ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralਪੰਜਾਬ ਪੁਲਿਸ ਦੁਆਰਾ ਬੱਕਰੇ ਦਾ ਹਾਲ ਹੀ ਵਿੱਚ ਕਟਿਆ ਗਿਆ ਚਲਾਨ? ਪੁਰਾਣੀ...

ਪੰਜਾਬ ਪੁਲਿਸ ਦੁਆਰਾ ਬੱਕਰੇ ਦਾ ਹਾਲ ਹੀ ਵਿੱਚ ਕਟਿਆ ਗਿਆ ਚਲਾਨ? ਪੁਰਾਣੀ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਪੰਜਾਬ ਪੁਲਿਸ ਦੁਆਰਾ ਬੱਕਰੇ ਦਾ ਚਲਾਨ ਕੱਟਣ ਦੀ ਹਾਲੀਆ ਵੀਡੀਓ

Fact
ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2019 ਦਾ ਹੈ। ਪੁਰਾਣੇ ਵੀਡੀਓ ਨੂੰ ਵਾਇਰਲ ਕਰ ਮੌਜੂਦਾ ਪੰਜਾਬ ਸਰਕਾਰ ਤੇ ਤੰਜ ਕੱਸਿਆ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਇੱਕ ਵਿਅਕਤੀ ਦਾ ਬੱਕਰੇ ਨੂੰ ਬਾਈਕ ‘ਤੇ ਲਿਜਾਣ ਕਰਕੇ ਚਲਾਨ ਕੱਟਦੇ ਵੇਖੇ ਜਾ ਸਕਦੇ ਹਨ। ਵੀਡੀਓ ਬਣਾ ਰਿਹਾ ਵਿਅਕਤੀ ਦਾਅਵਾ ਕਰਦਾ ਹੈ ਕਿ ਪੁਲਿਸ ਉਸਦਾ ਤਿੰਨ ਸਵਾਰੀਆਂ ਦਾ ਚਲਾਨ ਕਰ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰ ਪੰਜਾਬ ਸਰਕਾਰ ‘ਤੇ ਤੰਜ ਕੱਸਿਆ ਜਾ ਰਿਹਾ ਹੈ।

ਗੋਰਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਜੁਲਾਈ ਮਹੀਨੇ ਵਿੱਚ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਬੋਲਦੇ ਹੋਏ ਕਿਹਾ ਸੀ ਕਿ 15 ਅਗਸਤ ਤੋਂ ਪਹਿਲਾਂ ਗਿਰਦਾਵਰੀ ਯਕੀਨੀ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਭਗਵੰਤ ਮਾਨ ਨੇ ਲੋਕਾਂ ਨੂੰ ਇਹ ਭਰੋਸਾ ਦਵਾਇਆ ਸੀ ਕਿ ਸਰਕਾਰ ਹੜ੍ਹਾਂ ਵਿਚ ਹੋਏ ਨੁਕਸਾਨ ਲਈ ਲੋਕਾਂ ਨੂੰ ਮੁਆਵਜ਼ਾ ਜ਼ਰੂਰ ਦੇਵੇਗੀ, ਭਾਵੇਂ ਉਨ੍ਹਾਂ ਦੀ ਇਕ ਮੁਰਗੀ ਜਾਂ ਬੱਕਰੀ ਦਾ ਦੀ ਨੁਕਸਾਨ ਹੋਇਆ ਹੋਵੇ।

ਫੇਸਬੁੱਕ ਅਕਾਊਂਟ ਬਿੰਦੂ ਕਣਕਵਾਲੀਆ ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ,ਮੁਰਗੀ ਬੱਕਰੀ ਦਾ ਮੁਆਵਜ਼ਾ ਦੇਣ ਦੀ ਗੱਲ ਹੋਈ ਸੀ? ਮੁਰਗੀ ਬੱਕਰੀ ਦਾ ਮੁਆਵਜ਼ਾ(ਚਲਾਨ) ਸਰਕਾਰ ਕੋਲ ਭਰਨ ਦੀ ? ਜਵਾਬ ਜ਼ਰੂਰ ਦਿਓ।’

ਪੰਜਾਬ ਪੁਲਿਸ ਦੁਆਰਾ ਬੱਕਰੇ ਦਾ ਹਾਲ ਹੀ ਵਿੱਚ ਕਟਿਆ ਗਿਆ ਚਲਾਨ
Courtesy: Facebook/BinduKanakwalia

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਕੀ ਫ਼੍ਰੇਮ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਵਾਇਰਲ ਹੋ ਰਿਹਾ ਵੀਡੀਓ ਸਾਨੂੰ ਮੀਡੀਆ ਅਦਾਰੇ PTC News ਦੁਆਰਾ ਸਾਲ 2019 ਦੇ ਵਿੱਚ ਵੀਡੀਓ ਸਾਂਝਾ ਕੀਤਾ ਮਿਲਿਆ। ਪੀਟੀਸੀ ਨਿਊਜ਼ ਨੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, “ਪੰਜਾਬ ਪੁਲਿਸ ਨੇ ਬੱਕਰੇ ਨੂੰ ਵੀ ਨਹੀਂ ਬਖਸ਼ਿਆ, ਕੱਟਿਆ ਚਲਾਨ”

ਇਹ ਵੀਡੀਓ ਸਾਨੂੰ ਕਈ ਹੋਰ ਮੀਡਿਆ ਅਦਾਰਿਆਂ ਦੁਆਰਾ ਵੀ ਸਾਲ 2019 ਦੇ ਵਿੱਚ ਅਪਲੋਡ ਮਿਲੀ। ਰੋਜ਼ਾਨਾ ਸਪੋਕਸਮੈਨ ਦੁਆਰਾ ਅਪਲੋਡ ਵੀਡੀਓ ਮੁਤਾਬਕ ਪੁਲਿਸ ਨੇ ਬੱਕਰੇ ਨੂੰ ਤੀਜੀ ਸਵਾਰੀ ਦੱਸਕੇ ਚਲਾਨ ਕੱਟਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹਾਲਾਂਕਿ, ਜਗਬਾਣੀ ਦੀ ਰਿਪੋਰਟ ਦੇ ਮੁਤਾਬਕ ਬਟਾਲਾ ਪੁਲਿਸ ਥਾਣਾ ਸਿਟੀ ਦੇ ਇੰਚਾਰਜ ਰਵਿੰਦਰਪਾਲ ਸਿੰਘ ਨੇ ਦੱਸਿਆ ਸੀ ਕਿ ਚਲਾਨ ਕੱਟਣ ਵਾਲੀ ਵਾਇਰਲ ਹੋ ਰਹੀ ਵੀਡੀਓ ਗਲਤ ਹੈ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨਾਂ ਦਾ ਚਲਾਨ ਨਹੀਂ ਕੱਟਿਆ ਗਿਆ ਸੀ ਜਦਕਿ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਸੀ। ਇਸ ਤਰ੍ਹਾਂ ਦੀ ਵੀਡੀਓ ਵਾਇਰਲ ਕਰਨ ਵਾਲੇ ਦੋਵੇਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਇਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਜਦਕਿ ਦੂਜਾ ਪੁਲਸ ਦੀ ਗ੍ਰਿਫਤ ‘ਚੋਂ ਬਾਹਰ ਹੈ। ਉਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Conclusion

ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2019 ਦਾ ਹੈ। ਪੁਰਾਣੇ ਵੀਡੀਓ ਨੂੰ ਮੁੜ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕਰ ਮੌਜੂਦਾ ਪੰਜਾਬ ਸਰਕਾਰ ਤੇ ਤੰਜ ਕੱਸਿਆ ਜਾ ਰਿਹਾ ਹੈ।

Result- Missing Context

Our Sources

Facebook post uploaded by PTC News on March 26, 2019
Media report published by March 31, 2019


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular