ਸ਼ੁੱਕਰਵਾਰ, ਜੂਨ 21, 2024
ਸ਼ੁੱਕਰਵਾਰ, ਜੂਨ 21, 2024

HomeFact Checkਕੀ ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ?

ਕੀ ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ‘ਚ ਪਿੰਜਰੇ ‘ਚ ਬੰਦ ਸ਼ੇਰਾਂ ਨੂੰ ਵੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਤਸਵੀਰ ਵਿੱਚ ਇਨ੍ਹਾਂ ਜਾਨਵਰਾਂ ਦੀ ਹਾਲਤ ਤਰਸਯੋਗ ਦਿਖਾਈ ਦੇ ਰਹੀ ਹੈ। ਵਾਇਰਲ ਤਸਵੀਰ ਨੂੰ ਪੰਜਾਬ ਦੇ ਬਠਿੰਡਾ ਵਿਖੇ ਪੈਂਦੇ ਬੀਰ ਤਾਲਾਬ ਚਿੜੀਆਘਰ ਦਾ ਦੱਸਿਆ ਜਾ ਰਿਹਾ। ਹੈ।

ਫੇਸਬੁੱਕ ਯੂਜ਼ਰ ‘ਬੇਈਮਾਨ ਵਲੋਗ’ ਨੇ 13 ਜੂਨ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ‘ਬਹੁਤ ਅਫਸੋਸ ਆ ਵੀ ਬੀੜ ਤਲਾਬ ਬਠਿੰਡਾ ਵਿੱਚ ਸ਼ੇਰ ਜੋ ਪਿੰਜਰੇ ਚ ਬੰਦ ਨੇ ਉਹਨਾ ਦੀ ਹਾਲਤ ਅਵਾਰਾ ਕੁੱਤਿਆ ਨਾਲੋ ਵੀ ਮਾੜੀ ਆ , ਤੇ ਕੋਈ ਕੁੱਝ ਬੋਲ ਈ ਨੀ ਰਿਹਾ , ਆਖਿਰ ਆਪਾ ਨੂੰ ਕਿਸਨੇ ਹੱਕ ਦਿੱਤਾ , ਬੇਜੁਬਾਨਾ ਜਾਨਵਰਾ ਨੂੰ ਇਸ ਤਰਾਹ ਕੈਦ ਕਰਨ ਦਾ , ਕੀ ਉਹਨਾ ਨੇ ਕੋਈ ਗੁਨਾਹ ਕਰਿਆ ! ਸ਼ਰਮ ਕਰੋ ਸ਼ਰਮ ! ਲੋਕੋ ਮਰ ਜਾਓ ਕੁੱਝ ਖਾ ਕੇ ਬੀੜ ਤਲਾਬ ਦੇ ਮਾਲਕੋ। ਰੱਬਾ ਕੋਈ ਇਹੋ ਜੀ ਬਿਮਾਰੀ ਚਲਾ ਜਿਸ ਚ ਬੱਸ ਇਹੋ ਜੇ ਲੋਕ ਈ ਮਾਰੇ ਜਾਣ ਜਿਹਨਾ ਨੂੰ ਜਾਨਵਰਾ ਦੀ ਜਿੰਦਗੀ ਜਿੰਦਗੀ ਹੀ ਨੀ ਲੱਗਦੀ ! ਸ਼ਾਇਦ ਪਤਾ ਚੱਲੇ ਇਹਨਾ ਨੂੰ ਵੀ’

ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ
Courtesy: Facebook/BeimanVlogs

ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਤੇ ਇਹਨਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ
Courtesy: Facebook/PunjabApna

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ
Courtesy: Crowd tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਸਾਨੂੰ ਵਾਇਰਲ ਤਸਵੀਰਾਂ ਕਈ ਪੁਰਾਣੀਆਂ ਖਬਰਾਂ ਵਿਚ ਅਪਲੋਡ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ਆਜ ਤਕ ਦੁਆਰਾ 21 ਜਨਵਰੀ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਮਿਲੀ। ਰਿਪੋਰਟ ਮੁਤਾਬਕ ਇਹ ਤਸਵੀਰ ਸੁਡਾਨ ਦੀਆਂ ਹਨ। ਰਿਪੋਰਟ ਮੁਤਾਬਕ ਇਹ ਤਸਵੀਰਾਂ ਅਫਰੀਕਨ ਦੇਸ਼ ਸੁਡਾਨ ਦੀ ਰਾਜਧਾਨੀ ਖਾਰਤੁਨ ਦੇ ਅਲ ਕੁਰੈਸ਼ੀ ਚਿੜੀਆਘਰ ਦੀਆਂ ਹਨ ਜਿੱਥੇ ਸ਼ੇਰਾਂ ਦੀ ਤਰਸਯੋਗ ਹਾਲਤ ਦੇਖਣ ਨੂੰ ਮਿਲੀ।

ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ
Courtesy: Aaj Tak

ਸਰਚ ਦੇ ਦੌਰਾਨ stuff.co.nz ਦੁਆਰਾ 22 ਜਨਵਰੀ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਵੀਡੀਓ ਅਪਲੋਡ ਮਿਲੀ। ਵੀਡੀਓ ਦੇ ਵਿੱਚ ਸ਼ੇਰਾਂ ਦੀ ਤਰਸਯੋਗ ਹਾਲਤ ਦੇਖੀ ਜਾ ਸਕਦੀ ਹੈ।

ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ
Courtesy: Stuff

ਸਰਚ ਨੂੰ ਅੱਗੇ ਵਧਾਉਂਦਿਆਂ ਸਾਨੂੰ ਫੇਸਬੁੱਕ ਤੇ ‘Gurvinder Sharma’ ਦਾ ਫੇਸਬੁੱਕ ਪੋਸਟ ਮਿਲਿਆ ਜਿਸ ਵਿਚ ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ। ਗੁਰਵਿੰਦਰ ਸ਼ਰਮਾ ਨੇ ਲਿਖਿਆ,’ਸੋਸ਼ਲ ਮੀਡੀਆ ਨੂੰ ਅਫਵਾਹਾਂ ਫੈਲਾਉਣ ਲਈ ਨਾ ਵਰਤੋ, ਕੋਈ ਵੀ ਖਬਰ ਜਾਂ ਘਟਨਾ ਹੁੰਦੀ ਹੈ ਤਾਂ ਪਹਿਲਾਂ ਪੜਤਾਲ ਕਰ ਲਿਆ ਕਰੋ ਦੋਸਤੋ, ਬੱਸ ਏਵੇਂ ਦੀ ਏਵੇਂ ਅੱਗੇ ਪੱਤਰਕਾਰ ਨਾ ਬਣਿਆ ਕਰੋ। ਕੱਲ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਕਿ ਬਠਿੰਡਾ ਦੇ ਚਿੜੀਆਘਰ ਚ ਸ਼ੇਰਾਂ ਦੀ ਹਾਲਤ ਤਰਸਯੋਗ ਹੈ ਤੇ ਉਹ ਭੁੱਖਮਰੀ ਦਾ ਸ਼ਿਕਾਰ ਨੇ। ਪਤਾ ਨਹੀਂ ਕਿਸ ਸਿਆਣੇ ਨੇ ਇਹ ਸ਼ੁਰਲੀ ਛੱਡੀ ਹੈ ਤੇ ਆਪਣੇ ਸਿਆਣੇ ਲੋਕ ਅੱਗੇ ਦੀ ਅੱਗੇ ਉਸਨੂੰ ਆਪਣੀ ਫੇਸਬੁੱਕ ਅਤੇ ਵਟਸਐੱਪ ਤੇ ਵਾਇਰਲ ਕਰ ਰਹੇ ਨੇ। ਅਸਲ ਸੱਚਾਈ ਇਹ ਹੈ ਕਿ ਬਠਿੰਡਾ ਦੇ ਚਿੜੀਆਘਰ ਚ ਸ਼ੇਰ ਨਹੀਂ, ਲੈਪਰਡ ( ਤੇਂਦੂਆ ) ਨੇ। ਇਹ ਤਿੰਨੇ ਲੈਪਰਡ ਬਿਲਕੁੱਲ ਠੀਕ ਅਤੇ ਤੰਦਰੁਸਤ ਹਨ। ਅੱਜ ਸਵੇਰੇ ਹੀ ਉਸ ਵਾਇਰਲ ਪੋਸਟ ਚ ਤਹਿਕੀਕਾਤ ਲਈ ਚਿੜੀਆਘਰ ਦੇ ਉੱਚ ਅਫਸਰ ਨਾਲ ਗੱਲਬਾਤ ਹੋਈ ਹੈ ਅਤੇ ਲੈਪਰਡਜ ਦੀਆਂ ਤਾਜੀਆਂ ਫੋਟੋਆਂ ਲਈਆਂ ਹਨ। ਤੁਸੀ ਵੀ ਖੁਦ ਦੇਖ ਸਕਦੇ ਹੋ ਚਿੜੀਆਘਰ ਜਾ ਕੇ। ਸੋ ਦੋਸਤੋ ਏਵੇਂ ਬਿਨਾ ਪੁਸ਼ਟੀ ਕੀਤੇ ਕੋਈ ਖ਼ਬਰ ਵਾਇਰਲ ਨਾ ਕਰਿਆ ਕਰੋ। ਕਿਸੇ ਅਦਾਰੇ ਜਾਂ ਵਿਅਕਤੀ ਵਾਰੇ ਏਵੇਂ ਈ ਨਾ ਅਫਵਾਹ ਫੈਲਾਇਆ ਕਰੋ ਕਿਉਕਿ ਕਾਨੂੰਨੀ ਕਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।’

ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ
Courtesy: Facebook/GurvinderSharma

ਅੱਗੇ ਵਧਦਿਆਂ ਅਸੀਂ ਗੁਰਵਿੰਦਰ ਸ਼ਰਮਾ ਨੂੰ ਸੰਪਰਕ ਕੀਤਾ। Newschecker ਨਾਲ ਗੱਲਬਾਤ ਕਰਦਿਆਂ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਗੁਰਵਿੰਦਰ ਸ਼ਰਮਾ ਨੇ ਸਾਡੇ ਨਾਲ ਬੀੜ ਤਲਾਬ ਦੇ ਵਨ ਰੇਂਜ ਅਫਸਰ ਦਾ ਸੰਪਰਕ ਨੰਬਰ ਸਾਂਝਾ ਕੀਤਾ।

ਅਸੀਂ ਬੀੜ ਤਲਾਬ ਦੇ ਵਨ ਰੇਂਜ ਅਫਸਰ ਪਵਨ ਸ੍ਰੀਧਰ ਨੂੰ ਸੰਪਰਕ ਕੀਤਾ। ਪਵਨ ਸ੍ਰੀਧਰ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਉਹਨਾਂ ਨੇ ਦੱਸਿਆ ਕਿ ਵਾਇਰਲ ਤਸਵੀਰਾਂ ਸੁਡਾਨ ਦੀਆਂ ਹਨ। ਪਵਨ ਸ੍ਰੀਧਰ ਨੇ ਦੱਸਿਆ ਕਿ ਬੀੜ ਤਲਾਬ ਦੇ ਵਿੱਚ ਤਿੰਨ ਤੇਂਦੂਆਂ ਹਨ। ਉਹਨਾਂ ਨੇ ਸਾਡੇ ਨਾਲ ਤੇੰਦੁਆਂ ਦੀਆਂ ਤਸਵੀਰਾਂ ਨੂੰ ਵੀ ਸ਼ੇਅਰ ਕੀਤਾ।

ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ

ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਦੀਆਂ ਹਨ ਇਹ ਵਾਇਰਲ ਤਸਵੀਰਾਂ

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਬਠਿੰਡਾ ਦੇ ਬੀੜ ਤਲਾਬ ਚਿੜੀਆਘਰ ਦੀਆਂ ਨਹੀਂ ਸਗੋਂ ਸੁਡਾਨ ਦੇ ਚਿੜੀਆਘਰ ਦੀਆਂ ਹਨ। ਸੁਡਾਨ ਦੀ ਪੁਰਾਣੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: False context/False

Our Sources

Media report published by Stuff on January 22, 2020
Media report published by Aaj Tak on January 21, 2020
Telephonic conversation with Forest Range officer, Bir Talab, Bathinda

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular