ਸ਼ਨੀਵਾਰ, ਜੁਲਾਈ 27, 2024
ਸ਼ਨੀਵਾਰ, ਜੁਲਾਈ 27, 2024

HomeFact CheckViralਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ? ਚੰਬਾ...

ਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ? ਚੰਬਾ ਦੀ ਪੁਰਾਣੀ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ ਹੈ।

Fact
ਵਾਇਰਲ ਹੋ ਰਹੀ ਵੀਡੀਓ ਨੰਗਲ ਡੈਮ ਦੀ ਨਹੀਂ ਹੈ। ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਬਾਲੂ ਪੁਲ ਦੀ ਅਤੇ ਸਾਲ 2018 ਦੀ ਹੈ।

ਪੰਜਾਬ ਦੇ ਕਈ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਇਸ ਦੀ ਵੱਡੀ ਮੁੱਖ ਵਜ੍ਹਾ ਹੈ ਮੀਂਹ ਅਤੇ ਉਸ ਮੀਂਹ ਨਾਲ ਨਹਿਰਾਂ ਵਿੱਚ ਵਧਿਆ ਜਲ ਪੱਧਰ। ਪਹਾੜਾਂ ’ਚ ਮੀਂਹ ਪੈਣ ਤੋਂ ਬਾਅਦ ਦਰਿਆਵਾਂ ਅਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਵਿਚਕਾਰ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ ਹੈ।

ਫੇਸਬੁੱਕ ਯੂਜ਼ਰ ਗੁਰਲਾਲ ਬਰਾੜ ਨੇ 9 ਜੁਲਾਈ ਨੂੰ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ ਹੈ ਸਾਵਧਾਨ।’

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਯੂਟਿਊਬ ਅਕਾਊਂਟ Chamba Update – Funtus ਦੁਆਰਾ ਸਾਲ 2018 ਦੇ ਵਿੱਚ ਅਪਲੋਡ ਮਿਲੀ। ਕੈਪਸ਼ਨ ਦੇ ਮੁਤਾਬਕ ਇਹ ਵੀਡੀਓ ਚੰਬਾ ਦੇ ਬਾਲੂ ਪੁੱਲ ਦੀ ਹੈ।

ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਵਾਇਰਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੀਡਿਆ ਅਦਾਰਾ ਡੀਡੀ ਨਿਊਜ਼ ਦੁਆਰਾ ਵਾਇਰਲ ਵੀਡੀਓ ਸਿਤੰਬਰ 23, 2018 ਨੂੰ ਅਪਲੋਡ ਮਿਲੀ। ਵੀਡੀਓ ਰਿਪੋਰਟ ਮੁਤਾਬਕ ਰਾਵੀ ਨਦੀ ‘ਚ ਪਾਣੀ ਦਾ ਪੱਧਰ ਵਧਣ ਕਾਰਨ ਚੰਬਾ ਜ਼ਿਲ੍ਹੇ ਦੀਆਂ ਕਈ ਸਬ-ਡਿਵੀਜ਼ਨਾਂ ਨੂੰ ਜੋੜਨ ਵਾਲੇ ਬਾਲੂ ਪੁਲ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ।

ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਕਈ ਯੂਜ਼ਰਾਂ ਦੁਆਰਾ ਸਾਲ 2018 ‘ਚ ਅਤੇ ਚੰਬਾ ਦੇ ਬਾਲੂ ਪੁੱਲ ਦਾ ਦੱਸਦਿਆਂ ਸ਼ੇਅਰ ਮਿਲੀ। ਗੋਰਤਲਬ ਹੈ ਕਿ ਸਾਲ 2018 ਵਿੱਚ ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਮੀਂਹ ਪੈਣ ਕਾਰਨ ਪ੍ਰਦੇਸ਼ ਦੇ 12 ਜਿਲਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਸਭ ਤੋਂ ਜ਼ਿਆਦਾ ਮੀਂਹ ਦੇ ਸੂਬਿਆਂ ਵਿੱਚ ਚੰਬਾ ਜ਼ਿਲ੍ਹਾ ਪਹਿਲੇ ਨੰਬਰ ਤੇ ਸੀ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਮੈਪ ਤੇ ਬਾਲੂ ਪੁੱਲ ਨੂੰ ਸਰਚ ਕੀਤਾ ਅਤੇ ਪਾਇਆ ਕਿ ਵਾਇਰਲ ਵੀਡੀਓ ਅਤੇ ਬਾਲੂ ਪੁੱਲ ਵਿੱਚ ਕਈ ਸਮਾਨਤਾਵਾਂ ਹਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਨੰਗਲ ਡੈਮ ਦੀ ਨਹੀਂ ਹੈ। ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਬਾਲੂ ਪੁਲ ਦੀ ਅਤੇ ਸਾਲ 2018 ਦਾ ਵੀਡੀਓ ਹੈ।

Result: False

Our Sources

YouTube Video uploaded by Chamba Update – Funtus on September 24, 2018
Media report published by DD News on September 23, 2018
Google Maps

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular