ਐਤਵਾਰ, ਨਵੰਬਰ 3, 2024
ਐਤਵਾਰ, ਨਵੰਬਰ 3, 2024

HomeUncategorized @paਨਿਰਭਯਾ ਕੇਸ ਦੇ ਆਰੋਪੀਆਂ ਨੂੰ 16 ਦਸੰਬਰ ਨੂੰ ਦਿੱਤੀ ਜਾਵੇਗੀ ਫਾਂਸੀ ?...

ਨਿਰਭਯਾ ਕੇਸ ਦੇ ਆਰੋਪੀਆਂ ਨੂੰ 16 ਦਸੰਬਰ ਨੂੰ ਦਿੱਤੀ ਜਾਵੇਗੀ ਫਾਂਸੀ ? ਸੋਸ਼ਲ ਮੀਡਿਆ ਤੇ ਹੋ ਰਹੀ ਹੈ ਚਰਚਾ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :

ਨਿਰਭਯਾ ਦੇ ਆਰੋਪੀਆਂ ਦੀ ਪਟੀਸ਼ਨ ਹੋਈ ਰੱਦ। ਚਾਰਾਂ ਆਰੋਪੀਆਂ ਨੂੰ 16 ਦਸੰਬਰ ਨੂੰ ਸਵੇਰੇ 5 ਵਜੇ ਫਾਂਸੀ ਤੇ ਲਟਕਾਇਆ ਜਾਵੇਗਾ। 

https://www.facebook.com/photo.php?fbid=1314386072094664&set=a.152930621573554&type=3&theater

 

ਵੇਰੀਫੀਕੇਸ਼ਨ :

ਭਾਰਤ ਦੇ ਵਿੱਚ ਦਿਨ ਪ੍ਰਤੀ ਦਿਨ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਵੇਖਦਿਆਂ ਹੋਇਆਂ ਦੇਸ਼ ਦੀ ਜਨਤਾ ਨਿਰਭਯਾ ਨੂੰ ਇਨਸਾਫ ਦਵਾਉਣ ਦੇ ਲਈ ਉਸਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੇਣ ਦੀ ਮੰਗ ਕਰ ਰਹੇ ਹਨ।  ਇਸ ਵਿੱਚ ਸਾਨੂੰ ਸੋਸ਼ਲ ਮੀਡਿਆ ਤੇ ਇਕ ਪੋਸਟ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ , ਜਿਥੇ ਦਾਅਵਾ ਕੀਤਾ ਗਿਆ ਹੈ ਕਿ ਨਿਰਭਯਾ ਕੇਸ ਵਿੱਚ ਦੇਸ਼ ਦੀ ਉੱਚ ਅਦਾਲਤ ਨੇ ਆਰੋਪੀਆਂ ਦੀ ਪਟੀਸ਼ਨ ਨੂੰ ਖਾਰਿਜ਼ ਕਰਦਿਆਂ ਹੋਇਆਂ ਆਰੋਪੀਆਂ ਨੂੰ 16 ਦਸੰਬਰ  2019 ਦੀ ਸਵੇਰ ਨੂੰ ਫਾਂਸੀ ਸੁਣਾਉਣ ਦਾ ਫੈਸਲਾ ਕੀਤਾ ਹੈ।  

https://twitter.com/JainKiran6/status/1203709263043944448 

 

News 18 

https://www.facebook.com/watch/?v=490346871642722  

 

ਸਾਨੂੰ ਇਸ ਤਰਾਂ ਦਾ ਦਾਅਵਾ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਖਾਸ ਤੌਰ ਦੇ ਉੱਤੇ ਫੇਸਬੁੱਕ ਦੇ ਦੇਖਣ ਨੂੰ ਮਿਲਿਆ।  

 

ਜਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਫਿਲਮ ਦੇਖ ਕੇ ਵਾਪਸ ਆਉਂਦੇ ਸਮੇਂ 23 ਸਾਲਾਂ ਵਿਦਿਆਰਥਣ ਨਿਰਭਯਾ ਨਾਲ 6 ਲੋਕਾਂ ਨੇ ਚੱਲਦੀ ਬੱਸ ‘ਚ ਰੇਪ ਕੀਤਾ ਸੀ ਅਤੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਦੋਸ਼ੀਆਂ ਨੇ ਨਿਰਭਯਾ ਅਤੇ ਉਸ ਦੇ ਦੋਸਤ ਨੂੰ ਨਗਨ ਹਾਲਤ ‘ਚ ਚੱਲਦੀ ਬੱਸ ਤੋਂ ਹੇਠਾਂ ਸੁੱਟ ਦਿੱਤਾ ਸੀ।ਇਸ ਮਾਮਲੇ ਦੇ ਵਿੱਚ ‘ਚ ਦਿੱਲੀ ਦੀ ਹੇਠਲੀ ਅਦਾਲਤ ਅਤੇ ਹਾਈਕੋਰਟ ਨੇ ਚਾਰ ਦੋਸ਼ੀਆਂ ਮੁਕੇਸ਼, ਪਵਨ ਗੁਪਤਾ, ਅਕਸ਼ੇ  ਅਤੇ ਵਿਨੇ ਸ਼ਰਮਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਕ ਦੋਸ਼ੀ ਰਾਮ ਸਿੰਘ ਨੇ ਜੇਲ ‘ਚ ਖੁਦਕੁਸ਼ੀ ਕਰ ਲਈ ਸੀ ਜਦਕਿ ਇਕ ਹੋਰ ਦੋਸ਼ੀ ਨਾਬਾਲਗ ਸੀ ਜੋ ਤਿੰਨ ਸਾਲ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਬਰੀ ਹੋ ਚੁੱਕਿਆ ਹੈ। ਚਾਰਾਂ ਦੋਸ਼ੀਆਂ ਨੇ ਦਿੱਲੀ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ ਅਤੇ ਸੁਪਰੀਮ ਕੋਰਟ ਨੇ 5 ਮਈ 2017 ਨੂੰ ਚਾਰਾਂ ਦੀ ਫਾਂਸੀ ‘ਤੇ ਆਪਣੀ ਮੋਹਰ ਲਗਾ ਦਿੱਤੀ ਸੀ।  

  

ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਗੂਗਲ ਸਰਚ ਦੇ  ਦੌਰਾਨ ਇੱਕ ਲੇਖ ਮਿਲਿਆ। ਲੇਖ ਦੇ ਵਿੱਚ ਲਿਖਿਆ ਹੈ ਕਿ ਨਿਰਭਯਾ ਕੇਸ ਦੇ ਇੱਕ ਆਰੋਪੀ ਅਕਸ਼ੈ ਕੁਮਾਰ ਸਿੰਘ ਦੇ ਵਲੋਂ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ‘ਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ, ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ ਹੈ। ਮੀਡਿਆ ਏਜੇਂਸੀ ‘Times of India ਦੇ ਮੁਤਾਬਕ ਇਸ ਕੇਸ ਦੀ ਸੁਣਵਾਈ 17 ਦਸੰਬਰ 2019 ਨੂੰ ਹੋਵੇਗੀ। 

https://timesofindia.indiatimes.com/city/delhi/nirbhaya-case-sc-to-hear-review-plea-of-a-convict-on-december-17/articleshow/72493811.cms 

ਸਾਨੂੰ ਸੋਸ਼ਲ ਮੀਡਿਆ ਤੇ ਕਾਫੀ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ ਜਿਸ ਵਿੱਚ ਨਿਰਭਯਾ ਕੇਸ ਦੇ ਆਰੋਪੀਆਂ ਨੂੰ ਫਾਂਸੀ ਦੇਣ ਦਾ ਖਦਸ਼ਾ ਜਤਾਇਆ ਹੈ ਹਾਲਾਂਕਿ ਕਿਸੀ ਵੀ ਮੀਡਿਆ ਏਜੇਂਸੀ ਨੇ ਆਰੋਪੀਆਂ ਨੂੰ 16 ਦਸੰਬਰ ਨੂੰ ਫਾਂਸੀ ਦੇਣ ਦੇ ਬਾਰੇ ਵਿੱਚ ਸਟੀਕ ਅਤੇ ਠੋਸ ਜਾਣਕਾਰੀ ਨਹੀਂ ਦਿੱਤੀ ਹੈ।  

 

https://www.indiatoday.in/india/story/nirbhaya-gang-rape-murder-convicts-hanging-death-penalty-speculation-1627714-2019-12-12 

 

 

 

ਇਸ ਤੋਂ ਬਾਅਦ ਸਾਨੂੰ ਮੀਡਿਆ ਚੈਨਲ ‘India Today’ ਦਾ ਇੱਕ ਲੇਖ ਮਿਲਿਆ। ਲੇਖ ਦੇ ਮੁਤਾਬਕ ਨਿਰਭਯਾ ਦੀ ਮਾਂ ਨੇ 17 ਦਸੰਬਰ ਨੂੰ ਹੋਣ ਵਾਲੀ ਸੁਪਰੀਮ ਕੋਰਟ ‘ਚ ਮੁੜ ਵਿਚਾਰ ਪਟੀਸ਼ਨ ਦਾਇਰ ਦੀ ਸੁਣਵਾਈ ਦਾ ਵਿਰੋਧ ਕੀਤਾ ਹੈ।  ਇਸ ਮਾਮਲੇ ਦੇ ਵਿੱਚ ਨਿਰਬਯਾ ਦੀ ਮਾਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਵੀ ਕੀਤੀ ਹੈ।  

 

Nirbhaya’s mother moves SC opposing review plea of convict, to be heard on December 17

The Nirbhaya rape and murder convicts (L-R: Pawan Gupta, Vinay Sharma, Akshay Thakur and Mukesh Singh). (Photo: India Today) The mother of the 2012 Delhi gangrape-murder victim, who came to be known as Nirbhaya, on Friday moved the Supreme Court to oppose a review plea by one of the four men sentenced to death in the case.

ਮੀਡਿਆ ਏਜੇਂਸੀਆਂ ਦੇ ਰਿਪੋਰਟ ਦੇ ਮੁਤਾਬਕ ਨਿਰਭਯਾ ਕੇਸ ਦੇ ਆਰੋਪੀ ਅਕਸ਼ੈ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਦੇ ਵਿੱਚ  ‘ਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਇਸ ਮੁੜ ਵਿਚਾਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸਵੀਕਾਰ ਕਰ ਲਿਆ ਹੈ ਜਿਸਦੀ  ਸੁਣਵਾਈ 17 ਦਸੰਬਰ ਨੂੰ ਦੁਪਹਿਰ 2 ਵਜੇ ਹੋਵੇਗੀ।  

ਇਹਨਾਂ ਸਾਰੇ ਲੇਖਾਂ ਨੂੰ ਪੜ੍ਹਨ ਤੋਂ ਬਾਅਦ newschecker.in ਦੀ ਪੜਤਾਲ ਦੇ ਵਿੱਚ ਨਿਰਭਯਾ ਕੇਸ ਦੇ ਆਰੋਪੀਆਂ ਨੂੰ 16 ਦਸੰਬਰ ਦੀ ਸਵੇਰ ਨੂੰ ਫਾਂਸੀ ਹੋਣ ਦਾ ਦਾਅਵਾ ਗ਼ਲਤ ਹੈ। 

ਟੂਲਜ਼ ਵਰਤੇ

*ਗੂਗਲ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular