ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact CheckViralਜਾਪਾਨੀ ਮੁੰਡੇ ਦੀ ਤਸਵੀਰ ਨਾਲ ਵਾਇਰਲ ਹੋ ਰਹੇ ਦਾਅਵੇ ਦਾ ਇੱਥੇ ਜਾਣੋ...

ਜਾਪਾਨੀ ਮੁੰਡੇ ਦੀ ਤਸਵੀਰ ਨਾਲ ਵਾਇਰਲ ਹੋ ਰਹੇ ਦਾਅਵੇ ਦਾ ਇੱਥੇ ਜਾਣੋ ਸੱਚ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਮੁੰਡੇ ਦੀ ਬਲੈਕ ਐਂਡ ਵਾਈਟ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਾਪਾਨ ਵਿੱਚ ਹੋਏ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਤਸਵੀਰ ਹੈ ਜਿੱਥੇ ਇਕ ਮੁੰਡਾ ਆਪਣੀ ਪਿੱਠ ਤੇ ਆਪਣੇ ਭਾਈ ਦੀ ਦੇਹ ਨੂੰ ਲੈ ਕੇ ਖਡ਼੍ਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਉਸ ਲੜਕੇ ਦੀ ਉਥੇ ਖਡ਼੍ਹੇ ਹੋਏ ਇਕ ਸੈਨਿਕ ਤੇ ਨਾਲ ਗੱਲਬਾਤ ਹੋਈ ਸੀ ਜਿਸ ਦਾ ਪ੍ਰਸੰਗ ਇਸ ਤਸਵੀਰ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਜਾਪਾਨੀ ਮੁੰਡੇ ਦੀ ਤਸਵੀਰ ਨਾਲ ਵਾਇਰਲ ਹੋ ਰਹੇ ਦਾਅਵੇ ਦਾ ਇੱਥੇ ਜਾਣੋ ਸੱਚ
Courtesy: Facebook/DTFChannel

ਅਸੀਂ ਪਾਇਆ ਕਿ ਸ਼ੋਸਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਜਾਪਾਨੀ ਮੁੰਡੇ ਦੀ ਤਸਵੀਰ ਨਾਲ ਵਾਇਰਲ ਹੋ ਰਹੇ ਦਾਅਵੇ ਦਾ ਇੱਥੇ ਜਾਣੋ ਸੱਚ
Courtesy: Facebook/BhaiHarcharanSinghKhalsa

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਵਾਇਰਲ ਤਸਵੀਰ ਨੂੰ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।

ਇਸ ਦੌਰਾਨ ਸਾਨੂੰ ਇਹ ਤਸਵੀਰ ਅਲਾਮੀ ਦੀ ਵੈੱਬਸਾਈਟ ਤੇ ਪ੍ਰਾਪਤ ਹੋਈ। ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਤਸਵੀਰ 1945 ਵਿੱਚ ਹੋਏ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਮਦਦ ਲੈਂਦੇ ਹੋਏ ਅਸੀਂ ਗੂਗਲ ਤੇ ਕੁਝ ਕੀ ਵਰਡ ਨਾਲ ਸਰਚ ਕੀਤਾ ਸਾਨੂੰ ww2wrecks ਤੇ ਇੱਕ ਲੇਖ ਪ੍ਰਾਪਤ ਹੋਇਆ ਜਿਥੇ ਵਾਇਰਲ ਤਸਵੀਰ ਵੀ ਮੌਜੂਦ ਹੈ। ਇੱਥੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਤਸਵੀਰ ਨੂੰ ਅਮਰੀਕੀ ਮਰੀਨ ਅਧਿਕਾਰੀ ਅਤੇ ਫੋਟੋਗ੍ਰਾਫਰ O’Donnell ਨੇ ਖਿੱਚਿਆ ਸੀ। ਵੈਬਸਾਈਟ ਤੇ ਇਸ ਤਸਵੀਰ ਨੂੰ ਲੈ ਕੇ ਫੋਟੋਗ੍ਰਾਫਰ O’Donnell ਦੇ ਵਿਚਾਰ ਵੀ ਛਪੇ ਹਨ।

ਜਾਪਾਨੀ ਮੁੰਡੇ ਦੀ ਤਸਵੀਰ ਨਾਲ ਵਾਇਰਲ ਹੋ ਰਹੇ ਦਾਅਵੇ ਦਾ ਇੱਥੇ ਜਾਣੋ ਸੱਚ
Courtesy: WW2Wrecks

ਉਨ੍ਹਾਂ ਨੇ ਲਿਖਿਆ ਹੈ,’ਉਸਨੇ ਲਿਖਿਆ, “ਮੈਂ ਇੱਕ ਦਸ ਸਾਲ ਦੇ ਲੜਕੇ ਨੂੰ ਨੇੜੇ ਆਉਂਦਿਆਂ ਦੇਖਿਆ। ਉਹ ਆਪਣੀ ਪਿੱਠ ‘ਤੇ ਇਕ ਬੱਚੇ ਨੂੰ ਲੈ ਕੇ ਜਾ ਰਿਹਾ ਸੀ। ਇਹ ਮੁੰਡਾ ਬਾਕੀ ਜਾਪਾਨੀ ਮੁੰਡਿਆਂ ਨਾਲੋਂ ਬਹੁਤ ਵੱਖਰਾ ਲੱਗ ਰਿਹਾ ਸੀ। ਮੈਨੂੰ ਪਤਾ ਸੀ ਕਿ ਉਹ ਮੁੰਡਾ ਕਿਸੇ ਜ਼ਰੂਰੀ ਕਾਰਨ ਇਸ ਥਾਂ ਆਇਆ ਹੈ। ਉਸਦੇ ਪੈਰਾਂ ਵਿੱਚ ਜੁੱਤੀ ਨਹੀਂ ਸੀ। ਉਸ ਦੀ ਪਿੱਠ ‘ਤੇ ਇਕ ਬੱਚਾ ਸੀ ਜੋ ਸੁੱਤਾ ਹੋਇਆ ਜਾਪਦਾ ਸੀ। ਮੁੰਡਾ ਪੰਜ-ਦਸ ਮਿੰਟ ਉੱਥੇ ਖੜ੍ਹਾ ਰਿਹਾ। ਚਿੱਟੇ ਮਾਸਕ ਪਹਿਨੇ ਕੁਝ ਲੋਕ ਉਸਦੇ ਕੋਲ ਗਏ ਅਤੇ ਚੁੱਪਚਾਪ ਬੱਚੇ ਨੂੰ ਉਸਦੀ ਪਿੱਠ ਤੋਂ ਉਤਾਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਉਸ ਦੀ ਪਿੱਠ ‘ਤੇ ਬੱਚਾ ਮਰ ਚੁੱਕਾ ਸੀ। ਉਨ੍ਹਾਂ ਨੇ ਉਸ ਬੱਚੇ ਦਾ ਹੱਥ-ਪੈਰ ਫੜ ਕੇ ਅੱਗ ਦੇ ਹਵਾਲੇ ਕਰ ਦਿੱਤਾ। ਮੁੰਡਾ ਉੱਥੇ ਖੜ੍ਹਾ ਚੁੱਪਚਾਪ ਅੱਗ ਦੀਆਂ ਲਪਟਾਂ ਨੂੰ ਦੇਖਦਾ ਰਿਹਾ। ਕੁਝ ਦੇਰ ਬਾਅਦ ਮੁੰਡਾ ਚੁੱਪਚਾਪ ਚਲਾ ਗਿਆ। ਵਾਇਰਲ ਪੋਸਟ ਵਿੱਚ ਦੱਸੇ ਗਏ ਪੂਰੇ ਵੇਰਵੇ ਵਿੱਚ ਫੋਟੋਗ੍ਰਾਫਰ ਜਾਂ ਕਿਸੇ ਸਿਪਾਹੀ ਨਾਲ ਲੜਕੇ ਨਾਲ ਗੱਲਬਾਤ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।

ਜਾਂਚ ਦੌਰਾਨ ਸਾਨੂੰ Rare ਹਿਸਟੋਰਿਕ ਪਿਕ ਅਤੇ ਰੈਂਕਰ ਵਰਗੀਆਂ ਵੈਬਸਾਈਟਾਂ ‘ਤੇ ਵੀ ਵਾਇਰਲ ਤਸਵੀਰ ਮਿਲੀ। ਮਿਲੀ ਜਾਣਕਾਰੀ ਮੁਤਾਬਕ ਇਹ ਤਸਵੀਰ 1945 ‘ਚ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਨਾਗਾਸਾਕੀ ਦੀ ਹੈ। ਉਸ ਸਮੇਂ ਅਮਰੀਕਾ ਵੱਲੋਂ ਜਾਪਾਨ ਦੇ ਦੋ ਸ਼ਹਿਰਾਂ ਨਾਗਾਸਾਕੀ ਅਤੇ ਹੀਰੋਸ਼ੀਮਾ ਵਿੱਚ ਪਰਮਾਣੂ ਬੰਬ ਸੁੱਟੇ ਗਏ ਸਨ। ਇਨ੍ਹਾਂ ਵੈੱਬਸਾਈਟਾਂ ‘ਤੇ ਇਸ ਤਸਵੀਰ ਬਾਰੇ ਜੋਅ ਓ’ਡੋਨੇਲ ਦੁਆਰਾ ਪ੍ਰਕਾਸ਼ਿਤ ਵੇਰਵਾ ਵੀ ਹੈ, ਜਿਸ ਅਨੁਸਾਰ ਇਕ ਲੜਕਾ ਆਪਣੇ ਭਰਾ ਦੀ ਲਾਸ਼ ਨੂੰ ਆਪਣੀ ਪਿੱਠ ‘ਤੇ ਲੱਦ ਕੇ ਉਸ ਨੂੰ ਜਲਾਏ ਜਾਣ ਦੀ ਉਡੀਕ ਕਰ ਰਿਹਾ ਸੀ। ਇਸ ਵਿਚ ਕਿਤੇ ਵੀ ਉਸ ਮੁੰਡੇ ਦੇ ਕਿਸੇ ਸਿਪਾਹੀ ਨਾਲ ਗੱਲ ਕਰਨ ਦਾ ਜ਼ਿਕਰ ਨਹੀਂ ਹੈ।

ਜਾਪਾਨੀ ਮੁੰਡੇ ਦੀ ਤਸਵੀਰ ਨਾਲ ਵਾਇਰਲ ਹੋ ਰਹੇ ਦਾਅਵੇ ਦਾ ਇੱਥੇ ਜਾਣੋ ਸੱਚ
Courtesy: Rare Historic Pics

ਇਸ ਤੋਂ ਇਲਾਵਾ ਅਮਰੀਕੀ ਅਧਿਕਾਰੀ ਅਤੇ ਫੋਟੋਗ੍ਰਾਫਰ ਜੋ ਓ ਡੋਨਲ ਨੇ ਆਪਣੀ ਕਿਤਾਬ ਜਾਪਾਨ 1945 ਵਿੱਚ ਇਸ ਤਸਵੀਰ ਬਾਰੇ ਲਿਖਿਆ ਹੈ, ਪਰ ਵਾਇਰਲ ਹੋਰ ਹੀ ਪ੍ਰਸੰਗ ਦਾ ਕੋਈ ਜ਼ਿਕਰ ਨਹੀਂ ਹੈ।

ਸਾਨੂੰ ਪੋਪ ਫਰਾਂਸਿਸ ਦੁਆਰਾ ਸਾਲ 2017 ਵਿਚ ਇਸ ਤਸਵੀਰ ਤੇ ਪੋਸਟਕਾਰਡ ਪ੍ਰਿੰਟ ਕੀਤੇ ਜਾਣ ਦੀ ਵੀ ਜਾਣਕਾਰੀ ਪ੍ਰਾਪਤ ਹੋਈ। ਇਸ ਵਿੱਚ ਵੀ ਸਿਪਾਹੀ ਨਾਲ ਲੜਕੇ ਦੀ ਗੱਲਬਾਤ ਦਾ ਕੋਈ ਜ਼ਿਕਰ ਨਹੀਂ ਹੈ। ਯੂਕੇ-ਅਧਾਰਤ ਸੁਤੰਤਰ ਤੱਥ-ਜਾਂਚ ਮੀਡੀਆ ਸੰਸਥਾਨ ਫੁੱਲ ਫੈਕਟ ਦੁਆਰਾ ਮਾਰਚ 2022 ਵਿੱਚ ਇਸ ਤਸਵੀਰ ਤੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਗਿਆ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਵਾਇਰਲ ਤਸਵੀਰ ਜਾਪਾਨ ਦੀ ਹੈ, ਪਰ ਤਸਵੀਰ ਦੇ ਨਾਲ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ।

Result: Missing Context

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular