Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ
ਮੋਦੀ ਸਰਕਾਰ ਸੋਨਾ ਬੰਦ ਕਰਨ ਜਾ ਰਹੀ ਹੈ , ਹਿੰਦੂਸਤਾਨੀ ਇਸੀ ਪਾਗਲਪਨ ਦੇ ਪਾਤਰ ਹਨ।
Modi is going for ‘demonetization’ of gold – Indians very well deserve this madness! https://t.co/PVgwZaA8EW
— Ashok Swain (@ashoswai) October 30, 2019
ਵੇਰੀਫਿਕੇਸ਼ਨ
ਸੋਸ਼ਲ ਮੀਡਿਆ ‘ਤੇ ਕਈ ਮੀਡਿਆ ਏਜੇਂਸੀਆਂ , ਵੈਰੀਫਾਇਡ ਯੂਜ਼ਰਸ ਅਤੇ ਆਮ ਯੂਜ਼ਰਸ ਨੇ ਯਾ ਤਾਂ ਮੀਡਿਆ ਏਜੇਂਸੀਆਂ ਦੇ ਲਿੰਕ ਯਾ ਫੇਰ ਆਪਣੇ ਸੂਤਰਾਂ ਦੇ ਮੁਤਾਬਕ ਇਹ ਦਾਅਵਾ ਕੀਤਾ ਕਿ ਸਰਕਾਰ ‘ਗੋਲਡ ਅਮਨੈਸਟੀ’ ਨਾਮਕ ਇਕ ਯੋਜਨਾ ਲੈਕੇ ਆ ਰਹੀ ਜਿਸਦੇ ਵਿੱਚ ਤੁਹਾਡੇ ਕੋਲ ਕਿੰਨਾ ਸੋਨਾ ਹੈ ਇਸਦੀ ਜਾਣਕਾਰੀ ਤੁਹਾਨੂੰ ਸਰਕਾਰ ਨੂੰ ਦੇਣੀ ਪਵੇਗੀ। ਦਾਅਵੇ ਦੇ ਮੁਤਾਬਕ ਮੋਦੀ ਸਰਕਾਰ ਕਾਲੇ ਧਨ ‘ਤੇ ਨਕੇਲ ਕਸਨ ਦੇ ਲਈ ਨੋਟਬੰਦੀ ਵਰਗੀ ਵੱਡੀ ਯੋਜਨਾ ਲੈਕੇ ਆ ਰਹੀ ਹੈ।ਗੌਰਤਲਬ ਹੈ ਕਿ ਇਹ ਦਾਅਵਾ ਹਰ ਕਿਸੇ ਦੇ ਜੀਵਨ ਅਤੇ ਘਰ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਸੋਸ਼ਲ ਮੀਡਿਆ ‘ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡਿਆ ਤੇ ਵੱਖਰੇ ਵੱਖਰੇ ਮੀਡਿਆ ਏਜੇਂਸੀਆਂ ਦੀਆਂ ਖ਼ਬਰਾਂ ਦੇ ਅਧਾਰ ਤੇ ਇਹ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿੱਟਰ ਦੇ ਉੱਤੇ ਕਾਫੀ ਵੈਰੀਫਾਇਡ ਯੂਜ਼ਰਸ ਨੇ ਵੀ ਇਸ ਵਾਇਰਲ ਦਾਅਵੇ ਨੂੰ ਬਿਨਾ ਕਿਸੀ ਜਾਂਚ ਦੇ ਸ਼ੇਅਰ ਕੀਤਾ।
ਇਸ ਵੈਰੀਫਾਇਡ ਟਵਿੱਟਰ ਹੈਂਡਲ ਨੇ ਆਪਣੇ ਟਵੀਟ ਵਿੱਚ ਇਹ ਦਾਅਵਾ ਕੀਤਾ ਕਿ ਭਾਰਤ ਸਰਕਾਰ ਤੁਹਾਡੇ ਘਰ ਦੇ ਵਿੱਚ ਪਾਏ ਸੋਨੇ ਤੇ ਟੈਕਸ ਲਗਾਉਣ ਦਾ ਮਨ ਬਣਾ ਰਹੀ ਹੈ। ਇਸ ਤਰਾਂ ਲੱਗਦਾ ਹੈ ਕਿ ਜਿਸ ਤਰਾਂ ਦੇ ਨਾਲ ਦੇਸ਼ ਦੀ ਆਰਥਿਕਤਾ ਗਿਰ ਰਹੀ ਹੈ ਉਸ ਤੋਂ ਵੀ ਤੇਜ਼ੀ ਦੇ ਨਾਲ ਸਰਕਾਰ ਦੀ ਨੀਅਤ ਜਨਤਾ ਦੇ ਸੋਨੇ ਤੇ ਪੈ ਚੁੱਕੀ ਹੈ। ਕੀ ਦੇਸ਼ ਦੀ ਆਰਥਿਕਤਾ ਨੂੰ ਸਰਕਾਰ ਦੇਸ਼ ਦੀ ਜਨਤਾ ਦਾ ਖੂਨ ਚੂਸਕੇ ਸਹੀ ਕਰਨ ਦਾ ਮਨ ਬਣਾ ਰਹੀ ਹੈ। ਇਸੇ ਤਰਾਂ ਕਈ ਹੋਰ ਵੈਰੀਫਾਇਡ ਯੂਜ਼ਰਸ ਅਤੇ ਮੀਡਿਆ ਏਜੇਂਸੀਆਂ ਨੇ ਵੀ ਬਿਨਾ ਜਾਂਚ ਪੜਤਾਲ ਦੇ ਇਸ ਦਾਅਵੇ ਨੂੰ ਸ਼ੇਅਰ ਕੀਤਾ।
खबर मिल रही है की अब भारत सरकार आपके घर में रखे सोनें पर भी टैक्स लगाने का मन बना रही है, लगता है अर्थव्यवस्था जिस तरह से गिर रही है उससे भी तेज गति से सरकार की नीयत भी जनता के सोनें पर पड़ रही है, क्या देश की अर्थव्यवस्था को सरकार जनता का खून चूसकर सही करने का मन बना रही है…?
— Rajeev Rai (@RajeevRai) October 31, 2019
Gold Amnesty: Previous schemes have delivered pathetic results https://t.co/xWUWZkZuk8
— Business Today (@BT_India) October 31, 2019
Govt has totally lost it.. virtue signalling and holier-than-thou attitude of the current political class is turning from obnoxious to highly toxic.. why don’t they just nationalise everything and be openly communist.. https://t.co/3YYSlQueK6
— Ajay Dave (@ajayrdave) October 30, 2019
ਨੋਟਬੰਦੀ ਵਰਗਾ ਵੱਡਾ ਕਦਮ ਚੁੱਕ ਸਕਦੀ ਹੈ ਸਰਕਾਰ, ਘਰ ਚ ਰੱਖੇ ਸੋਨੇ ਦੀ ਦੇਣੀ ਹੋਵੇਗੀ ਜਾਣਕਾਰੀ
ਮੁੰਬਈ – ਕਾਲੇ ਧਨ ਨਾਲ ਸੋਨਾ ਖਰੀਦਣ ਵਾਲੇ ਸਾਵਧਾਨ ਹੋ ਜਾਓ। ਜਾਣਕਾਰੀ ਮਿਲੀ ਹੈ ਕਿ ਕਾਲੇ ਧਨ ‘ਤੇ ਨਕੇਲ ਕੱਸਣ ਲਈ ਮੋਦੀ ਸਰਕਾਰ ਨੋਟਬੰਦੀ ਵਰਗਾ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਇਨਕਮ ਟੈਕਸ ਦੀ ਐਮਨੇਸਟੀ ਸਕੀਮ ਦੀ ਤਰਜ਼ ‘ਤੇ ਸੋਨੇ ਲਈ ਖਾਸ ਐਮਨੈਸਟੀ ਸਕੀਮ ਲਿਆਂਦੀ ਜਾ
ਨੋਟਬੰਦੀ ਵਰਗਾ ਵੱਡਾ ਕਦਮ ਚੁੱਕਣ ਦੀ ਤਿਆਰੀ ‘ਚ ਮੋਦੀ ਸਰਕਾਰ: ਘਰ ‘ਚ ਰੱਖੇ ਸੋਨੇ ਦੀ ਦੇਣੀ ਹੋਵੇਗੀ ਜਾਣਕਾਰੀ- News18 Punjab
ਆਮਦਨੀ ਟੈਕਸ ਦੀ ਐਮਨੇਸਟੀ ਯੋਜਨਾ ਦੀ ਤਰਜ਼ ‘ਤੇ ਸੋਨੇ ਲਈ ਅਮਨੈਸਟੀ ਸਕੀਮ ਆ ਸਕਦੀ ਹੈ। ਜਿਸ ਵਿੱਚ ਇੱਕ ਤੈਅ ਮਾਤਰਾ ਤੋਂ ਜ਼ਿਆਦਾ ਬਿਨਾਂ ਰਸੀਦ ਦੇ ਸੋਨਾ ਰੱਖਣ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਹੋਵੇਗੀ। ਗੋਲਡ ਦੀ ਕੀਮਤ ਵੀ ਸਰਕਾਰ ਨੂੰ ਦੱਸ਼ਣੀ ਹੋਵੇਗੀ।
ਨੋਟਬੰਦੀ ਤੋਂ ਬਾਅਦ ਹੁਣ ਸੋਨੇ ਦੀ ਵਾਰੀ !
ਨਵੀਂ ਦਿੱਲੀ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਾਲੇਧਨ ‘ਤੇ ਨੱਥ ਪਾਉਣ ਲਈ ਇਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਹੁਣ ਕਾਲੀ ਕਮਾਈ ਤੋਂ ਸੋਨਾ ਖਰੀਦਣ ਵਾਲਿਆਂ ‘ਤੇ ਨੱਥ ਪਾਉਣ ਲਈ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ। ਸੂਤਰਾਂ ਮੁਤਾਬਕ ਮੋਦੀ ਸਰਕਾਰ ਸੋਨੇ ਲਈ ਐਮਨੈਸਟੀ ਸਕੀਮ ਲਿਆਉਣ ਦੀ ਤਿਆਰੀ
Finance Ministry Sources to ANI: There is no Gold amnesty scheme under consideration of Income Tax Department as being reported in media. As the budget process is on, typically these type of speculative reports do appear. pic.twitter.com/a57OJWNYoa
— ANI (@ANI) October 31, 2019
No proposal to launch gold amnesty scheme: Reporthttps://t.co/PPH7P4gZJH pic.twitter.com/KiPPlFC5JQ
— Hindustan Times (@htTweets) November 1, 2019
सरकार नहीं ला रही गोल्ड ऐमनेस्टी स्कीम, चल रही खबरें अफवाह- सूत्र
खबरों में कहा गया है कि नई आम माफी योजना से सोने के जमाखोरों को कालेधन से किए गए निवेश को वैध बनाने का मौका मिलेगा. इसके लिए उन्हें अपने पास मौजूद सोने का खुलासा करना होगा और इस पर कर का भुगतान करना होगा.
स्वर्ण माफी योजना को लेकर वायरल खबरों का खंडन, सरकारी सूत्रों ने कहा- ऐसा कोई प्रस्ताव नहीं
नयी दिल्ली। सरकार सोने के रूप में जमा अघोषित संपत्ति का पता लगाने के लिए स्वर्ण माफी योजना पेश करने पर विचार नहीं कर रही है। आधिकारिक सूत्रों ने गुरुवार को यह जानकारी दी। यह स्पष्टीकरण ऐसे समय आया है जब मीडिया में खबरें आ रही हैं कि सरकार माफी
Govt official tells CNBC-TV18, there’s no such Gold Amnesty Scheme under consideration as being reported in media pic.twitter.com/pO3aCRryaw
— CNBC-TV18 (@CNBCTV18Live) October 31, 2019
No proposal to launch gold amnesty scheme: Govt sources
The clarification comes amidst media report indicating the government move to launch amnesty scheme that will allow individuals and entities to declare their unaccounted gold holding without risk of being prosecuted. There is no such gold amnesty scheme under consideration of Income Tax Department as being reported in media, official sources said on Thursday.
ਗੁੰਮਰਾਹਕਰਨ ਨਿਕਲਿਆ ਸਰਕਾਰ ਦੁਆਰਾ ‘ਗੋਲਡ ਅਮਨੈਸਟੀ’ ਯੋਜਨਾ ਲੈਕੇ ਆਉਣ ਦਾ ਦਾਅਵਾ –
ਸਾਡੀ ਪੜਤਾਲ ਦੇ ਵਿੱਚ ਇਹ ਸਾਫ ਹੋ ਗਿਆ ਕਿ ਸਰਕਾਰ ਫਿਲਹਾਲ ਕਿਸੀ ਵੀ ਤਰਾਂ ਦੀ ‘ਗੋਲਡ ਅਮਨੈਸਟੀ’ ਯੋਜਨਾ ਲੈਕੇ ਆਉਣ ਦਾ ਕੋਈ ਵਿਚਾਰ ਨਹੀ ਕਰ ਰਹੀ ਹੈ। ਮੀਡਿਆ ਏਜੇਂਸੀਆਂ ਦੇ ਵਲੋਂ ਜਲਦਬਾਜ਼ੀ ਵਿੱਚ ਇਸ ਤਰਾਂ ਦੀ ਖ਼ਬਰਾਂ ਚਲਾਕੇ ਗੁੰਮਰਾਹ ਫੈਲਾਇਆ ਗਿਆ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਰੂਰੀ ਨਹੀਂ ਹੈ ਕਿ ਮੀਡਿਆ ਦੇ ਵਲੋਂ ਦਿੱਤੀ ਗਈ ਹਰ ਖ਼ਬਰ ਸਹੀ ਹੋ , ਇਹ ਜ਼ਰੂਰੀ ਨਹੀਂ ਹੈ। ਇਸ ਲਈ ਇਸ ਤਰਾਂ ਦੇ ਦਾਅਵੇ ਦੀ ਸਦਾ ਖੁਦ ਜਾਂਚ ਪੜਤਾਲ ਕਰੋ ਯਾ ਫੇਰ ਸਾਨੂੰ ਈ-ਮੇਲ ਭੇਜਕੇ ਦਾਅਵੇ ਦੀ ਸਚਾਈ ਪ੍ਰਾਪਤ ਕਰੋ।
- ਗੂਗਲ ਸਰਚ
- ਟਵਿੱਟਰ ਅਡਵਾਂਸ ਸਰਚ
ਰਿਜ਼ਲਟ – ਗ਼ਲਤ ਦਾਅਵਾ
(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.