ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੂੰ 2 ਕਿਲੋ ਚਿੱਟੇ ਸਣੇ ਕੀਤਾ ਗਿਆ...

ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੂੰ 2 ਕਿਲੋ ਚਿੱਟੇ ਸਣੇ ਕੀਤਾ ਗਿਆ ਕਾਬੂ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੂੰ 2 ਕਿਲੋ ਚਿੱਟੇ ਸਣੇ ਕੀਤਾ ਗਿਆ ਕਾਬੂ

Fact
ਵਾਇਰਲ ਪੋਸਟ ਗੁੰਮਰਾਹਕੁੰਨ ਹੈ। ਇਹ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2016 ਦੀ ਹੈ। ਸ਼ਿਵ ਸੈਨਾ ਆਗੂ ਕਿਸੇ ਚਿੱਟੇ ਦੇ ਕੇਸ ‘ਚ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।

ਸੋਸ਼ਲ ਮੀਡੀਆ ‘ਤੇ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਦਾ ਵਿਸ਼ੈ ਰਹਿਣ ਵਾਲੇ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਦੀ ਇੱਕ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਆਗੂ 4 ਕਿਲੋ ਚਿੱਟੇ ਸਣੇ ਕਾਬੂ ਕੀਤਾ ਗਿਆ ਹੈ। ਇਸ ਤਸਵੀਰ ਨੂੰ ਅਮਿਤ ਅਰੋੜਾ ਨੂੰ ਪੁਲਿਸ ਦੀ ਗ੍ਰਿਫਤ ‘ਚ ਦੇਖਿਆ ਜਾ ਸਕਦਾ ਹੈ।

ਫੇਸਬੁੱਕ ਯੂਜ਼ਰ ਸੁਖਵੀਰ ਸਿੰਘ ਬਰਾੜ ਨੇ 17 ਸਿਤੰਬਰ 2023 ਨੂੰ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਆਹ ਹਿੰਦੂ ਜੱਟ ਸ਼ਿਵ ਸੈਨਾ ਨੇਤਾ ਅਮਿਤ ਅਰੋੜਾ ਸੁਣਿਆ ਹੈ ਕਿ 2 ਕਿਲੋ ਚਿੱਟੇ ਸਮੇਤ ਪੁਲਿਸ ਨੇ ਕਾਬੂ ਕੀਤਾ। ਗੰਨਮੈਨ ਮਿਲ ਗਏ ਹੁਣ।”

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification


ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਮਾਮਲੇ ਨੂੰ ਲੈ ਕੇ ਕੀਵਰਡ ਜਰੀਏ ਸਰਚ ਕੀਤਾ। ਸਾਨੂੰ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਨੂੰ ਕਈ ਰਿਪੋਰਟ ਮਿਲੀਆਂ। ਖਬਰਾਂ ਵਿਚ ਵਾਇਰਲ ਦਾਅਵੇ ਨੂੰ ਲੈ ਕੇ ਅਮਿਤ ਅਰੋੜਾ ਦਾ ਸਪਸ਼ਟੀਕਰਣ ਸਾਂਝਾ ਕੀਤਾ ਗਿਆ ਸੀ। ਅਮਿਤ ਅਰੋੜਾ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫ਼ਾਈਲ ‘ਤੇ Live ਆ ਕੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਣ ਦਿੱਤਾ ਅਤੇ ਕਿਹਾ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਸਪ੍ਸ਼ਟੀਰਣ ‘ਚ ਮੌਜੂਦ ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਤਸਵੀਰਾਂ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਪੱਤਰਕਾਰ Jagnandan G Nandan ਨੇ 24 ਜੂਨ 2016 ਨੂੰ ਵਾਇਰਲ ਤਸਵੀਰ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ “ਲਗਭਗ ਚਾਰ ਮਹੀਨੇ ਪਹਿਲਾਂ ਸ਼ਿਵ ਸੈਨਾ ਆਗੂ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਪੁਲਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਮੁਤਾਬਕ ਅਮਿਤ ਅਰੋੜਾ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੀ ਇਹ ਡਰਾਮਾ ਰਚਿਆ ਸੀ ਤਾਂ ਜੋ ਉਸ ਨੂੰ ਮਿਲੀ ਪੁਲਸ ਸੁਰੱਖਿਆ ਵਿਚ ਵਾਧਾ ਹੋ ਸਕੇ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦਾਅਵਾ ਕੀਤਾ ਕਿ ਗੋਲੀ ਚਲੀ ਹੀ ਨਹੀਂ ਸੀ। ਅਮਿਤ ਨੇ ਲੋਹੇ ਦੇ ਸਰੀਏ ਨਾਲ ਰਗੜ ਕੇ ਨੌਕਰ ਮਨੀ ਤੋਂ ਆਪਣੀ ਗਰਦਨ ‘ਤੇ ਜ਼ਖਮ ਦਾ ਨਿਸ਼ਾਨ ਬਣਾਇਆ ਸੀ। ਅਮਿਤ ਦੇ ਨੌਕਰ ਤੇ ਸੁਰੱਖਿਆ ਕਰਮਚਾਰੀ ਕਾਂਸਟੇਬਲ ਓਮ ਪ੍ਰਕਾਸ਼ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਅਮਿਤ ਨੇ ਆਪਣੇ ਨੌਕਰ ਨੂੰ ਮੂੰਹ ਬੰਦ ਰੱਖਣ ਤੇ ਉਸਦਾ ਸਾਥ ਦੇਣ ਲਈ 1 ਲੱਖ ਰੁਪਏ ਦਿੱਤੇ ਸਨ, ਜਦਕਿ ਸੁਰੱਖਿਆ ਕਰਮਚਾਰੀ ਨੂੰ ਤਰੱਕੀ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ ਸੀ।”

ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੂੰ 2 ਕਿਲੋ ਚਿੱਟੇ ਸਣੇ ਕੀਤਾ ਗਿਆ ਕਾਬੂ
Courtesy: Facebook/JagnandangNandan

ਇਥੇ ਮੌਜੂਦ ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਹੁਬੂਹੁ ਜਾਣਕਾਰੀ ਮੀਡੀਆ ਅਦਾਰੇ ਜਗਬਾਣੀ ਵਿੱਚ ਵੀ ਮਿਲੀ। ਹਿੰਦੁਸਤਾਨ ਟਾਈਮਜ਼ ਦੁਆਰਾ ਸਾਲ 2016 ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਵੀ ਸ਼ਿਵ ਸੈਨਾ ਪੰਜਾਬ (ਘਨੌਲੀ ਗਰੁੱਪ) ਦੇ ਯੂਥ ਵਿੰਗ ਦੇ ਆਗੂ ਅਮਿਤ ਅਰੋੜਾ ਨੂੰ ਇਆਪਣੇ ਆਪ ਤੇ ਝੂਠਾ ਹਮਲਾ ਦਿਖਾਉਣ ਦੇ ਮਾਮਲੇ ਵਿੱਚ ਪੁਲੀਸ ਨੂੰ ਗੁੰਮਰਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਪੋਸਟ ਗੁੰਮਰਾਹਕੁੰਨ ਹੈ। ਇਹ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2016 ਦੀ ਹੈ। ਸ਼ਿਵ ਸੈਨਾ ਆਗੂ ਕਿਸੇ ਚਿੱਟੇ ਦੇ ਕੇਸ ‘ਚ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।

Result: False

Our Sources

Media report published by Jagbani on June 24, 2016
Media report published by Hindustan Times on June 24, 2016


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular