ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeUncategorized @paPGI ਚੰਡੀਗੜ੍ਹ ਚ' ਭੂਤ ਨੇ ਨਹੀਂ ਚਲਾਈ ਵ੍ਹੀਲਚੇਅਰ , ਸੋਸ਼ਲ ਮੀਡਿਆ ਉੱਤੇ...

PGI ਚੰਡੀਗੜ੍ਹ ਚ’ ਭੂਤ ਨੇ ਨਹੀਂ ਚਲਾਈ ਵ੍ਹੀਲਚੇਅਰ , ਸੋਸ਼ਲ ਮੀਡਿਆ ਉੱਤੇ ਵਾਇਰਲ ਹੋਈ ਅਫਵਾਹ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :

ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਅਤੇ ਰਿਸਰਚ ਸੈਂਟਰ  , ਚੰਡੀਗੜ੍ਹ ਵਿਖੇ ਭੂਤ ਨੇ ਵ੍ਹੀਲਚੇਅਰ  ਨੂੰ ਚਲਾਇਆ।  

 
 
 
 
ਵੇਰੀਫਿਕੇਸ਼ਨ :

ਅੱਜ ਕਲ ਸੋਸ਼ਲ ਮੀਡਿਆ ਦੇ ਉੱਤੇ ਇਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੀ ਕਿ ਚੰਡੀਗੜ੍ਹ ਵਿਖੇ ਸਥਿਤ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਅਤੇ ਰਿਸਰਚ ਸੈਂਟਰ (PGIMER ) ਵਿਖੇ ਰਾਤ ਦੇ ਵੇਲੇ ਵ੍ਹੀਲਚੇਅਰ ਆਪਣੇ ਆਪ ਚੱਲਣ ਲੱਗੀ। ਹਾਲਾਂਕਿ ਇਹ ਦਾਅਵਾ ਸੁਨਣ ਦੇ ਵਿਚ ਕਾਫੀ ਹਾਸੋਹੀਣ ਜਾਪਦਾ ਹੈ ਪਰ ਵਾਇਰਲ ਵੀਡੀਓ ਵਿਚ  ਵ੍ਹੀਲਚੇਅਰ ਨੂੰ ਆਪਣੇ ਆਪ ਚਲਦਿਆਂ ਵੇਖ, ਕਿਸੇ ਬਾਹਰੀ ਕਾਰਨ ਦੀ ਮੌਜੂਦਗੀ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ।  ਦਾਅਵੇ ਦੇ ਮੁਤਾਬਿਕ ਇਹ ਬਾਹਰੀ ਕਾਰਨ ਕੋਈ ਭੂਤ ਹੈ , ਹਾਲਾਂਕਿ ਇਹ ਸੱਚ ਨਹੀਂ ਹੋ ਸਕਦਾ ਇਸ ਲਈ ਅਸੀਂ ਇਸ ਦਾਅਵੇ ਨੂੰ ਲੈਕੇ ਆਪਣੀ ਜਾਂਚ ਪੜਤਾਲ ਕੀਤੀ।  

ਆਪਣੀ ਪੜਤਾਲ ਦੇ ਪਹਿਲੇ ਚਰਣ ਵਿਚ ਵੀਡੀਓ ਨੂੰ ਕੀ ਫ਼੍ਰੇਮਸ ਦੀ ਮਦਦ ਦੇ ਨਾਲ ਗੂਗਲ ਸਰਚ ਕੀਤਾ ਤਾਂ ਸਾਨੂੰ  ਪਤਾ ਚੱਲਿਆ ਕਿ ਇਹ ਵੀਡੀਓ ਨਾ ਸਿਰਫ ਭਾਰਤ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।  
 
 
 
 
 
 
 
View this post on Instagram
 
 
 
 
 
 
 
 
 

A security guard stepped outside for water when he saw this. Tap our bio link for the full story.

A post shared by People Magazine (@people) on Sep 24, 2019 at 7:47pm PDT

 
 
 
 
 
 
 
 

ਆਪਣੀ ਪੜਤਾਲ ਦੇ ਦੌਰਾਨ ਸਾਨੂੰ ਡੇਲੀ ਮੇਲ  ਯੂਕੇ ਵਿੱਚ ਪ੍ਰਕਾਸ਼ਿਤ ਇੱਕ ਲੇਖ ਮਿਲੀਆ ਜਿਸ ਵਿੱਚ ਇਹ  ਦੱਸਿਆ ਗਿਆ ਹੈ ਕਿ , ਕਿਵੇਂ 19 ਸਿਤੰਬਰ  ਨੂੰ ਚੰਡੀਗੜ੍ਹ ਦੇ ਇੱਕ  ਹਸਪਤਾਲ ਵਿਖੇ ਰਾਤ ਦੇ ਵੇਲੇ ਵ੍ਹੀਲਚੇਅਰ ਆਪਣੇ ਆਪ ਚੱਲਣ ਲੱਗੀ ਜਿਸ ਨਾਲ ਉਸ ਵੇਲੇ ਡਿਊਟੀ ਤੇ ਮੌਜੂਦ ਸੁਰੱਖਿਆ ਕਰਮੀ ਡਰ ਗਏ ਅਤੇ ਇਸ ਘਟਨਾ ਦੇ ਪਿੱਛੇ ਕਿਸੀ ਭੂਤ- ਪ੍ਰੇਤ ਦਾ ਹੱਥ ਹੋਣ ਦੀ ਗੱਲ ਆਖਣ ਲੱਗੇ । ਸੁਰੱਖਿਆ ਕਰਮੀ ਦੇ ਨਾਲ ਉਸ ਦਿਨ ਹਸਪਤਾਲ ਵਿਚ  ਮੌਜੂਦ ਡਾਕਟਰ ਦੀ ਮੰਨੀਏ ਤਾਂ  ਵ੍ਹੀਲਚੇਅਰ  ਹਵਾ ਦੇ ਨਾਲ ਚੱਲਣ   ਲੱਗੀ। ਬਾਅਦ ਵਿੱਚ ਵੀਡੀਓ ਵਿੱਚ ਦਿੱਖ ਰਹੇ ਸੁਰੱਖਿਆ ਕਰਮੀ ਨੇ ਵੀ ਭੂਤ – ਪ੍ਰੇਤ ਦੀਆਂ ਗੱਲਾਂ ਦਾ ਖੰਡਨ ਕਰਦਿਆਂ ਦੱਸਿਆ ਕਿ ,” ਇੱਕ ਸੁਰੱਖਿਆ ਕਰਮੀ ਬਾਹਰ ਰਾਉਂਡ ਮਾਰਨ ਦੇ ਲਈ ਗਿਆ ਹੋਇਆ ਸੀ ਜਦਕਿ ਦੂਜਾ ਸੁਰੱਖਿਆ ਕਰਮੀ ਅੰਦਰ ਸੀ ਅਤੇ ਜਦੋਂ ਮੈਂ ਬਾਹਰ ਪਾਣੀ ਪੀਣ  ਦੇ ਲਈ ਆਇਆ ਤਾਂ ਵ੍ਹੀਲਚੇਅਰ ਨੂੰ ਆਪਣੇ ਆਪ ਚਲਦਿਆਂ ਵੇਖਿਆ । ਵ੍ਹੀਲਚੇਅਰ ਸਿਰਫ ਹਵਾ ਦੇ ਕਾਰਨ ਚੱਲ ਰਹੀ ਸੀ ਅਤੇ ਮੈਨੂੰ ਠੰਡ ਵੀ ਲੱਗ ਰਹੀ ਸੀ।”

 
 
 

ਹਵਾ ਦੇ ਨਾਲ ਵ੍ਹੀਲਚੇਅਰ  ਚੱਲਣਾ ਆਮ ਦਿਨਾਂ  ਦੇ ਵਿੱਚ  ਹੋਣ ਵਾਲੀ ਘਟਨਾ ਨਹੀਂ ਹੈ ਇਸਲਈ  ਅਸੀਂ ਇਹ ਜਾਨਣਾ ਚਾਹਿਆ ਕਿ ਹਵਾ ਦੇ ਨਾਲ ਵ੍ਹੀਲਚੇਅਰ ਚੱਲਣ ਦੇ ਪਿੱਛੇ ਕਿ ਕਾਰਨ ਹੋ ਸਕਦੇ ਹਨ।  ਇਹਨਾਂ ਕਾਰਨਾਂ ਦੀ ਤਲਾਸ਼ ਦੇ ਦੌਰਾਨ ਸਾਨੂੰ ਪਤਾ ਲੱਗਿਆ ਕਿ ਟਕਨੋਲੋਜੀ ਦੇ ਇਸਤੇਮਾਲ ਦੇ ਨਾਲ ਸਿਰਫ ਮੁਸਕਾਨ ਦੇ ਮਾਧਿਅਮ ਰਾਹੀਂ ਵੀ ਵ੍ਹੀਲਚੇਅਰ ਨੂੰ ਚਲਾਇਆ ਜਾ ਸਕਦਾ ਹੈ। ਏਆਈ ਦੇ ਵਧਦੇ ਪ੍ਰਯੋਗ ਦੇ ਨਾਲ ਅੱਜ ਕਲ ਇਹ ਚੀਜ਼ਾਂ ਅਕਸਰ ਦੇਖਣ ਨੂੰ ਮਿਲ ਜਾਂਦੀਆਂ ਹਨ।  ਯੂਕੇ ਦੇ ਇਕ ਪ੍ਰਸਿੱਧ ਨਿਊਜ਼ ਏਜੇਂਸੀ ਦੀ ਮੰਨੀਏ ਤਾਂ  2018 ਸਾਲ ਦੇ ਅੰਤ ਤਕ ਅਜਿਹੀ ਵ੍ਹੀਲਚੇਅਰ ਦਾ ਨਿਰਮਾਣ ਕੀਤਾ ਜਾ ਚੁੱਕਿਆ ਸੀ ਜੋ ਤੁਹਾਡੀ ਮੁਸਕਾਨ ਅਤੇ ਤੁਹਾਡੇ ਨਿਰਦੇਸ਼ ਅਨੁਸਾਰ ਚੱਲ ਸਕਦੀ ਹੈ।  ਇਸ ਬਾਰੇ ਹੋਰ ਜਾਣਕਾਰੀ ਇਸ ਲੇਖ ਵਿੱਚ ਪੜੀ ਜਾ ਸਕਦੀ ਹੈ।  ਹਾਲਾਂਕਿ ,ਜਦੋਂ ਅਸੀਂ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਅਤੇ ਰਿਸਰਚ ਸੈਂਟਰ ਵਿੱਚ ਵ੍ਹੀਲਚੇਅਰ ਦੇ ਆਪਣੇ ਆਪ ਚੱਲਣ ਦੀ ਘਟਨਾ ਦੀ  ਜਾਂਚ ਕੀਤੀ ਤਾਂ ਪਾਇਆ ਕਿ ਇਹ ਵ੍ਹੀਲਚੇਅਰ ਆਟੋਮੈਟਿਡ ਨਹੀਂ ਸੀ।  ਇਸਦਾ ਮਤਲਬ ਇਹ ਹੋਇਆ ਕਿ ਅਸੀਂ ਵ੍ਹੀਲਚੇਅਰ  ਦੇ ਬਾਰੇ ਵਿੱਚ ਜੋ ਜਾਣਕਾਰੀ ਜੁਟਾ ਰਹੇ ਸੀ ਉਹ ਸਾਨੂੰ ਅਜੇ ਤਕ ਮਿਲ ਨਹੀਂ ਪਾਈ ਸੀ। ਇਸਲਈ ਅਸੀਂ ਵ੍ਹੀਲਚੇਅਰ ਦੇ ਆਪਣੇ ਆਪ  ਚੱਲਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਪਣੀ ਜਾਂਚ ਪੜਤਾਲ ਜਾਰੀ ਰੱਖੀ।

 

ਘਟਨਾ ਦੀ ਰਾਤ ਡਿਊਟੀ ਤੇ ਮੌਜੂਦ ਡਾਕਟਰ ਅਤੇ ਸੁਰੱਖਿਆ ਕਰਮੀ ਦੇ ਦੱਸਿਆ ਸੀ  ਕਿ ਵ੍ਹੀਲਚੇਅਰ ਦੇ ਚੱਲਣ ਪਿੱਛੇ ਕਿਸੀ ਭੂਤ – ਪ੍ਰੇਤ ਦਾ ਹੱਥ ਨਹੀਂ ਸੀ ਸਗੋਂ ਹਵਾ ਦੇ ਕਾਰਨ ਵ੍ਹੀਲਚੇਅਰ ਆਪਣੇ ਆਪ ਚੱਲਣ ਲੱਗ ਪਾਈ।  ਅਸੀਂ ਹਵਾ ਦੇ ਕਰਕੇ ਵ੍ਹੀਲਚੇਅਰ ਦੇ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਪੜਤਾਲ ਸ਼ੁਰੂ ਕੀਤੀ।  ਆਪਣੀ ਜਾਂਚ ਪੜਤਾਲ ਦੇ ਦੌਰਾਨ ਜਦੋ ਅਸੀਂ “wheelchair can move automatically if friction is very less” ਕੀ ਵਰਡ ਦੀ ਮਦਦ ਦੇ ਨਾਲ ਗੂਗਲ  ਸਰਚ ਕੀਤਾ ਤਾਂ ਸਾਨੂ 2014 ਵਿੱਚ ਪ੍ਰਕਾਸ਼ਿਤ ਇਕ ਲੇਖ ਮਿਲਿਆ।  ਇਸ ਲੇਖ ਦੇ ਵਿੱਚ ਦਸਿਆ ਗਿਆ ਹੈ ਕਿ ਕਿਸ ਤਰਾਂ ਇੰਰਸ਼ਿਆ ਅਤੇ ਫਰਿਕਸ਼ਨ ਇੱਕ ਵ੍ਹੀਲਚੇਅਰ ਦੇ ਸੰਚਾਲਨ ਨੂੰ ਸੌਖਾ ਯਾ ਫੇਰ ਔਖਾ ਬਣਾ ਸਕਦਾ ਹੈ।  ਇਸ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਦੇ ਲਈ ਤੁਸੀ ਨੀਚੇ ਦਿੱਤੇ ਇਸ ਲੇਖ ਨੂੰ ਵੀ ਪੜ੍ਹ ਸਕਦੇ ਹੋ।

ਕਿਓਂਕਿ ਹੁਣ ਸਾਨੂੰ  ਪਤਾ ਲੱਗ ਚੁੱਕਿਆ  ਸੀ ਕਿ ਫਰਿਕਸ਼ਨ ਕਿਸੀ ਵ੍ਹੀਲਚੇਅਰ ਦੇ ਸੰਚਾਲਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ ਤਾਂ ਅਸੀਂ ਇਹਦੇ ਦੁਆਰਾ ਵ੍ਹੀਲਚੇਅਰ ਦੇ ਉੱਤੇ ਪੈਣ ਵਾਲੇ ਪ੍ਰਭਾਵ ਦੀ ਪੜਤਾਲ ਸ਼ੁਰੂ ਕੀਤੀ। ਆਪਣੀ ਪੜਤਾਲ ਦੇ ਦੋਰਾਨ ਸਾਨੂੰ ਇਕ ਲੇਖ  ਮਿਲਿਆ ਜਿਸ ਵਿੱਚ ਫਰਿਕਸ਼ਨ ਕੋਫੇਸੀਐਂਟ ਦੇ ਬਾਰੇ ਵਿੱਚ ਵਧੇਰੀ ਜਾਣਕਾਰੀ ਦਿੱਤੀ ਹੋਈ  ਹੈ। ਇਸ ਲੇਖ ਦਾ ਵਧੇਰੇ ਅਧਿਅਨ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਫਰਿਕਸ਼ਨ ਕੋਫੇਸੀਐਂਟ ਦਾ ਮੁੱਲ  ਜ਼ੀਰੋ ਯਾਨੀ ਸਿਫ਼ਰ ਹੋਵੇ ਤਾਂ ਕੋਈ ਵੀ ਆਬਜੈਕਟ ਕਾਫੀ ਤੇਜ਼ੀ  ਦੇ ਨਾਲ ਯਾ ਫੇਰ ਇਹ ਕਹੀਏ ਬਹੁਤ ਹੀ ਘੱਟ ਬਲ ਦੀ ਮਦਦ ਦੇ ਨਾਲ ਗਤੀ ਪ੍ਰਾਪਤ ਕਰ ਸਕਦਾ ਹੈ।  

ਹੁਣ ਅਸੀਂ ਇਹ  ਜਾਨਣ ਦੀ  ਕੋਸ਼ਿਸ਼ ਕੀਤੀ ਕਿ ਘਟਨਾ ਵਾਲੀ ਰਾਤ ਨੂੰ ਚੰਡੀਗੜ੍ਹ  ਵਿੱਚ ਹਵਾ ਦੀ ਸਥਿਤੀ ਕਿ ਸੀ।  ਆਪਣੀ ਇਸ ਖੋਜ ਦੇ ਦੌਰਾਨ ਜਦੋ ਅਸੀਂ “19 september 2019 chandigarh weather report” ਕੀ ਵਰਡ ਰਾਹੀਂ ਗੂਗਲ ਸਰਚ ਕੀਤਾ ਤਾਂ ਇਸ ਲੇਖ ਰਾਹੀਂ ਸਾਨੂੰ ਪਤਾ ਚੱਲਿਆ ਕਿ 19 ਸਿਤੰਬਰ ਨੂੰ ਹਵਾ ਦਾ ਰੁੱਖ ਬਦਲਿਆ ਹੋਇਆ ਸੀ ਅਤੇ ਘਟਨਾ ਦੇ ਵੇਲੇ ਹਵਾ ਮਾਮੂਲੀ ਨਾਲੋਂ ਥੋੜੀ ਵੱਧ ਸੀ।  

 

ਸਾਡੀ ਪੜਤਾਲ ਦੇ ਵਿੱਚ ਇਹ ਸਾਬਿਤ ਹੋ ਗਿਆ ਕਿ ਵ੍ਹੀਲਚੇਅਰ ਦੇ ਆਪਣੇ ਆਪ ਚੱਲਣ ਦੇ ਪਿੱਛੇ ਹਵਾ ਸੀ ਨਾ ਕਿ ਕੋਈ ਭੂਤ – ਪ੍ਰੇਤ। ਅਸੀਂ ਆਪਣੇ ਪਾਠਕਾਂ ਨੂੰ ਇਹ ਦਸਣਾ ਚਾਹੁੰਦੇ ਹਾਂ ਕਿ ਇਸ ਤਰਾਂ ਦੀ ਬੇਬੁਨਿਆਦ ਅਤੇ ਅੰਧ ਵਿਸ਼ਵਾਸ ਨੂੰ ਵਧਾਵਾ ਦਿੰਦੇ ਇਸ ਤਰਾਂ ਦੇ ਦਾਅਵੇ ਸਾਡੇ ਜੀਵਨ ਵਿੱਚ ਅਕਸਰ ਦਿਖ ਜਾਂਦੇ ਹਨ ਅਤੇ ਸਾਨੂੰ ਇਹਨਾਂ ਦਾਵੇਆਂ ਦੇ ਉੱਤੇ ਵਿਸ਼ਵਾਸ ਕਰਣ ਤੋਂ ਪਹਿਲਾਂ ਇਹਨਾਂ ਦੀ ਪੂਰੀ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ।  

Tools Used

• Google Reverse Image
• inVID
• Twitter Advanced Search
• Google Keywords

Result-Misleading

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular