ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਬਰਤਨ ਵਿੱਚ ਧਸੀ ਗੋਲੀ ਦੀ ਇਹ ਤਸਵੀਰ ਖਨੌਰੀ ਬਾਰਡਰ ਦੀ ਹੈ?

ਬਰਤਨ ਵਿੱਚ ਧਸੀ ਗੋਲੀ ਦੀ ਇਹ ਤਸਵੀਰ ਖਨੌਰੀ ਬਾਰਡਰ ਦੀ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਖਨੌਰੀ ਬਾਰਡਰ ਤੇ ਲੰਗਰ ਦੇ ਬਰਤਨ ਦੀ ਤਸਵੀਰ

Fact
ਵਾਇਰਲ ਹੋ ਰਹੀ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਸਵੀਰ ਮਯਾਂਮਾਰ ਅਤੇ ਬੰਗਲਾਦੇਸ਼ ਦੀ ਸੀਮਾ ਤੇ ਵਾਪਰੀ ਘਟਨਾ ਦੀ ਹੈ।

ਕਿਸਾਨ ਸੰਘਰਸ਼ ਦੌਰਾਨ ਖਨੌਰੀ ਬਾਰਡਰ ਤੇ ਜਾਨ ਗੁਆਉਣ ਵਾਲੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ’ਚ ਕੇਸ ਦਰਜ ਨਾ ਕੀਤੇ ਜਾਣ ਕਾਰਨ ਅਜੇ ਤੱਕ ਵੀ ਲਾਸ਼ ਦਾ ਪੋਸਟਮਾਰਟਮ ਤੇ ਸਸਕਾਰ ਨਹੀਂ ਕੀਤਾ ਜਾ ਸਕਿਆ ਹੈ। ਏਬੀਪੀ ਨਿਊਜ਼ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਤੇ ਪਰਿਵਾਰ ਸ਼ੁਭਕਰਨ ਦੇ ਕਾਤਲਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਉਪਰ ਅੜ੍ਹੇ ਹੋਏ ਹਨ, ਉਥੇ ਹੀ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਪੁਲਿਸ ਵਿਚਾਲੇ ਵੀ ਪੇਚ ਫਸੇ ਹੋਏ ਹਨ।

ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਇਕ ਢੱਕਨ ਅਤੇ ਉਸ ਵਿਚ ਫੰਸੀ ਗੋਲੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਖਨੌਰੀ ਬਾਰਡਰ ਤੇ ਲੰਗਰ ਦੇ ਬਰਤਨ ਦੀ ਹੈ।

ਫੇਸਬੁੱਕ ਯੂਜ਼ਰ ‘Charanjit Singh Deo’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਜਲਿਆਂ ਵਾਲੇ ਬਾਗ ਵਿੱਚ ਤਾਂ ਗੋਲੀਆਂ ਦੇ ਨਿਸ਼ਾਨ ਵਿਦੇਸ਼ੀ ਹਕੂਮਤ ਦੀਆਂ ਫੌਜਾਂ ਨੇ ਪਾਏ ਸੀ ਆਹ ਸਾਡੇ ਦੇਸ਼ ਦੀਆਂ ਫੌਜਾਂ ਸਾਡੇ ਕਿਰਤੀ ਕਿਸਾਨਾਂ ਦੇ ਲੰਗਰ ਵਾਲੇ ਬਰਤਨਾਂ ਤੇ ਦੇਸ਼ ਦੀ ਹਕੂਮਤ ਹੀ ਪਵਾ ਰਹੀ ਹੈ।’

ਬਰਤਨ ਵਿੱਚ ਧਸੀ ਗੋਲੀ ਦੀ ਇਹ ਤਸਵੀਰ ਖਨੌਰੀ ਬਾਰਡਰ ਦੀ ਹੈ

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਇਹ ਤਸਵੀਰ dailynayadiganta ਦੀ ਵੈਬਸਾਈਟ ਤੇ 16 ਫਰਵਰੀ 2024 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਮਿਲੀ।

ਬਰਤਨ ਵਿੱਚ ਧਸੀ ਗੋਲੀ ਦੀ ਇਹ ਤਸਵੀਰ ਖਨੌਰੀ ਬਾਰਡਰ ਦੀ ਹੈ

ਬੰਗਲਾ ਭਾਸ਼ਾ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ, ਟੇਕਨਾਫ ਵਿੱਚ ਸ਼ਾਹਪਰੀਰ ਟਾਪੂ ਅਤੇ ਸੇਂਟ ਮਾਰਟਿਨ ਦੀ ਸਰਹੱਦ ‘ਤੇ ਇੱਕ ਵਾਰ ਫਿਰ ਭਾਰੀ ਗੋਲੀਬਾਰੀ ਹੋਈ। ਜ਼ੋਰਦਾਰ ਧਮਾਕਿਆਂ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਸਥਾਨਕ ਲੋਕਾਂ ‘ਚ ਦਹਿਸ਼ਤ ਫੈਲ ਗਈ। 3 ਤੋਂ 4 ਘੰਟੇ ਦੇ ਬ੍ਰੇਕ ਤੋਂ ਬਾਅਦ ਫਿਰ ਗੋਲੀਬਾਰੀ ਸ਼ੁਰੂ ਹੋ ਗਈ। ਸ਼ੁੱਕਰਵਾਰ ਸਵੇਰੇ ਮਿਆਂਮਾਰ ਤੋਂ ਭਾਰੀ ਮੋਰਟਾਰ ਗੋਲੇ ਅਤੇ ਗੋਲੀਬਾਰੀ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਘਬਰਾ ਗਏ। ਇਸ ਸਥਿਤੀ ਵਿੱਚ ਦਰਿਆਈ ਮਾਰਗ ‘ਤੇ ਸੈਲਾਨੀਆਂ ਦੀਆਂ ਕਿਸ਼ਤੀਆਂ ਅਤੇ ਸਥਾਨਕ ਲੋਕਾਂ ਦੀ ਆਵਾਜਾਈ ਬੰਦ ਦੱਸੀ ਜਾ ਰਹੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਬੀਡੀ ਨਿਊਜ਼ ਦੀ ਰਿਪੋਰਟ ਵਿੱਚ ਮਯਾਂਮਾਰ ਦੀ ਸੈਨਾ ਅਤੇ ਵਿਦਰੋਹੀ ਗੁਟੋਂ ਦੇ ਵਿਚਕਾਰ ਚੱਲ ਰਹੇ ਟਕਰਾਉ ਦੀ ਵਜ੍ਹਾ ਤੋਂ ਬੰਗਲਾਦੇਸ਼ ਦੀ ਸੀਮਾਵਰਤੀ ਇਲਾਕਾਂ ਵਿੱਚ ਪੈਦਾ ਹੋਈ ਤਣਾਅਪੂਰਨ ਸਥਿਤੀ ਬਾਰੇ ਦੱਸਿਆ ਗਿਆ ਹੈ।

ਕਈ ਬੰਗਲਾਦੇਸ਼ੀ ਮੀਡਿਆ ਅਦਾਰਿਆਂ ਵਿੱਚ ਇਸ ਤਸਵੀਰ ਨੂੰ ਅਪਲੋਡ ਕੀਤਾ ਗਿਆ ਹੈ।

ਬਰਤਨ ਵਿੱਚ ਧਸੀ ਗੋਲੀ ਦੀ ਇਹ ਤਸਵੀਰ ਖਨੌਰੀ ਬਾਰਡਰ ਦੀ ਹੈ

ਇਸ ਤੋਂ ਇਲਾਵਾ ਇੱਕ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ ਕਿ ਇੱਕ ਬੰਗਲਾਦੇਸ਼ੀ ਪਰਿਵਾਰ ਨੂੰ ਮਿਆਂਮਾਰ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਸਵੀਰ ਮਯਾਂਮਾਰ ਅਤੇ ਬੰਗਲਾਦੇਸ਼ ਦੀ ਸੀਮਾ ਤੇ ਵਾਪਰੀ ਘਟਨਾ ਦੀ ਹੈ।

Result: False

Our Sources
Report By DailyNayadigant , Dated February 16, 2024

Report By bdnews24 , Dated: February 16, 2024

Facebook post by ATNbd24News , February 10, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular