ਸੋਮਵਾਰ, ਦਸੰਬਰ 9, 2024
ਸੋਮਵਾਰ, ਦਸੰਬਰ 9, 2024

HomeFact CheckViralਕੀ ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਇਆ...

ਕੀ ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ।

Fact
ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਉਣ ਦਾ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ‘ਚ ਨਜ਼ਰ ਆ ਰਿਹਾ ਝੰਡਾ ਇਸਲਾਮਿਕ ਝੰਡਾ ਹੈ।

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ 13 ਮਈ ਨੂੰ ਐਲਾਨੇ ਗਏ। ਕਾਂਗਰਸ ਨੇ 135 ਸੀਟਾਂ ਜਿੱਤੀਆਂ ਜਦਕਿ ਭਾਜਪਾ ਨੂੰ ਸਿਰਫ਼ 66 ਸੀਟਾਂ ‘ਤੇ ਹੀ ਸੰਤੁਸ਼ਟ ਹੋਣਾ ਪਿਆ। ਚੋਣ ਨਤੀਜੇ ਆਉਂਦੇ ਹੀ ਕਰਨਾਟਕ ਸਮੇਤ ਦੇਸ਼ ਭਰ ਵਿੱਚ ਕਾਂਗਰਸ ਸਮਰਥਕਾਂ ਨੇ ਜਸ਼ਨ ਮਨਾਇਆ। ਇਸ ਦੌਰਾਨ ਸੋਸ਼ਲ ਮੀਡਿਆ ਤੇ ਫਰਜ਼ੀ ਅਤੇ ਗੁੰਮਰਾਹਕੁੰਨ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਏ ਜਿਹਨਾਂ ਦਾ ਫੈਕਟ ਚੈਕ ਨਿਊਜ਼ਚੈਕਰ ਦੁਆਰਾ ਕੀਤਾ ਗਿਆ।

ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਨਾਟਕ ਦੇ ਭਟਕਲ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ।

ਫੇਸਬੁੱਕ ਯੂਜ਼ਰ ‘ਕੌੜਾ ਸੱਚ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਪਾਕਿਸਤਾਨ ਦੀ ਨੁਮਾਇੰਦਗੀ ਕਰਦੀ ਕਾਂਗਰਸ ਦੇ ਵਰਕਰ ਖੁਸ਼ੀ ਚ ਨਾਅਰੇ ਲਾਉਂਦੇ ਹੋਏ।’

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਵਿੱਚ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਜਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਕਰਨਾਟਕ ਮੀਡਿਆ ਅਦਾਰਾ ‘ਪ੍ਰਜਾਵਨੀ’ ਦੁਆਰਾ ਪ੍ਰਕਾਸ਼ਿਤ ਆਰਟੀਕਲ ਮਿਲਿਆ। ਆਰਟੀਕਲ ਦੇ ਵਿੱਚ ਦੱਸਿਆ ਗਿਆ ਕਿ ਜਿੱਤ ਦਾ ਜਸ਼ਨ ਮਨਾਓੰਦਿਆਂ ਪਾਕਿਸਤਾਨ ਦਾ ਝੰਡਾ ਨਹੀਂ ਸਗੋਂ ਇਸਲਾਮਿਕ ਝੰਡਾ ਲਹਿਰਾਇਆ ਗਿਆ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਰਟੀਕਲ ਦੇ ਵਿੱਚ ਪੁਲਿਸ ਸੁਪਰਟੈਨਡੈਂਟ ਐਨ ਵਿਸ਼ਨੂਵਰਧਨਾ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਕਰਨਾਟਕ ਦੇ ਭਟਕਲ ਅਤੇ ਸ਼ਿਰਸੀ ਵਿਖੇ ਪਾਕਿਸਤਾਨ ਦੇ ਝੰਡੇ ਨਹੀਂ ਲਹਿਰਾਏ ਗਏ ਹਨ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਗੁੰਮਰਾਹਕੁੰਨ ਹਨ। ਉਹਨਾਂ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨੀ ਝੰਡਾ ਨਹੀਂ ਲਹਿਰਾਇਆ ਗਿਆ ਸੀ, ਇਸ ਲਈ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।

ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ
Courtesy: Prajavani

ਟੀਵੀ9 ਕੰਨੜ ਦੀ ਰਿਪੋਰਟ ਦੇ ਅਨੁਸਾਰ, “ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਅਤੇ ਭਟਕਲ ਵਿੱਚ ਕਾਂਗਰਸ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ। ਜਸ਼ਨ ਮਨਾਓੰਦਿਆਂ ਮੁਸਲਿਮ ਨੌਜਵਾਨਾਂ ਨੇ ਨਾ ਸਿਰਫ਼ ਇਸਲਾਮ ਦਾ ਝੰਡਾ ਫੜ ਕੇ ਜਸ਼ਨ ਮਨਾਇਆ ਸਗੋਂ ਭਟਕਲਾ ਸ਼ਮਸ਼ੂਦੀਨ ਚੌਕ ਤੇ ਭਗਵੇਂ ਝੰਡੇ ਸਮੇਤ ਕਈ ਹੋਰ ਝੰਡਿਆਂ ਨੀ ਵੀ ਲਹਿਰਾਇਆ।

ਵਾਰਤਾਭਾਰਤੀ ਰਿਪੋਰਟ ਵਿੱਚ ਵੀ ਪੁਲਿਸ ਸੁਪਰਟੈਨਡੈਂਟ ਐਨ ਵਿਸ਼ਨੂਵਰਧਨਾ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਕਰਨਾਟਕ ਦੇ ਭਟਕਲ ਅਤੇ ਸ਼ਿਰਸੀ ਵਿਖੇ ਪਾਕਿਸਤਾਨ ਦੇ ਝੰਡੇ ਨਹੀਂ ਲਹਿਰਾਏ ਗਏ ਹਨ।

ਇਸ ਬਾਰੇ ਵਧੇਰੇ ਜਾਣਕਾਰੀ ਲਈ ਮੀਡਿਆ ਅਦਾਰਾ ਉਦੈਵਾਨੀ ਦੇ ਸਥਾਨਕ ਪੱਤਰਕਾਰ ਆਰ.ਕੇ.ਭੱਟ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਭਟਕਲ ਹਲਕੇ ਦੇ ਵਿਧਾਇਕ ਵਜੋਂ ਕਾਂਗਰਸ ਪਾਰਟੀ ਦੇ ਮਨਕਲਾ ਵੈਦਿਆ ਨੇ 1,00,442 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਮਨਕਲਾ ਵੈਦਿਆ ਦੇ ਸਮਰਥਕਾਂ ਨੂੰ ਜਿੱਤ ਦਾ ਜਸ਼ਨ ਮਨਾਓੰਦਿਆਂ ਰਾਤ ਦੇ 10.30 ਵੱਜ ਗਏ। ਜਸ਼ਨ ਦੌਰਾਨ ਬੀ.ਜੇ.ਪੀ. ਉਮੀਦਵਾਰ ਤੋਂ ਤੰਗ ਆਏ ਹਿੰਦੂ ਸੰਗਠਨ ਦੇ ਕਾਰਕੁਨ ਜਿੱਥੇ ਭਗਵਾਧਵਾਜਾ (ਭਗਵਾ ਝੰਡਾ) ਲੈ ਕੇ ਚੋਣਾਂ ‘ਚ ਮਨਕਾਲਾ ਵੈਦਿਆ ਦੀ ਹਮਾਇਤ ਵਿੱਚ ਪਹੁੰਚੇ, ਉਥੇ ਕਈ ਮੁਸਲਿਮ ਨੌਜਵਾਨ ਆਪਣੇ ਧਰਮ ਦੇ ਝੰਡੇ ਲੈ ਕੇ ਆਏ | ਉਨ੍ਹਾਂ ਨੇ ਸ਼ਮਸ਼ੁਦੀਨ ਸਰਕਲ ‘ਤੇ ਇਕੱਠੇ ਦੋਵੇਂ ਝੰਡੇ ਲਹਿਰਾਏ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਝੰਡੇ, ਮਾਨਕਲਾ ਵੈਦਿਆ ਦੀ ਫੋਟੋ ਵਾਲਾ ਝੰਡਾ, ਦਲਿਤ ਸੰਗਠਨ ਦਾ ਝੰਡਾ ਵੀ ਲਹਿਰਾਇਆ ਗਿਆ। ਉਹਨਾਂ ਨੇ ਦੱਸਿਆ ਕਿ ਭਗਵਾ ਝੰਡਾ ਹਿੰਦੂ ਸੰਘ ਦੇ ਵਰਕਰਾਂ ਵੱਲੋਂ ਅਤੇ ਹਰੀ ਝੰਡੀ ਮੁਸਲਿਮ ਨੌਜਵਾਨਾਂ (ਤਨਜ਼ੀਮ ਸਮਰਥਕਾਂ) ਵੱਲੋਂ ਲਹਿਰਾਇਆ ਗਿਆ।

ਜੇਕਰ ਅਸੀ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਝੰਡੇ ਨੂੰ ਦੇਖੀਏ ਤਾਂ ਅਸੀਂ ਪਾਇਆ ਕਿ ਇਸ ਵਿੱਚ ਚੰਦਰਮਾ ਦੀ ਤਸਵੀਰ ਹੈ, ਤਾਰੇ ਦਾ ਚਿੰਨ੍ਹ ਵੱਡਾ ਹੈ ਅਤੇ ਕੁਝ ਛੋਟੇ ਤਾਰੇ ਬੰਨੇ ਹੋਏ ਹਨ। ਗੌਰਤਲਬ ਹੈ ਕਿ ਪਾਕਿਸਤਾਨ ਦਾ ਝੰਡਾ ਵੱਖਰਾ ਹੈ ਕਿਉਂਕਿ ਇਸ ਵਿੱਚ ਇੱਕ ਚੌਥਾਈ ਹਿੱਸਾ ਚਿੱਟਾ ਹੈ।

ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ

Conclusion

ਸਾਈ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਉਣ ਦਾ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ‘ਚ ਨਜ਼ਰ ਆ ਰਿਹਾ ਝੰਡਾ ਇਸਲਾਮਿਕ ਝੰਡਾ ਹੈ।

Result: False

Our Sources

Media report by Prajavani
Media report by TV 9 Kanaada
Media report by Varthabharati
Telephonic conversation with Journalist RK Bhatt


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular