ਸ਼ੁੱਕਰਵਾਰ, ਦਸੰਬਰ 6, 2024
ਸ਼ੁੱਕਰਵਾਰ, ਦਸੰਬਰ 6, 2024

HomeCoronavirusਮੁੰਬਈ ਵਿਖੇ ਕਰੋਨਾ ਵਾਇਰਸ ਮਰੀਜ਼ਾਂ ਲਈ ਬਣ ਰਹੇ ਹਸਪਤਾਲ ਦੀਆਂ ਤਸਵੀਰਾਂ ਨੂੰ...

ਮੁੰਬਈ ਵਿਖੇ ਕਰੋਨਾ ਵਾਇਰਸ ਮਰੀਜ਼ਾਂ ਲਈ ਬਣ ਰਹੇ ਹਸਪਤਾਲ ਦੀਆਂ ਤਸਵੀਰਾਂ ਨੂੰ ਦਿੱਲੀ ਦਾ ਦੱਸਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:

ਕੇਜਰੀਵਾਲ ਸਰਕਾਰ ਦੁਆਰਾ ਦਿੱਲੀ ਦੇ ਪ੍ਰਗਤੀ ਮੈਦਾਨ ਨੂੰ ਕੋਵਿਡ ਕੇਅਰ ਸੈਂਟਰ ਵਿਚ ਬਦਲ ਦਿੱਤਾ ਗਿਆ ਹੈ। ਕੁੱਲ ਬੇਡ ਦੀ ਸੰਖਿਆ 2700 ਹੈ।

https://www.facebook.com/permalink.php?story_fbid=1116944358676991&id=100010843123250

ਵੇਰੀਫਿਕੇਸ਼ਨ:

ਸੋਸ਼ਲ ਮੀਡੀਆ ਤੇ ਕਰੋਨਾ ਵਾਇਰਸ ਮਰੀਜ਼ਾਂ ਦੇ ਲਈ ਬਣਾਏ ਜਾ ਰਹੇ ਹਸਪਤਾਲ ਦੀਆਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੁਆਰਾ ਦਿੱਲੀ ਦੇ ਪ੍ਰਗਤੀ ਮੈਦਾਨ ਨੂੰ ਕਵਿਡ ਸੈਂਟਰ ਵਿੱਚ ਬਦਲ ਦਿੱਤਾ ਗਿਆ ਹੈ ਜਿੱਥੇ ਕਰੋਨਾ ਵਾਇਰਸ ਦੇ ਮਰੀਜ਼ਾਂ ਲਈ 2700 ਬੈਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਕਈ ਹੋਰਨਾਂ ਭਾਸ਼ਾਵਾਂ ਵਿੱਚ ਵੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ।

https://www.facebook.com/permalink.php?story_fbid=118323263243096&id=105243467884409&__tn__=-R

ਅਸੀਂ ਪਾਇਆ ਕਿ ਆਮ ਆਦਮੀ ਪਾਰਟੀ , ਝਾਰਖੰਡ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਦਿੱਲੀ ਦਾ ਦੱਸ ਕੇ ਸ਼ੇਅਰ ਕੀਤਾ।ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੋਂ  ਵਿਧਾਇਕ ਪ੍ਰਵੀਨ ਕੁਮਾਰ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਆਪਣੇ ਫੇਸਬੁੱਕ ਹੈਂਡਲ ਤੇ ਸ਼ੇਅਰ ਕੀਤਾ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਕਾਂਗਰਸ ਪਾਰਟੀ ਤੋਂ  ਵਿਧਾਇਕ  ਜਿਸ਼ਨ ਸਿੱਦੀਕੀ  ਨੇ ਆਪਣੇ ਟਵਿਟਰ ਹੈਂਡਲ ਤੇ ਦਾਅਵਾ ਕੀਤਾ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਦਿਖਾਈ ਦੇ ਰਹੇ ਵਿਅਕਤੀ ਉਹ ਹਨ।

ਹੁਣ ਅਸੀਂ ਗੂਗਲ ਤੇ ਕੁਝ ਕੀਵਰਡਸ ਦੀ ਮਦਦ ਦੇ ਨਾਲ ਇਨ੍ਹਾਂ ਤਸਵੀਰਾਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਸਸਤੇ ਦੌਰਾਨ ਸਾਨੂੰ ਕਈ ਨਾਮਵਰ ਮੀਡੀਆ ਏਜੰਸੀਆਂ ਦੇ ਲੇਖ ਮਿਲੇ ਜਿਸ ਵਿੱਚ ਇਨ੍ਹਾਂ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।

ਹੁਣ ਅਸੀਂ ਵਾਇਰਲ ਹੋ ਰਹੀ ਤਸਵੀਰਾਂ ਦੀ ਇੱਕ ਇੱਕ ਕਰਕੇ ਜਾਂਚ  ਕੀਤੀ।

ਜਾਂਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਪਹਿਲੀ ਤਸਵੀਰ ਨਾਮਵਰ ਮੀਡੀਆ ਏਜੰਸੀ Frontline Hindu ਵਿੱਚ ਪ੍ਰਕਾਸ਼ਿਤ ਮਿਲੀ।

ਸੋਸ਼ਲ ਮੀਡੀਆ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਦੂਜੀ ਤਸਵੀਰ ਸਾਨੂੰ ਇੱਕ ਹੋਰ ਨਾਮਵਰ ਮੀਡੀਆ ਏਜੰਸੀ CNBC TV 18 ਦੇ ਲੇਖ ਵਿੱਚ ਪ੍ਰਕਾਸ਼ਿਤ ਮਿਲੀ। ਤੁਸੀਂ ਨੀਚੇ ਦਿੱਤੀ ਗਈ ਤਸਵੀਰ ਵਿੱਚ ਸਮਾਨਤਾ ਦੇਖ ਸਕਦੇ ਹੋ ।

ਜਾਂਚ ਦੇ ਦੌਰਾਨ ਵਾਇਰਲ ਹੋ ਰਹੀ ਤੀਜੀ ਤਸਵੀਰ ਸਾਨੂੰ ਇੱਕ ਹੋਰ ਮੀਡੀਆ ਏਜੰਸੀ The Hindu ਦੇ ਲੇਖ ਵਿੱਚ ਪ੍ਰਕਾਸ਼ਿਤ ਮਿਲੀ।

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਲਈ ਮੁੰਬਈ ਵਿਖੇ ਬਣ ਰਹੇ ਹਸਪਤਾਲ ਦੀਆਂ ਤਸਵੀਰਾਂ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਟੂਲਜ਼ ਵਰਤੇ:  

  • ਗੂਗਲ ਸਰਚ
  • ਮੀਡੀਆ ਰਿਪੋਰਟ
  • ਟਵਿੱਟਰ ਸਰਚ 

ਰਿਜ਼ਲਟ – ਗੁੰਮਰਾਹਕੁੰਨ ਦਾਅਵਾ     

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular