ਬੁੱਧਵਾਰ, ਮਈ 1, 2024
ਬੁੱਧਵਾਰ, ਮਈ 1, 2024

HomeFact CheckViralਨੰਗਲ ਡੈਮ ਚੋਂ ਪਾਣੀ ਛੱਡੇ ਜਾਣ ਦਾ ਹੈ ਇਹ ਵੀਡੀਓ? ਚੀਨ ਦਾ...

ਨੰਗਲ ਡੈਮ ਚੋਂ ਪਾਣੀ ਛੱਡੇ ਜਾਣ ਦਾ ਹੈ ਇਹ ਵੀਡੀਓ? ਚੀਨ ਦਾ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਨੰਗਲ ਡੈਮ ਨੂੰ ਖੋਲ ਦਿੱਤਾ ਗਿਆ

Fact
ਡੈਮ ਤੋਂ ਪਾਣੀ ਛੱਡੇ ਜਾਣ ਦਾ ਦ੍ਰਿਸ਼ ਨੰਗਲ ਡੈਮ ਦਾ ਨਹੀਂ, ਸਗੋਂ ਚੀਨ ਦੇ ਹੇਨਾਨ ਸੂਬੇ ਵਿਚ ਸਥਿਤ ਜ਼ਿਆਓਲਾਂਗਦੀ ਡੈਮ ਦਾ ਹੈ।

ਡੈਮ ਵਿੱਚੋਂ ਪਾਣੀ ਦੀ ਵੱਡੀ ਧਾਰਾ ਵਹਿਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਨੰਗਲ ਡੈਮ ਨੂੰ ਖੋਲ ਦਿੱਤਾ ਗਿਆ ਹੈ। ਇਹ ਸੱਚ ਨਹੀਂ ਹੈ। ਡੈਮ ਤੋਂ ਪਾਣੀ ਛੱਡੇ ਜਾਣ ਦਾ ਦ੍ਰਿਸ਼ ਨੰਗਲ ਡੈਮ ਦਾ ਨਹੀਂ, ਸਗੋਂ ਚੀਨ ਦੇ ਹੇਨਾਨ ਸੂਬੇ ਵਿਚ ਸਥਿਤ ਜ਼ਿਆਓਲਾਂਗਦੀ ਡੈਮ ਦਾ ਹੈ।

ਇੰਸਟਾਗ੍ਰਾਮ ਯੂਜ਼ਰ ‘ਲਾਲੀ ਵਲੋਗ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਨੰਗਲ ਡੈਮ ਗੇਟ ਓਪਨ ਕਰਤੇ’

ਨੰਗਲ ਡੈਮ ਚੋਂ ਪਾਣੀ ਛੱਡੇ ਜਾਣ ਦਾ ਹੈ ਇਹ ਵੀਡੀਓ

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਹ ਵਾਇਰਲ ਵੀਡੀਓ ਸਾਲ 2019 ਦੇ ਵਿੱਚ ਅਪਲੋਡ ਟਵੀਟਰ ਪੋਸਟ ਵਿੱਚ ਮਿਲਿਆ। ਟਵਿੱਟਰ ਪੋਸਟ ਮੁਤਾਬਕ ਇਹ ਵੀਡੀਓ ਚੀਨ ਦੇ ਜ਼ਿਆਓਲਾਂਗਦੀ ਡੈਮ ਦੀ ਹੈ

ਅਸੀਂ ਚੀਨ ਦੀ ਮੂਲ ਭਾਸ਼ਾ ਵਿੱਚ ਕੀਵਰਡਸ ਦੀ ਵਰਤੋਂ ਕਰਕੇ ਸਰਚ ਕੀਤੀ। ਅਸੀਂ ਪਾਇਆ ਕਿ ਕਈ ਫੇਸਬੁੱਕ ਉਪਭੋਗਤਾਵਾਂ ਨੇ ਸਾਲ 2018 ਵਿੱਚ ਇਸ ਵੀਡੀਓ ਨੂੰ ਸ਼ੇਅਰ ਕੀਤਾ ਸੀ। ਕੈਪਸ਼ਨ ਮੁਤਾਬਕ ਇਹ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਡੈਮ ਪੀਲੀ ਨਦੀ ‘ਤੇ ਬਣਿਆ ਜ਼ਿਆਓਲਾਂਗਦੀ ਡੈਮ ਹੈ।

ਸਾਨੂੰ ਯੂਟਿਊਬ ਤੇ ਨਵੰਬਰ 18, 2018 ਨੂੰ ਪੋਸਟ ਕੀਤਾ ਗਿਆ ਵੀਡੀਓ ਮਿਲਿਆ। ਸਾਨੂੰ ਵੀਡੀਓਜ਼ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਦਿਖਾਈ ਦਿੱਤੀਆਂ ਮਿਲੀਆਂ। ਕੈਪਸ਼ਨ ਵਿੱਚ ਦੱਸਿਆ ਗਿਆ ਜ਼ਿਆਓਲਾਂਗਦੀ ਡੈਮ ਚੋਂ ਪੀਲਾ ਪਾਣੀ ਛੱਡਿਆ ਗਿਆ।

ਇਸ ਦੌਰਾਨ, ਸਾਨੂੰ ਫੇਸਬੁੱਕ ਪੇਜ ‘ਤੇ ਡੈਮ ਦੀ ਇਕ ਹੋਰ ਵੀਡੀਓ ਮਿਲੀ, ਜਿੱਥੇ ਵਾਇਰਲ ਵੀਡੀਓ ਵਿਚਲੇ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਡੈਮ ਤੋਂ ਪਾਣੀ ਛੱਡੇ ਜਾਣ ਦਾ ਦ੍ਰਿਸ਼ ਨੰਗਲ ਡੈਮ ਦਾ ਨਹੀਂ, ਸਗੋਂ ਚੀਨ ਦੇ ਹੇਨਾਨ ਸੂਬੇ ਵਿਚ ਸਥਿਤ ਜ਼ਿਆਓਲਾਂਗਦੀ ਡੈਮ ਦਾ ਹੈ।

Result: False

Our Sources

Facebook video uploaded by Facebook user on July 21, 2018
Tweet made by Avatar Domy on May 6, 2019
Facebook video uploaded by People Daily on June 29, 2020
YouTube video uploaded by The Telegraph Daily on Novemeber 18, 2018

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular