ਐਤਵਾਰ, ਸਤੰਬਰ 1, 2024
ਐਤਵਾਰ, ਸਤੰਬਰ 1, 2024

HomeFact CheckViralWeekly Wrap: ਕੀ ਇਸ ਮਹਿਲਾ ਦੇ ਹਨ 24 ਬੱਚੇ? ਪੜ੍ਹੋ ਇਸ ਹਫਤੇ...

Weekly Wrap: ਕੀ ਇਸ ਮਹਿਲਾ ਦੇ ਹਨ 24 ਬੱਚੇ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਨਜ਼ਰ ਆ ਰਹੀ ਹਿੰਦੂ ਮਹਿਲਾ 24 ਬੱਚਿਆਂ ਦੀ ਮਾਂ ਹੈ। ਵੀਡੀਓ ‘ਚ ਔਰਤ ਦੱਸਦੀ ਹੈ ਕਿ 24 ਬੱਚਿਆਂ ‘ਚੋਂ 16 ਲੜਕੇ ਅਤੇ 8 ਲੜਕੀਆਂ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਡਾ ਬੱਚਾ 18 ਸਾਲ ਦਾ ਅਤੇ ਸਭ ਤੋਂ ਛੋਟਾ 1 ਸਾਲ ਦਾ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

Weekly Wrap: ਕੀ ਇਸ ਮਹਿਲਾ ਦੇ ਹਨ 24 ਬੱਚੇ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਹ ਵੀਡੀਓ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਰੇਪ ਪੀੜਤਾ ਦਾ ਨਹੀਂ ਹੈ

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇਕ ਲੜਕੀ ਦੇ ਚਿਹਰੇ ‘ਤੇ ਜ਼ਖਮ ਦਿਖਾਈ ਦੇ ਰਹੇ ਹਨ। ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਰੇਪ ਪੀੜਤਾ ਦੀ ਹੈ। ਨਹੀਂ, ਇਹ ਵੀਡੀਓ ਮੇਕਅੱਪ ਆਰਟਿਸਟ ਦਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਵਾਸ਼ਿੰਗਟਨ ਪੋਸਟ ਦਾ ਦੱਸਕੇ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ

ਸੋਸ਼ਲ ਮੀਡਿਆ ਤੇ ਇੱਕ ਗ੍ਰਾਫਿਕ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਅੰਤਰਰਾਸ਼ਟਰੀ ਮੀਡਿਆ ਅਦਾਰਾ ਵਾਸ਼ਿੰਗਟਨ ਪੋਸਟ ਨੇ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਬਾਰੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਹੈ, ਜਿਸ ਮੁਤਾਬਕ ਪੰਨੂ ਨੇ ਖੁਦ ਤੇ ਹਮਲਾ ਕਰਵਾਇਆ ਸੀ। ਸੋਸ਼ਲ ਮੀਡਿਆ ਤੇ ਮੀਡਿਆ ਅਦਾਰਾ ਵਾਸ਼ਿੰਗਟਨ ਪੋਸਟ ਦਾ ਦੱਸਕੇ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਫਰਜ਼ੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਨ ਵਾਲੀ ਵੀਡੀਓ ਡੀਪਫੇਕ ਹੈ

ਸੋਸ਼ਲ ਮੀਡਿਆ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਡਿਪਟੀ ਕ੍ਰਿਸਟੀਆ ਫ੍ਰੀਲੈਂਡ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਨਾਗਰਿਕਾਂ ਲਈ “ਸਰਕਾਰੀ ਸਮਰਥਨ ਪ੍ਰਾਪਤ” ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਪੋਸਟ ਨੂੰ ਇੱਥੇ ਦੇਖਿਆ ਜਾ ਸਕਦਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਾਗਰਿਕਾਂ ਲਈ “ਸਰਕਾਰੀ ਸਮਰਥਨ ਪ੍ਰਾਪਤ” ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਨ ਵਾਲੀ ਵੀਡੀਓ ਐਡੀਟਡ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕੀ ਇਸ ਮਹਿਲਾ ਦੇ ਹਨ 24 ਬੱਚੇ? ਸਕ੍ਰਿਪਟਡ ਵੀਡੀਓ ਵਾਇਰਲ

ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਨਜ਼ਰ ਆ ਰਹੀ ਹਿੰਦੂ ਮਹਿਲਾ 24 ਬੱਚਿਆਂ ਦੀ ਮਾਂ ਹੈ। ਵੀਡੀਓ ‘ਚ ਔਰਤ ਦੱਸਦੀ ਹੈ ਕਿ 24 ਬੱਚਿਆਂ ‘ਚੋਂ 16 ਲੜਕੇ ਅਤੇ 8 ਲੜਕੀਆਂ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਡਾ ਬੱਚਾ 18 ਸਾਲ ਦਾ ਅਤੇ ਸਭ ਤੋਂ ਛੋਟਾ 1 ਸਾਲ ਦਾ ਹੈ।  ਹਿੰਦੂ ਔਰਤ ਦੇ 24 ਬੱਚੇ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਿਡ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular