ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeUncategorized @paਕੀ ਕਨ੍ਹਈਆ ਕੁਮਾਰ ਦੇ ਬਗਲ ਵਿੱਚ ਬੈਠੀ ਮਹਿਲਾ JNU ਦੀ ਪ੍ਰੋਫੈਸਰ ਹਨ?ਪੜ੍ਹੋ...

ਕੀ ਕਨ੍ਹਈਆ ਕੁਮਾਰ ਦੇ ਬਗਲ ਵਿੱਚ ਬੈਠੀ ਮਹਿਲਾ JNU ਦੀ ਪ੍ਰੋਫੈਸਰ ਹਨ?ਪੜ੍ਹੋ ਵਾਇਰਲ ਦਾਅਵੇ ਦਾ ਸੱਚ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :

ਇਹ ਹੈ JNU ਦੀ ਪੜ੍ਹਾਈ , ਜਿਥੇ ਪ੍ਰੋਫੈਸਰ ਵਿਦਿਆਰਥੀ ਦੀ ਗੋਦੀ ਵਿੱਚ ਬੈਠਕੇ ਪੜ੍ਹਾ ਰਹੀ ਹਨ। ਫਿਲਹਾਲ ਇਸ ਵਿਦਿਆਰਥੀ ਨੂੰ ਤਾਂ ਤੁਸੀ ਪਹਿਚਾਣ ਚੁੱਕੇ ਹੋਵੋਗੇ।

ਵੇਰੀਫੀਕੇਸ਼ਨ :

ਸੋਸ਼ਲ ਮੀਡਿਆ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦੀ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਕਨ੍ਹਈਆ ਕੁਮਾਰ ਅਤੇ ਇੱਕ ਮਹਿਲਾ ਇੱਕ ਦੂਜੇ ਨੂੰ ਵੇਖ ਕੇ ਮੁਸਕਰਾ ਰਹੇ ਹਨ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੀ ਕਿ ਇਹ ਹੈ JNU ਦੀ ਪੜ੍ਹਾਈ , ਜਿਥੇ ਪ੍ਰੋਫੈਸਰ ਵਿਦਿਆਰਥੀ ਦੀ ਗੋਦੀ ਵਿੱਚ ਬੈਠਕੇ ਪੜ੍ਹਾ ਰਹੀ ਹਨ। ਫਿਲਹਾਲ ਇਸ ਵਿਦਿਆਰਥੀ ਨੂੰ ਤਾਂ ਤੁਸੀ ਪਹਿਚਾਣ ਚੁੱਕੇ ਹੋਵੋਗੇ। ਕਨ੍ਹਈਆ ਕੁਮਾਰ ਦੀ ਇਹ ਵਾਇਰਲ ਤਸਵੀਰ ਸਾਨੂ Share Chat ਤੇ ਵੀ ਮਿਲੀ।

ਕਨ੍ਹਈਆ ਕੁਮਾਰ ਦੀ ਵਾਇਰਲ ਤਸਵੀਰ ਸਾਨੂੰ ਫੇਸਬੁੱਕ ਅਤੇ ਟਵਿੱਟਰ ਤੇ 2016 ਵਿੱਚ ਵੀ ਕਾਫੀ ਯੂਜ਼ਰਸ ਦੇ ਵਲੋਂ ਸ਼ੇਅਰ ਕੀਤੀ ਗਈ ਸੀ।

ਕੁਝ ਟੂਲਜ਼ ਅਤੇ ਵੱਖ – ਵੱਖ ਕੀ ਵਰਡਸ ਦੀ ਮਦਦ ਨਾਲ ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ JNU ਦੇ ਸਾਬਕਾ ਪ੍ਰਧਾਨ ਦੀ ਤਸਵੀਰ ਨੂੰ ਖੰਗਾਲਿਆ। ਪੜਤਾਲ ਦੌਰਾਨ ਅਸੀਂ ਪਾਇਆ ਕਿ ਸਾਲ 2016 ਵਿੱਚ ਵੀ ਕਨ੍ਹਈਆ ਕੁਮਾਰ ਦੀ ਇਹ ਤਸਵੀਰ ਚਰਚਾ ਵਿੱਚ ਰਹੀ ਹੈ। ਇਸ ਮਾਮਲੇ ਦੀ ਤਹਿ ਤਕ ਜਾਣ ਲਈ Deccan Chronicle ਦਾ ਲੇਖ ਪੜ੍ਹਿਆ।

Kanhaiya Kumar’s picture with female friend goes viral

New Delhi: Since February 9, Jawaharlal Nehru University Students’ Union president Kanhaiya Kumar have been bestowed with unwarranted popularity. In a newfound development, Kumar has once again been shown in a bad light owing to an alleged photo that is doing rounds on social media.

ਪੜਤਾਲ ਦੌਰਾਨ ਅਸੀਂ ਪਾਇਆ ਕਿ ਕਨ੍ਹਈਆ ਕੁਮਾਰ ਦੇ ਨਾਲ ਬੈਠੀ ਮਹਿਲਾ ਦਾ ਨਾਮ Somya Mani Tripathi ਹੈ ਜੋ ਜੇਐਨਯੂ ਵਿੱਚ M.Phil ਦੀ ਵਿਦਿਆਰਥੀ ਹਨ। Somya Mani Tripathi ਨੇ 5 ਮਾਰਚ ਨੂੰ ਆਪਣੇ ਫੇਸਬੁੱਕ ਅਕਾਊਂਟ ਤੇ ਇਸ ਤਸਵੀਰ ਨੂੰ ਅਪਲੋਡ ਕੀਤਾ ਸੀ ਜਿਸ ਤੋਂ ਬਾਅਦ ਸੋਸ਼ਲ ਮੀਡਿਆ ਤੇ ਇਸ ਤਸਵੀਰ ਨੂੰ ਲੋਕਾਂ ਨੇ ਗੁੰਮਰਾਹਕਰਨ ਦਾਅਵੇ ਨਾਲ ਸ਼ੇਅਰ ਕਰ ਦਿੱਤਾ।

ਸੋਮਿਆ ਤ੍ਰਿਪਾਠੀ ਦੇ ਵਲੋਂ ਫੇਸਬੁੱਕ ਤੇ ਸ਼ੇਅਰ ਕੀਤੀ ਗਈ ਤਸਵੀਰ।

ਸਾਨੂੰ YouTube ਤੇ ਵੀ ਇਸ ਵਾਇਰਲ ਤਸਵੀਰ ਨੂੰ ਲੈਕੇ ਕਨ੍ਹਈਆ ਕੁਮਾਰ ਦਾ ਇੱਕ ਵੀਡੀਓ ਮਿਲਿਆ।

ਸਾਡੀ ਪੜਤਾਲ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਕਨ੍ਹਈਆ ਕੁਮਾਰ ਦੀ ਤਸਵੀਰ ਗੁੰਮਰਾਹਕਰਨ ਦਾਅਵੇ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਤਸਵੀਰ ਦੇ ਵਿੱਚ ਕਨ੍ਹਈਆ ਕੁਮਾਰ ਦੇ ਨਾਲ ਕੋਈ ਮਹਿਲਾ ਪ੍ਰੋਫੈਸਰ ਨਹੀਂ ਸਗੋਂ JNU ਤੋਂ M.Phil ਕਰ ਰਹੀ ਇੱਕ ਵਿਦਿਆਰਥੀ ਹੈ।

ਟੂਲਜ਼ ਵਰਤੇ 

*ਗੂਗਲ ਸਰਚ 

*ਗੂਗਲ ਰਿਵਰਸ ਇਮੇਜ਼ ਸਰਚ 

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular