ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ Manish Sisodia ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਖ਼ਰਾਬ ਪਾਰਟੀ...

ਕੀ Manish Sisodia ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਖ਼ਰਾਬ ਪਾਰਟੀ ਦੱਸਿਆ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇ ਜ਼ਰੀਏ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਖ਼ਰਾਬ ਪਾਰਟੀ ਦੱਸਿਆ। ਵਾਇਰਲ ਹੋ ਰਹੀ ਵੀਡੀਓ ਵਿੱਚ ਮਨੀਸ਼ ਸਿਸੋਦੀਆ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦਾਅਵੇ ਨੂੰ Newschecker Hindi ਦੁਆਰਾ ਪਹਿਲਾਂ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਫੇਸਬੁੱਕ ਯੂਜ਼ਰ ਅਮਨਦੀਪ ਸਿੰਘ ਖਾਲਸਾ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੱਚੀਆਂ ਤੇ ਖਰੀਆਂ ਖਰੀਆਂ ਸੁਣਾ ਗਿਆ।’ ਇਸ ਵੀਡੀਓ ਨੂੰ ਹੁਣ ਤਕ 2500 ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਇਸ ਦੇ ਨਾਲ ਹੀ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਪਾਇਆ ਕਿ ਫੇਸਬੁੱਕ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਵੀਡੀਓ ਵਾਇਰਲ ਹੋ ਰਿਹਾ ਹੈ।


ਬੀਤੀ ਦਿਨੀਂ ਦੇਸ਼ ਦੇ ਕੁਝ ਰਾਜਾਂ ਵਿੱਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਜਾਨਣ ਦੇ ਲਈ ਸਰਵੇ ਕਰਵਾਇਆ ਕਿ ਕਿਹੜੀ ਪਾਰਟੀ ਇਨ੍ਹਾਂ ਗਤੀਵਿਧੀਆਂ ਦੇ ਲਈ ਜ਼ਿੰਮੇਵਾਰ ਹੈ। ਏਬੀਪੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਆਮ ਆਦਮੀ ਪਾਰਟੀ ਨੇਤਾ ਆਤਿਸ਼ੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਹੋ ਰਹੀ ਹਿੰਸਾ ਤੋਂ ਇਲਾਵਾ ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤੇ ਹਮਲਾ ਕੀਤਾ ਸੀ। ਆਤਿਸ਼ੀ ਨੇ ਏਬੀਪੀ ਨਿਊਜ਼ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਿਹਾ ਲੋਕ ਅੱਜਕੱਲ੍ਹ ਕਹਿਣ ਲੱਗ ਪਏ ਹਨ ਕਿ ਬੀਜੇਪੀ ਗੁੰਡਾਗਰਦੀ ਕਰ ਰਹੀ ਹੈ। ਇਹ ਹੁਣ ਭਾਰਤੀ ਗੁੰਡਾ ਪਾਰਟੀ ਹੋ ਗਈ ਹੈ। ਇਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਇਕ ਸਰਵੇ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿੱਥੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਉਹ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਬਾਰੇ ਵਿਚ ਕੀ ਸੋਚਦੇ ਹਨ।

ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਖ਼ਰਾਬ ਪਾਰਟੀ ਦੱਸਿਆ।

Fact Check/Verification

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਗੂਗਲ ਤੇ ‘ਮਨੀਸ਼ ਸਿਸੋਦੀਆ ਸਰਵੇ’ ਕੀਵਰਡ ਦੇ ਜ਼ਰੀਏ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ETV ਦੁਆਰਾ 5 ਮਈ 2022 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਬਤੌਰ ਰਿਪੋਰਟ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਇੱਕ ਸਰਵੇ ਕਰਵਾਇਆ ਜਿਸ ਵਿੱਚ 91 ਪ੍ਰਤੀਸ਼ਤ ਲੋਕਾਂ ਨੇ ਮੰਨਿਆ ਕਿ ਬੀਜੇਪੀ ਦੇਸ਼ ਵਿੱਚ ਅਰਾਜਕਤਾ ਫੈਲਾ ਰਹੀ ਹੈ। ਦਿੱਲੀ ਦੇ ਵਿਚ ਇਹ ਸਰਵੇ 21 ਅਪ੍ਰੈਲ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ 11 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਰਾਇ ਦਿੱਤੀ।

ਈ ਟੀ ਵੀ ਦੀ ਇਸ ਰਿਪੋਰਟ ਵਿੱਚ ਇੱਕ ਵੀਡੀਓ ਵੀ ਸਾਨੂੰ ਮਿਲਿਆ ਜਿਸ ਵਿੱਚ ਮਨੀਸ਼ ਸਿਸੋਦੀਆ ਦਿੱਲੀ ਦੇ ਵਿਚ ਹੋਏ ਸਰਵੇ ਤੇ ਆਪਣੀ ਗੱਲ ਰੱਖਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਆਮ ਆਦਮੀ ਪਾਰਟੀ ਸਭ ਤੋਂ ਵੱਧ ਗੁੰਡਿਆਂ ਵਾਲੀ ਪਾਰਟੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਯੂ ਟਿਊਬ ਤੇ ਆਮ ਆਦਮੀ ਪਾਰਟੀ ਸਰਵੇ ਬੀਜੇਪੀ ਕੀ ਵਰਡ ਖੋਜਣ ਤੇ ਸਾਨੂੰ ਆਮ ਆਦਮੀ ਪਾਰਟੀ ਦੇ ਅਧਿਕਾਰੀ ਯੂ ਟਿਊਬ ਚੈਨਲ ਤੇ 4 ਮਈ 2022 ਨੂੰ ਅਪਲੋਡ ਕੀਤਾ ਗਿਆ ਇੱਕ ਵੀਡਿਓ ਮਿਲਿਆ। ਵੀਡਿਓ ਦੇ ਮੁਤਾਬਕ ‘ਆਪ’ ਦੇ ਸਰਵੇ ‘ਚ 91% ਲੋਕਾਂ ਦਾ ਮੰਨਣਾ ਹੈ ਕਿ ਭਾਜਪਾ ਦੰਗੇ ਕਰਵਾਉਂਦੀ ਹੈ। ਵੀਡੀਓ ਵਿੱਚ, ਇੱਕ ਮਿੰਟ 10 ਸੈਕਿੰਡ ਤੋਂ ਲੈ ਕੇ ਦੋ ਮਿੰਟ 30 ਸੈਕਿੰਡ ਦੇ ਅੰਤਰਾਲ ਵਿੱਚ, ਮਨੀਸ਼ ਸਿਸੋਦੀਆ ਕਹਿ ਰਹੇ ਹਨ, “ਦੋ ਹਫ਼ਤੇ ਪਹਿਲਾਂ ਅਸੀਂ ਇੱਕ ਸਰਵੇਖਣ ਕੀਤਾ ਸੀ। ਇਸ ਸਰਵੇ ਦਾ ਕੰਮ 21 ਅਪ੍ਰੈਲ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿੱਚ ਅਸੀਂ ਜਨਤਾ ਤੋਂ ਤਿੰਨ ਸਵਾਲ ਪੁੱਛੇ ਸਨ ਕਿ ਦੇਸ਼ ਭਰ ਵਿੱਚ ਗੁੰਡਾਗਰਦੀ ਅਤੇ ਦੰਗੇ ਕਿਹੜੀ ਪਾਰਟੀ ਕਰਵਾਉਂਦੀ ਹੈ। ਕਿਹੜੀ ਪਾਰਟੀ ਵਿੱਚ ਗੁੰਡੇ ਅਤੇ ਅਨਪੜ੍ਹ ਲੋਕ ਹਨ ਅਤੇ ਕਿਸ ਪਾਰਟੀ ਵਿੱਚ ਪੜ੍ਹੇ-ਲਿਖੇ ਅਤੇ ਇਮਾਨਦਾਰ ਲੋਕ ਹਨ। ਅਸੀਂ ਇਹ ਸਰਵੇਖਣ ਫ਼ੋਨ ਕਾਲ ਅਤੇ ਫੀਲਡ ਸਰਵੇ ਦੇ ਰੂਪ ਵਿੱਚ ਕਰਵਾਇਆ।

ਦੋ ਹਫ਼ਤਿਆਂ ਵਿੱਚ ਇਸ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਅਸੀਂ ਕਰੀਬ 11 ਲੱਖ ਲੋਕਾਂ ਨਾਲ ਗੱਲ ਕੀਤੀ। ਅਸਲ ‘ਚ ਇਸ ਸਰਵੇ ‘ਚ 11 ਲੱਖ 54 ਹਜ਼ਾਰ 231 ਲੋਕਾਂ ਦਾ ਇੰਟਰਵਿਊ ਲਿਆ ਗਿਆ ਸੀ। ਇਹ ਦਿੱਲੀ ਦੇ ਲੋਕਾਂ ਦਾ ਸਰਵੇ ਹੈ। ਜਨਤਾ ਚੰਗੀ ਤਰ੍ਹਾਂ ਸਮਝਦੀ ਹੈ ਕਿ ਇਸ ਦੇਸ਼ ਵਿੱਚ ਦੰਗੇ ਕਰਵਾਉਣ ਵਾਲੀ ਭਾਰਤੀ ਜਨਤਾ ਪਾਰਟੀ ਹੈ, ਗੁੰਡਾਗਰਦੀ ਭਾਰਤੀ ਜਨਤਾ ਪਾਰਟੀ ਖੁਦ ਕਰਦੀ ਹੈ। 91% ਲੋਕਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਗੁੰਡਾਗਰਦੀ ਅਤੇ ਦੰਗਿਆਂ ਵਿੱਚ ਸ਼ਾਮਲ ਹੈ। 8 ਫੀਸਦੀ ਲੋਕਾਂ ਨੇ ਕਾਂਗਰਸ ਅਤੇ ਇਕ ਫੀਸਦੀ ਨੇ ਦੂਜਿਆਂ ਲਈ ਕਿਹਾ। ਦੂਸਰਾ ਸਵਾਲ ਇਹ ਸੀ ਕਿ ਕਿਹੜੀ ਪਾਰਟੀ ਵਿੱਚ ਸਭ ਤੋਂ ਵੱਧ ਗੁੰਡੇ ਅਤੇ ਅਨਪੜ੍ਹ ਲੋਕ ਹਨ। ਭਾਰਤੀ ਜਨਤਾ ਪਾਰਟੀ ਦਾ ਅਕਸ ਦੇਖੋ ਕਿ 89% ਲੋਕ ਕਹਿੰਦੇ ਹਨ ਕਿ ਭਾਜਪਾ ਵਿੱਚ ਸਭ ਤੋਂ ਵੱਧ ਗੁੰਡੇ ਅਤੇ ਅਨਪੜ੍ਹ ਲੋਕ ਹਨ, 5 ਪ੍ਰਤੀਸ਼ਤ ਕਾਂਗਰਸ, 2 ਪ੍ਰਤੀਸ਼ਤ ਆਪ, ਅਤੇ 4 ਪ੍ਰਤੀਸ਼ਤ ਹੋਰ। ਤੀਜਾ ਸਵਾਲ ਇਹ ਸੀ ਕਿ ਕਿਹੜੀ ਪਾਰਟੀ ਵਿੱਚ ਸਭ ਤੋਂ ਚੰਗੇ, ਪੜ੍ਹੇ-ਲਿਖੇ ਅਤੇ ਇਮਾਨਦਾਰ ਲੋਕ ਹਨ, ਜਿਸ ਵਿੱਚ 73 ਫੀਸਦੀ ਲੋਕਾਂ ਨੇ ‘ਆਪ’, ਕਾਂਗਰਸ 15 ਫੀਸਦੀ, ਭਾਜਪਾ 10 ਫੀਸਦੀ ਅਤੇ ਬਾਕੀ ਦੋ ਫੀਸਦੀ ਲੋਕਾਂ ਨੇ ਕਿਹਾ।

Manish Sisodia ਦੀ ਵਾਇਰਲ ਵੀਡੀਓ ਐਡੀਟਡ ਹੈ

ਆਮ ਆਦਮੀ ਪਾਰਟੀ ਦੁਆਰਾ ਅਪਲੋਡ ਕੀਤਾ ਗਏ ਵੀਡੀਓ ‘ਚ 1 ਮਿੰਟ 09 ਸਕਿੰਟ ਤੋਂ 2 ਮਿੰਟ 30 ਸਕਿੰਟ ਤਕ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਦਰਅਸਲ, ਮਨੀਸ਼ ਸਿਸੋਦੀਆ ਨੇ ਸਾਫ਼ ਸਪੱਸ਼ਟ ਰੂਪ ਵਿਚ ਦੱਸਿਆ ਹੈ ਕਿ ਦਿੱਲੀ ਸਰਕਾਰ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ 91 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਭਾਜਪਾ ਦੇਸ਼ ਵਿੱਚ ਦੰਗੇ ਕਰਵਾਉਂਦੀ ਹੈ।

ਇਸ ਤੋਂ ਇਲਾਵਾ ਸਾਨੂੰ 5 ਮਈ 2022 ਨੂੰ ਏਬੀਪੀ ਨਿਊਜ਼ ਦੁਆਰਾ ਪ੍ਰਕਾਸ਼ਿਤ ਰਿਪੋਰਟ ਵੀ ਪ੍ਰਾਪਤ ਹੋਈ। ਰਿਪੋਰਟ ਮੁਤਾਬਕ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਦਿੱਲੀ ਸਰਕਾਰ ਵੱਲੋਂ ਕਰਵਾਏ ਸਰਵੇਖਣ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜਨਤਾ ਜਾਣਦੀ ਹੈ ਕਿ ਦਿੱਲੀ ‘ਚ ਦੰਗੇ ਕੌਣ ਕਰਵਾਉਂਦੇ ਹਨ। ਦਿੱਲੀ ਸਰਕਾਰ ਵੱਲੋਂ ਕਰਵਾਏ ਗਏ ਸਰਵੇਖਣ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੱਸੇ ਕਿ ਇਹ ਸਰਵੇਖਣ ਕਰਨ ਵਾਲੀ ਕਿਹੜੀ ਕੰਪਨੀ ਸੀ। ਆਦੇਸ਼ ਗੁਪਤਾ ਨੇ ਕਿਹਾ, “ਸਿਸੋਦੀਆ ਜੀ ਤੁਸੀਂ ਇਸ ਮਾਮਲੇ ਦੇ ਗਵਾਹ ਹੋ ਕਿ ਤੁਹਾਡੀ ਪਾਰਟੀ ਗੁੰਡਿਆਂ ਦੀ ਪਾਰਟੀ ਹੈ।”

Manish Sisodia ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਖ਼ਰਾਬ ਪਾਰਟੀ ਦੱਸਿਆ
Courtesy: ABP Live

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਬਿਆਨ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁਨ ਜਾਣਕਾਰੀ ਫੈਲਾਈ ਜਾ ਰਹੀ ਹੈ। ਦਿੱਲੀ ਸਰਕਾਰ ਦੇ ਸਰਵੇਖਣ ਵਿੱਚ ਭਾਜਪਾ ਨੂੰ ਸਭ ਤੋਂ ਵੱਧ ਗੁੰਡਾਗਰਦੀ ਅਤੇ ਦੰਗੇ ਕਰਨ ਵਾਲੀ ਪਾਰਟੀ ਦੱਸਿਆ ਗਿਆ ਹੈ।

Result: Manipulated/Altered Media

Our Sources


Media Report by ETV published on May 5, 2022

Video uploaded by AAM AADMI Party Official YouTube channel May 4, 2022

Media Report by ABP News published on May 5, 2022


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular