2020
[removed][removed]
ਵੇਰੀਫੀਕੇਸ਼ਨ :
ਨਾਗਰਿਕਤਾ ਸੋਧ ਕਾਨੂੰਨ ਯਾਨੀ ਸੀਏਏ ਦੇ ਮੁੱਦੇ ‘ਤੇ ਉੱਤਰ- ਪੂਰਬੀ ਦਿੱਲੀ ਵਿੱਚ ਸੋਮਵਾਰ ਨੂੰ ਲਗਾਤਾਰ ਦੂੱਜੇ ਦਿਨ ਹਿੰਸਾ ਹੋਈ। ਜਾਫਰਾਬਾਦ ਅਤੇ ਮੌਜਪੁਰ ਇਲਾਕੇ ਵਿੱਚ ਸੀਏਏ ਵਿਰੋਧੀ ਅਤੇ ਸਮਰਥਕ ਗੁਟਾਂ ਦੇ ਵਿੱਚ ਝੜਪ ਵਿੱਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ। ਜਿਨ੍ਹਾਂ ‘ਚ ਸਿਰ ‘ਤੇ ਪੱਥਰ ਲੱਗਣ ਨਾਲ ਹੈੱਡ ਕਾਂਸਟੇਬਲ ਰਤਨ ਲਾਲ ਦੀ ਜਾਨ ਚੱਲੀ ਗਈ।
ਦਿੱਲੀ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਵੀਡੀਓ ਦੇ ਵਿੱਚ ਇੱਕ ਪ੍ਰਦਰਸ਼ਨਕਾਰੀ ਜਿਸ ਦੇ ਹੱਥ ਵਿੱਚ ਬੰਦੂਕ ਹੈ , ਉਹ ਪੁਲਿਸਕਰਮੀ ਦੇ ਵੱਲ ਵੱਧਦਾ ਦਿਖਾਈ ਦੇ ਰਿਹਾ ਹੈ। ਰਿਪੋਰਟ ਦੇ ਮੁਤਾਬਕ , ਪ੍ਰਦਰਸ਼ਨਕਾਰੀ ਨੇ 8 ਰਾਉਂਡ ਫਾਇਰ ਕੀਤੇ। ‘The Hindu’ ਦੇ ਰਿਪੋਰਟਰ ਸੌਰਭ ਦ੍ਰਿਵੇਦੀ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਅਪਲੋਡ ਕੀਤਾ ‘ਤੇ ਲਿਖਿਆ ਕਿ ਸੀਏਏ ਦਾ ਵਿਰੋਧ ਕਰ ਰਹੇ ਪ੍ਰਦ੍ਰਸ਼ਨਕਾਰੀ ਨੇ ਜਾਫਰਾਬਾਦ ਵਿਖੇ ਗੋਲੀ ਚਲਾਈ।
An anti-CAA protester open fire in #Jaffarabad area. He pointed pistol at policeman but the cop stood firm. He fired around eight rounds. @DelhiPolice pic.twitter.com/0EOgkC6D40
— Saurabh Trivedi (@saurabh3vedi) February 24, 2020
[removed][removed]
ਭਾਜਪਾ ਅਤੇ ਆਰਐਸਐਸ ਦੇ ਖਿਲਾਫ਼ ਲੱਗੇ ਆਰੋਪ :
ਹਿੰਸਾ ਤੋਂ ਬਾਅਦ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਰਐਸਐਸ ਦੇ ਖਿਲਾਫ ਆਰੋਪ ਲੱਗਣ ਦਾ ਸਿਲਸਿਲਾ ਜਾਰੀ ਰਿਹਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁਲਾਹ ਖਾਨ ਨੇ ਆਰੋਪ ਲਗਾਇਆ ਕਿ ਗੋਲੀ ਚਲਾ ਰਹੇ ਵਿਅਕਤੀ ਦਾ ਸੰਬੰਧ ਭਾਜਪਾ ਦੇ ਨਾਲ ਹੈ। ਅਮਾਨਤੁਲਾਹ ਖਾਨ ਨੇ ਆਪਣੇ ਟਵੀਟ ਵਿੱਚ ਲਿਖਿਆ , ਭਾਜਪਾ ਦੇ ਲੋਕ ਦਿੱਲੀ ਵਿਚ ਫਸਾਦ ਕਰ ਰਹੇ ਹਨ, ਜਿਸ ਵਿਅਕਤੀ ਨੇ ਗੋਲੀ ਚਲਾਈ , ਉਸ ਦਾ ਰਿਸ਼ਤਾ ਕਪਿਲ ਮਿਸ਼ਰਾ ਅਤੇ ਬੀਜੇਪੀ ਨਾਲ ਜਰੂਰ ਹੋਵੇਗਾ , ਤਾਂ ਹੀ ਉਹ ਦਿੱਲੀ ਪੁਲਿਸ ਦੇ ਸਾਹਮਣੇ ਗੋਲੀਬਾਰੀ ਕਰ ਰਿਹਾ ਹੈ ਤੇ ਦਿੱਲੀ ਪੁਲਿਸ ਇਹਨਾਂ ਨੂੰ ਸੁਰੱਖਿਆ ਦੇ ਰਹੀ ਹੈ।
बीजेपी के लोग दिल्ली में फ़साद करा रहे हैं गोली चलाने वाले आदमी का रिश्ता ज़रूर कपिल मिश्रा और बीजेपी से निकलेगा तभी ये दिल्ली पुलिस के सामने गोली चला रहा है फ़सादियों को दिल्ली पुलिस प्रोटेक्शन दे रही है। pic.twitter.com/UNq9qKRSrm
— Amanatullah Khan AAP (@KhanAmanatullah) February 24, 2020
[removed][removed]
ਅਮਾਨਤੁਲਾਹ ਖਾਨ ਤੋਂ ਇਲਾਵਾ ਸਮਾਜਕ ਕਾਰਜਕਰਤਾ ਹੰਸਰਾਜ ਮੀਨਾ ਨੇ ਵੀ ਟਵਿੱਟਰ ‘ਤੇ ਪੋਸਟ ਕਰਦਿਆਂ ਲਿਖਿਆ, “ਦੇਖੋ ਕਿਸ ਤਰਾਂ ਭਾਜਪਾ ਤੇ ਆਰਐਸਐਸ ਦੇ ਅੱਤਵਾਦੀ ਸੀਏਏ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਉੱਤੇ ਸ਼ਰੇਆਮ ਗੋਲੀਆਂ ਚਲਾ ਰਹੇ ਹਨ।” ਹਾਲਾਂਕਿ ਹੰਸਰਾਜ ਮੀਨਾ ਨੇ ਬਾਅਦ ਵਿੱਚ ਆਪਣੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ।
ਭਗਵਾ ਝੰਡੇ ਜਾਂ ਨਹੀਂ ?
ਕਾਂਗਰਸੀ ਲੀਡਰ ਸਲਮਾਨ ਨਿਜ਼ਾਮੀ ਨੇ ਟਵੀਟ ਕਰਦਿਆਂ ਦਾਅਵਾ ਕੀਤਾ ਕਿ , “ਭਗਵਾ ਝੰਡਿਆਂ ਵਾਲੇ ਗੁੰਡਿਆਂ ਨੇ ਦਿੱਲੀ ਪੁਲਿਸ ‘ਤੇ ਫਾਇਰ ਕੀਤੇ। ਇਸ ਬਹਾਦਰ ਪੁਲਿਸ ਨੂੰ ਸਲਾਮ ਜਿਸਨੇ ਉਨ੍ਹਾਂ ਦਾ ਸਾਹਮਣਾ ਕੀਤਾ। ਉਮੀਦ ਹੈ ਕਿ ਸਾਰੇ ਸੁਰੱਖਿਅਤ ਹਨ। ਭਾਜਪਾ ਸਰਕਾਰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਧਰੁਵੀ ਬਣਾਉਣ ਲਈ ਬੇਤਾਬ ਹੈ। ਏਕਤਾ ਅਤੇ ਭਾਈਚਾਰੇ ਨੂੰ ਦਰਸਾਉਣ ਦਾ ਸਮਾਂ ਆ ਗਿਆ ਹੈ। ਹਿੰਦੂ-ਮੁਸਲਿਮ ਏਕਤਾ ਜ਼ਿੰਦਾਬਾਦ ! ਜੈ ਹਿੰਦ
Goons with saffron flags fires at Delhi Police. Salute this brave cop who faced them. Hope all are safe. BJP Govt is desperate to polarise these protests. Time to show unity & brotherhood. Hindu-Muslim ekta Zindabad! Jai Hind ❤ pic.twitter.com/kk7mPn9p8H
— Salman Nizami (@SalmanNizami_) February 24, 2020
[removed][removed]
ਸਲਮਾਨ ਨਿਜ਼ਾਮੀ ਤੋਂ ਇਲਾਵਾ ਸ਼ਾਹੀਨ ਬਾਗ ਅਧਿਕਾਰਿਕ ਦੇ ਨਾਮ ਤੋਂ ਇੱਕ ਟਵਿੱਟਰ ਹੈਂਡਲ ਨੇ ਵੀ ਕੁਝ ਇਸ ਤਰਾਂ ਦਾ ਦਾਅਵਾ ਕੀਤਾ। ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਲਿਖਿਆ ,” ਸੀਏਏ ਦੇ ਹੱਕ ਵਿਚ ਪ੍ਰਦਰਸ਼ਨ ਕਰ ਰਹੇਪ੍ਰਦਰਸ਼ਨਕਾਰੀ ਨੇ ਪੁਲਿਸ ਉੱਤੇ ਗੋਲੀ ਚਲਾਈ। ਪਿੱਛੇ ਭਗਵਾ ਝੰਡੇ ਇਸ ਦੀ ਸਚਾਈ ਬਿਆਨ ਕਰ ਰਹੇ ਹਨ।” ਹਾਲਾਂਕਿ ਬਾਅਦ ਦੇ ਵਿੱਚ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ।
ਹੁਣ ਇਸ ਮਾਮਲੇ ਵਿੱਚ ਦੋ ਸਵਾਲ ਉੱਠਦੇ ਹਨ :
ਪਹਿਲਾ ਸਵਾਲ : ਕੀ ਭੀੜ ਨੇ ਹੱਥ ਵਿੱਚ ਭਗਵਾ ਝੰਡੇ ਚੁੱਕੇ ਹੋਏ ਸਨ?
ਦੂਜਾ ਸਵਾਲ : ਗੋਲੀ ਚਲਾਉਣ ਵਾਲਾ ਵਿਅਕਤੀ ਸੀਈਏ ਦੇ ਖਿਲਾਫ਼ ਹੈ ਜਾਂ ਸੀਏਏ ਦੇ ਹੱਕ ਵਿੱਚ?
- ਕੀ ਭੀੜ ਨੇ ਹੱਥ ਵਿੱਚ ਭਗਵਾ ਝੰਡੇ ਚੁੱਕੇ ਹੋਏ ਸਨ?
ਅਸੀਂ ਸਭ ਤੋਂ ਪਹਿਲਾਂ ਇਹ ਜਾਂਚ ਕੀਤੀ ਕਿ ਭੀੜ ਨੇ ਹੱਥ ਵਿੱਚ ਭਗਵਾ ਝੰਡੇ ਚੁੱਕੇ ਹੋਏ ਸਨ ਜਾਂ ਨਹੀਂ। ਸਰਚ ਦੇ ਦੌਰਾਨ ਸਾਨੂੰ ਭੀੜ ਦੀਆਂ ਕੁਝ ਨੇੜੇ ਦੀ ਤਸਵੀਰਾਂ ਮਿਲੀਆਂ। ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਭੀੜ ਦੇ ਹੱਥਾਂ ਵਿੱਚ ਝੰਡੇ ਨਹੀਂ ਸਗੋਂ ਪਲਾਸਟਿਕ ਦੇ ਕ੍ਰੇਟ ਹਨ। ਤੁਸੀ ਇਹਨਾਂ ਦੋਵੇਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਭੀੜ ਦੇ ਹੱਥ ਵਿੱਚ ਪਲਾਸਟਿਕ ਦੇ ਕਰੇਟ ਹਨ।
- ਗੋਲੀ ਚਲਾਉਣ ਵਾਲਾ ਵਿਅਕਤੀ ਸੀਈਏ ਦੇ ਖਿਲਾਫ਼ ਹੈ ਜਾਂ ਸੀਏਏ ਦੇ ਹੱਕ ਵਿੱਚ?
ਹੁਣ ਅਸੀਂ ਇਸ ਚੀਜ਼ ਦੀ ਜਾਂਚ ਸ਼ੁਰੂ ਕੀਤੀ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਨਾਗਰਿਕਤਾ ਸੋਧ ਕਾਨੂੰਨ ਯਾਨੀ ਸੀਏਏ ਦੇ ਹੱਕ ਵਿੱਚ ਹੈ ਜਾਂ ਵਿਰੋਧ ਵਿੱਚ। ਸੋਸ਼ਲ ਮੀਡਿਆ ਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਦਾਅਵਾ ਕੀਤਾ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਹੈ। ਇਸ ਦੀ ਜਾਂਚ ਦੇ ਲਈ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਇੱਕ ਫੈਕਟ ਚੈਕਿੰਗ ਸੰਸਥਾਨ – Alt News ਦੀ ਇਕ ਰਿਪੋਰਟ ਮਿਲੀ ਜਿਸ ਵਿੱਚ ਉਹਨਾਂ ਨੇ ਇਸ ਮਸਲੇ ਉੱਤੇ ਗਰਾਉਂਡ ਤੇ ਮੌਜੂਦ ਰਿਪੋਰਟਰਾਂ ਦੇ ਨਾਲ ਗੱਲਬਾਤ ਕੀਤੀ।
ਇਸ ਰਿਪੋਰਟ ਦੇ ਮੁਤਾਬਕ , ਰਿਪੋਰਟਰਾਂ ਨੇ ਦੱਸਿਆ ਕਿ ,”ਇਹ ਵਿਅਕਤੀ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਭੀੜ ਵਿੱਚ ਮੌਜੂਦ ਸੀ ਤੇ ਇਸ ਵਿਅਕਤੀ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਾਲੇ ਪ੍ਰਦਰਸ਼ਨਕਾਰੀਆਂ ਉੱਤੇ 8 ਰਾਉਂਡ ਫਾਇਰ ਕੀਤੇ।ਇਸ ਦੌਰਾਨ ਉਥੇ ਇੱਕ ਪੁਲਿਸ ਕਰਮੀ ਵੀ ਮੌਜੂਦ ਸੀ ਜਿਸ ਤੇ ਇਸ ਵਿਅਕਤੀ ਨੇ ਬੰਦੂਕ ਤਾਨ ਦਿੱਤੀ ਤੇ ਕਿਹਾ ਕਿ ਇਥੋਂ ਭੱਜ ਜਾਓ ਵਰਨਾ ਉਹ ਗੋਲੀ ਮਾਰ ਦਵੇਗਾ।
ਰਿਪੋਰਟਰ ਦੇ ਦੱਸਿਆ ਕਿ ,”ਇਹ ਵਿਅਕਤੀ ਉਸ ਪਾਸਿਓਂ ਆਇਆ , ਜਿੱਥੇ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਬਿਲਕੁਲ ਬਾਹਰ ਸੜਕ ਜਾਮ ਕਰ ਦਿੱਤੀ ਸੀ। ਇਹ ਆਦਮੀ ਉਸ ਪਾਸੇ ਦੀ ਭੀੜ ਵਿਚੋਂ ਬਾਹਰ ਆਇਆ ਜਦੋਂ ਕਿ ਮੈਂ (ਰਿਪੋਰਟਰ) ਦੂਜੇ ਪਾਸੇ ਮੰਦਰ ਦੇ ਨਜ਼ਦੀਕ ਪੁਲਿਸ ਦੇ ਨਾਲ ਸੀ ਜਿਥੇ ਸੀਏਏ ਪੱਖੀ ਪ੍ਰਦਰਸ਼ਨਕਾਰੀ ‘ਜੈ ਸ਼੍ਰੀ ਰਾਮ’ ਵਰਗੇ ਨਾਅਰੇ ਲਗਾ ਰਹੇ ਸਨ। ਦੋਵੇਂ ਧਿਰ ਇਕ ਦੂਜੇ ‘ਤੇ ਪੱਥਰ ਮਾਰ ਰਹੇ ਸਨ। ”
ਇਸ ਦੌਰਾਨ ਸਾਨੂੰ ਇੱਕ ਮੀਡਿਆ ਏਜੇਂਸੀ “The Quint” ਦੀ ਪੱਤਰਕਾਰ ਐਸ਼ਵਰਿਆ ਸ ਅਈਅਰ ਦਾ ਟਵੀਟ ਮਿਲਿਆ। ਐਸ਼ਵਰਿਆ ਅਈਅਰ ਨੇ ਵੀ ਜਾਫਰਾਬਾਦ ਵਿਖੇ ਹੋ ਰਹੀ ਹਿੰਸਾ ਨੂੰ ਆਪਣੀ ਅੱਖੀਂ ਵੇਖਿਆ ਉਹਨਾਂ ਨੇ ਟਵੀਟ ਕੀਤਾ, “ਇੱਕ ਪਾਸੇ ਜਾਫਰਾਬਾਦ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨਕਾਰੀ ਹਨ ਅਤੇ ਦੂਜੇ ਪਾਸੇ ਮੌਜਪੁਰ ਵਿੱਚ ਸੀਏਏ ਪੱਖੀ ਪ੍ਰਦਰਸ਼ਨਕਾਰੀ ਹਨ।”
From ground zero walking right towards the epicentre of violence between Jaffrabad/Maujpur area of north-east Delhi.
On one side are anti-CAA protesters from Jaffrabad & on the other side are pro-CAA protesters from Maujpur.
I report @TheQuint
*Deleted this by mistake. pic.twitter.com/YOuam4MFD4— Aishwarya S Iyer (@iyersaishwarya) February 24, 2020
[removed][removed]
ਐਸ਼ਵਰਿਆ ਅਈਅਰ ਨੇ ਜਾਫਰਾਬਾਦ ਤੋਂ ਮੌਜਪੁਰ ਤਕ ਹਿੰਸਕ ਘਟਨਾਵਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਵੀ ਕੀਤਾ। ਅਲਟ ਨਿਊਜ਼ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਪਣੀਆਂ ਤਸਵੀਰਾਂ ਅਤੇ ਵੀਡਿਓ ਵਿੱਚ ਭੀੜ ਦੀ ਪਛਾਣ ਸੀਈਏ ਵਿਰੋਧੀ ਪ੍ਰਦਰਸ਼ਨਕਾਰੀਆਂ ਵਜੋਂ ਕੀਤੀ। ਅਈਅਰ ਦੁਆਰਾ ਪੋਸਟ ਕੀਤੀ ਗਈ ਵੀਡੀਓ ਵਿੱਚ, ਕਈ ਵਿਅਕਤੀਆਂ ਦੇ ਸਿਰ ਉੱਤੇ ਟੋਪੀ ਵੇਖੀ ਜਾ ਸਕਦੀ ਹੈ।
ਅਈਅਰ ਦਾ ਲੋਕੈਸ਼ਨ ਪ੍ਰਾਪਤ ਕਰਨ ਅਤੇ ਇਹ ਤਸਦੀਕ ਕਰਨ ਲਈ ਕਿ ਤ੍ਰਿਵੇਦੀ ਅਤੇ ਅਈਅਰ ਦੁਆਰਾ ਦਰਸਾਈ ਭੀੜ ਇੱਕ ਹੈ। ਅਸੀਂ ਉਸ ਘਟਨਾ ਦੀ ਪੀਟੀਆਈ ਦੀ ਫੋਟੋ ਅਤੇ ਐਸ਼ਵਰਿਆ ਅਈਅਰ ਦੁਆਰਾ ਕਲਿਕ ਕੀਤੀ ਗਈ ਫੋਟੋ ਦੀ ਤੁਲਨਾ ਕੀਤੀ। ਤਸਵੀਰਾਂ ਵਿਚ ਪੀਲੇ ਰੰਗ ਦੀ ਟੀ-ਸ਼ਰਟ ਤੇ ਹੈਲਮੇਟ ਪਹਿਨੇ ਇਕ ਪੁਲਿਸ ਮੁਲਾਜ਼ਮ ਨੂੰ ਦੇਖ ਸਕਦੇ ਹੋ।ਪੁਲਿਸ ਸੀਈਏ ਦਾ ਵਿਰੋਧ ਕਰ ਰਹੇ ਪ੍ਰਦਾਰਸ਼ਕਾਰੀਆਂ ਸਾਹਮਣਾ ਕਰ ਰਹੀ ਹੈ। ਤਸਵੀਰ ਵਿਚ ਗੋਲੀ ਚਲਾਉਣ ਵਾਲਾ ਵਿਅਕਤੀ ਵੀ ਦਿਖਾਈ ਦੇ ਰਿਹਾ ਹੈ।
ਇਸ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਸੀਏਏ ਦੇ ਖਿਲਾਫ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਭੀੜ ਵਿੱਚ ਸ਼ਾਮਿਲ ਸੀ। ਇਸ ਤੋਂ ਇਲਾਵਾ, ਇਹ ਦਾਅਵਾ ਵੀ ਝੂਠਾ ਸਾਬਿਤ ਹੋਇਆ ਕਿ ਲੋਕਾਂ ਨੇ ਹੱਥਾਂ ਵਿੱਚ ਭਗਵਾ ਝੰਡੇ ਫੜੇ ਹੋਏ ਹਨ।
ਟੂਲਜ਼ ਵਰਤੇ:
*ਗੂਗਲ ਸਰਚ
*ਮੀਡਿਆ ਰਿਪੋਰਟ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.