ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੁੰਭ ਮੇਲੇ ਦੀ ਤਸਵੀਰ ਨੂੰ ਦਿੱਲੀ ਕਿਸਾਨ ਅੰਦੋਲਨ ਨਾਲ ਜੋੜਕੇ ਕੀਤਾ ਵਾਇਰਲ

ਕੁੰਭ ਮੇਲੇ ਦੀ ਤਸਵੀਰ ਨੂੰ ਦਿੱਲੀ ਕਿਸਾਨ ਅੰਦੋਲਨ ਨਾਲ ਜੋੜਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਕਿਸਾਨ ਆਰਡੀਨੈਂਸ ਬਿਲ ਦੇ ਖ਼ਿਲਾਫ਼ ਪਿਛਲੇ ਇੱਕ ਮਹੀਨੇ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ। ਅੱਜ ਅੰਦੋਲਨ ਦਾ 42ਵਾਂ ਦਿਨ ਹੈ। ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਦੇ ਵਿੱਚ ਬਹੁਤ ਸਾਰੇ ਟੈਂਟ ਦੇਖੇ ਜਾ ਸਕਦੇ ਹਨ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦੁਨੀਆ ਦੇ ਸਭ ਤੋਂ ਵੱਡੇ ਅੰਦੋਲਨ ਦੀ ਹੈ ਜੋ ਦਿੱਲੀ  ਬਾਰਡਰ ਉੱਤੇ ਚੱਲ ਰਿਹਾ ਹੈ।

https://twitter.com/Teamfarmer_/status/1346531427685343232

ਦੇਖਿਆ ਜਾ ਸਕਦਾ ਹੈ ਕਿ ਇਸ ਤਸਵੀਰ ਨੂੰ ਟਵਿੱਟਰ ਤੇ ਅਲੱਗ ਅਲੱਗ ਯੂਜ਼ਰਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ।



ਫੇਸਬੁੱਕ ਤੇ ਵੀ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

https://www.facebook.com/citindianews/photos/a.473318116574777/849145238992061/


Fact Checking/Verification

ਦਿੱਲੀ ਬਾਰਡਰ ਤੇ ਟੈਂਟ ਹਾਊਸ ਦੀ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ।Google Reverse Image Search ਦੀ ਮਦਦ ਦੇ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਦਾਵੇ ਨਾਲ ਸਬੰਧਿਤ ਕੁਝ ਪਰ ਇਨਾਮ  ਮਿਲੇ।

ਪੜਤਾਲ ਦੇ ਦੌਰਾਨ ਸਾਨੂੰ KERRANELAMASSA ਨਾਮਕ ਵੈੱਬਸਾਈਟ ਦਾ ਇੱਕ ਲੇਖ ਮਿਲਿਆ। ਇਸ ਲੇਖ ਦੇ ਵਿੱਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਹ ਤਸਵੀਰ ਭਾਰਤ ਦੀ ਸਭ ਤੋਂ ਵੱਡੀ ਕੁੰਭ ਮੇਲੇ ਦੀ ਹੈ।


Google Keywords Search ਦੀ ਮਦਦ ਨਾਲ ਖੋਜਣ ਤੇ ਸਾਨੂੰ agefotostock ਨਾਮਕ ਪੇਜ ਤੇ ਕੁੰਭ ਮੇਲੇ ਦੀ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਵਿੱਚ ਸਾਨੂੰ ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀ  ਤਸਵੀਰ ਵੀ ਮਿਲੀ ਜਿਸ ਨੂੰ ਨੀਚੇ ਦੇਖਿਆ ਜਾ ਸਕਦਾ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸਰਚ ਦੇ ਦੌਰਾਨ ਸਾਨੂੰ ਫ਼ਰਵਰੀ, 2016 ਨੂੰ Kerran elamassa ਦੇ ਅਧਿਕਾਰਿਕ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਗਈ ਇਕ ਪੋਸਟ ਮਿਲੀ। ਇਸ ਪੋਸਟ ਵਿਚ ਕੁੰਭ ਮੇਲੇ ਦੀ ਬਹੁਤ ਸਾਰੀ ਤਸਵੀਰਾਂ ਨੂੰ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਵੀ ਕੀਤਾ ਗਿਆ ਹੈ।

ਵਾਇਰਲ ਦਾਅਵੇ ਦੀ ਤਹਿ ਤੱਕ ਜਾਣ ਦੇ ਲਈ ਅਸੀਂ Ville Palonen ਦੇ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਇਸ ਤਸਵੀਰ ਨੂੰ ਖਿੱਚਿਆ ਸੀ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ 2013 ਵਿੱਚ ਇਲਾਹਾਬਾਦ ਦੇ ਕੁੰਭ ਮੇਲੇ ਦੇ ਦੌਰਾਨ ਉਨ੍ਹਾਂ ਨੇ ਖਿੱਚੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤਸਵੀਰ ਦਾ ਇਸਤਮਾਲ Finnair Blue Wings ਨਾਮਕ ਮੈਗਜ਼ੀਨ ਦੇ ਵਿੱਚ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਸਵੀਰ ਨੂੰ ਹੋਰਨਾਂ ਵੈੱਬਸਾਈਟਾਂ ਦੇ ਉੱਤੇ ਕੁੰਭ ਮੇਲੇ ਦੇ ਸੰਦਰਭ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ ਹੈ।


Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕੁੰਭ ਮੇਲੇ ਦੀ ਤਸਵੀਰ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਵਾਇਰਲ ਹੋ ਰਹੀ ਤਸਵੀਰ ਦਿੱਲੀ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਨਹੀਂ ਹੈ।


Result: False

Our Sources

KERRANELAMASSA https://kerranelamassa.fi/maha-kumbh-mela-indias-largest-festival/

Agefotostock https://www.agefotostock.com/age/en/Stock-Images/Rights-Managed/PNM-pirm-20130209-sa0146

Facebook https://m.facebook.com/story.php?story_fbid=1684893561756580&id=1398388023740470


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular