ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਲੁਟੇਰਾ? ਐਡੀਟਡ ਵੀਡੀਓ ਵਾਇਰਲ  

ਕੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਲੁਟੇਰਾ? ਐਡੀਟਡ ਵੀਡੀਓ ਵਾਇਰਲ  

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੇਜਰੀਵਾਲ ਨੂੰ ਲੁਟੇਰਾ ਕਹਿੰਦੇ ਸੁਣਾਈ ਦੇ ਰਹੇ ਹਨ।


ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਮਿੰਟ ਦੀ ਵੀਡਿਓ ਕਲਿੱਪ ਵਿੱਚ ਭਗਵੰਤ ਮਾਨ ਕਹਿੰਦੇ ਹਨ,’ਰੱਜ ਦਾ ਪੁੱਜਦਾ ਪਰਿਵਾਰ ਸੀ। ਉਨ੍ਹਾਂ ਨੇ ਕੁੜੀ ਦਾ ਵਿਆਹ ਰੱਖ ਲਿਆ। ਵਿਆਹ ਵਾਸਤੇ ਦਾਜ ਵਰੀ ਦਾ ਸਾਮਾਨ। ਮਹਿੰਗੇ ਸੋਫੇ, ਟੈਲੀਵੀਜ਼ਨ, ਮਹਿੰਗੇ ਸੂਟ, ਭਾਂਡੇ, ਟਰੰਕ ਜਿੰਨਾ ਵੀ ਸਾਮਾਨ ਗਹਿਣੇ ਗੱਟੇ ਉਨ੍ਹਾਂ ਨੇ ਖਰੀਦ ਲਿਆ। ਅਗਲੇ ਦਿਨ ਬਰਾਤ ਆਉਣੀ ਸੀ। ਬਰਾਤ ਆਉਣ ਤੋਂ ਇਕ ਦਿਨ ਪਹਿਲਾਂ ਕੇਜਰੀਵਾਲ ਨੂੰ ਪਤਾ ਲੱਗਿਆ ਕਿ ਇਨ੍ਹਾਂ ਦੇ ਘਰ ਇਨ੍ਹਾਂ ਮਾਲ ਪਿਆ ਹੈ। ਕੇਜਰੀਵਾਲ ਟਰੱਕ ਲਿਆਏ। ਟਰੱਕ ਬੈਕ ਲਾ ਲਿਆ ਅਤੇ ਸਾਰਾ ਟੱਬਰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਸਭ ਸੋਫੇ ਸੂਟ ਗਹਿਣੇ, ਮਿਠਾਈ ਟਰੱਕ ਵਿੱਚ ਲੱਦ ਲਿਆ ਅਤੇ ਤੁਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਪੰਜ ਸੌ ਰੁਪਏ ਸ਼ਗਨ ਦੇ ਕੇ ਕਹਿੰਦਾ ਕਿ ਇਹ ਮੇਰੇ ਵੱਲੋਂ ਸ਼ਗਨ ਹੈ ਅਤੇ ਅਗਲੇ ਦਿਨ ਟੱਬਰ ਨੇ ਪੁਲੀਸ ਕੋਲ ਐੱਫਆਈਆਰ ਵੀ ਨਹੀਂ ਕਰਵਾਈ। ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਪਰ ਬੰਦੇ ਬਹੁਤ ਚੰਗੀ ਸੀ ਪੰਜ ਸੌ ਰੁਪਿਆ ਸ਼ਗਨ ਦੇ ਗਏ।

ਫੇਸਬੁੱਕ ਪੇਜ Fan of Charanjit Channi ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਜਦੋਂ ਭਗਵੰਤ ਦਾ ਪਊਆ ਲੱਗਿਆ ਹੁੰਦਾ ਤਾਂ ਸੱਚ ਹੀ ਬੋਲ ਜਾਂਦਾ।’ ਇਸ ਵੀਡੀਓ ਨੂੰ 24,000 ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।


ਇਸ ਨਾਲ ਹੀ ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। 

Crowd tangle ਦੇ ਡਾਟਾ ਦੇ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੁੰਮਰਾਹਕੁਨ ਜਾਣਕਾਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। Newschecker ਪਹਿਲਾਂ ਵੀ ਪੰਜਾਬ ਦੀ ਰਾਜਨੀਤੀ ਨਾਲ ਜੁੜੀਆਂ ਕਈ ਫਰਜ਼ੀ ਅਤੇ ਗੁੰਮਰਾਹਕੁਨ ਖ਼ਬਰਾਂ ਦਾ ਫੈਕਟ ਕਰ ਚੁੱਕੀ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦਿੱਲੀ ਆਪਣੀ ਪੜਤਾਲ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਗੌਰ ਨਾਲ ਦੇਖਿਆ ਤੇ ਪਾਇਆ ਕਿ ਵੀਡੀਓ ਉਤੇ ਮੀਡੀਆ ਸੰਸਥਾਨ ਰੋਜ਼ਾਨਾ ਸਪੋਕਸਮੈਨ ਦਾ ਲੋਗੋ ਲੱਗਿਆ ਹੋਇਆ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੇ ਜ਼ਰੀਏ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ  ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਮੀਡੀਆ ਸੰਸਥਾਨ ‘ਸਕਰੌਲ ਪੰਜਾਬ’ ਦੁਆਰਾ 22 ਦਸੰਬਰ 2021 ਨੂੰ ਅਪਲੋਡ ਮਿਲੀ। ਵੀਡੀਓ ਦੇ ਕੈਪਸ਼ਨ ਦੇ ਮੁਤਾਬਕ ਇਹ ਵੀਡੀਓ ਭਗਵੰਤ ਮਾਨ ਦੇ ਦੀਨਾਨਗਰ ਹਲਕੇ ਵਿਚ ਚੋਣ ਸਭਾ ਦੌਰਾਨ ਦੀ ਹੈ।

ਪੜਤਾਲ ਦੇ ਦੌਰਾਨ ਅਸੀਂ ਵੀਡੀਓ ਨੂੰ ਪੂਰੀ ਤਰ੍ਹਾਂ ਸੁਣਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ 6 ਮਿੰਟ ਤੋਂ ਸੁਣਿਆ ਜਾ ਸਕਦਾ ਹੈ। ਅਸੀਂ ਪਾਇਆ ਕਿ ਵੀਡਿਓ ਵਿੱਚ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਹੈ। ਭਗਵੰਤ ਮਾਨ ਨੇ ਡਾਕੂ ਸ਼ਬਦ ਦਾ ਇਸਤੇਮਾਲ ਕੀਤਾ ਸੀ। 

ਚੋਣ ਸਭਾ ਦੇ ਦੌਰਾਨ ਭਗਵੰਤ ਮਾਨ ਵਿਅੰਗਾਤਮਕ ਤਰੀਕੇ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧ ਰਹੇ ਸਨ। ਆਪਣੀ ਸਪੀਚ ਵਿੱਚ ਭਗਵੰਤ ਮਾਨ ਚਰਨਜੀਤ ਚੰਨੀ ਦੁਆਰਾ ਸੜਕ ਤੇ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਦੇਣ ਦਾ ਹਵਾਲਾ ਦੇ ਰਹੇ ਸਨ। ਗੌਰਤਲਬ ਹੈ ਕਿ ਚਰਨਜੀਤ ਸਿੰਘ ਚੰਨੀ ਨੇ  ਬਠਿੰਡਾ ਦੇ ਅਧੀਨ ਪੈਂਦੇ ਪਿੰਡ ਮੰਡੀ ਕਲਾਂ ਵਿਖੇ ਆਪਣਾ ਕਾਫ਼ਲਾ ਰੁਕਵਾ ਕੇ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਦਿੱਤਾ ਸੀ।  

ਆਪਣੀ ਸਰਚ ਦੌਰਾਨ ਸਾਨੂੰ ਵੀਡੀਓ ਭਗਵੰਤ ਮਾਨ ਦੁਆਰਾ ਆਪਣੇ ਯੂਟਿਊਬ ਹੈਂਡਲ ਤੇ ਵੀ 23 ਦਸੰਬਰ 2021 ਨੂੰ ਅਪਲੋਡ ਮਿਲੀ।

ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਲੁਟੇਰਾ
Courtesy: YouTube/BhagwantMann

Conclusion

 
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਸੰਭਾਵੀ ਉਮੀਦਵਾਰ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ। ਅਸਲ ਵੀਡੀਓ ਦੇ ਵਿਚ ਉਨ੍ਹਾਂ ਨੇ ਡਾਕੂ ਸ਼ਬਦ ਦਾ ਇਸਤੇਮਾਲ ਕੀਤਾ ਸੀ ਨਾ ਕਿ ਅਰਵਿੰਦ ਕੇਜਰੀਵਾਲ ਦਾ।

Result: Manipulated

Our Sources

Scroll Punjab: https://www.facebook.com/scrollpunjab/videos/4699706590149080/

YouTube/BhagwantMann: https://www.youtube.com/watch?v=YtJQIm5Zs1Q&t=356s


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular