Viral
Weekly Wrap:ਕੀ ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਹੋਇਆ ਦਿਹਾਂਤ?
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਮੌਤ ਹੋ ਗਈ ਹੈ। ਰਾਜੂ ਸ੍ਰੀਵਾਸਤਵ ਨੂੰ 10 ਅਗਸਤ ਨੂੰ ਵਰਕਆਊਟ ਦੇ ਦੌਰਾਨ ਦਿਲ ਦਾ ਦੌਰਾ ਪਿਆ ਸੀ ਜਿਸਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਹੁਣ ਫੇਸਬੁੱਕ ਅਤੇ ਟਵਿੱਟਰ ਤੇ ਰਾਜੂ ਸ੍ਰੀਵਾਸਤਵ ਦੀ ਮੌਤ ਨੂੰ ਲੈ ਕੇ ਕਈ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਇਹ ਵੀਡਿਓ ਰਾਜਸਥਾਨ ਦੇ ਇੰਦਰ ਮੇਘਵਾਲ ਦੀ ਅੰਤਿਮ ਯਾਤਰਾ ਦੀ ਹੈ?
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਰਾਜਸਥਾਨ ਦੇ ਜਲੌਰ ਦੇ ਇੰਦਰ ਮੇਘਵਾਲ ਦੀ ਅੰਤਿਮ ਯਾਤਰਾ ਦਾ ਦੱਸਿਆ ਜਾ ਰਿਹਾ ਹੈ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਇਕ ਸ਼ਹੀਦ ਦੀ ਅੰਤਿਮ ਯਾਤਰਾ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਇੰਦਰ ਮੇਘਵਾਲ ਦੀ ਅੰਤਿਮ ਯਾਤਰਾ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਵੀਡੀਓ, ਜਲੌਰ ਵਿੱਚ ਅਧਿਆਪਕ ਦੀ ਕੁੱਟਮਾਰ ਤੋਂ ਪੂਰੇ ਹੋਏ ਬੱਚੇ ਦਾ ਨਹੀਂ ਹੈ
ਰਾਜਸਥਾਨ ਦੇ ਜਲੌਰ ਵਿੱਚ ਪਾਣੀ ਦੇ ਮਟਕੇ ਨੂੰ ਹੱਥ ਲਾਉਣ ਤੇ ਕੁੱਟਮਾਰ ਤੋਂ ਬਾਅਦ ਇਕ ਬੱਚੇ ਦੀ ਮੌਤ ਦਾ ਮਾਮਲਾ ਇਸ ਸਮੇਂ ਸੁਰਖੀਆਂ ਵਿਚ ਹੈ। ਸੋਸ਼ਲ ਮੀਡੀਆ ਤੇ ਡਾਂਸ ਕਰਦੇ ਹੋਏ ਇਕ ਬੱਚੇ ਦੇ ਵੀਡੀਓ ਨੂੰ ਸ਼ੇਅਰ ਕਰ ਇਸ ਨੂੰ ਉਸ ਘਟਨਾ ਦਾ ਦੱਸਿਆ ਜਾ ਰਿਹਾ ਹੈ। ਪੋਸਟ ਵਿਚ ਇਸ ਬੱਚੇ ਦਾ ਨਾਮ ਇੰਦਰ ਕੁਮਾਰ ਮੇਘਵਾਲ ਦੱਸਿਆ ਗਿਆ ਹੈ। ਇਹ ਸੱਚ ਨਹੀਂ ਹੈ। ਬਾੜਮੇਰ ਦੇ ਸਕੂਲ ਦੀ ਵੀਡੀਓ ਨੂੰ ਰਾਜਸਥਾਨ ਦੇ ਜਲੌਰ ‘ਚ ਵਾਪਰੀ ਘਟਨਾ ਨਾਲ ਜੋੜਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਬਿਹਾਰ ਵਿਚ ਅਧਿਆਪਕ ਦੁਆਰਾ ਵਿਦਿਆਰਥੀ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਨੂੰ ਜਲੌਰ ਘਟਨਾ ਨਾਲ ਜੋੜਕੇ ਕੀਤਾ ਸ਼ੇਅਰ
ਵਾਇਰਲ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਜਲੋਰ ‘ਚ ਟੀਚਰ ਨੇ ਆਪਣੇ ਲਈ ਰੱਖੇ ਘੜੇ ਚੋਂ ਪਾਣੀਂ ਪੀਣ ਤੇ ਵਿਦਿਆਰਥੀ ਨਾਲ ਇਸ ਤਰ੍ਹਾਂ ਕੁੱਟਮਾਰ ਕੀਤੀ। ਵਾਇਰਲ ਹੋ ਰਹੀ ਵੀਡੀਓ ਬਿਹਾਰ ਦੀ ਹੈ ਜਿਥੇ ਟਿਊਸ਼ਨ ਟੀਚਰ ਦੁਆਰਾ 6 ਸਾਲ ਦੇ ਬੱਚੇ ਨਾਲ ਕੁੱਟਮਾਰ ਕੀਤੀ ਗਈ ਸੀ।

ਕੀ ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਹੋਇਆ ਦਿਹਾਂਤ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਦਿਹਾਂਤ ਹੋ ਗਿਆ ਹੈ। ਰਾਜੂ ਸ੍ਰੀਵਾਸਤਵ ਦੀ ਮੌਤ ਦਾ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਉਨ੍ਹਾਂ ਦੀ ਸਿਹਤ ਵਿੱਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ