ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeUncategorized @paਸਾਬਕਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਦੀ ਤਸਵੀਰ ਨੂੰ ਸੋਸ਼ਲ ਮੀਡਿਆ ਤੇ...

ਸਾਬਕਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਦੀ ਤਸਵੀਰ ਨੂੰ ਸੋਸ਼ਲ ਮੀਡਿਆ ਤੇ ਗ਼ਲਤ ਦਾਅਵੇ ਨਾਲ ਕੀਤਾ ਸ਼ੇਅਰ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ : 
 
 
ਬਾਪੂ ਨੇ ਰਿਕਸ਼ਾ ਚਲਾ ਕੇ ਕਮਾਏ ਪੈਸੇ ਨਾਲ ਆਪਣੀ ਧੀ ਨੂੰ ASI ਬਣਾਇਆ, ਸਲੂਟ ਹੈ ਇਸ ਬਾਪੂ ਦੀ ਸੋਚ ਨੂੰ !
 
 
 
 
 
 
 
 
 
ਵੇਰੀਫੀਕੇਸ਼ਨ :
 
 
 
ਸੋਸ਼ਲ ਮੀਡੀਆ ‘ਤੇ  ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਕੁੜੀ ਨੂੰ ਰਿਕਸ਼ਾ ਖਿੱਚਦੇ ਹੋਏ ਵੇਖਿਆ ਜਾ ਸਕਦਾ ਹੈ। ਉਸ ਰਿਕਸ਼ੇ ਦੇ ਵਿਚ ਇੱਕ ਬੁਜ਼ੁਰਗ ਬੈਠੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡਿਆ ਤੇ ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਗਰੀਬ ਪਿਤਾ ਨੇ ਰਿਕਸ਼ਾ ਚਲਾ ਕੇ ਆਪਣੀ ਕੁੜੀ ਨੂੰ ਪੁਲਿਸ ਵਿੱਚ “ASI” ਬਣਾਇਆ। 
 
 
 
 
ਸੋਸ਼ਲ ਮੀਡਿਆ ਤੇ ਇੱਕ ਫੇਸਬੁੱਕ ਪੇਜ਼ “Punjab da dukh” ਨੇ ਇਸ ਤਸਵੀਰ ਨੂੰ ਆਪਣੇ ਪੇਜ਼ ਤੇ 29 ਦਸੰਬਰ , 2018 ਨੂੰ ਅਪਲੋਡ ਕੀਤਾ ਗਿਆ ਸੀ। 
 
 
 
 
 
 
 
 
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਇਸ ਤਸਵੀਰ ਵਿੱਚ ਜਾਂਚ ਦੌਰਾਨ ਅਸੀਂ ਪਾਇਆ ਕਿ ਰਿਕਸ਼ਾ ਤੇ ਬੈਠੀ ਕੁੜੀ ਸਾਬਕਾ ਮਿਸ ਇੰਡੀਆ ਯੂਨੀਵਰਸ ਸਿਮਰਨ ਕੌਰ ਮੁੰਡੀ ਹਨ। ਵਾਇਰਲ ਹੋ ਰਹੀ ਤਸਵੀਰ ਵਿੱਚ ਕਈ ਯੂਜ਼ਰਾਂ ਨੇ ਕਮੈਂਟ ਸੈਕਸ਼ਨ ਵਿੱਚ ਇਸ ਦਾ ਜ਼ਿਕਰ ਵੀ ਕੀਤਾ ਹੋਇਆ ਸੀ।  ਗੌਰਤਲਬ ਹੈ ਕਿ ਸਿਮਰਨ ਕੌਰ ਮੁੰਡੀ ਅਦਾਕਾਰਾ ਹਨ ਅਤੇ 2008 ਵਿੱਚ ਮਿਸ ਇੰਡੀਆ ਯੂਨੀਵਰਸ ਵੀ ਰਹਿ ਚੁੱਕੀ ਹਨ। 
 
 
 
 
ਸਰਚ ਦੌਰਾਨ ਅਸੀਂ ਪਾਇਆ ਕਿ ਰਿਕਸ਼ਾ ਤੇ ਬੈਠੇ ਬਜ਼ੁਰਗ ਨੇ ਹੱਥ ਦੇ ਵਿੱਚ  ਤਖ਼ਤੀ ਫੜੀ ਹੋਈ ਸੀ ਜਿਸ ਉੱਤੇ Follow Star Mason ਲਿਖਿਆ ਹੋਇਆ ਸੀ। ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਰਚ ਦੌਰਾਨ ਸਾਨੂੰ ਇੰਸਟਾਗ੍ਰਾਮ ‘ਤੇ Star Mason Entertainment  ਦੇ ਅਕਾਊਂਟ  ਵਿੱਚ ਵਾਇਰਲ ਤਸਵੀਰ ਮਿਲੀ ਅਤੇ  ਇਸ ਤਸਵੀਰ ਦੇ ਕੈਪਸ਼ਨ ਵਿੱਚ Simran Kaur Mundi ਲਿਖਿਆ ਹੋਇਆ ਸੀ। 
 
 
 
 
 
 
 
 
 
View this post on Instagram
 
 
 
 
 
 
 
 
 
 
 

A post shared by Star Masons Entertainment (@starmasons) on Jan 14, 2016 at 11:27pm PST

 
 
 
 
ਅਸੀਂ Star Mason Entertainment ਦੇ ਬਾਰੇ ਵਿੱਚ ਸਰਚ ਕੀਤੀ ਤਾਂ ਪਾਇਆ ਕਿ Star Mason Entertainment  ਇੱਕ ਮਨੋਰੰਜਨ ਅਤੇ ਸੰਗੀਤਕ ਕੰਪਨੀ ਹੈ ਜੋ ਗਾਇਕਾਂ, ਅਦਾਕਾਰਾਂ ਆਦਿ ਦੇ ਸ਼ੋਅ ਨੂੰ ਵੀ ਸਪਾਂਸਰ ਕਰਦੀ ਹੈ।
 
 
 
 
 
 
 
 
 
 
ਸਰਚ ਦੇ ਦੌਰਾਨ ਸਸਾਨੂੰ ਵਾਇਰਲ ਹੋ ਰਹੀ ਤਸਵੀਰ ਸਿਮਰਨ ਕੌਰ ਮੁੰਡੀ ਦੇ ਇੰਸਟਾਗ੍ਰਾਮ ਅਕਾਊਂਟ ਤੇ ਮਿਲੀ । ਸਿਮਰਨ ਕੌਰ ਮੁੰਡੀ ਨੇ ਇਸ ਤਸਵੀਰ ਨੂੰ ਜਨਵਰੀ , 2016 ਆਪਣੇ ਅਕਾਊਂਟ ਤੋਂ ਸ਼ੇਅਰ ਕੀਤੀ ਸੀ।
 
  
 
 
 
 
 
 
View this post on Instagram
 
 
 
 
 
 
 
 
 

Aaja meri gaadi mein baith ja and #FollowStarMasons #starmasons #badshah #bangalore @starmasons ❤️

A post shared by Simmran K Mundi (@simrankaurmundi) on Jan 14, 2016 at 9:45pm PST

 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਵਿੱਚ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਅਤੇ ਫ਼ਰਜ਼ੀ ਹੈ। ਰਿਕਸ਼ਾ ਚਲਾ ਰਹੀ ਕੁੜੀ ਪੁਲਿਸ ਵਿੱਚ ASI ਨਹੀਂ ਸਗੋਂ  ਨਾਮੀ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਯੂਨੀਵਰਸ ਸਿਮਰਨ ਕੌਰ ਮੁੰਡੀ ਹਨ। 
 
 
 
 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

 

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular