ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਹੜ੍ਹ ਦੇ ਮੁੱਦੇ ਤੇ ਸਵਾਲ ਪੁੱਛੇ ਜਾਣ ਤੇ Amit Shah ਨੇ...

ਕੀ ਹੜ੍ਹ ਦੇ ਮੁੱਦੇ ਤੇ ਸਵਾਲ ਪੁੱਛੇ ਜਾਣ ਤੇ Amit Shah ਨੇ ਸਾਧ ਲਈ ਚੁੱਪੀ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਰਿਪੋਰਟਰ ਦੀ ਤਾਰੀਫ਼ ਕਰਦੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੁਆਰਾ ਹੜ੍ਹ ਦੇ ਮੱਦੇਨਜ਼ਰ ਕੇਂਦਰ ਦੀ ਮਦਦ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਜਵਾਬ ਨਹੀਂ ਦੇ ਪਾਏ।

ਦੇਸ਼ ਵਿਚ ਕਈ ਜਗ੍ਹਾ ਤੇ ਹੜ੍ਹ ਨੇ ਕਹਿਰ ਬਰਪਾਇਆ ਹੋਇਆ ਹੈ ਅਸਾਮ ਦੇ ਲੋਕ ਜਿਥੇ ਹੜ੍ਹ ਤੋਂ ਪ੍ਰੇਸ਼ਾਨ ਹਨ ਤਾਂ ਉੱਥੇ ਹੀ ਮਨੀਪੁਰ ਦੇ ਲੋਨੀ ਵਿਚ ਲੈਂਡ ਸਲਾਈਡ ਨੇ ਭਾਰੀ ਤਬਾਹੀ ਮਚਾਈ ਹੈ। ਕੇਂਦਰ ਅਤੇ ਰਾਜ ਸਰਕਾਰਾਂ ਇਸ ਤਰ੍ਹਾਂ ਦੇ ਮੌਕੇ ਤੇ ਨਾਲ ਮਿਲ ਕੇ ਕੰਮ ਕਰਦੇ ਹਨ ਪਰ ਕਈ ਵਾਰ ਰਾਜ ਸਰਕਾਰ ਦੁਆਰਾ ਕੇਂਦਰ ਤੇ ਮਦਦ ਨਾ ਕਰਨ ਦਾ ਆਰੋਪ ਅਤੇ ਕੇਂਦਰ ਦੁਆਰਾ ਰਾਜ ਸਰਕਾਰਾਂ ਤੇ ਸਹਿਯੋਗ ਨਾ ਕਰਨ ਦਾ ਆਰੋਪ ਲਗਾਇਆ ਜਾਂਦਾ ਹੈ। ਰਾਜਨੀਤਕ ਬਿਆਨਬਾਜ਼ੀਆਂ ਅਤੇ ਫ਼ੈਸਲਿਆਂ ਦਾ ਆਮ ਆਦਮੀ ਦੇ ਜੀਵਨ ਤੇ ਇਨ੍ਹਾਂ ਆਫ਼ਤਾਂ ਦਾ ਬਹੁਤ ਹੀ ਬੁਰਾ ਅਸਰ ਪੈਂਦਾ ਹੈ।

ਇਸਰੋ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਗਿਆ ਕਿ ਰਿਪੋਰਟ ਦੁਆਰਾ ਹੜ੍ਹ ਦੇ ਮੱਦੇਨਜ਼ਰ ਕੇਂਦਰ ਦੀ ਮਦਦ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਜਵਾਬ ਨਹੀਂ ਦੇ ਪਾਏ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਇਸ ਵੀਡੀਓ ਨੂੰ ਕਈ ਪੱਤਰਕਾਰਾਂ ਨੇ ਵੀ ਸ਼ੇਅਰ ਕਰ ਰਿਪੋਰਟਰ ਦੀ ਸ਼ਲਾਘਾ ਕੀਤੀ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਰਿਪੋਰਟਰ ਦੁਆਰਾ ਹੜ੍ਹ ਦੇ ਮੱਦੇਨਜ਼ਰ ਕੇਂਦਰ ਦੀ ਮਦਦ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਜਵਾਬ ਨਾ ਦਿੱਤੇ ਜਾਣ ਤੇ ਸ਼ੇਅਰ ਕੀਤੀ ਜਾ ਰਹੀ ਵੀਡੀਓ ਦੀ ਪੜਤਾਲ ਦੇ ਲਈ ਅਸੀਂ ਵੀਡੀਓ ਦੀ ਇੱਕ ਕੀ ਫਰੇਮ ਨੂੰ ਗੂਗਲ ਤੇ ਲੱਭਿਆ। ਹਾਲਾਂਕਿ ਇਸ ਦੌਰਾਨ ਸਾਨੂੰ ਕੋਈ ਖਾਸ ਜਾਣਕਾਰੀ ਨਹੀਂ ਪ੍ਰਾਪਤ ਹੋਈ।

ਹੜ੍ਹ ਦੇ ਮੁੱਦੇ ਤੇ ਸਵਾਲ ਪੁੱਛੇ ਜਾਣ ਤੇ Amit Shah ਨੇ ਸਾਧ ਲਈ ਚੁੱਪੀ
Google Reverse Image Search

ਵੀਡੀਓ ਨੂੰ ਧਿਆਨ ਤੇ ਦੇਖਣ ਦੀ ਸੀ ਪਾਇਆ ਕਿ ਇਸ ਤੇ V6 News ਨਾਮਕ ਚੈਨਲ ਦਾ ਲੋਗੋ ਲੱਗਿਆ ਹੋਇਆ ਹੈ।

ਹੜ੍ਹ ਦੇ ਮੁੱਦੇ ਤੇ ਸਵਾਲ ਪੁੱਛੇ ਜਾਣ ਤੇ Amit Shah ਨੇ ਸਾਧ ਲਈ ਚੁੱਪੀ
Screenshot from Viral Video

ਵਧੇਰੀ ਜਾਣਕਾਰੀ ਦੇ ਲਈ ਅਸੀਂ V6 news Amit shah road show ਕੀ ਵਰਡ ਨੂੰ ਗੂਗਲ ਤੇ ਲੱਭਿਆ। ਇਸ ਦੌਰਾਨ ਸਾਨੂੰ V6 News Telugu ਦੁਆਰਾ ਚੋਣਾਂ ਦੇ ਦੌਰਾਨ 29 ਨਵੰਬਰ 2020 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

7 ਘੰਟੇ 49 ਮਿੰਟ ਅਤੇ 55 ਸਕਿੰਟ ਲੰਬੇ ਇਸ ਲਾਈਵ ਵੀਡੀਓ ਵਿੱਚ 4 ਘੰਟੇ 15 ਮਿੰਟ 2 ਸਕਿੰਟ ਤੋਂ ਬਾਅਦ ਚੈਨਲ ਦੇ ਰਿਪੋਰਟਰ ਦੁਆਰਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਵਾਲ ਪੁੱਛਣ ਦਾ ਹਿੱਸਾ ਸ਼ੁਰੂ ਹੁੰਦਾ ਹੈ।

V6 News ਦੀ ਰਿਪੋਰਟ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਵਿੱਚ ਇੱਕ ਸਵਾਲ ਤੋਂ ਬਾਅਦ ਵਾਇਰਲ ਵੀਡੀਓ ਵਿੱਚ ਦਰਸਾਇਆ ਗਿਆ ਸੰਵਾਦ ਕੁਝ ਇਸ ਇਸ ਤਰ੍ਹਾਂ ਹੈ। (ਰਿਪੋਰਟਰ ਤੇਲਗੂ ਭਾਸ਼ਾ ਵਿੱਚ ਗੱਲ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਹਿੰਦੀ ਬੋਲਣ ਵਿੱਚ ਥੋੜ੍ਹੀ ਅਸਹਿਜਤਾ ਹੁੰਦੀ ਹੈ।)

V6 News ਰਿਪੋਰਟਰ : ਇਹ ਬੀਜੇਪੀ ਇੱਥੇ ਜਿੱਤੇ ਤਾਂ ਦੰਗੇ ਹੁੰਦੇ, ਲਾਅ ਐਂਡ ਆਰਡਰ ਡਿਸਟਰਬ ਹੁੰਦਾ, ਬੋਲੇ ਕੇਸੀਆਰ। ਤੁਸੀਂ ਕੀ ਬੋਲਦੇ ਹੋ।

ਅਮਿਤ ਸ਼ਾਹ: ਜਿੱਥੇ ਜਿੱਥੇ ਅਸੀਂ ਜਿੱਤਦੇ ਹਾਂ ਉੱਥੇ ਕਦੇ ਦੰਗੇ ਨਹੀਂ ਹੋਏ ਹਨ। ਇਹ ਸਾਡਾ ਰਿਕਾਰਡ ਹੈ।

V6 News ਰਿਪੋਰਟਰ: ਇਧਰ ਬਾਰਿਸ਼ ਆਇਆ ਹੈ ਅਤੇ ਹੜ੍ਹ ਵੀ ਆਏ ਹਨ ਪਰ ਕੇਂਦਰ ਤੋਂ ਇਕ ਪੈਸਾ ਨਹੀਂ ਆਇਆ ਹੈ। ਕੀ ਸੂਰਤ ਦਿਖਾਉਣ ਨੂੰ ਦਿੱਲੀ ਤੋਂ ਲੀਡਰ ਆਉਂਦੇ ਹਨ, ਉਹ ਬੋਲ ਰਹੇ ਹਨ। (ਪਹਿਲੇ ਸਵਾਲ ਦੀ ਤਰ੍ਹਾਂ ਕੇਸੀਆਰ ਦੀ ਤਰਫ ਇਸ਼ਾਰਾ ਕਰਦੇ ਹੋਏ ਤੁਸੀਂ ਕੀ ਬੋਲਦੇ ਹੋ।)

ਅਮਿਤ ਸ਼ਾਹ : ਅਸੀਂ ਸਭ ਤੋਂ ਜ਼ਿਆਦਾ ਪੈਸਾ ਹੈਦਰਾਬਾਦ ਨੂੰ ਦਿੱਤਾ ਹੈ। ਮੈਂ ਰੁਪਏ ਨੂੰ ਪ੍ਰੈੱਸ ਕਾਨਫਰੰਸ ਵਿੱਚ ਇਹੀ ਦੱਸਣ ਵਾਲਾ ਹਾਂ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸੱਤ ਲੱਖ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ। ਸ੍ਰੀ ਓਵੈਸੀ ਅਤੇ ਸ੍ਰੀ ਕੇਸੀਆਰ ਕਿੱਥੇ ਸਨ ਇਕ ਦੇਵੀ ਘਰ ਵਿੱਚ ਨਹੀਂ ਗਏ। ਤੁਸੀਂ ਦਿਖਾਈ ਵੀ ਨਹੀਂ ਪਏ। ਜਨਤਾ ਪਾਣੀ ਵਿਚ , ਘਰ ਵਿਚ ਪਾਣੀ ਰਿਹਾ। ਸਾਡੇ ਵਰਕਰ , ਸਾਡੇ ਸੰਸਦ , ਸਾਡੇ ਮੰਤਰੀ ਲੋਕਾਂ ਦੀ ਵਿੱਚ ਰਹੇ ਅਤੇ ਪਾਣੀ ਕਿਉਂ ਭਰਿਆ।

ਦੱਸ ਦਈਏ ਕਿ V6 News ਦੁਆਰਾ 18 ਨਵੰਬਰ 2020 ਨੂੰ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਦੇ ਮੁਤਾਬਕ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਨੇ ਹੜ੍ਹ ਪੀੜਤਾਂ ਦੇ ਲਈ ਕੇਂਦਰ ਸਰਕਾਰ ਤੋਂ ਰਾਹਤ ਘੋਸ਼ ਨੂੰ ਲੈ ਕੇ ਲੜਾਈ ਲੜਨ ਦੀ ਗੱਲ ਕਹੀ ਸੀ। Tupaki ਤੇਲੁਗੂ ਵੈੱਬਸਾਈਟ ਦੁਆਰਾ 21 ਨਵੰਬਰ 2020 ਨੂੰ ਪ੍ਰਕਾਸ਼ਿਤ ਇਸ ਲੇਖ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। Cinema Garage ਨਾਮਕ ਯੂਟਿਊਬ ਚੈਨਲ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਵਿਚ ਵੀ ਕੇਂਦਰੀ ਰਾਹਤ ਕੋਸ਼ ਨੂੰ ਲੈ ਕੇ ਟੀਆਰਐਸ ਅਤੇ ਬੀਜੇਪੀ ਦੇ ਵਿਚ ਵੀ ਆਰੋਪਾਂ ਦੀ ਗੱਲ ਕਹੀ ਗਈ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਰਿਪੋਰਟਰ ਦੁਆਰਾ ਹੜ੍ਹ ਦੇ ਮੱਦੇਨਜ਼ਰ ਕੇਂਦਰ ਦੀ ਮਦਦ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਜਵਾਬ ਨਾ ਦਿੱਤੇ ਜਾਣ ਤੇ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁਨ ਹੈ। ਅਸਲ ਵਿੱਚ ਸਾਲ 2020 ਵਿੱਚ GHMC ਚੋਣਾਂ ਦੇ ਦੌਰਾਨ ਹੈਦਰਾਬਾਦ ਪਹੁੰਚੇ ਗ੍ਰਹਿ ਅਮਿਤ ਸ਼ਾਹ ਨਾਲ V6 News ਦੇ ਰਿਪੋਰਟਰ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਦੇ ਆਰੋਪਾਂ ਤੇ ਜਵਾਬ ਮੰਗਿਆ ਸੀ।

Result: Missing Context

Our Sources

YouTube video published by V6 News on 29 November, 2020
Google Search


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular