ਐਤਵਾਰ, ਨਵੰਬਰ 24, 2024
ਐਤਵਾਰ, ਨਵੰਬਰ 24, 2024

HomeFact Checkਕੀ ਪਿਤਾ ਨੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਆਪਣੇ ਬੱਚਿਆਂ ਨੂੰ...

ਕੀ ਪਿਤਾ ਨੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਆਪਣੇ ਬੱਚਿਆਂ ਨੂੰ ਬਚਾਇਆ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਹਾਲ ਹੀ ਵਿਚ ਓਮਾਨ ‘ਚ ਭਾਰੀ ਬਾਰਿਸ਼ ਅਤੇ ਅਚਾਨਕ ਆਏ ਹੜ੍ਹ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਦੋ ਬੱਚਿਆਂ ਨੂੰ ਨਦੀ ਵਿਚ ਡੁੱਬਣ ਤੋਂ ਬਚਾਉਣ ਦੇ ਲਈ ਆਪਣੀ ਜਾਨ ਜੋਖ਼ਿਮ ਵਿਚ ਪਾ ਕੇ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਬਚਾਉਣ ਵਾਲਾ ਉਨ੍ਹਾਂ ਦਾ ਪਿਤਾ ਹੈ। ਇਸ ਆਰਟੀਕਲ ਨੂੰ ਪਹਿਲਾਂ Newschecker ਦੁਆਰਾ ਅੰਗਰੇਜ਼ੀ ਭਾਸ਼ਾ ਵਿੱਚ ਕੀਤਾ ਜਾ ਚੁੱਕਾ ਹੈ।

ਮੀਡੀਆ ਅਦਾਰਾ ‘ਡੇਲੀ ਪੋਸਟ ਪੰਜਾਬੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਕ ਪਿਓ ਤਾਂ ਆਪਣੇ ਬੱਚਿਆਂ ਲਈ ਪਿਆਰ ਜਾਨ ਤੇ ਖੇਡ ਦੇਖੋ ਕਿਵੇਂ ਬਚਾਈ ਬੱਚਿਆਂ ਦੀ ਜਾਨ।’ ਇਸ ਵੀਡੀਓ ਨੂੰ ਹੁਣ ਤਕ ਇੱਕ ਲੱਖ ਤੋਂ ਵੱਧ ਯੂਜ਼ਰ ਲਾਈਕ ਅਤੇ ਦੱਸ ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਫੇਸਬੁੱਕ ਪੇਜ ‘The Aone Media’ ਨੇ ਵੀ ਵਾਇਰਲ ਵੀਡਿਓ ਨੂੰ ਹੂਬਹੂ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ।

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਪਿਤਾ ਨੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਆਪਣੇ ਬੱਚਿਆਂ ਨੂੰ ਬਚਾਇਆ
Courtesy: Crowd tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਕੀ ਫਰੇਮ ਵਿੱਚ ਵੰਡ ਕੇ ਗੁਪਤ ਰਿਵਰਸ ਇਮੇਜ ਸਰਚ ਦੀ ਮੱਦਦ ਦੇ ਨਾਲ ਖੰਗਾਲਿਆ। ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਇੱਕ ਅੰਸ਼ Times of Oman ਦੁਆਰਾ 25 ਜੂਨ 2022 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਮਿਲਿਆ।

ਰਿਪੋਰਟ ਦੇ ਮੁਤਾਬਕ ਸ਼ੁੱਕਰਵਾਰ ਨੂੰ ਅਲ ਦਖਿਲਿਆਹ ਗਵਰਨੋਰੇਟ ਦੇ ਨਿਵਾਸੀ ਨੇ ਦੋ ਬੱਚਿਆਂ ਨੂੰ ਵਾਢੀ ਬਾਹਲਾ ਵਿਚ ਅਚਾਨਕ ਆਏ ਹੜ੍ਹ ਤੋਂ ਬਚਾਉਣ ਦੇ ਲਈ ਆਪਣੀ ਜਾਨ ਜੋਖਮ ਵਿਚ ਪਾ ਦਿੱਤੀ। ਨੌਜਵਾਨ ਦੀ ਪਹਿਚਾਣ ਅਲੀ ਬਿਨ ਨਾਸਿਰ ਅਲ ਵਰਦੀ ਦੇ ਰੂਪ ਵਿਚ ਹੋਈ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਰਿਪੋਰਟ ‘ਚ ਅੱਗੇ ਦੱਸਿਆ ਕਿ ਹੈ ਕਿ ਉਨ੍ਹਾਂ ਦੀ ਮਦਦ ਤੋਂ ਬਿਨਾਂ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਸੀ ਕਿ ਵਾਢੀ ਦੀ ਤੇਜ਼ ਧਾਰਾ ਵਿਚ ਬੱਚੇ ਬਚ ਪਾਉਂਦੇ।

ਦੋਨੋਂ ਬੱਚੇ ਆਪਣੇ ਬਚਣ ਦੀ ਉਮੀਦ ਵਿੱਚ ਪਾਮ ਦੇ ਰੁੱਖ ਦੇ ਤਣੇ ਦੇ ਟੁਕੜੇ ਨੂੰ ਫੜ ਕੇ ਖੜ੍ਹੇ ਸਨ। ਇਸ ਦੌਰਾਨ ਅਲ ਵਰਦੀ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਉਥੇ ਮੌਜੂਦ ਨਜ਼ਦੀਕੀ ਨਿਵਾਸੀ ਨੇ ਕਿਹਾ ਕਿ ਉਸ ਦੇ ਕੋਲ ਰੱਸੀ ਹੈ ਅਤੇ ਉਹ ਰੱਸੀ ਨੂੰ ਲੈ ਕੇ ਆਉਂਦਾ ਹਾਂ। ਇਸ ਤੋਂ ਬਾਅਦ ਅਲ ਵਰਦੀ ਨੇ ਆਪਣੀ ਦਿਸ਼ਾਦਸ਼ਾ ਨੂੰ ਉਤਾਰ ਦਿੱਤਾ ਅਤੇ ਪਿਤਾ ਨੇ ਰੱਸੀ ਨੂੰ ਉਸ ਦੇ ਲੱਕ ਤੇ ਬੰਨ੍ਹ ਦਿੱਤਾ ਅਤੇ ਰੱਸੀ ਦੇ ਦੂਜੇ ਪਾਸੇ ਨੂੰ ਉਨ੍ਹਾਂ ਨੇ ਕਸ ਕੇ ਫੜੀ ਰੱਖਿਆ। ਅਲ ਵਰਦੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਬੱਚਿਆਂ ਨੂੰ ਬਚਾਉਣ ਦਾ ਸੀ।

ਆਪਣੀ ਸਰਚ ਦੇ ਦੌਰਾਨ ਸਾਨੂੰ ਦੁਆਰਾ Gulf News ਦੁਆਰਾ 26 ਜੂਨ 2022 ਨੂੰ ਪ੍ਰਕਾਸ਼ਤ ਆਰਟੀਕਲ ਮਿਲਿਆ। ਇਸ ਆਰਟੀਕਲ ਵਿਚ ਸਾਨੂੰ ImeGrop ਦੇ ਅਧਿਕਾਰਿਕ ਟਵਿੱਟਰ ਹੈਂਡਲ ਦੁਆਰਾ ਕੀਤਾ ਟਵੀਟ ਮਿਲਿਆ। ਟਵੀਟ ਤੇ ਕੈਪਸ਼ਨ ਦੇ ਮੁਤਾਬਕ,’ਓਮਾਨੀ ਨੌਜਵਾਨ ਨੇ ਬੱਚਿਆਂ ਨੂੰ ਮੌਤ ਤੋਂ ਬਹਾਦਰੀ ਦੇ ਨਾਲ ਬਚਾਇਆ।’

ਇਸ ਦੌਰਾਨ ਸਾਨੂੰ ਕਈ ਹੋਰ ਰਿਪੋਰਟ ਪ੍ਰਾਪਤ ਹੋਈਆਂ ਜਿਸ ਦੇ ਮੁਤਾਬਕ ਜਿਸ ਨੌਜਵਾਨ ਨੇ ਬੱਚਿਆਂ ਦੀ ਜਾਨ ਬਚਾਈ ਅਸਲ ਦੇ ਵਿੱਚ ਪੇਸ਼ੇ ਤੋਂ ਫੋਟੋਗ੍ਰਾਫਰ ਹੈ। ਰਿਪੋਰਟ ਮੁਤਾਬਕ ਅਲ ਵਰਦੀ ਉਸ ਮੌਕੇ ਤੇ ਉਥੇ ਮੌਜੂਦ ਸਨ। ਹਾਲਾਂਕਿ, ਸਾਨੂੰ ਕਿਸੀ ਲੋਕਲ ਨਿਊਜ਼ ਏਜੰਸੀ ਦੁਆਰਾ ਨੌਜਵਾਨ ਦੇ ਪੇਸ਼ੇ ਬਾਰੇ ਜਾਣਕਾਰੀ ਨਹੀਂ ਮਿਲੀ।

ਇਸ ਦੌਰਾਨ ਸਾਨੂੰ ਟਾਈਮਜ਼ ਆਫ ਓਮਾਨ ਦੁਆਰਾ ਪ੍ਰਕਾਸ਼ਤ ਆਰਟੀਕਲ ਮਿਲਿਆ ਜਿਸ ਦੇ ਸਿਰਲੇਖ ਮੁਤਾਬਕ, CDAA ਨੇ ਅਲੀ ਅਲ ਵਰਦੀ ਦਾ ਸਨਮਾਨ ਕੀਤਾ।

ਰਿਪੋਰਟ ਦੇ ਮੁਤਾਬਕ ਅਲੀ ਬਿਨ ਨਾਸਿਰ ਅਲ ਵਰਤੀ ਦਾ ਸਿਵਲ ਡਿਫੈਂਸ ਅਤੇ ਐਂਬੂਲੈਂਸ ਅਥਾਰਿਟੀ ਨੇ ਬੱਚਿਆਂ ਦੀ ਜਾਨ ਬਚਾਉਣ ਦੇ ਲਈ ਸਨਮਾਨ ਕੀਤਾ। ਅਥਾਰਿਟੀ ਦੇ ਮੁਖੀ ਸਲੀਮ ਬਿਨ ਯਹੀਆ ਅਲ ਹਿਨਾਈ ਨੇ ਨੌਜਵਾਨ ਦੀ ਹਿੰਮਤ ਅਤੇ ਸਾਹਸ ਦੀ ਸ਼ਲਾਘਾ ਕੀਤੀ।

ਕਿਸੀ ਵੀ ਮੀਡੀਆ ਰਿਪੋਰਟ ਦੇ ਵਿੱਚ ਅਲੀ ਬਿਨ ਨਾਸਰ ਅਲ ਵਰਦੀ ਨੂੰ ਬੱਚਿਆਂ ਦਾ ਪਿਤਾ ਨਹੀਂ ਦੱਸਿਆ ਗਿਆ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਜਿਸ ਨੌਜਵਾਨ ਨੇ ਹੜ੍ਹ ਵਿਚ ਡੁੱਬ ਰਹੇ ਬੱਚਿਆਂ ਦੀ ਜਾਨ ਬਚਾਈ ਉਹ ਬੱਚਿਆਂ ਦਾ ਪਿਤਾ ਨਹੀਂ ਸਗੋਂ ਘਟਨਾ ਦੇ ਵੇਲੇ ਮੌਕੇ ਤੇ ਮੌਜੂਦ ਅਜਨਬੀ ਵਿਅਕਤੀ ਸੀ।

Result: Missing Context

Our Sources

Times of Oman report, Man risks life to save two children stuck in a wadi in Oman(25th June, 2022)

Gulf News report, Omani hailed as hero after he saves two children from drowning in flash floods(26th June, 2022)

Tweet by IMEGrop (25th June, 2022)

Times of Oman report, CDAA honours Ali Al Wardi(26th June, 2022)


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular