Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਦੇਸ਼ ਇਕ ਤਰਫ ਜਿੱਥੇ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਸੀ। ਉੱਥੇ ਹੀ ਦੇਸ਼ ਦੀ ਰਾਜਧਾਨੀ ਦੇ ਵਿੱਚ ਕਿਸਾਨ ਬਿੱਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਦਰਮਿਆਨ ਝੜਪ ਹੋ ਰਹੀ ਸੀ। ਇਸ ਦੌਰਾਨ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਲਾਲ ਕਿਲੇ ਦੇ ਉੱਤੇ ਤਿਰੰਗੇ ਨੂੰ ਹਟਾ ਕੇ ਖਾਲਿਸਤਾਨ ਦਾ ਝੰਡਾ ਲਗਾ ਦਿੱਤਾ।
ਮੀਡੀਆ ਰਿਪੋਰਟ ਦੇ ਮੁਤਾਬਿਕ ਕਿਸਾਨ ਟਰੈਕਟਰ ਰੈਲੀ ਦੇ ਲਈ ਦਿੱਤੇ ਗਏ ਰੋਡ ਮੈਪ ਤੋਂ ਹਟ ਕੇ ਲਾਲ ਕਿਲੇ ਦੀ ਤਰਫ਼ ਕੂਚ ਕਰਨ ਲੱਗੇ ਸਨ। ਕਿਸਾਨਾਂ ਨੂੰ ਰੋਕਣ ਦੇ ਲਈ ਪੁਲੀਸ ਨੇ ਆਂਸੂ ਗੈਸ ਦੇ ਗੋਲੇ ਦਾਗੇ ਅਤੇ ਲਾਠੀਚਾਰਜ ਵੀ ਕੀਤਾ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਲਾਲ ਕਿਲੇ ਤੱਕ ਪਹੁੰਚਣ ਵਿੱਚ ਕਾਮਯਾਬ ਵੀ ਰਹੇ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਹ ਦਾਅਵਾ ਕੀਤਾ ਜਾਣ ਲੱਗਿਆ ਕਿ ਲਾਲ ਕਿਲੇ ਦੇ ਉੱਤੇ ਤਿਰੰਗੇ ਨੂੰ ਹਟਾ ਕੇ ਖ਼ਾਲਿਸਤਾਨ ਦਾ ਝੰਡਾ ਲਗਾ ਦਿੱਤਾ ਗਿਆ ਹੈ। ਇਹ ਦਾਅਵਾ ਕਰਨ ਵਾਲਿਆਂ ਦੇ ਵਿਚ Pakistan First ਨਾਮ ਦਾ ਟਵਿੱਟਰ ਅਕਾਊਂਟ ਵੀ ਸ਼ਾਮਿਲ ਸੀ। ਦੱਸ ਦਈਏ ਕਿ ਇਹ ਅਕਾਉਂਟ ਆਲ ਪਾਕਿਸਤਾਨ ਮੁਸਲਿਮ ਲੀਗ ਹੈ।
Fact Check/Verification
ਇੱਕ ਤਰਫ਼ ਜਿੱਥੇ ਲਾਲ ਕਿਲੇ ਤੇ ਚੜ੍ਹ ਕੇ ਪ੍ਰਦਰਸ਼ਨਕਾਰੀ ਝੰਡਾ ਫਹਿਰਾ ਰਹੇ ਸਨ ਤਾਂ ਉਥੇ ਹੀ ਦੂਜੀ ਤਰਫ਼ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਸਨ। ਕਈ ਸੋਸ਼ਲ ਮੀਡੀਆ ਯੂਜ਼ਰ ਦਾ ਕਹਿਣਾ ਸੀ ਕਿ ਜੋ ਝੰਡਾ ਲਾਲ ਕਿਲੇ ਤੇ ਫੈਲਾਇਆ ਗਿਆ ਹੈ ਉਹ ਖ਼ਾਲਿਸਤਾਨ ਦਾ ਨਹੀਂ ਸਗੋਂ ਸਿੱਖ ਧਰਮ ਦਾ ਪਵਿੱਤਰ ਚਿੰਨ੍ਹ ਨਿਸ਼ਾਨ ਸਾਹਿਬ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਕਈ ਵੀਡੀਓ ਤੇ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ ਜਿਸ ਵਿਚ ANI ਦੁਆਰਾ ਪੋਸਟ ਕੀਤੀ ਗਈ ਵੀਡੀਓ ਅਤੇ ਕਈ ਚੈਨਲਾਂ ਦੇ ਰਿਪੋਰਟਰਾਂ ਦੁਆਰਾ ਕੀਤੀ ਗਈ ਰਿਪੋਰਟਿੰਗ ਦੀ ਵੀਡੀਓ ਵੀ ਸ਼ਾਮਿਲ ਹਨ।
ਕੀ ਲਾਲ ਕਿਲੇ ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ?
ਧਿਆਨ ਦੇਣ ਨਾਲ ਇਨ੍ਹਾਂ ਤਸਵੀਰਾਂ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਜਿਸ ਝੰਡੇ ਨੂੰ ਲਹਿਰਾਇਆ ਗਿਆ ਸੀ ਉਹ ਖਾਲਿਸਤਾਨ ਦਾ ਝੰਡਾ ਨਹੀਂ ਸਗੋਂ ਸਿੱਖਾਂ ਦੇ ਪਵਿੱਤਰ ਚ ਨਿਸ਼ਾਨ ਸਾਹਿਬ ਸੀ।
ਖਾਲਿਸਤਾਨੀ ਸਮਰਥਕ ਜਿਸ ਝੰਡੇ ਦਾ ਇਸਤੇਮਾਲ ਕਰਦੇ ਹਨ ਉਸ ਦੇ ਉਤੇ ਖ਼ਾਲਿਸਤਾਨ ਲਿਖਿਆ ਹੁੰਦਾ ਹੈ।
ਕੀ ਹੈ ਨਿਸ਼ਾਨ ਸਾਹਿਬ?
ਨਿਸ਼ਾਨ ਸਾਹਿਬ ਸਿੱਖਾਂ ਦਾ ਪਵਿੱਤਰ ਚਿੰਨ੍ਹ ਹੈ। ਇਹ ਕਪਾਹ ਜਾਂ ਰੇਸ਼ਮ ਦੇ ਕੱਪੜੇ ਦਾ ਬਣਿਆ ਹੋਇਆ ਹੁੰਦਾ ਹੈ। ਨਿਸ਼ਾਨ ਸਾਹਿਬ ਨੂੰ ਹਰ ਗੁਰਦੁਆਰੇ ਵਿੱਚ ਇੱਕ ਉੱਚੀ ਜਗ੍ਹਾ ਤੇ ਚਬੂਤਰੇ ਦੇ ਉੱਤੇ ਲਹਿਰਾਇਆ ਜਾਂਦਾ ਹੈ। ਪਰੰਪਰਾ ਦੇ ਮੁਤਾਬਕ ਨਿਸ਼ਾਨ ਸਾਹਿਬ ਦੇ ਨਿਚਲੇ ਡੰਡੇ ਨੂੰ ਕੱਪਡ਼ੇ ਦੇ ਨਾਲ ਲਪੇਟਿਆ ਜਾਂਦਾ ਹੈ। ਝੰਡੇ ਦੇ ਕੇਂਦਰ ਵਿੱਚ ਇਕ ਖੰਡਾ ਚਿੰਨ੍ਹ ਬਣਿਆ ਹੁੰਦਾ ਹੈ।
ਅਸੀਂ ਵਾਇਰਲ ਹੋ ਰਹੀ ਦਾਅਵੇ ਨੂੰ ਲੈ ਕੇ ਕਈ ਗਰਾਊਂਡ ਉੱਤੇ ਮੌਜੂਦ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਤੇ ਤਿਰੰਗੇ ਨੂੰ ਨਹੀਂ ਹਟਾਇਆ ਹੈ ਸਗੋਂ ਨਿਸ਼ਾਨ ਸਾਹਿਬ ਅਤੇ ਕਿਸਾਨ ਸੰਗਠਨ ਦੇ ਝੰਡੇ ਲਗਾਏ ਹਨ।
ਇਹ ਵੀ ਗਲਤ ਹੈ ਕਿ ਲਾਲ ਕਿਲੇ ਤੋਂ ਤਿਰੰਗੇ ਨੂੰ ਹਟਾਇਆ ਗਿਆ ਹੈ ਕਿਉਂਕਿ ਤਿਰੰਗਾ ਉੱਥੇ ਹੀ ਮੌਜੂਦ ਹੈ ਜਿੱਥੇ ਪਹਿਲਾਂ ਹੋਇਆ ਕਰਦਾ ਸੀ।
Conclusion
ਲਾਲ ਕਿਲ੍ਹੇ ਤੇ ਪ੍ਰਦਰਸ਼ਨਕਾਰੀਆਂ ਦੁਆਰਾ ਧਰਮ ਵਿਸ਼ੇਸ਼ ਅਤੇ ਕਿਸਾਨ ਸੰਗਠਨ ਦੇ ਝੰਡੇ ਜ਼ਰੂਰ ਫੈਲਾਏ ਗਏ ਸਨ ਪਰ ਇਸ ਵਿੱਚ ਖ਼ਾਲਿਸਤਾਨ ਦਾ ਝੰਡਾ ਸ਼ਾਮਲ ਨਹੀਂ ਹੈ। ਇਹ ਵੀ ਕਹਿਣਾ ਸਹੀ ਨਹੀਂ ਹੈ ਕਿ ਲਾਲ ਕਿਲ੍ਹੇ ਦੀ ਉੱਤੇ ਲੱਗੇ ਤਿਰੰਗੇ ਨੂੰ ਹਟਾਇਆ ਗਿਆ ਸੀ।
Result: False
Sources
On Ground Reporters
ANI Video: https://twitter.com/ANI/status/1353984535084470272?s=20
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ : checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.